ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਫ਼ੌਜ ਦੀ ਭਰਤੀ ਸਬੰਧੀ ਮੁਫ਼ਤ ਕੋਚਿੰਗ ਦੀ ਸ਼ੁਰੂਆਤ 

  • 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਦਿੱਤੀ ਜਾ ਰਹੀ ਹੈ ਫੌਜ ਦੀ ਭਰਤੀ ਲਈ ਮੁਫ਼ਤ ਕੋਚਿੰਗ: ਪਰਮਿੰਦਰ ਸੈਣੀ 
  • 'ਸਕੂਲ ਆਫ ਐਮੀਨੈੱਸ' ਬਟਾਲਾ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਚਾਹਵਾਨ ਨੌਜਵਾਨ ਮੁਫ਼ਤ ਕੋਚਿੰਗ ਲੈ ਸਕਦੇ ਹਨ

ਬਟਾਲਾ, 13 ਫਰਵਰੀ 2025 : ਸ੍ਰੀ ਦਲਵਿੰਦਰਜੀਤ ਸਿੰਘ, ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦਿਆਂ ਫੌਜ ਵਿੱਚ ਭਰਤੀ ਲਈ ਮੁਫ਼ਤ ਕੋਚਿੰਗ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਏ ਜ਼ਿਲ੍ਹਾ ਗਾਈਡੈਸ ਕਾਊਂਸਲਰ ਪਰਮਿੰਦਰ ਸਿੰਘ ਸੈਣੀ , ਜ਼ਿਲ੍ਹਾ ਨੋਡਲ ਅਫ਼ਸਰ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦਿਆਂ ਫੌਜ ਵਿੱਚ ਭਰਤੀ ਲਈ ਮੁਫ਼ਤ ਕੋਚਿੰਗ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਸਥਾਨਾਂ ਤੇ ਸ਼ੁਰੂਆਤ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਲਿਖਤੀ ਪ੍ਰੀਖਿਆ ਤੇ ਫ਼ਿਜ਼ੀਕਲ ਟੈਸਟ ਸਬੰਧੀ ਮੁਕੰਮਲ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਫ਼ਤ ਕੋਚਿੰਗ ਲਈ ਡਾਕਟਰ ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਵਿਸ਼ੇਸ਼ ਵਿਸ਼ਾ ਮਾਹਿਰਾਂ ਦਾ ਕੋਚਿੰਗ ਲਈ ਪ੍ਰਬੰਧ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ ਚਿੱਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜ਼ੇਸ ਕੁਮਾਰ ਸ਼ਰਮਾ ਲਗਾਤਾਰ ਇਸ ਮੁਫਤ ਕੋਚਿੰਗ ਦੀ ਸਮੀਖਿਆ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਆਫ ਐਮੀਨੈਸ ਬਟਾਲਾ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਚਾਹਵਾਨ ਨੌਜਵਾਨ ਮੁਫ਼ਤ ਕੋਚਿੰਗ ਲੈ ਸਕਦੇ ਹਨ। ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਬਿਉਰੋ ਗੁਰਦਾਸਪੁਰ ਤੇ ਹੈਲਪ ਲਾਈਨ ਨੰਬਰ 7888592364 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਕੂਲ ਮੁਖੀ ਹਰਪ੍ਰੀਤ ਸਿੰਘ, ਸਰਵਣ ਸਿੰਘ ਧੰਦਲ, ਜਸਮੀਤ ਸਿੰਘ ਅਤੇ ਸੰਨੀ ਸਮੇਤ ਕੋਚਿੰਗ ਲੈਣ ਆਏ ਨੌਜਵਾਨ ਹਾਜ਼ਰ ਸਨ।