ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਪੜ੍ਹਨ ਦਾ ਸੁਖਾਵਾਂ ਮਾਹੋਲ ਮੁਹੱਈਆ ਕਰਵਾਇਆ-ਵਿਧਾਇਕ ਐਡਵੋਕੇਟ ਅਮਰਪਾਲ ਸਿੰਘ 

ਸ੍ਰੀ ਹਰਗੋਬਿੰਦਪੁਰ ਸਾਹਿਬ, 16 ਅਪ੍ਰੈਲ 2025 : ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਨ ਦਾ ਸੁਖਾਵਾਂ ਮਾਹੋਲ ਮੁਹੱਈਆ ਕਰਵਾਇਆ ਗਿਆ ਹੈ ਅਤੇ ਪ੍ਰਾਈਵੇਟ ਸਕੂਲਾਂ ਦੀ ਤਰਜ਼ ’ਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਕੀਤਾ। ਅੱਜ ਉਨਾਂ ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਘੱਸ ਵਿਖੇ 2 ਲੱਖ 10 ਹਜ਼ਾਰ ਰੁਪਏ, ਕਰਨਾਮਾ ਵਿਖੇ 2 ਲੱਖ 83 ਹਜ਼ਾਰ 200 ਰੁਪਏ ਅਤੇ ਮੀਰਪੁਰ ਵਿਖੇ 2 ਲੱਖ ਰੁਪਏ ਤੋਂ ਇਲਾਵਾਸਰਕਾਰੀ ਹਾਈ ਸਕੂਲ ਐਨੋਕੋਟ, ਘੱਸ ਅਤੇ ਰਧਾਨ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ ਤਵੱਜੋਂ ਦਿੰਦਿਆਂ ਸਰਕਾਰੀ ਸਕੂਲਾਂ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਸਕੂਲਾਂ ਅੰਦਰ ਆਧੁਨਿਕ ਸਾਇੰਸ ਲੈਬ, ਏ.ਸੀ. ਕਲਾਸ ਰੂਮ, ਵਧੀਆ ਟੇਬਲ/ਕੁਰਸੀਆਂ, ਖੇਡਾਂ ਦਾ ਸਮਾਨ, ਪੜ੍ਹਨ ਲਈ ਪੈਨਲ ਸਕਰੀਨ, ਕੰਪਿਉਟਰ ਲੈਬ ਆਦਿ ਅਨੇਕਾ ਸਹੂਲਤਾਂ ਜੋ ਕਿ ਇਕ ਵਿਦਿਆਰਥੀ ਦੇ ਪੜ੍ਹਨ ਲਈ ਸਾਰਥਕ ਮਾਹੌਲ ਪੈਦਾ ਕਰਦੀਆਂ ਹਨ। ਇਸ ਮੌਕੇ ਬੀ.ਪੀ.ਈ.ਓ ਜਸਵਿੰਦਰ ਸਿੰਘ, ਰਾਜੂ ਭਿੰਡਰ ਪੀ.ਏ, ਸਲਾਹਕਾਰ ਪਰਮਬੀਰ ਸਿੰਘ ਰਾਣਾ,ਪੀ ਏ ਸੁਖਦੇਵ ਸਿੰਘ ਰੋਮੀ, ਸਰਪੰਚ ਗੁਰਮੀਤ ਸਿੰਘ ਪੰਨੂ, ਪ੍ਰਧਾਨ ਮਨਜੀਤ ਸਿੰਘ ਰਧਾਨ, ਸਾਬਕਾ ਸਰਪੰਚ ਸਿਕੰਦਰ ਸਿੰਘ ਕਰਨਾਮਾ,ਬੀ ਐਨ ਓ ਮਨਪ੍ਰੀਤ ਸਿੰਘ, ਸਕੂਲ ਇੰਚਾਰਜ ਸ੍ਰੀ ਕਮਲ ਕੁਮਾਰ,ਹਨੀ ਦਿਓਲ, ਮੰਗਲ ਸਿੰਘ , ਕਰਮਜੀਤ ਸਿੰਘ ਯੋਗੀ,ਸਰਪੰਚ ਗੁਰਮੀਤ ਸਿੰਘ ਕਰਨਾਮਾ, ਬਲਾਕ ਪ੍ਰਧਾਨ ਹਿਰਦੇਪਾਲ ਸਿੰਘ ਚੋਧਰੀਵਾਲ, ਸਰਪੰਚ ਚਰਨਜੀਤ ਸਿੰਘ ਚੋਧਰੀਵਾਲ,ਹਰਬੰਸ ਸਿੰਘ ਸਾਬਕਾ ਸਰਪੰਚ, ਪ੍ਰਧਾਨ ਤਕਦੀਰ ਸਿੰਘ ਅਤੇ ਸੁਖਦੇਵ ਸਿੰਘ ਸੱਖੋਵਾਲ ਆਦਿ ਹਾਜ਼ਰ ਸਨ।