ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ ਪਿੰਡ ਧੂਲਕੋਟ ਵਿਖੇ ਕੈਮਰੇ ਲਗਵਾਉਣ ਲਈ ਪੰਜ ਲੱਖ ਰੁਪਏ ਦੀ ਸੈਂਕਸ਼ਨ ਲੈਟਰ ਜਾਰੀ

ਸ੍ਰੀ ਮੁਕਤਸਰ ਸਾਹਿਬ, 14 ਮਈ 2025 : ਜ਼ਿਲ੍ਹੇ ਦੇ ਪਿੰਡ ਧੂਲਕੋਟ ’ਚ ਕੈਮਰੇ ਲਗਾਉਣ ਲਈ ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ, ਸ੍ਰੀ ਮੁਕਤਸਰ ਸਾਹਿਬ ਸ੍ਰੀ ਸੁਖਜਿੰਦਰ ਸਿੰਘ ਕਾਉਣੀ ਨੇ ਆਪਣੇ ਦਫ਼ਤਰ ਵਿਖੇ ਪੰਜ ਲੱਖ ਰੁਪਏ ਦੀ ਰਾਸ਼ੀ ਦਾ ਸੈਂਕਸ਼ਨ ਲੈਟਰ ਜਾਰੀ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕੈਮਰੇ ਲੱਗਣ ਨਾਲ ਜਿੱਥੇ ਸ਼ਰਾਰਤੀ ਅਨਸਰਾਂ ਉੱਤੇ ਨਜ਼ਰ ਰਹੇਗੀ, ਉੱਥੇ ਨਾਲ ਹੀ ਪਿੰਡ ਵਾਸੀ ਵੀ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਅਤੇ ਇਸ ਤਰ੍ਹਾਂ ਅਣਸੁਖਾਵੀਂ ਘਟਨਾ ਵਾਪਰਨ ਤੋਂ ਵੀ ਬਚਿਆ ਜਾ ਸਕੇਗਾ। ਇਸ ਮੌਕੇ ਸਰਪੰਚ ਛਿੰਦਰ ਕੌਰ ਪਤਨੀ ਇਕਬਾਲ ਸਿੰਘ, ਮਨਦੀਪ ਸਿੰਘ ਯੂਥ ਪ੍ਰਧਾਨ, ਸੁਖਜੀਤ ਸਿੰਘ ਮੈਂਬਰ, ਮੱਖਣ ਸਿੰਘ ਮੈਂਬਰ, ਸੁਖਮੰਦਰ ਸਿੰਘ ਮੈਂਬਰ, ਰੇਸ਼ਮ ਸਿੰਘ ਮੈਬਰ, ਚਰਨਜੀਤ ਸਿੰਘ, ਜਬਰਜੰਗ ਸਿੰਘ ਮੈਬਰ, ਹਰਮਨ ਸਿੰਘ, ਨਿਰਮਲ ਸਿੰਘ ਹਾਜ਼ਰ ਸਨ।