
ਫਾਜਿਲਕਾ 15 ਅਪ੍ਰੈਲ 2025 ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਸਰਕਾਰੀ ਹਾਈ ਸਕੂਲ ਚਵਾੜਿਆਂਵਾਲੀ ਵਿਖੇ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਦਾ ਕਿਤਾਬਚਾ ਜਾਰੀ ਕੀਤਾ। ਉਹਨਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਇੱਕ ਜਿੰਮੇਵਾਰ ਨਾਗਰਿਕ ਬਣਾਉਣ ਅਤੇ ਉਹਨਾਂ ਨੂੰ ਕਾਨੂੰਨ, ਅਧਿਕਾਰਾਂ ਅਤੇ ਫਰਜਾਂ ਸਬੰਧੀ ਜਾਗਰੂਕ ਕਰਨ ਦਾ ਪ੍ਰੋਗਰਾਮ ਹੈ। ਇਹ ਪ੍ਰੋਗਰਾਮ ਜਿਲੇ ਦੇ 10 ਸਕੂਲਾਂ ਵਿੱਚ ਚੱਲ ਰਿਹਾ। ਸਕੂਲ ਦੇ ਮੁੱਖ ਅਧਿਆਪਕ ਸਟੇਟ ਅਵਾਰਡੀ ਸੋਨੀਕਾ ਗੁਪਤਾ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵੱਲੋਂ ਇਸ ਪ੍ਰੋਗਰਾਮ ਦੇ ਤਹਿਤ ਅਨੇਕਾਂ ਗਤੀਵਿਧੀਆਂ ਕਰਵਾਈਆਂ ਗਈਆਂ ਹਨ । ਇਹਨਾਂ ਗਤੀਵਿਧੀਆਂ ਨੂੰ ਇਸ ਕਿਤਾਬਚੇ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ।ਜਿਕਰ ਯੋਗ ਹੈ ਕਿ ਸਰਕਾਰੀ ਹਾਈ ਸਕੂਲ ਚਵਾੜਿਆਂਵਾਲੀ ਨੂੰ ਬੈਸਟ ਸਕੂਲ ਅਵਾਰਡ ਵੀ ਮਿਲ ਚੁੱਕਾ ਹੈ। ਇਸ ਤੋਂ ਬਿਨਾਂ ਸਕੂਲ ਮੁਖੀ ਸ੍ਰੀਮਤੀ ਸੋਨੀਕਾ ਗੁਪਤਾ ਨੂੰ ਯੰਗ ਟੀਚਰ ਸਟੇਟ ਅਵਾਰਡ ਮਿਲਿਆ ਹੋਇਆ ਹੈ। ਇਸ ਸਕੂਲ ਨੂੰ ਗਰੀਨ ਸਕੂਲ ਆਡਿਟ ਦੇ ਤਹਿਤ ਵੀ ਨੈਸ਼ਨਲ ਅਚੀਵਮੈਂਟ ਅਵਾਰਡ ਮਿਲਿਆ ਹੈ । ਇਸ ਮੌਕੇ ਸਕੂਲ ਦੇ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਜਿਸ ਵਿੱਚ ਬੇਕਾਰ ਪਏ ਸਮਾਨ ਤੋਂ ਉਪਯੋਗੀ ਸਮਾਨ ਬਣਾਉਣ ਦੀ ਪ੍ਰਦਰਸ਼ਨੀ ਅਤੇ ਸਾਇੰਸ ਮਾਡਲਾਂ ਦੇ ਪ੍ਰੋਜੈਕਟਾਂ ਸਬੰਧੀ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਖੁਸਬੂ ਸਾਵਨਸੁੱਖਾ ਸਵਨਾ, ਉਪ ਜਿਲਾ ਸਿੱਖਿਆ ਅਫਸਰ ਪਰਵਿੰਦਰ ਸਿੰਘ, ਸਿੱਖਿਆ ਕੋਆਰਡੀਨੇਟਰ ਸੁਰਿੰਦਰ ਕੰਬੋਜ, ਡੀਐਨਓ ਵਿਜੇਪਾਲ ਦੀ ਹਾਜ਼ਰ ਸਨ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।