ਅੰਤਰ-ਰਾਸ਼ਟਰੀ

ਬ੍ਰਾਜ਼ੀਲ ਵਿੱਚ ਵਾਪਰਿਆ ਵੱਡਾ ਸੜਕ ਹਾਦਸਾ, 38 ਲੋਕਾਂ ਦੀ ਮੌਤ 
ਮਿਨਾਸ, 22 ਦਸੰਬਰ 2024 : ਬ੍ਰਾਜ਼ੀਲ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਅਤੇ ਇਸ ਹਾਦਸੇ ਵਿੱਚ 38 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਦੱਖਣੀ-ਪੂਰਬੀ ਬ੍ਰਾਜ਼ੀਲ ਦੇ ਮਿਨਾਸ ਗੇਰੇਸ 'ਚ ਸ਼ਨੀਵਾਰ ਨੂੰ ਵਾਪਰਿਆ। ਇੱਥੇ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਬੀਆਰ-116 ਹਾਈਵੇਅ 'ਤੇ ਮਿਨਾਸ ਗੇਰੇਸ ਦੇ ਟੀਓਫਿਲੋ ਓਟੋਨੀ ਨੇੜੇ ਵਾਪਰਿਆ। ਸਾਰੇ ਪੀੜਤਾਂ ਨੂੰ ਬਾਹਰ ਕੱਢਣ ਤੋਂ ਬਾਅਦ, ਅਧਿਕਾਰੀਆਂ ਨੇ ਦੱਸਿਆ ਕਿ ਬੱਸ ਡਰਾਈਵਰ ਸਮੇਤ ਮਰਨ ਵਾਲਿਆਂ ਦੀ....
ਖੈਬਰ ਪਖਤੂਨਖਵਾ 'ਚ ਅੱਤਵਾਦੀਆਂ ਨੇ ਚੈਕ ਪੋਸਟ 'ਤੇ ਹਮਲਾ, 16 ਜਵਾਨ ਸ਼ਹੀਦ, 8 ਜ਼ਖਮੀ
ਖੈਬਰ ਪਖਤੂਨਖਵਾ, 21 ਦਸੰਬਰ 2024 : ਅੱਤਵਾਦੀਆਂ ਨੇ ਸ਼ਨੀਵਾਰ ਤੜਕੇ ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਸੁਰੱਖਿਆ ਜਾਂਚ ਚੌਕੀ 'ਤੇ ਹਮਲਾ ਕੀਤਾ। ਇਸ ਹਮਲੇ 'ਚ 16 ਜਵਾਨ ਸ਼ਹੀਦ ਹੋ ਗਏ ਅਤੇ 8 ਜ਼ਖਮੀ ਹੋ ਗਏ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਮਾਕਿਨ 'ਚ ਲਿਤਾ ਸਰ ਚੈੱਕ ਪੋਸਟ 'ਤੇ ਹਮਲਾ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਸੁਰੱਖਿਆ....
ਜਰਮਨੀ ’ਚ ਡਾਕਟਰ ਨੇ ਬਾਜ਼ਾਰ 'ਚ ਭੀੜ 'ਤੇ ਚੜ੍ਹਾਈ ਕਾਰ, 5 ਲੋਕਾਂ ਦੀ ਮੌਤ, 200 ਲੋਕ ਜ਼ਖਮੀ 
ਬਰਲਿਨ, 21 ਦਸੰਬਰ 2024 : ਜਰਮਨੀ ’ਚ ਕ੍ਰਿਸਮਸ ਦੀ ਖਰੀਦਦਾਰੀ ਲਈ ਬਾਜ਼ਾਰਾਂ ’ਚ ਭੀੜ ਜੁੜ ਰਹੀ ਹੈ। ਮੈਗਡੇਬਰਗ ਸਥਿਤ ਕ੍ਰਿਸਮਸ ਮਾਰਕੀਟ ’ਚ ਸ਼ੁੱਕਰਵਾਰ ਸ਼ਾਮ ਸੱਤ ਵਜੇ ਦੇ ਕਰੀਬ ਉਸ ਸਮੇਂ ਹਫੜਾ ਦਫਰੀ ਮੱਚ ਗਈ, ਜਦੋਂ ਇਕ ਸਾਊਦੀ ਡਾਕਟਰ ਆਪਣੀ ਬੀਐੱਮਡਬਲਯੂ ਕਾਰ ਲੈ ਕੇ ਭੀੜ ’ਚ ਜਾ ਵੜਿਆ। ਉਸਨੇ ਖਰੀਦਦਾਰੀ ਕਰ ਰਹੇ ਲੋਕਾਂ ਨੂੰ ਦਰੜ ਦਿੱਤਾ। ਲੋਕ ਜਾਨ ਬਚਾਉਣ ਲਈ ਭੱਜਣ ਲੱਗੇ। ਕਾਰ ਦੀ ਲਪੇਟ ’ਚ ਆ ਕੇ 5 ਲੋਕਾਂ ਦੀ ਮੌਤ ਹੋ ਗਈ ਤੇ 200 ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ ’ਚ ਇਕ ਬੱਚਾ ਵੀ ਸ਼ਾਮਲ ਹੈ।....
ਗਾਜ਼ਾ ਪੱਟੀ 'ਤੇ ਇਜ਼ਰਾਈਲੀ ਹਵਾਈ ਹਮਲਿਆਂ ਵਿਚ 18 ਫਲਸਤੀਨੀਆਂ ਦੀ ਮੌਤ
ਗਾਜ਼ਾ, 21 ਦਸੰਬਰ 2024 : ਫਲਸਤੀਨੀ ਸੂਤਰਾਂ ਅਨੁਸਾਰ ਮੱਧ ਅਤੇ ਉੱਤਰੀ ਗਾਜ਼ਾ ਪੱਟੀ 'ਤੇ ਇਜ਼ਰਾਈਲੀ ਹਵਾਈ ਹਮਲਿਆਂ ਵਿਚ 18 ਫਲਸਤੀਨੀ ਮਾਰੇ ਗਏ। ਸਥਾਨਕ ਸਰੋਤਾਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਮੱਧ ਗਾਜ਼ਾ ਵਿੱਚ ਸਥਿਤ ਅਲ-ਨੁਸੀਰਤ ਕੈਂਪ ਵਿੱਚ ਬਹੁ-ਮੰਜ਼ਿਲਾ "ਯਾਫਾ" ਟਾਵਰ ਵਿੱਚ ਇੱਕ ਅਪਾਰਟਮੈਂਟ ਨੂੰ ਨਿਸ਼ਾਨਾ ਬਣਾਇਆ। ਕੈਂਪ ਵਿਚ ਅਲ-ਅਵਦਾ ਹਸਪਤਾਲ ਦੇ ਇਕ ਬਿਆਨ ਵਿਚ ਪੁਸ਼ਟੀ ਕੀਤੀ ਗਈ ਹੈ ਕਿ ਹਮਲੇ ਵਿਚ 8 ਲੋਕ ਮਾਰੇ ਗਏ ਅਤੇ 14 ਹੋਰ ਜ਼ਖਮੀ ਹੋਏ, ਜਿਨ੍ਹਾਂ....
ਕੁਵੈਤ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 
ਕੁਵੈਤ, 21 ਦਸੰਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਨੀਵਾਰ ਦੁਪਹਿਰ ਕੁਵੈਤ ਪਹੁੰਚੇ ਹਨ। ਪ੍ਰਧਾਨ ਮੰਤਰੀ ਮੋਦੀ 43 ਸਾਲਾਂ ਵਿੱਚ ਖਾੜੀ ਦੇਸ਼ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਹਨ। ਕੁਵੈਤ ਰਾਜ ਦੇ ਅਮੀਰ, ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਦੇ ਸੱਦੇ ‘ਤੇ ਆਪਣੀ ਇਤਿਹਾਸਕ ਦੋ ਦਿਨਾਂ ਯਾਤਰਾ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੇ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੂੰ ਬਾਯਾਨ ਪੈਲੇਸ ਵਿਖੇ ਰਸਮੀ....
ਹਨੋਈ ਦੇ ਇੱਕ ਕੈਫੇ ਵਿੱਚ ਪੈਟਰੋਲ ਬੰਬ ਨਾਲ ਲੱਗੀ ਅੱਗ ਕਾਰਨ 11 ਲੋਕਾਂ ਦੀ ਮੌਤ
ਹਨੋਈ, 20 ਦਸੰਬਰ 2024 : ਸਥਾਨਕ ਮੀਡੀਆ ਨੇ ਦੱਸਿਆ ਕਿ ਵੀਅਤਨਾਮ ਦੀ ਰਾਜਧਾਨੀ ਹਨੋਈ ਦੇ ਇੱਕ ਕੈਫੇ ਵਿੱਚ ਕਥਿਤ ਤੌਰ 'ਤੇ ਪੈਟਰੋਲ ਬੰਬ ਨਾਲ ਲੱਗੀ ਅੱਗ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਰਾਤ ਕਰੀਬ 11 ਵਜੇ ਅੱਗ ਲੱਗ ਗਈ। Bac Tu Liem ਜ਼ਿਲ੍ਹੇ ਵਿੱਚ Pham Van Dong Street 'ਤੇ ਇਮਾਰਤ ਵਿੱਚ। ਵੀਐਨਐਕਸਪ੍ਰੈਸ ਦੇ ਅਨੁਸਾਰ, ਕੈਫੇ, ਗਾਉਣ ਵਾਲੇ ਇਕੱਠਾਂ ਲਈ ਇੱਕ ਪ੍ਰਸਿੱਧ ਸਥਾਨ, ਤੇਜ਼ੀ ਨਾਲ ਅੱਗ ਦੀਆਂ ਲਪਟਾਂ ਅਤੇ ਧੂੰਏਂ ਦੀ ਲਪੇਟ ਵਿੱਚ ਆ ਗਿਆ, ਜੋ ਇੱਕ ਗੁਆਂਢੀ ਘਰ ਵਿੱਚ ਫੈਲ ਗਿਆ।....
ਅਫਗਾਨਿਸਤਾਨ ਦੋ ਵੱਖ-ਵੱਖ ਸੜਕ ਹਾਦਸਿਆਂ 'ਚ 44 ਮੌਤਾਂ, 76 ਜ਼ਖਮੀ
ਕਾਬੁਲ, 19 ਦਸੰਬਰ 2024 : ਪੂਰਬੀ ਅਫਗਾਨਿਸਤਾਨ ਦੇ ਗਜ਼ਨੀ ਸੂਬੇ 'ਚ ਬੁੱਧਵਾਰ ਰਾਤ ਨੂੰ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਘੱਟੋ-ਘੱਟ 44 ਯਾਤਰੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ 76 ਹੋਰ ਜ਼ਖਮੀ ਹੋ ਗਏ ਹਨ, ਇਕ ਸਥਾਨਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ। ਸੂਚਨਾ ਅਤੇ ਸੱਭਿਆਚਾਰ ਦੇ ਸੂਬਾਈ ਨਿਰਦੇਸ਼ਕ ਮੁੱਲਾ ਹਮੀਦੁੱਲਾ ਨੇਸਰ ਨੇ ਦੱਸਿਆ ਕਿ ਇਹ ਦੁਰਘਟਨਾਵਾਂ ਰਾਜਧਾਨੀ ਕਾਬੁਲ ਨੂੰ ਦੱਖਣੀ ਕੰਧਾਰ ਸੂਬੇ ਨਾਲ ਜੋੜਨ ਵਾਲੇ ਹਾਈਵੇਅ 'ਤੇ ਗਜ਼ਨੀ ਸ਼ਹਿਰ ਦੇ ਬਾਹਰਵਾਰ ਅਤੇ ਸੂਬੇ ਦੇ ਅੰਦਾਰ ਜ਼ਿਲੇ 'ਚ....
ਯਮਨ ਵਿੱਚ ਹੂਤੀ ਟਿਕਾਣਿਆਂ 'ਤੇ ਇਜ਼ਰਾਈਲ ਦੇ ਛਾਪੇ, 9 ਨੂੰ ਮਾਰਿਆ
ਸਨਾ, 19 ਦਸੰਬਰ 2024 : ਹੂਤੀ ਦੁਆਰਾ ਚਲਾਏ ਜਾ ਰਹੇ ਅਲ-ਮਸੀਰਾਹ ਟੀਵੀ ਨੇ ਦੱਸਿਆ ਕਿ ਵੀਰਵਾਰ ਸਵੇਰੇ ਯਮਨ ਦੀ ਰਾਜਧਾਨੀ ਇੱਥੇ ਅਤੇ ਪੱਛਮੀ ਪ੍ਰਾਂਤ ਹੋਦੀਦਾਹ ਵਿੱਚ ਲਾਲ ਸਾਗਰ ਬੰਦਰਗਾਹਾਂ ਉੱਤੇ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 9 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਟੀਵੀ ਪ੍ਰਸਾਰਕ ਨੇ ਕਿਹਾ, "ਅਸ-ਸਲੀਫ ਦੀ ਬੰਦਰਗਾਹ ਵਿੱਚ ਸੱਤ ਮਾਰੇ ਗਏ, ਅਤੇ ਦੋ ਹੋਰ ਰਾਸ ਇਸਾ ਤੇਲ ਸਹੂਲਤ ਦੀ ਬੰਦਰਗਾਹ ਵਿੱਚ ਮਾਰੇ ਗਏ," ਟੀਵੀ ਪ੍ਰਸਾਰਕ ਨੇ ਕਿਹਾ ਕਿ ਹਵਾਈ ਹਮਲਿਆਂ ਵਿੱਚ ਘੱਟੋ-ਘੱਟ ਤਿੰਨ....
ਰੂਸ ਸਰਕਾਰ ਨੇ ਕੈਂਸਰ ਨੂੰ ਰੋਕਣ ਦੇ ਸਮਰੱਥ ਵੈਕਸੀਨ ਬਣਾਉਣ ਦਾ ਕੀਤਾ ਦਾਅਵਾ
ਮੌਸਕੋ, 18 ਦਸੰਬਰ 2024 : ਰੂਸ ਨੇ ਮੈਡੀਕਲ ਵਿਗਿਆਨ ਵਿਚ ਇਕ ਵੱਡੀ ਸਫ਼ਲਤਾ ਹਾਸਲ ਕਰਨ ਦਾ ਐਲਾਨ ਕੀਤਾ ਹੈ। ਰੂਸ ਦੀ ਸਰਕਾਰ ਨੇ ਕੈਂਸਰ ਨੂੰ ਰੋਕਣ ਦੇ ਸਮਰੱਥ mRNA ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ। ਰੂਸ ਨੇ ਕਿਹਾ ਹੈ ਕਿ 2025 ਤੋਂ ਇਹ ਟੀਕਾ ਦੇਸ਼ ਦੇ ਨਾਗਰਿਕਾਂ ਨੂੰ ਮੁਫ਼ਤ ਦਿਤਾ ਜਾਵੇਗਾ। ਰੂਸ ਦੇ ਸਿਹਤ ਮੰਤਰਾਲੇ ਨੇ ਇਸ ਨੂੰ ਸਦੀ ਦੀ ਸਭ ਤੋਂ ਵੱਡੀ ਖੋਜ ਦਸਿਆ ਹੈ। ਰੂਸ ਦੇ ਸਿਹਤ ਮੰਤਰਾਲੇ ਨੇ ਇਸ ਟੀਕੇ ਨੂੰ ਬਣਾਉਣ ਦਾ ਐਲਾਨ ਕੀਤਾ। ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ....
ਵਿਸਕਾਨਸਿਨ ਦੇ ਸਕੂਲ ਵਿੱਚ ਹੋਈ ਗੋਲੀਬਾਰੀ 'ਚ ਸ਼ੱਕੀ ਹਮਲਾਵਰ ਸਮੇਤ ਪੰਜ ਲੋਕਾਂ ਦੀ ਮੌਤ 
ਨਿਊ ਜਰਸੀ, 17 ਦਸੰਬਰ 2024 : ਅਮਰੀਕਾ ਦੇ ਵਿਸਕਾਨਸਿਨ ਸੂਬੇ ਦੇ ਮੈਡੀਸਨ ਦੇ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ ਸ਼ੱਕੀ ਹਮਲਾਵਰ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਛੇ ਹੋਰ ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਮੁਤਾਬਕ ਹਮਲਾਵਰ ਸਕੂਲ ਦਾ ਵਿਦਿਆਰਥੀ ਸੀ। ਗੋਲੀਬਾਰੀ ਤੋਂ ਬਾਅਦ ਜਦੋਂ ਪੁਲਿਸ ਪਹੁੰਚੀ ਤਾਂ ਸ਼ੱਕੀ ਹਮਲਾਵਰ ਮਰ ਚੁੱਕਾ ਸੀ। ਮੈਡੀਸਨ ਪੁਲਿਸ ਵਿਭਾਗ ਨੇ ਇੰਟਰਨੈਟ ਮੀਡੀਆ 'ਤੇ ਦੱਸਿਆ ਕਿ ਗੋਲੀਬਾਰੀ ਅਬਡੈਂਟ ਲਾਈਫ ਕ੍ਰਿਸ਼ਚੀਅਨ ਸਕੂਲ ਵਿੱਚ ਹੋਈ। ਇਸ ਪ੍ਰਾਈਵੇਟ ਸਕੂਲ....
ਫਰਿਜ਼ਨੋ 'ਚ ਵਾਪਰੇ ਸੜਕ ਹਾਦਸੇ ਵਿੱਚ ਦੋ ਗੁਰਸਿੱਖ ਪੰਜਾਬੀ ਬੱਚਿਆਂ ਦੀ ਮੌਤ 
ਫਰਿਜ਼ਨੋ, 17 ਦਸੰਬਰ 2024 : ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਗੁਰਸਿੱਖ ਪੰਜਾਬੀ ਬੱਚਿਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅੰਤਰਪ੍ਰੀਤ ਸਿੰਘ (13) ਪੁੱਤਰ ਖੁਸ਼ਪਾਲ ਸਿੰਘ ਅਤੇ ਹਰਜਾਪ ਸਿੰਘ (15) ਪੁੱਤਰ ਰਾਜ ਸਿੰਘ ਦੋਵੇਂ ਨੌਜਵਾਨ ਘਰੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਘਰੋਂ ਨਿਕਲੇ ਸਨ, ਕਿ ਉਨ੍ਹਾਂ ਦੀ ਟੱਕਰ ਐਮਾਜ਼ਾਨ ਵੈਨ ਨਾਲ ਟੱਕਰ ਹੋ ਗਈ, ਟੱਕਰ ਐਨੀ ਭਿਆਨਕ ਸੀ ਕਿ ਦੋਵਾਂ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ....
ਜਾਰਜੀਆ ‘ਚ ਦਮ ਘੁੱਟਣ ਕਾਰਨ 11 ਭਾਰਤੀਆਂ ਸਮੇਤ 12 ਦੀ ਮੌਤ
ਗੁਡੌਰੀ, 17 ਦਸੰਬਰ 2024 : ਜਾਰਜੀਆ ਦੇ ਗੁਡੌਰੀ ਵਿੱਚ ਇੱਕ ਰੈਸਟੋਰੈਂਟ ਵਿੱਚ 11 ਭਾਰਤੀਆਂ ਸਮੇਤ 12 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਮਰਨ ਵਾਲਿਆਂ ਵਿੱਚ 11 ਭਾਰਤੀ ਅਤੇ 12ਵਾਂ ਵਿਅਕਤੀ ਜਾਰਜੀਆ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਇਹ ਸਾਰੇ ਰੈਸਟੋਰੈਂਟ ਦੀ ਦੂਜੀ ਮੰਜ਼ਿਲ ‘ਤੇ ਇਕ ਕਮਰੇ ‘ਚ ਸੌਂ ਰਹੇ ਸਨ, ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ ਉਹਨਾਂ ਦਾ ਦਮ ਘੁੱਟ ਗਿਆ। ਪੁਲਿਸ ਵੱਲੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਨਰੇਟਰ ਦੇ ਜ਼ਹਿਰੀਲੇ ਧੂੰਏ ਕਾਰਨ ਇਹ ਮੌਤਾਂ ਹੋੋਈਆਂ ਹਨ। ਪੁਲਿਸ ਨੇ....
ਟਰੰਪ ਨੇ ਚੈਨਲ ’ਤੇ ਕੀਤਾ ਮਾਣਹਾਨੀ ਦਾ ਦਾਅਵਾ,  1.5 ਕਰੋੜ ਡਾਲਰ ਦਾ ਭੁਗਤਾਨ ਕਰੇਗਾ  
ਵਾਸ਼ਿੰਗਟਨ, 16 ਦਸੰਬਰ 2024 : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁਧ ਇਕ ਐਂਕਰ ਵਲੋਂ ਕੀਤੀ ਟਿੱਪਣੀ ਉਸ ਦੇ ਪੂਰੇ ਨਿਊਜ਼ ਚੈਨਲ ਨੂੰ ਭਾਰੀ ਪੈ ਗਈ ਹੈ। ਦਸਿਆ ਗਿਆ ਹੈ ਕਿ ਏ.ਬੀ.ਸੀ ਮੀਡੀਆ ਗਰੁੱਪ ਹੁਣ ਡੋਨਾਲਡ ਟਰੰਪ ਵਲੋਂ 1.5 ਕਰੋੜ ਡਾਲਰ (ਲਗਭਗ 127 ਕਰੋੜ ਰੁਪਏ) ਦੇ ਦਾਇਰ ਮਾਣਹਾਨੀ ਦੇ ਕੇਸ ਦਾ ਨਿਪਟਾਰਾ ਕਰਨ ਲਈ ਸਹਿਮਤ ਹੋ ਗਿਆ ਹੈ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਇਹ ਮਾਮਲਾ ਏ.ਬੀ.ਸੀ ਨਿਊਜ਼ ਦੇ ਐਂਕਰ ਜਾਰਜ ਸਟੀਫ਼ਨੋਪੋਲੋਸ ਦੁਆਰਾ ਇਕ ਪ੍ਰੋਗਰਾਮ ਦੌਰਾਨ ਕੀਤੀਆਂ....
ਅਮਰੀਕਾ ’ਚੋਂ 18 ਹਜ਼ਾਰ ਭਾਰਤੀਆਂ ਨੂੰ ਕਢਿਆ ਜਾ ਸਕਦਾ ਹੈ : ਡੋਨਾਲਡ ਟਰੰਪ
ਵਾਸ਼ਿੰਗਟਨ, 15 ਦਸੰਬਰ 2024 : ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹੀ ਭਾਰਤੀ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਉਥੋਂ ਕਰੀਬ 18 ਹਜ਼ਾਰ ਭਾਰਤੀਆਂ ਨੂੰ ਕਢਿਆ ਜਾ ਸਕਦਾ ਹੈ। ਇਹ ਸਾਰੇ ਲੋਕ ਗ਼ੈਰ-ਕਾਨੂੰਨੀ ਪਰਵਾਸੀ ਹਨ, ਜਿਨ੍ਹਾਂ ਕੋਲ ਅਮਰੀਕਾ ਦੀ ਨਾਗਰਿਕਤਾ ਨਹੀਂ ਹੈ ਅਤੇ ਉਨ੍ਹਾਂ ਕੋਲ ਉਥੋਂ ਦੀ ਨਾਗਰਿਕਤਾ ਹਾਸਲ ਕਰਨ ਲਈ ਸਹੀ ਕਾਗ਼ਜ਼ਾਤ ਨਹੀਂ ਹਨ। ਦਰਅਸਲ ਅਮਰੀਕਾ ਵਿਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨਾਲ ਨਜਿੱਠਣ ਵਾਲੀ ਸਰਕਾਰੀ ਏਜੰਸੀ (ਆਈ. ਸੀ. ਈ.) ਨੇ ਲਗਭਗ 15 ਲੱਖ ਲੋਕਾਂ ਦੀ....
ਸਾਬਕਾ ਪ੍ਰਧਾਨ ਮੰਤਰੀ ਹਸੀਨਾ 'ਤੇ ਬੰਗਲਾਦੇਸ਼ 'ਚ ਲੋਕਾਂ ਦੇ ਲਾਪਤਾ ਕਰਨ ਵਿੱਚ ਸ਼ਾਮਲ ਹੋਣ ਦਾ ਦੋਸ਼, ਯੂਨਸ ਸਰਕਾਰ ਦਾ ਇਲਜ਼ਾਮ
ਢਾਕਾ, 15 ਦਸੰਬਰ 2024 : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ 'ਤੇ ਬੰਗਲਾਦੇਸ਼ 'ਚ ਲੋਕਾਂ ਦੇ ਲਾਪਤਾ ਕਰਨ ਸ਼ਾਮਲ ਹੋਣ ਦਾ ਦੋਸ਼ ਹੈ। ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਦੁਆਰਾ ਬਣਾਏ ਗਏ ਇੱਕ ਜਾਂਚ ਕਮਿਸ਼ਨ ਨੇ ਕਿਹਾ ਹੈ ਕਿ ਉਸਨੂੰ ਸਬੂਤ ਮਿਲੇ ਹਨ ਕਿ ਬੇਦਖਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਸਦੇ ਸ਼ਾਸਨ ਦੇ ਉੱਚ ਫੌਜੀ ਅਤੇ ਪੁਲਿਸ ਅਧਿਕਾਰੀ ਬੰਗਲਾਦੇਸ਼ ਵਿੱਚ ਲੋਕਾਂ ਦੇ ਲਾਪਤਾ ਹੋਣ ਪਿੱਛੇ ਹਨ। ਬੰਗਲਾਦੇਸ਼ ਵਿੱਚ ਜਬਰੀ ਲਾਪਤਾ ਹੋਣ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਪੰਜ....