
ਜਲੰਧਰ, 21 ਮਈ 2025: ਕਮਿਸ਼ਨਰੇਟ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਸਰਹੱਦ ਪਾਰ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਦੋਸ਼ੀ ਸ਼ਿਵਮ ਸੋਢੀ ਉਰਫ ਸ਼ਿਵਾ ਨੂੰ 5 ਕਿਲੋ ਹੈਰੋਇਨ ਅਤੇ 22,000 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ। ਵੇਰਵਾ ਸਾਝਾਂ ਕਰਦੇ ਹੋਏ, ਸੀਪੀ ਜਲੰਧਰ ਨੇ ਕਿਹਾ ਕਿ, ਸੀਆਈਏ ਸਟਾਫ ਦੀ ਇੱਕ ਟੀਮ ਨੇ ਸ਼ਿਵਮ ਸੋਢੀ ਉਰਫ ਸ਼ਿਵਾ ਪੁੱਤਰ ਵਰਿੰਦਰ ਸੋਢੀ, ਵਾਸੀ ਮਕਾਨ ਨੰਬਰ 54, ਸਿਮਰਨ ਐਨਕਲੇਵ, ਨੇੜੇ ਲਾਂਬਾ ਪਿੰਡ ਚੌਕ, ਪੀਐਸ ਰਾਮਾਮੰਡੀ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ 5 ਕਿਲੋ ਹੈਰੋਇਨ ਅਤੇ ₹22,000 ਡਰੱਗ ਮਨੀ ਬਰਾਮਦ ਕੀਤੀ। ਦੋਸ਼ੀ ਖਿਲਾਫ਼ ਕਾਰਵਾਈ ਕਰਦੇ ਹੋਏ, ਮੁਕੱਦਮਾ ਨੰਬਰ 122 ਮਿਤੀ 20.05.2025 ਅਧੀਨ ਧਾਰਾ 21C-27A-61-85 ਐਨਡੀਪੀਐਸ ਐਕਟ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 8, ਜਲੰਧਰ ਵਿਖੇ ਦਰਜ ਕੀਤਾ ਗਿਆ ਹੈ।
ਸੀਪੀ ਜਲੰਧਰ ਨੇ ਕਿਹਾ ਕਿ ਦੋਸ਼ੀ ਦੇ ਖਿਲਾਫ ਪਹਿਲਾਂ ਹੀ ਤਿੰਨ ਐਫਆਈਆਰ ਦਰਜ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:
- • *ਐਫਆਈਆਰ ਨੰਬਰ 96* ਮਿਤੀ 11.05.2025, ਅਧੀਨ ਧਾਰਾ 109, 191(3), 190, ਅਤੇ 3 ਬੀਐਨਐਸਐਸ, 25-54-59 ਅਸਲਾ ਐਕਟ ਦੇ ਤਹਿਤ ਥਾਣਾ ਬਸਤੀ ਬਾਵਾ ਖੇਲ, ਜਲੰਧਰ ਵਿਖੇ ਦਰਜ ਕੀਤੀ ਗਈ ਹੈ। (ਦੋਸ਼ੀ ਇਸ ਮਾਮਲੇ ਵਿੱਚ ਲੋੜੀਂਦਾ ਹੈ)
- • *ਐਫਆਈਆਰ ਨੰਬਰ 30 ਮਿਤੀ 07.04.2020,* ਅਧੀਨ ਧਾਰਾ 25-54-59 ਅਸਲਾ ਐਕਟ, 188, 212, 216 ਆਈਪੀਸੀ, ਅਤੇ ਧਾਰਾ 22-61-85 ਐਨਡੀਪੀਐਸ ਐਕਟ ਦੇ ਤਹਿਤ, ਥਾਣਾ ਡਿਵੀਜ਼ਨ ਨੰਬਰ 4, ਜਲੰਧਰ ਵਿਖੇ ਦਰਜ ਕੀਤੀ ਗਈ ਹੈ।
- • *ਐਫਆਈਆਰ ਨੰਬਰ 127 ਮਿਤੀ 01.07.2020* , ਅਧੀਨ ਧਾਰਾ 61-1-14 ਆਬਕਾਰੀ ਐਕਟ, ਧਾਰਾ 21, 22 ਐਨਡੀਪੀਐਸ ਐਕਟ , ਧਾਰਾ 379B, 382, 482, 465, 468, 471, 120-B, ਅਤੇ 216 ਆਈਪੀਸੀ ਅਤੇ ਧਾਰਾ 25 ਅਸਲਾ ਐਕਟ ਦੇ ਤਹਿਤ, ਥਾਣਾ ਭਾਰਗੋ ਕੈਂਪ, ਜਲੰਧਰ ਵਿਖੇ ਦਰਜ ਕੀਤੀ ਗਈ।
- ਸ਼੍ਰੀਮਤੀ ਧਨਪ੍ਰੀਤ ਕੌਰ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰਨ ਲਈ ਦੋਸ਼ੀ ਦੇ ਅੱਗਲੇ-ਪਿਛਲੇ ਸੰਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।_
* ਕਮਿਸ਼ਨਰੇਟ ਪੁਲਿਸ ਜਲੰਧਰ ਦੀਆਂ ਹੋਰ ਮੁੱਖ ਪ੍ਰਾਪਤੀਆਂ
- 1. ਸੀਆਈਏ ਸਟਾਫ ਨੇ ਇੱਕ ਦੋਸ਼ੀ, ਲਵਪ੍ਰੀਤ ਸਿੰਘ ਉਰਫ਼ ਲਵ, ਪੁੱਤਰ ਜਗਤਾਰ ਸਿੰਘ, ਵਾਸੀ ਪਿੰਡ ਬਾਠ, ਥਾਣਾ ਝੰਡੇਰ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ ਅਤੇ *403 ਗ੍ਰਾਮ ਹੈਰੋਇਨ ਬਰਾਮਦ ਕੀਤੀ।* ਜਿਸ ਤੇ ਮੁਕੱਦਮਾ ਨੰਬਰ 80 ਮਿਤੀ 18.05.2025 ਅਧੀਨ ਧਾਰਾ 21-61-85 ਐਨਡੀਪੀਐਸ ਐਕਟ ਥਾਣਾ ਡਿਵੀਜ਼ਨ ਨੰਬਰ 1, ਜਲੰਧਰ ਵਿਖੇ ਦਰਜ ਕੀਤਾ ਗਿਆ।
- 2. ਇੱਕ ਹੋਰ ਮਹੱਤਵਪੂਰਨ ਸਫਲਤਾ ਵਿੱਚ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਦੋ ਦੋਸ਼ੀਆਂ - ਆਕਾਸ਼ਦੀਪ ਉਰਫ਼ ਆਕਾਸ਼ ਅਤੇ ਗੌਰਵ ਕਪਿਲਾ - ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਮੁਕੱਦਮਾ ਨੰਬਰ 96 ਮਿਤੀ 11.05.2024 ਅਧੀਨ ਧਾਰਾ 109, 190, 191(3), 61(2), ਅਤੇ 103(1) ਬੀਐਨਐਸ ਦੇ ਨਾਲ-ਨਾਲ 25-54-59 ਆਰਮਜ਼ ਐਕਟ ਪੁਲਿਸ ਸਟੇਸ਼ਨ ਬਸਤੀ ਬਾਵਾ ਖੇਲ ਜਲੰਧਰ ਦੇ ਵਿੱਚ ਲੋੜੀਂਦੇ ਸਨ। ਦੋਸ਼ੀਆਂ ਨੂੰ ਮੈਟਰੋ ਟਾਊਨ ਸੋਸਾਇਟੀ, ਪੁਲਿਸ ਸਟੇਸ਼ਨ ਢਕੋਲੀ, ਜ਼ਿਲ੍ਹਾ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਤੇ ਮੁਕੱਦਮਾ ਨੰਬਰ 54 ਮਿਤੀ 20.05.2025 ਅਧੀਨ ਧਾਰਾ 109, 132, 221, ਅਤੇ 324(2) ਬੀਐਨਐਸ ਅਤੇ ਧਾਰਾ 25 ਆਰਮਜ਼ ਐਕਟ ਦੇ ਤਹਿਤ ਥਾਣਾ ਢਕੋਲੀ ਵਿਖੇ ਦਰਜ ਕੀਤਾ ਗਿਆ। *ਦੋਸ਼ੀਆਂ ਕੋਲੋਂ 2 ਪਿਸਤੌਲ, 3 ਜ਼ਿੰਦਾ ਕਾਰਤੂਸ ਅਤੇ 6 ਵਰਤੇ ਹੋਏ ਕਾਰਤੂਸ ਬਰਾਮਦ ਕੀਤੇ* ।