ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕਿਰਤ ਵਿਭਾਗ ਦੇ ਸਹਿਯੋਗ ਨਾਲ ਮਲੋਟ ਵਿਖੇ ਮਜਦੂਰਾਂ ਦੇ ਹੱਕਾਂ ਪ੍ਰਤੀ ਲਗਾਇਆ ਗਿਆ ਜਾਗਰੂਕਤਾ ਕੈਂਪ

ਸ੍ਰੀ ਮੁਕਤਸਰ ਸਾਹਿਬ 3 ਮਈ 2025 : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ  ਹਦਾਇਤਾਂ ਅਨੁਸਾਰ  ਸ੍ਰੀ ਰਾਜ ਕੁਮਾਰ, ਜਿਲ੍ਹਾ ਅਤੇ ਸੈਸ਼ਨਜ਼ ਜੱਜ –ਸਾਹਿਤ— ਚੇਅਰਮੈਨ, ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਸ੍ਰੀ  ਹਿਮਾਂਸ਼ੂ ਅਰੋੜਾ, ਸਿਵਲ ਜੱਜ (ਸੀਨੀਅਰ ਡਿਵੀਜਨ)/ਚੀਫ ਜੂਡੀਸ਼ੀਅਲ ਮੈਜਿਸਟਰੇਟ  –ਸਾਹਿਤ— ਸਕੱਤਰ, ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਸਬ—ਡਿਵੀਜਨ ਮਲੋਟ ਦੇ ਪਨਰਾਜ ਕੈਮੀਕਲ (ਇੰਡਸਟਰੀਜ ਫੋਕਲ ਪੁਆਇੰਟ)  ਦੇ ਵਰਕਰਾ ਨੂੰ  ਉਹਨਾ ਹੱਕਾ ਸੰਬੰਧੀ ਜਾਣਕਾਰੀ ਦਿੱਤੀ ਗਈ। ਸੈਮੀਨਾਰ ਵਿੱਚ ਵੱਖ—ਵੱਖ ਅਦਾਰਿਆਂ ਵਿੱਚ ਕੰਮ ਕਰ ਰਹੇ ਮਜਦੂਰਾ ਨੂੰ ਉਹਨਾਂ ਦੇ ਹੱਕਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਿਰਫ ਮਜ਼ਦੂਰਾਂ ਦਾ ਹੀ ਨਹੀਂ ਸਗੋਂ ਉਨਾਂ ਲੋਕਾਂ ਦਾ ਵੀ ਹੀ ਹੈ ਜਿਹੜੇ ਬੇਕਿਰਕ ਆਰਥਿਕ ਲੁੱਟ—ਖੱਸੁਟ, ਅਨਿਆਂ, ਜੁਲਮ ਅਤੇ ਅਮਾਨਵੀ ਪ੍ਰਬੰਧ ਤੋਂ ਪੀੜਤ ਹਨ। ਇਨਾਂ ‘ਚ ਲੱਖਾਂ ਬੇਰੋਜ਼ਗਾਰ ਤੇ ਰਜਵੀਂ ਰੋਟੀ ਲਈ ਤਰਸਦੇ ਲੱਖਾਂ ਲੋਕ ਸ਼ਾਮਲ ਹਨ ਜੋ ਬੁਨਿਆਦੀ ਲੋੜਾਂ ਸਿੱਖਿਆ ਅਤੇ ਸਿਹਤ ਸਹੂਲਤਾਂ ਤੋਂ ਵਾਂਝੇ ਹਨ। ਅੱਧੀ ਦੇ ਕਰੀਬ ਅਬਾਦੀ ਔਰਤਾਂ ਦੀ ਹੈ ਜੋ ਸਿਰਫ ਆਰਥਿਕ ਲੁੱਟ ਦਾ ਹੀ ਨਹੀਂ ਸਗੋਂ ਸਮਾਜਿਕ, ਸੱਭਿਆਚਾਰਕ ਆਦਿ ਅਨੇਕਾਂ ਵਿਤਕਰਿਆਂ ਕਾਰਨ  ਪ੍ਰੇਸ਼ਾਨ ਹਨ।
19ਵੀਂ ਸਦੀ ਦੇ ਅੱਧ ਵਿੱਚ ਲੋਕ ਸੁਚੇਤ ਹੋ ਕੇ ਇਕੱਠੇ ਹੋਣ ਦੇ ਨਾਲ ਕੰਮ ਦੇ ਘੰਟਿਆਂ ਨੂੰ ਘਟਾਉਣ ਲਈ ਸੰਘਰਸ਼ ਕਰਨ ਲੱਗੇ ।ਅਮਰੀਕਾ ਤੇ ਕਨੈਡਾ ਦੇ ਮਜ਼ਦੂਰਾਂ ਦੀ ਫੈਡਰੈਸ਼ਨ ਨੇ ਇਕ ਮਈ 1886 ਨੂੰ ਅੱਠ ਘੰਟੇ ਕੰਮ ਕਰਨ ਦੀ ਮੰਗ ਲਈ ਹੜਤਾਲ ਦਾ ਸੱਦਾ ਦਿੱਤਾ। ਸ਼ਿਕਾਗੋ ਸ਼ਹਿਰ ਵਿੱਚ ਪੁਲੀਸ ਨੇ ਹੜਤਾਲ ਕਰ ਰਹੇ ਮਜ਼ਦੂਰਾਂ ਤੇ ਗੋਲੀ ਚਲਾਈ ਤੇ ਦੋ ਮਜ਼ਦੂਰ ਸ਼ਹੀਦ ਹੋ ਗਏ।ਚਾਰ ਮਈ ਨੂੰ ਦੁਬਾਰਾ ਰੋਸ ਵੱਜੋਂ ਹੋਈ ਹੜਤਾਲ ਤੇ ਚਲਾਈ ਗੋਲੀ ਨਾਲ ਛੇ ਮਜ਼ਦੂਰ ਸ਼ਹੀਦ ਹੋ ਗਏ।ਪੁਲੀਸ ਨੇ 11 ਨਵੰਬਰ 1887 ਨੂੰ ਇਨਾਂ ਘਟਨਾਵਾਂ ਨਾਲ ਮਜ਼ਦੂਰ ਆਗੂਆਂ ਅਗਸਤ ਸਪਾਈਸ,ਅਲਬਰਟ ਪਾਰਸਨ, ਅਲਫੈਰਡ ਫਿਸ਼ਰ,ਜਾਰਜ ਏਂਜਲ, ਆਸਕਰ ਨੀਬੈ, ਸੈਮੂਅਲ ਫੀਲਡੇਨ ਤੇ ਜਾਰਜ ਐਂਗਲ ਨੂੰ ਜੋੜ ਕੇ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਮਜ਼ਦੂਰਾਂ  ਨੂੰ 8 ਘੰਟੇ ਕੰਮ ਕਰਨ ਦੀ ਸਹੂਲਤ  ਸਿ਼ਕਾਗੋ ਅੰਦੋਲਨ ਦੀ ਦੇਣ ਹੈ।ਸਪਾਈਸ ਨੇ ਫਾਂਸੀ ਤੋਂ ਪਹਿਲਾਂ ਕਿਹਾ, ਫਾਂਸੀ ਦੇ ਤਖਤੇ ਤੇ ਲਟਕਾ ਕੇ ਮੇਰੀ ਅਵਾਜ਼ ਦਾ ਗਲਾ ਤਾਂ ਘੁੱਟ ਸਕਦੇ ਹੋ,ਪਰ ਤੁਹਾਡੇ ਲਈ ਮੇਰੀ ਖਾਮੋਸ਼ੀ ਮੇਰੇ ਭਾਸ਼ਣ ਤੋਂ ਵੀ ਜਿਆਦਾ ਖਤਰਨਾਕ ਹੋਵੇਗੀ। 1—5—1890 ਨੂੰ ਪੈਰਿਸ ਵਿਖੇ ਕੌਮਾਂਤਰੀ ਵਰਕਿੰਗਜ ਮੈਨਜ ਐਸੋਸੀਸ਼ਨ ਨੇ ਫੈਸਲਾ ਕੀਤਾ ਕਿ ਹਰ ਸਾਲ ਸ਼ਿਕਾਗੋ ਦੇ ਸ਼ਹੀਦਾਂ ਜੀ ਯਾਦ ਵਿੱਚ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਵੇ। 25—6—1893  ਨੂੰ ਸ਼ਿਕਾਗੋ ਦੀ ਹੇਅ ਮਾਰਕਿਟ ਵਿੱਚ ਸ਼ਹੀਦਾਂ ਦੇ ਬੁੱਤ ਲਾਏ ਗਏ। ਲੈਨਿਨ ਨੇ ਕਿਹਾ ਸੀ, “ਮਜ਼ਦੂਰ ਨੂੰ ਉਸਦੀ ਮਿਹਨਤ ਉਸਨੂੰ ਉਸਦਾ ਪਸੀਨਾ ਸੁੱਕਣ ਤੋਂ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ।”  ਇਸ ਮੌਕੇ ਪੈਨਲ ਦੇ ਵਕੀਲ ਸਾਹਿਬਾਨ, ਮਿਸ ਵੀਰਪਾਲ ਕੌਰ, ਮਿਸ ਸੁਖਦੀਪ ਕੌਰ, ਸ੍ਰੀ ਪਰਮਿੰਦਰ ਸਿੱਧੂ, ਕਿਰਤ ਵਿਭਾਗ ਦਾ ਸਟਾਫ ਅਤੇ ਪੈਰਾਲੀਗਲ ਵਲੰਟੀਅਰਜ ਨੇ ਵੀ ਭਾਗ ਲਿਆ। ਇਸ ਮੌਕੇ ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਨੇ ਮਜਦੂਰਾ ਦੇ ਕਾਨੂੰਨੀ ਹੱਕਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪਰਚਾਰ ਸਮੱਗਰੀ ਵੀ ਵੰਡੀ ਗਈ। ਇਸ ਮੌਕੇ  ਦੱਸਿਆ ਕਿ 10 ਮਈ 2025 ਨੂੰ ਨੈਸਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਧਿਰ ਨੇ ਆਪਣਾ ਕੇਸ ਦਾ ਨੈਸਨਲ ਲੋਕ ਅਦਾਲਤ ਵਿੱਚ ਨਿਪਟਾਰਾ ਕਰਵਾਉਣਾ ਹੋਵੇ ਤਾਂ ਉਹ ਸਬੰਧਤ ਮਾਨਯੋਗ ਅਦਾਲਤ ਵਿੱਚ ਆਪਣੀ ਦਰਖਾਸਤ ਦੇ ਕੇ ਆਪਣਾ ਕੇਸ ਨੈਸਨਲ ਲੋਕ ਅਦਾਲਤ ਵਿੱਚ ਲਗਵਾ ਸਕਦੇ ਹਨ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੋਲ ਫਰੀ ਹੈਲਪਲਾਈਨ ਨੰਬਰ 15100 ਤੇ ਜਾਂ ਸਿੱਧੇ ਤੌਰ ਤੇ ਦਫ਼ਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।