
ਚੰਡੀਗੜ੍ਹ 12 ਦਸੰਬਰ 2024 : ਟ੍ਰਾਈਡੇਂਟ ਲਿਮਟਿਡ ਨੇ ਭਾਰਤ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੀ ਸ਼੍ਰੇਣੀ “ਫਾਰਚਿਊਨ 500 ਇੰਡੀਆ” ਦੀ ਨਵੀਨਤਮ ਸੂਚੀ ਵਿੱਚ ਵਾਧਾ ਦਰਜ ਕੀਤਾ ਹੈ, ਪਿਛਲੇ ਸਾਲ ਮਿਲੇ 329 ਵੇਂ ਸਥਾਨ ਤੋਂ 8 ਪਾਏਦਾਨ ਉਪਰ ਚੜਕੇ ਇਸ ਸਾਲ ਟ੍ਰਾਈਡੈਂਟ ਲਿਮਟਿਡ 321ਵੇਂ ਸਥਾਨ ਉੱਤੇ ਪਹੁੰਚ ਗਿਆ ਹੈ। ਇਹ ਵਾਧਾ ਟੈਕਸਟਾਈਲ, ਪੇਪਰ ਅਤੇ ਊਰਜਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਟ੍ਰਾਈਡੈਂਟ ਲਿਮਟਿਡ ਦੇ ਮਜ਼ਬੂਤ ਪ੍ਰਦਰਸ਼ਨ ਨੂੰ ਪ੍ਰਗਟ ਕਰਦਾ ਹੈ। ਇਸ ਉਪਲਬਧੀ ਦੇ ਨਾਲ ਨਾਲ, ਟ੍ਰਾਈਡੈਂਟ ਨੂੰ “ਡਨ ਐਂਡ ਬ੍ਰੈੱਡਸਟ੍ਰੀਟ – ਡੀ ਐਂਡ ਬੀ ਟਾਪ 500 ਵੈਲੂ ਕ੍ਰੀਏਟਰਸ” ਸੂਚੀ ਵਿੱਚ ਵੀ ਮਾਨਤਾ ਮਿਲੀ ਹੈ, ਜੋ ਕੰਪਨੀ ਦੀ ਆਪਣੇ ਹਿੱਤਧਾਰਕਾਂ ਨੂੰ ਲਗਾਤਾਰ ਮੁੱਲ ਪ੍ਰਦਾਨ ਕਰਨ ਦੀ ਸਮਰੱਥਾ ਨੂੰ ਦਰਸਾਉਂਦੀ ਹੈ । ਅਤੇ ਇਹ ਪ੍ਰਾਪਤੀਆਂ ਕੰਪਨੀ ਦੀ ਨਵੀਨਤਾ, ਸੰਚਾਲਨ ਉੱਤਮਤਾ, ਅਤੇ ਭਾਰਤ ਦੇ ਕਾਰੋਬਾਰੀ ਲੈਂਡਸਕੇਪ ਵਿੱਚ ਇਸਦੀ ਲੀਡਰਸ਼ਿਪ ਸਥਿਤੀ ਪ੍ਰਤੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।
ਟ੍ਰਾਈਡੈਂਟ ਲਿਮਿਟੇਡ ਬਾਰੇ
ਟ੍ਰਾਈਡੈਂਟ ਲਿਮਿਟੇਡ, ਟ੍ਰਾਈਡੈਂਟ ਗਰੁੱਪ ਦੀ ਪ੍ਰਮੁੱਖ ਕੰਪਨੀ ਹੈ ਜੋ ਇੱਕ ਭਾਰਤੀ ਬਿਜ਼ਨਸ ਗਰੁੱਪ ਅਤੇ ਗਲੋਬਲ ਕੰਪਨੀ ਹੈ। ਲੁਧਿਆਣਾ ਪੰਜਾਬ ਦੇ ਮੁੱਖ ਦਫ਼ਤਰ ਵਾਲੀ ਟ੍ਰਾਈਡੈਂਟ ਲਿਮਿਟੇਡ ਇੱਕ ਵਰਟੀਕਲੀ ਇੰਟੀਗ੍ਰੇਟਡ ਟੈਕਸਟਾਈਲ (ਯਾਰਨ ਬਾਥ ਅਤੇ ਬੈੱਡ ਲਿਨਨ) ਪੇਪਰ (ਕਣਕ ਦੀ ਪਰਾਲੀ ਤੇ ਅਧਾਰਿਤ) ਅਤੇ ਕੈਮੀਕਲ ਨਿਰਮਾਤਾ ਹੈ। ਟ੍ਰਾਈਡੈਂਟ ਦੇ ਯਾਰਨ ਬਾਥ ਅਤੇ ਬੈੱਡ ਲਿਨਨ ਅਤੇ ਪੇਪਰ ਬਿਜ਼ਨਸ ਨੇ ਗਲੋਬਲ ਮਾਨਤਾ ਪ੍ਰਾਪਤ ਕੀਤੀ ਹੈ ਅਤੇ ਭਾਰਤ ਅਤੇ ਦੁਨੀਆਂ ਭਰ ਵਿੱਚ ਲੱਖਾਂ ਗਾਹਕਾਂ ਨੂੰ ਖੁਸ਼ ਕਰ ਰਹੇ ਹਨ। ਟ੍ਰਾਈਡੈਂਟ ਭਾਰਤ ਵਿੱਚ ਹੋਮ ਟੈਕਸਟਾਈਲ ਦੇ ਸਭ ਤੋਂ ਵੱਡੇ ਨਿਰਮਾਤਾਵਾਂ ਵਿੱਚੋਂ ਇੱਕ ਹੈ। ਨੈਸ਼ਨਲ ਕੈਪੀਟਵ ਅਤੇ ਰਿਟੇਲਰ-ਓਨਰਡ ਬ੍ਰਾਂਡਸ ਦੀ ਸਪਲਾਈ ਕਰਨ ਵਾਲਾ ਇਹ ਸੰਗਠਨ ਆਪਣੇ ਗਾਹਕਾਂ ਵਿਕਰੇਤਾਵਾਂ ਅਤੇ ਵੱਖ-ਵੱਖ ਸਰਕਾਰੀ ਸੰਸਥਾਵਾਂ ਤੋਂ ਉਤਪਾਦ ਦੀ ਗੁਣਵੱਤਾ ਸਮਾਜਿਕ ਜ਼ਿੰਮੇਵਾਰੀ ਅਤੇ ਵਾਤਾਵਰਣ ਸੁਰੱਖਿਆ ਵਿੱਚ ਉੱਚੇ ਮਿਆਰਾਂ ਨੂੰ ਅੱਗੇ ਵਧਾਉਣ ਲਈ ਲਗਾਤਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਵਾਰਡਜ਼ ਪ੍ਰਾਪਤ ਕਰ ਰਹੀ ਹੈ। ਕੰਪਨੀ ਤਿੰਨ ਪ੍ਰਮੁੱਖ ਬਿਜ਼ਨਸ ਸੇਗਮੈਂਟਸ ਵਿੱਚ ਕੰਮ ਕਰਦੀ ਹੈ: ਟੈਕਸਟਾਈਲ (ਯਾਰਨ ਬਾਥ ਅਤੇ ਬੈੱਡ ਲਿਨਨ) ਕਾਗਜ਼ (ਕਣਕ ਦੀ ਪਰਾਲੀ ’ਤੇ ਅਧਾਰਿਤ) ਅਤੇ ਕੈਮੀਕਲ ਜਿਸਦੀ ਮੈਂਨਿਊਫੈਕਚਰਿੰਗ ਸੁਵਿਧਾਵਾਂ ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਹੈ।