ਖੇਤੀਬਾੜੀ ਅਫ਼ਸਰਾਂ ਵੱਲੋਂ ਆੜਤੀਆਂ ਦੇ ਕੰਡੇ ਵੱਟੇ ਅਤੇ ਤੋਲ ਦੀ ਕੀਤੀ ਗਈ ਚੈੱਕਿੰਗ

ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ 2025 : ਸਹਾਇਕ ਮੰਡੀਕਰਨ ਅਫ਼ਸਰ (ਫ਼ਰੀਦਕੋਟ) ਡਾ ਯਾਦਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਾਜ਼ਰੀ ਵਿੱਚ ਸ੍ਰੀ  ਮੁਕਤਸਰ ਸਾਹਿਬ ਦੀ ਮੁੱਖ ਦਾਣਾ ਮੰਡੀ ਵਿਖੇ ਖੇਤੀਬਾੜੀ ਵਿਕਾਸ ਅਫ਼ਸਰ (ਮਾਰਕੀਟਿੰਗ ) ਮਨਮੀਤ ਕੌਰ, ਅਮਨਦੀਪ ਕੌਰ ਅਤੇ ਪ੍ਰਿਮਲਪ੍ਰੀਤ ਕੌਰ ਵੱਲੋਂ ਆੜਤੀਆਂ ਦੇ ਕੰਡੇ ਵੱਟੇ ਅਤੇ ਤੋਲ ਚੈੱਕ ਕੀਤੇ ਗਏ। ਇਸ ਮੌਕੇ ਤੇ ਮੌਜੂਦ ਕਿਸਾਨਾਂ ਨੂੰ ਆਪਣੀ ਫ਼ਸਲ ਦੇ ਸੁਚੱਜੇ ਮੰਡੀਕਰਨ ਲਈ ਬੋਲੀ ਸਮਂੇ ਹਾਜ਼ਰ ਰਹਿਣ, ਜਿਨਸ ਦਾ ਸਹੀ ਤੋਲ, ਤਸਦੀਕਸ਼ੁਦਾ ਕੰਡੇ ਵੱਟਿਆ ਦੀ ਵਰਤੋਂ ਅਤੇ ਕੰਡਿਆਂ ਦਾ ਜ਼ਮੀਨ ਤੇ ਇਕਸਾਰ ਲੈਵਲ ਹੋਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਤਾਂ ਜੋ ਆਪਣੀ ਫ਼ਸਲ ਦਾ ਉਚਿੱਤ ਵਪਾਰਕ ਮੁੱਲ ਉਹਨਾਂ ਨੂੰ ਮਿਲ ਸਕੇ। ਇਸ ਮੌਕੇ ਡਿਪਟੀ ਡਾਇਰੈਕਟਰ ਕਪਾਹ ਸ੍ਰੀ ਮੁਕਤਸਰ ਸਾਹਿਬ ਡਾ ਚਰਨਜੀਤ ਸਿੰਘ ਅਤੇ ਮਾਰਕੀਟ ਕਮੇਟੀ ਦੇ ਨੁਮਾਇੰਦੇ ਵੀ ਹਾਜ਼ਿਰ ਸਨ , ਚੈੱਕਿੰਗ ਦੌਰਾਨ ਤਿੰਨ ਕੰਡਿਆਂ ਵਿੱਚ ਊਣਤਾਈ ਪਾਈ ਗਈ ਅਤੇ ਮੌਕੇ ਤੇ ਬਣਦੀ ਕਾਰਵਾਈ ਕੀਤੀ ਗਈ।