
- ਕਿਊ. ਆਰ. ਕੋਡ ਰਾਹੀਂ ਘਰ ਬੈਠੇ ਹੀ ਸਿਵਲ ਹਸਪਤਾਲ ਫਾਜਿਲਕਾ ਚੈਕਅੱਪ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ: ਸਿਵਲ ਸਰਜਨ
ਫਾਜਿਲਕਾ 15 ਅਪ੍ਰੈਲ 2025 : ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਦੀ ਦੇਖ ਰੇਖ ਵਿੱਚ ਅਤੇ ਡਾ ਐਰਿਕ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਾਜਿਲਕਾ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਫਾਜਿਲਕਾ ਲਈ ਪਹਿਲਾਂ ਤੋਂ ਹੀ ਕਿਊ. ਆਰ ਕੋਡ ਰਾਹੀਂ ਆਨਲਾਈਨ ਰਜਿਸ਼ਟ੍ਰੇਸ਼ਨ ਚੱਲ ਰਹੀ ਹੈ। ਇਸ ਸਬੰਧੀ ਸਿਵਲ ਹਸਪਤਾਲ ਵਿੱਚ (ਆਯੂਸ਼ਮਾਨ ਭਾਰਤ ਹੈਲਥ ਅਕਾਊਂਟ) ਸਬੰਧੀ ਕਿਊ. ਆਰ. ਸਕੈਨਰ ਲੱਗੇ ਹੋਏ ਹਨ। ਅੱਜ ਆਭਾ ਆਈ.ਡੀ. ਅਤੇ ਆਨਲਾਈਨ ਰਜਿਸਟ੍ਰੇਸ਼ਨ ਨੂੰ ਹੋਰ ਉਤਸ਼ਾਹਿਤ ਅਤੇ ਸੁਪੋਰਟਿਵ ਸੁਪਰਵਿਜ਼ਨ ਕਰਨ ਲਈ ਸਟੇਟ ਤੋਂ ਮੈਡਮ ਸੰਧਿਆ ਲਕਸ਼ਮੀ ਕਨਸਲਟੈਂਟ ਸਿਵਲ ਹਸਪਤਾਲ ਫਾਜਿਲਕਾ ਵਿਖੇ ਆਏ। ਇਸ ਸਮੇਂ ਉਹਨਾਂ ਨਾਲ ਰਾਜੇਸ਼ ਕੁਮਾਰ ਡੀਪੀਐਮ, ਸੰਦੀਪ ਕੁਮਾਰ ਕੋਆਰਡੀਨੇਟਰ, ਪੂਜਾ ਖੰਨਾ ਐਮਈਓ ਵੀ ਸਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ ਐਰਿਕ ਨੇ ਦੱਸਿਆ ਕਿ ਇਹ ਸਿਹਤ ਵਿਭਾਗ ਦਾ ਇੱਕ ਅਹਿਮ ਪ੍ਰੋਜੈਕਟ ਹੈ ਅਤੇ ਵਿਲੱਖਣ ਹੈਲਥ ਆਈ.ਡੀ. ਹੈ। ਜਿਸ ਦੇ ਤਹਿਤ ਕੋਈ ਵੀ ਵਿਅਕਤੀ ਆਪਣਾ ਆਭਾ ਨੰਬਰ ਜਨਰੇਟ ਕਰਕੇ ਆਪਣਾ ਸਿਹਤ ਰਿਕਾਰਡ ਨੂੰ ਡਿਜੀਟਲ ਰੱਖ ਸਕਦਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਆਭਾ ਅਕਾਊਟ ਬਣਾਉਣ ਸਬੰਧੀ ਜਾਣਕਾਰੀ ਦੇ ਰਹੇ ਹਨ ਅਤੇ ਆਪਣੀ ਆਈ ਡੀ ਬਨਾਉਣ ਲਈ ਲੋਕਾਂ ਨੂੰ ਵੱਧ ਤੋ ਵੱਧ ਪ੍ਰੇਰਿਤ ਕਰ ਰਹੇ ਹਨ ਤਾਂ ਜੋ ਹਸਪਤਾਲ ਵਿੱਚ ਆਉਣ ਸਮੇਂ ਮਰੀਜ਼ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਫਾਜਿਲਕਾ ਵਿੱਚ ਹਰ ਰੋਜ਼ ਲਗਭਗ 600 ਮਰੀਜ਼ ਚੈੱਕਅੱਪ ਲਈ ਆਉਂਦੇ ਹਨ। ਮਰੀਜ਼ਾਂ ਨੂੰ ਹਰ ਰੋਜ਼ ਜਲਦੀ ਆ ਕੇ ਰਜਿਸ਼ਟ੍ਰੇਸ਼ਨ ਲਈ ਲਾਈਨ ਵਿੱਚ ਲੱਗਣਾ ਪੈਂਦਾ ਹੈ। ਜਿਸ ਕਰਕੇ ਰਜਿਸ਼ਟ੍ਰੇਸ਼ਨ ਅਤੇ ਡਾਕਟਰ ਨੂੰ ਦਿਖਾਉਣ ਲਈ ਕਾਫ਼ੀ ਸਮਾਂ ਲੱਗ ਜਾਂਦਾ ਸੀ। ਹੁਣ ਆਭਾ ਐਪ ਚੱਲਣ ਨਾਲ ਮਰੀਜ਼ਾਂ ਨੂੰ ਰਾਹਤ ਮਿਲੇਗੀ। ਉਹਨਾਂ ਦੱਸਿਆ ਕਿ ਆਪਣੇ ਮੋਬਾਇਲ ਵਿੱਚ ਪਲੇਅ ਸਟੋਰ ਤੇ ਜਾ ਕੇ ਆਭਾ ਐਪ ਨੂੰ ਡਾਊਨਲੋਡ ਕਰਕੇ ਆਪਣਾ ਅਕਾਊਂਟ ਬਣਾ ਕੇ ਇਸ ਵਿੱਚ ਆਪਣੀਆਂ ਸਾਰੀਆਂ ਪੁਰਾਣਾ ਸਿਹਤ ਰਿਕਾਰਡ, ਲੈਬ ਰਿਪੋਰਟਾਂ, ਬੀਮਾ ਰਿਕਾਰਡ ਅਤੇ ਹੋਰ ਸਿਹਤ ਰਿਕਾਰਡ ਨੂੰ ਇਕੱਤਰ ਕਰਕੇ ਰੱਖਿਆ ਜਾ ਸਕਦਾ ਹੈ ਅਤੇ ਕਿਸੇ ਵੀ ਡਾਕਟਰ ਕੋਲ ਜਾ ਕੇ ਆਪਣਾ ਅਕਾਊਂਟ ਨੰਬਰ ਦੱਸ ਕੇ ਆਪਣੀ ਹੈਲਥ ਦਾ ਚੈਕਅੱਪ ਕਰਵਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦਾ ਇਹ ਵਧੀਆ ਉਪਰਾਲਾ ਹੈ, ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਆਪਣਾ ਸਿਹਤ ਰਿਕਾਰਡ ਘਰ ਵਿੱਚ ਆਫ ਲਾਈਨ ਰੱਖਣ ਦੀ ਜਰੂਰਤ ਨਹੀਂ ਹੈ, ਬਲਕਿ ਡਿਜੀਟਲ ਰੱਖਿਆ ਜਾ ਸਕਦਾ ਹੈ। ਇਸ ਸਮੇਂ ਸੰਦੀਪ ਕੁਮਾਰ ਕੋਆਰਡੀਨੇਟਰ ਐਚ ਐਮ ਆਈ ਐਸ ਅਤੇ ਪੂਜਾ ਖੰਨਾ ਐਮ ਈ ਓ ਨੇ ਪ੍ਰੈਕਟੀਕਲੀ ਆਭਾ ਅਕਾਊਂਟ ਬਣਾ ਕੇ ਅਤੇ ਆਨਲਾਈਨ ਰਜਿਸ਼ਟ੍ਰੇਸ਼ਨ ਕਰਕੇ ਮਰੀਜ਼ਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ ਅਰਪਿਤ ਗੁਪਤਾ, ਡਾ ਨਿਸ਼ਾਤ ਸੇਤੀਆ, ਵਿਨੋਦ ਖੁਰਾਣਾ, ਅਤਿੰਦਰ ਸਿੰਘ ਹਾਜ਼ਰ ਸਨ।