
- ਪੰਜਾਬ ਸਰਕਾਰ ਬਚਿਆਂ ਦੇ ਉਜਵਲ ਭਵਿੱਖ ਨੂੰ ਸਿਰਜਣ ਲਈ ਸਿਖਿਆ ਪੱਖੋਂ ਬੁਨਿਆਦੀ ਸਹੂਲਤਾਂ ਦੀ ਕਰ ਰਹੀ ਪੂਰਤੀ : ਨਰਿੰਦਰ ਪਾਲ ਸਿੰਘ ਸਵਨਾ
- ਸਰਕਾਰੀ ਸਕੂਲ ਸਾਇੰਸ ਲੈਬ, ਪਲੇਅ ਗਰਾਉਂਡ, ਕੰਪਿਉਟਰ ਲੈਬ, ਖੇਡ ਸਮਾਨ ਨਾਲ ਹੋਏ ਲੈਸ
ਫਾਜ਼ਿਲਕਾ 25 ਅਪ੍ਰੈਲ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਚਿਆਂ ਤੇ ਮਾਪਿਆਂ ਦਾ ਸਰਕਾਰੀ ਸਕੂਲਾਂ ਪ੍ਰਤੀ ਮੁੜ ਤੋਂ ਵਿਸ਼ਵਾਸ਼ ਕਾਇਮ ਕਰਨ ਵਿਚ ਸਫਲ ਸਾਬਿਤ ਹੋਈ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਚੁੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਿਖਿਆ ਕ੍ਰਾਂਤੀ ਮੁਹਿੰਮ ਤਹਿਤ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਬਨਵਾਲਾ ਹਨਵੰਤਾ ਤੇ ਬੇਗਾਂ ਵਾਲੀ ਸਕੂਲ ਦੇ ਸਕੂਲਾਂ ਵਿਖੇ 90 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਵੱਖ—ਵੱਖ ਵਿਕਾਸ ਪ੍ਰਜੈਕਟਾਂ ਦੇ ਉਦਘਾਟਨ ਕਰਨ ਮੌਕੇ ਕੀਤਾ। ਵਿਧਾਇਕ ਫਾਜ਼ਿਲਕਾ ਸ੍ਰੀ ਸਵਨਾ ਨੇ ਕਿਹਾ ਕਿ ਏ.ਸੀ. ਰੂਮ, ਸਾਇੰਸ ਲੈਬ, ਪਲੇਅ ਗਰਾਉਂਡ, ਕੰਪਿਉਟਰ ਲੈਬ, ਖੇਡਾਂ ਦਾ ਸਮਾਨ ਮੌਜੂਦ ਹੋਣ ਕਰਕੇ ਮਾਪੇ ਆਪਣੇ ਬਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿਖੇ ਕਰਵਾਉਣ ਨੁੰ ਤਰਜੀਹ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਪਹਿਲੇ ਸਮੇਂ ਜਿਥੇ ਬਚੇ ਚੋਕ ਦੀ ਵਰਤੋਂ ਕਰਕੇ ਬਲੈਕ ਬੋਰਡਾਂ *ਤੇ ਲਿਖਦੇ ਹੁੰਦੇ ਸਨ, ਉਥੇ ਹੁਣ ਸਰਕਾਰ ਵੱਲੋਂ ਇੰਟਰੈਕਟਿਵ ਪੈਨਲ ਸਰਕੀਨ ਦੀ ਦਿੱਤੀ ਵਢਮੁਲੀ ਸਹੂਲਤ ਨਾਲ ਬਚੇ ਆਪਣੀ ਉਗਲ ਨਾਲ ਟਚ ਕਰਕੇ ਕੁਝ ਮਰਜੀ ਲਿਖੇ ਸਕਦੇ ਹਨ ਤੇ ਲਿਖਤ ਸਮਗਰੀ ਨੂੰ ਦੇਖ ਸਕਦੇ ਹਨ।ਉਨ੍ਹਾਂ ਕਿਹਾ ਕਿ ਸਕੂਲਾਂ ਅੰਦਰ ਵਾਈਫਾਈ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ ਜਿਸ ਨਾਲ ਇੰਟਰਨੈਟ ਦੀ ਵਰਤੋਂ ਕਰਕੇ ਅਥਾਹ ਗਿਆਨ ਹਾਸਲ ਕੀਤਾ ਜਾ ਸਕਦਾ ਹੈ। ਸਕੂਲ ਦੀ ਚਾਰਦੀਵਾਰੀ ਦਾ ਉਦਘਾਟਨ ਕਰਨ ਮੌਕੇ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸਕੂਲਾਂ ਅੰਦਰ ਸੁਰਖਿਆ ਦਾ ਵੀ ਧਿਆਨ ਰਖਿਆ ਗਿਆ ਹੈ। ਸਕੂਲਾਂ ਦੀ ਚਾਰਦੀਵਾਰੀ ਹੋਣ ਨਾਲ ਕੋਈ ਵੀ ਸਮਾਜ ਵਿਰੋਧੀ ਅਨਸਰ ਸਕੂਲਾਂ ਵਿਖੇ ਦਾਖਲ ਨਹੀਂ ਹੋ ਸਕਦਾ। ਸਕੂਲਾਂ ਅੰਦਰ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਬਚਿਆਂ ਦੇ ਬੈਠਣ ਵਾਸਤੇ ਉਚ ਕੁਆਲਿਟੀ ਦਾ ਇਨਫਰਾਸਟਰਕਚਰ ਜਿਸ ਵਿਚ ਮੇਜ਼, ਕੁਰਸੀਆਂ ਆਦਿ ਸੁਵਿਧਾਵਾਂ ਨੂੰ ਯਕੀਨੀ ਬਣਾਇਆ ਗਿਆ ਹੈ। ਵਿਧਾਇਕ ਫਾਜ਼ਿਲਕਾ ਨੇ ਸੰਬੋਧਨ ਦੌਰਾਨ ਕਿਹਾ ਕਿ ਸਿਖਿਆ ਨੂੰ ਉਚ ਪੱਧਰ ਤੱਕ ਲਿਜਾਉਣ ਲਈ ਸਿਖਲਾਈ ਹਾਸਲ ਕਰਨ ਲਈ ਅਧਿਆਪਕ ਵਰਗ ਨੂੰ ਬਾਹਰਲੇ ਮੁਲਕਾਂ ਵਿਚ ਭੇਜਿਆ ਜਾ ਰਿਹਾ ਹੈ ਤਾਂ ਜ਼ੋ ਅਜੋਕੇ ਸਮੇਂ ਵਿਚ ਉਹ ਟੇ੍ਰਨਿੰਗ ਲੈ ਕੇ ਬਚਿਆਂ ਤੱਸਿਖਿਆ ਮੁਹੱਈਆ ਕਰਵਾਉਣ ਦੀ ਬਦਲਦੀ ਤਕਨੀਕ ਨੂੰ ਬਚਿਆਂ ਤੱਕ ਪਹੁੰਚਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਖਿਆ ਦੇ ਖੇਤਰ ਵਿਚ ਹੀ ਨਹੀ ਬਲਕਿ ਹਰ ਖੇਤਰ ਦਾ ਵਿਕਾਸ ਕਰਨ ਵਿਚ ਵਿਸ਼ੇਸ਼ ਤਵਜੋਂ ਦੇ ਰਹੀ ਹੈ। ਇਸ ਮੌਕੇ ਖੁਸ਼ਬੂ ਸਵਨਾ ਨੇ ਹਾਜਰੀਨ ਨੂੰ ਸੰਬੋਧਨ ਦੌਰਾਨ ਕਿਹਾ ਕਿ ਬਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਨਾ ਰਖਿਆ ਜਾਵੇ, ਇਸ ਲਈ ਪੰਜਾਬ ਸਰਕਾਰ ਬਚਿਆਂ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ ਬਚੇ ਦਾ ਹੱਕ ਹੈ ਕਿ ਉਸਨੂੰ ਪੜ੍ਹਾਈ ਮਿਲੇ, ਇਸ ਲਈ ਬਚਿਆਂ ਨੂੰ ਸਰਕਾਰ ਵੱਲੋਂ ਕਿਤਾਬਾਂ, ਵਰਦੀਆਂ ਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਬਚੇ ਪੜ੍ਹਨਗੇ ਤਾਂ ਹੀ ਬਚਿਆਂ ਦਾ ਭਵਿਖ ਉਜਵਲ ਹੋਵੇਗਾ।ਉਨ੍ਹਾਂ ਮਾਪਿਆਂ ਨੁੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬਚਿਆਂ ਦਾ ਵੱਧ ਤੋਂ ਵੱਧ ਦਾਖਲਾ ਸਰਕਾਰੀ ਸਕੂਲਾਂ ਵਿਚ ਕਰਵਾਉਣ।
ਕਿਹੜੇ ਸਕੂਲ ਵਿਚ ਕਿੰਨੀ ਲਾਗਤ ਨਾਲ ਕਿਹੜੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸਰਕਾਰੀ ਹਾਈ ਸਕੂਲ ਬਨਵਾਲਾ ਹਨਵੰਤਾ ਵਿਖੇ 5 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਨਵੀ ਚਾਰਦੀਵਾਰੀ, 4 ਲੱਖ 24 ਹਜਾਰ ਨਾਲ ਚਾਰਦੀਵਾਰੀ ਦੀ ਰਿਪੇਅਰ, 27 ਲੱਖ 3 ਹਜਾਰ ਤੇ 5 ਲੱਖ ਦੀ ਹੋਰ ਵੱਖਰੀ ਲਾਗਤ ਨਾਲ ਹੋਰ ਵੱਖ—ਵੱਖ ਵਿਕਾਸ ਕਾਰਜ ਮੁਕੰਮਲ ਕੀਤੇ ਗਏ। ਸਰਕਾਰੀ ਪ੍ਰਾਇਮਰੀ ਸਕੂਲ ਬਨਵਾਲਾ ਹਨਵੰਤਾ ਵਿਖੇ 1 ਕਲਾਸ ਰੂਮ 9 ਲੱਖ 55 ਹਜਾਰ ਨਾਲ ਅਤੇ 8 ਲੱਖ 71 ਹਜਾਰ ਦੀ ਹੋਰ ਗ੍ਰਾਂਟ ਨਾਲ ਰਿਪੇਅਰਿੰਗ ਦੇ ਕਾਰਜ ਨੇਪਰੇ ਚਾੜੇ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਬੇਗਾਂ ਵਾਲੀ ਵਿਖੇ 15 ਲੱਖ ਦੀ ਲਾਗਤ ਨਾਲ 2 ਕਮਰੇ ਅਤੇ 8 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਸਕੂਲ ਦੇ ਛੋਟੋ—ਛੋਟੇ ਰਿਪੇਅਰਿੰਗ ਦੇ ਵਿਕਾਸ ਕਾਰਜ ਮੁਕੰਮਲ ਕੀਤੇ ਗਏ ਹਨ, ਸਰਕਾਰੀ ਮਿਡਲ ਸਕੂਲ ਬੇਗਾਂ ਵਾਲੀ ਵਿਖੇ ਵੀ 6 ਲੱਖ 61 ਹਜਾਰ ਦੀ ਲਾਗਤ ਨਾਲ ਅਲਗ—ਅਲਗ ਵਿਕਾਸ ਕਾਰਜ ਕੀਤੇ ਗਏ ਹਨ। ਨੋਜਵਾਨਾਂ ਨੁੰ ਖੇਡਾਂ ਅਤੇ ਸਕਾਰਾਤਮਕ ਗਤੀਵਿਧੀਆਂ ਨਾਲ ਜ਼ੋੜਨ ਲਈ ਪਿੰਡ ਬਨਵਾਲਾ ਹਨਵੰਤਾ ਵਿਖੇ 5 ਲੱਖ ਦੀ ਲਾਗਤ ਨਾਲ ਬਾਲੀਬਾਲ ਗਰਾਉਂਡ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 18 ਲੱਖ ਦੀ ਲਾਗਤ ਨਾਲ ਪਿੰਡ ਵਿਖੇ ਲਾਇਬੇ੍ਰਰੀ ਵੀ ਤਿਆਰ ਕੀਤੀ ਜਾ ਰਹੀ ਹੈ ਤਾਂ ਜ਼ੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਦਿਆਂ ਖੇਡਾਂ ਅਤੇ ਕਿਤਾਬਾਂ ਨਾਲ ਜ਼ੋੜਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸਿਖਿਆ ਕੋਆਰਡੀਨੇਟਰ ਸੁਰਿੰਦਰ ਕੰਬੋਜ਼ ਤੋਂ ਇਲਾਵਾ ਸਕੂਲ ਮੁੱਖੀ ਤੇ ਹੋਰ ਅਧਿਆਪਕ ਸਟਾਫ ਤੇ ਸਰਪੰਚ ਸਾਹਿਬਾਨ, ਸਕੂਲ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਪਤਵੰਤੇ ਸਜਨ ਮੌਜੁਦ ਸਨ।