ਪੰਜਾਬ

ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਲਈ ਸ਼ੁਰੂ ਕਰੇਗੀ ‘ਸਾਈਬਰ ਤਹਿਸੀਲ’
ਚੰਡੀਗੜ੍ਹ, 22 ਮਾਰਚ 2025 : ਪੰਜਾਬ ਦੇ ਲੋਕਾਂ ਨੂੰ ਹੁਣ ਜ਼ਮੀਨਾਂ ਦੀ ਰਜਿਸਟਰੀ ਜਾਂ ਹੋਰ ਕੰਮ ਕਰਵਾਉਣ ਲਈ ਤਹਿਸੀਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ, ਸਗੋਂ ਸਾਰੇ ਕੰਮ ਬਿਨਾਂ ਕਿਸੇ ਪਰੇਸ਼ਾਨੀ ਦੇ ਘਰ ਬੈਠੇ ਹੀ ਕੀਤੇ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦ ਹੀ ‘ਸਾਈਬਰ ਤਹਿਸੀਲ’ ਸ਼ੁਰੂ ਕਰਨ ਜਾ ਰਹੀ ਹੈ। ਦੱਸ ਦਈਏ ਕਿ ਇਸ ਸਮੇਂ ਲੋਕਾਂ ਨੂੰ ਆਪਣੀ ਮੌਤ ਦੀ ਅਪਡੇਟ ਕਰਵਾਉਣ ਲਈ ਪਟਵਾਰੀਆਂ ਅਤੇ ਤਹਿਸੀਲਦਾਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ ਅਤੇ....
ਅੰਮ੍ਰਿਤਸਰ ਵਿੱਚ ਹਿਮਾਚਲ ਦੀਆਂ ਬੱਸਾਂ ਦੀ ਭੰਨਤੋੜ, ਬੱਸਾਂ ’ਤੇ ਲਿਖੇ ਖਾਲਿਸਤਾਨ ਨਾਅਰੇ
ਅੰਮ੍ਰਿਤਸਰ, 22 ਮਾਰਚ 2025 : ਪੰਜਾਬ 'ਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀਆਂ ਬੱਸਾਂ ਦੀ ਫਿਰ ਭੰਨਤੋੜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਨੇ ਹੁਸ਼ਿਆਰਪੁਰ-ਅੰਮ੍ਰਿਤਸਰ ਬੱਸ ਅੱਡੇ 'ਤੇ ਖੜ੍ਹੀਆਂ ਐਚਆਰਟੀਸੀ ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ। ਨਾਲ ਹੀ ਬੱਸਾਂ 'ਤੇ ਪੇਂਟ ਨਾਲ ਇਤਰਾਜ਼ਯੋਗ ਸ਼ਬਦ/ਨਾਅਰੇ ਲਿਖੇ ਗਏ ਹਨ। ਇਸ ਕਾਰਨ ਐਚਆਰਟੀਸੀ ਦੇ ਡਰਾਈਵਰਾਂ ਅਤੇ ਅਪਰੇਟਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਜਿਹੇ 'ਚ ਐਚਆਰਟੀਸੀ ਪੰਜਾਬ ਲਈ ਫਿਰ ਤੋਂ ਬੱਸਾਂ....
ਹੋਰਨਾਂ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ : ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 21 ਮਾਰਚ 2025 : ਪੰਜਾਬ ਸਰਕਾਰ ਨੇ ਹੁਣ ਹੋਰ ਰਾਜਾਂ ਦੀਆਂ ਜੇਲ੍ਹਾਂ ਵਿੱਚ ਬੰਦ ਬਦਨਾਮ ਅੱਤਵਾਦੀਆਂ ਅਤੇ ਅਪਰਾਧੀਆਂ ਨੂੰ ਪੰਜਾਬ ਲਿਆਉਣ ਲਈ ਨਵੀਂ ਨੀਤੀ ਬਣਾਈ ਹੈ। ਇਸ ਤਹਿਤ ਕਿਸੇ ਵੀ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਰਾਜਾਂ ਦੇ ਅਪਰਾਧਾਂ ਵਿੱਚ ਸ਼ਾਮਲ ਕੈਦੀਆਂ ਨੂੰ ਪੰਜਾਬ ਤੋਂ ਵੀ ਭੇਜਿਆ ਜਾ ਸਕਦਾ ਹੈ। ਇਹ ਫ਼ੈਸਲਾ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ....
ਟੇਲਾਂ ਤੱਕ ਪਾਣੀ ਪਹੁੰਚਾਉਣਾ ਯਕੀਨੀ ਬਣਾਉਣ ਲਈ ਨਹਿਰੀ ਪਾਣੀ ਦੀ ਵੰਡ ਤਰਕਸੰਗਤ ਕਰ ਰਹੇ ਹਾਂ: ਬਰਿੰਦਰ ਕੁਮਾਰ ਗੋਇਲ
ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਧਾਨ ਸਭਾ ਵਿੱਚ ਦਿੱਤੀ ਜਾਣਕਾਰੀ ਕਿਹਾ, ਧਰਤੀ ਹੇਠਲੇ ਪਾਣੀ ਦੀ ਵੱਧ ਵਰਤੋਂ ਵਾਲੇ ਜ਼ਿਲ੍ਹਿਆਂ ਵਿੱਚ ਤਰਜੀਹੀ ਆਧਾਰ 'ਤੇ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ ਅਗਲੇ ਮਾਨਸੂਨ ਤੋਂ ਪਹਿਲਾਂ ਸੇਮ ਨਾਲਿਆਂ ਦੀ ਸਫ਼ਾਈ ਦਾ ਕੰਮ ਕਰਾਂਗੇ ਮੁਕੰਮਲ ਮਾਨ ਸਰਕਾਰ ਨੇ 13 ਵੱਡੀਆਂ ਮਸ਼ੀਨਾਂ ਖ਼ਰੀਦੀਆਂ, ਚਾਰ ਗੁਣਾਂ ਘੱਟ ਖ਼ਰਚੇ 'ਤੇ ਸੇਮ ਨਾਲਿਆਂ ਦੀ ਕੀਤੀ ਜਾ ਰਹੀ ਹੈ ਸਫ਼ਾਈ ਚੰਡੀਗੜ੍ਹ, 21 ਮਾਰਚ 2025 : ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਕਿਹਾ....
ਸਰਕਾਰ ਨੌਜਵਾਨਾਂ ਦੀ ਸੁਰੱਖਿਆ ਵੱਲ ਧਿਆਨ ਦੇ ਰਹੀ ਹੈ, ਜਾਗਰੂਕਤਾ ਮੁਹਿੰਮਾਂ ਦੇ ਨਾਲ ਹੁਨਰ ਵਿਕਾਸ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ : ਡਾ ਬਲਬੀਰ ਸਿੰਘ
'ਆਪ' ਸਰਕਾਰ ਦੀ 'ਨਸ਼ਿਆਂ ਖਿਲਾਫ ਜੰਗ' ਤੇਜ਼, ਹੁਣ ਮੁੜ ਵਸੇਬੇ ਦੇ ਨਾਲ ਹੁਨਰ ਵਿਕਾਸ 'ਤੇ ਵੀ ਕੇਂਦਰਿਤ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਰਜਿਸਟਰਡ ਨਵੇਂ ਮਰੀਜ਼ਾਂ ਦੀ ਗਿਣਤੀ 988, ਪ੍ਰਾਈਵੇਟ ਕੇਂਦਰਾਂ ਵਿੱਚ 3971 ਨਵੇਂ ਮਰੀਜ਼ ਨਸ਼ਿਆਂ ਵਿਰੁੱਧ ਜੰਗ' ਤਹਿਤ ਹੁਣ ਤੱਕ 1955 ਐਫ.ਆਈ.ਆਰ., 3293 ਗ੍ਰਿਫਤਾਰੀਆਂ, ਹੈਰੋਇਨ - 116 ਕਿਲੋ, ਭੁੱਕੀ - 1260 ਕਿਲੋ, ਅਫੀਮ - 72 ਕਿਲੋ ਅਤੇ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਡਰਗ ਮਨੀ ਜਬਤ ਸਿਹਤ ਮੰਤਰੀ ਨੇ ਸਕੂਲਾਂ ਵਿਚ ਐਨਰਜੀ ਡਰਿੰਕਸ....
ਪੁਲਿਸ ਨੇ ਮੰਡੀ ਗੋਬਿੰਦਗੜ੍ਹ ਵਿਖੇ 15 ਲੱਖ 50 ਹਜ਼ਾਰ ਦੀ ਲੁੱਟ ‘ਚ ਸ਼ਾਮਲ 7 ਕਥਿਤ ਦੋਸ਼ੀ ਗ੍ਰਿਫਤਾਰ 
ਫਤਿਹਗੜ੍ਹ ਸਾਹਿਬ, 21 ਮਾਰਚ 2025 : ਸ੍ਰੀ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼ੁਭਮ ਅੱਗਰਵਾਲ ਨੇ ਅੱਜ ਆਪਣੇ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੰਡੀ ਗੋਬਿੰਦਗੜ੍ਹ ਵਿਖੇ ਇੱਕ ਵਪਾਰੀ ਦੇ ਦਫਤਰ ਵਿੱਚੋਂ 15 ਲੱਖ 50 ਹਜ਼ਾਰ ਦੀ ਕੀਤੀ ਲੁੱਟ ‘ਚ ਸ਼ਾਮਲ 7 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ। ਐਸਐਸਪੀ ਅੱਗਰਵਾਲ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋੋਂ 32 ਬੋਰ ਦੀਆਂ 3 ਪਿਸਟਲ, 8 ਲੱਖ ਰੁਪਏ ਦੀ ਨਕਦੀ, ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰ ਸਾਇਕਲ ਤੇ ਘਟਨਾ ਵਿੱਚ ਵਰਤੀ ਗਈ ਸਵਿਫਟ....
ਪੰਜਾਬ ਬਜਟ ਸੈਸ਼ਨ 'ਚੋ ਕਾਂਗਰਸ ਵੱਲੋਂ ਵਾਕਆਊਟ, ਸ਼ੈਸ਼ਨ ਸੋਮਵਾਰ ਤੱਕ ਮੁਲਤਵੀ 
ਚੰਡੀਗੜ੍ਹ, 21 ਮਾਰਚ 2025 : ਅੱਜ ਪੰਜਾਬ ਦਾ ਬੱਜਟ ਸ਼ੈਸ਼ਨ ਹੰਗਾਮੇ ਭਰਿਆ ਰਿਹਾ। ਬਜਟ ਸੈਸ਼ਨ ਦੌਰਾਨ ਜਦੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਵਿਰੋਧੀ ਧਿਰ ਵੱਲੋਂਭ ਜਬਰਦਸਤ ਹੰਗਾਮਾ ਕੀਤਾ ਗਿਆ ਅਤੇ ਕਾਂਗਰਸ ਵੱਲੋਂ ਸ਼ੈਸ਼ਨ ਵਿੱਚੋਂ ਵਾਕਆਊਟ ਕਰਲਿਆ ਗਿਆ। ਜਿਸ ਤੋਂ ਬਾਅਦ ਬਜਟ ਸੈਸ਼ਨ ਨੂੰ ਸੋਮਵਾਰ ਤੱਕ ਮੁਲਤਵੀ ਕਰਦਿੱਤਾ ਗਿਆ। ਤਿੰਨ ਸਾਲਾਂ ਵਿੱਚ ਹਸਪਤਾਲ ਦੀਆਂ ਇਮਾਰਤਾਂ ਵਿੱਚ ਕੀਤਾ ਜਾਵੇਗਾ ਸੁਧਾਰ ਜ਼ਿਲ੍ਹਾ ਅਤੇ ਸਬ-ਡਵੀਜ਼ਨ ਹਸਪਤਾਲਾਂ ਵਿੱਚ ਐਕਸ-ਰੇ ਅਤੇ....
ਰਾਜਪਾਲ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਸਫਾਏ ਦਾ ਸੰਕਲਪ ਦੁਹਰਾਇਆ
’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਵਧੇਰੇ ਜ਼ੋਰ ਨਸ਼ਾ ਤਸਕਰਾਂ ਦੇ ਆਰਥਿਕ ਤਾਣੇ-ਬਾਣੇ ਨੂੰ ਖੇਰੂੰ-ਖੇਰੂੰ ਕਰਨ ’ਤੇ ਵਡੇਰੇ ਜਨਤਕ ਹਿੱਤ ਵਿੱਚ ਸੂਬਾ ਸਰਕਾਰ ਦੀਆਂ ਲੀਹੋਂ ਹਟਵੀਆਂ ਪਹਿਲਕਦਮੀਆਂ ਗਿਣਾਈਆਂ ਕਿਸਾਨਾਂ ਦੇ ਮੁੱਦੇ ’ਤੇ ਸੂਬਾ ਸਰਕਾਰ ਸੰਵੇਦਨਸ਼ੀਲ ਚੰਡੀਗੜ੍ਹ, 21 ਮਾਰਚ 2025 : ਪੰਜਾਬ ਵਿੱਚੋਂ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਲਈ ਸੂਬਾ ਸਰਕਾਰ ਦੇ ਦ੍ਰਿੜ੍ਹ ਸੰਕਲਪ ਨੂੰ ਦੁਹਰਾਉਂਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਰਾਹੀਂ ਨਸ਼ਾ....
ਮੰਤਰੀ ਮੰਡਲ ਵੱਲੋਂ ‘ਪੰਜਾਬ ਰਾਈਟ ਆਫ ਚਿਲਡਰਨ ਟੂ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਰੂਲਜ਼-2011’ ਵਿੱਚ ਸੋਧ ਨੂੰ ਪ੍ਰਵਾਨਗੀ
ਟਰਾਂਸਫਰ ਆਫ ਪ੍ਰੀਜ਼ਨ ਐਕਟ-1950 ’ਚ ਸੋਧ ਕਰਨ ਦੀ ਮਨਜ਼ੂਰੀ ਸਕੂਲ ਪ੍ਰਬੰਧਕੀ ਕਮੇਟੀਆਂ ਵਿੱਚ ਮਾਪਿਆਂ ਅਤੇ ਭਾਈਚਾਰਕ ਭਾਈਵਾਲੀ ਵਧਾਉਣ ਦੇ ਉਦੇਸ਼ ਨਾਲ ਲਿਆ ਫੈਸਲਾ ਚੰਡੀਗੜ੍ਹ, 21 ਮਾਰਚ 2025 : ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਰਕਾਰੀ ਸਕੂਲਾਂ ਦੇ ਪ੍ਰਬੰਧਾਂ ਵਿੱਚ ਮਾਪਿਆਂ ਦੀ ਭਾਈਵਾਲੀ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਅੱਜ ‘ਪੰਜਾਬ ਰਾਈਟ ਆਫ ਚਿਲਡਰਨ ਟੂ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਰੂਲਜ਼-2011’ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ....
ਵਿਜੀਲੈਂਸ ਨੇ ਜੇਈ ਨੂੰ 10000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ 
ਚੰਡੀਗੜ੍ਹ, 20 ਮਾਰਚ, 2025 : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ, ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਦੇ ਸਬ-ਡਵੀਜ਼ਨ ਦਫ਼ਤਰ ਵਿੱਚ ਤਾਇਨਾਤ ਜੂਨੀਅਰ ਇੰਜੀਨੀਅਰ (ਜੇਈ) ਜਰਨੈਲ ਸਿੰਘ ਨੂੰ 10000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਇਹ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਫਰੀਦਕੋਟ....
'ਯੁੱਧ ਨਸ਼ਿਆਂ ਵਿਰੁੱਧ': ਹੁਣ ਤੱਕ 114 ਕਿੱਲੋ ਹੈਰੋਇਨ, 62 ਕਿੱਲੋ ਅਫ਼ੀਮ ਤੇ 68 ਲੱਖ ਦੀ ਨਕਦੀ ਬਰਾਮਦ
ਐਨਡੀਪੀਐਸ ਤਹਿਤ 1895 ਐਫਆਈਆਰ ਦਰਜ ਅਤੇ 3217 ਨਸ਼ਾ ਤਸਕਰ ਗ੍ਰਿਫ਼ਤਾਰ 7.5 ਲੱਖ ਨਸ਼ੀਲੀਆਂ ਗੋਲੀਆਂ, 1213 ਕਿੱਲੋ ਭੁੱਕੀ, 28 ਕਿੱਲੋ ਗਾਂਜਾ ਅਤੇ 4.5 ਕਿੱਲੋ ਚਰਸ ਵੀ ਜ਼ਬਤ ਆਪ' ਸਰਕਾਰ ਪੰਜਾਬ 'ਚੋਂ ਨਸ਼ਾ ਖਤਮ ਕਰਨ ਲਈ ਵਚਨਬੱਧ, ਨਸ਼ਿਆਂ ਨਾਲ ਸਬੰਧਿਤ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ- ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਮੰਤਰੀ ਨੇ ਪੰਜਾਬ ਦੇ ਪੰਚਾਂ-ਸਰਪੰਚਾਂ ਨੂੰ ਅੱਗੇ ਆਉਣ ਦੀ ਕੀਤੀ ਅਪੀਲ, ਕਿਹਾ- ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਲਓ ਚੰਡੀਗੜ੍ਹ, 20 ਮਾਰਚ 2025 : ਆਮ....
ਕੁਲਦੀਪ ਸਿੰਘ ਧਾਲੀਵਾਲ ਨੇ NRI ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਕੀਤੀ ਚੌਥੀ ਮਾਸਿਕ ਆਨਲਾਈਨ NRI ਮਿਲਣੀ
ਚੰਡੀਗੜ੍ਹ, 20 ਮਾਰਚ 2025 : ਐਨ.ਆਰ.ਆਈ. ਮਾਮਲਿਆਂ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ-1 ਵਿਖੇ ਐਨ.ਆਰ.ਆਈ. ਪੰਜਾਬੀਆਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਚੌਥੀ ਆਨਲਾਈਨ ਐਨ.ਆਰ.ਆਈ ਮਿਲਣੀ ਕਰਵਾਈ ਗਈ ਅਤੇ ਇਸ ਮੌਕੇ ਉਨ੍ਹਾਂ ਨੇ ਆਨਲਾਈਨ ਵੀਡੀਓ-ਕਾਨਫਰੰਸਿੰਗ ਰਾਹੀਂ ਨਿੱਜੀ ਤੌਰ ‘ਤੇ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਸੁਣੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ....
ਫਾਜ਼ਿਲਕਾ ਪੁਲਿਸ ਨੇ01 ਨਸ਼ਾ ਤਸਕਰ 01 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ 
ਫਾਜ਼ਿਲਕਾ, 20 ਮਾਰਚ 2025 : ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਮੁਤਾਬਿਕ ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ, ਡੀ.ਆਈ.ਜੀ ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਅਤੇ ਸ੍ਰੀ ਵਰਿੰਦਰ ਸਿੰਘ ਬਰਾੜ ਐਸ.ਐਸ.ਪੀ ਫਾਜ਼ਿਲਕਾ ਜੀ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਥਾਣਾ ਸਦਰ ਜਲਾਲਾਬਾਦ ਨੂੰ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਸ੍ਰੀ ਜਤਿੰਦਰ ਸਿੰਘ ਡੀਐਸਪੀ ਸਬ ਡਵੀਜ਼ਨ ਜਲਾਲਾਬਾਦ ਅਤੇ ਸ੍ਰੀ ਬਲਕਾਰ ਸਿੰਘ ਡੀ.ਐਸ.ਪੀ....
ਸੀਆਈਏ ਮੋਗਾ ਨੇ 04 ਵਿਅਕਤੀ ਨੂੰ ਕਾਬੂ ਕਰਕੇ 09 ਨਜਾਇਜ ਦੇਸੀ ਪਿਸਟਲ ਸਮੇਤ ਮੈਗਜੀਨ ਅਤੇ 20 ਜਿੰਦਾ ਰੋਂਦ 32 ਬੋਰ  ਕੀਤੇ ਬਰਾਮਦ
ਮੋਗਾ, 20 ਮਾਰਚ 2025 : ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ 'ਤੇ ਵੱਡੀ ਕਾਰਵਾਈ ਕਰਦੇ ਹੋਏ, ਮੋਗਾ ਪੁਲਿਸ ਵੱਲੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਨੈੱਟਵਰਕ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਾਰਵਾਈ ਦੌਰਾਨ, ਪੁਲਿਸ ਟੀਮ ਨੇ 9 ਪਿਸਤੌਲ (.32 ਬੋਰ), ਮੈਗਜ਼ੀਨਾਂ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਮੋਗਾ ਪੁਲਿਸ ਪਾਰਟੀ ਬੱਸ....
ਕਿਸਾਨਾਂ ਦੀ ਹੜਤਾਲ ਆਖਰਕਾਰ ਹੋਈ ਖਤਮ, 13 ਮਹੀਨਿਆਂ ਬਾਅਦ ਖੁੱਲ੍ਹਿਆ ਸ਼ੰਭੂ-ਅੰਬਾਲਾ ਹਾਈਵੇ
ਪਟਿਆਲਾ, 20 ਮਾਰਚ 2025 : 13 ਮਹੀਨਿਆਂ ਬਾਅਦ ਹਰਿਆਣਾ-ਪੰਜਾਬ ਦੇ ਸ਼ੰਭੂ ਸਰਹੱਦ 'ਤੇ ਕਿਸਾਨਾਂ ਦੀ ਹੜਤਾਲ ਆਖਰਕਾਰ ਖਤਮ ਹੋ ਗਈ ਹੈ। ਇਸ ਤੋਂ ਬਾਅਦ ਵੀਰਵਾਰ ਨੂੰ ਪੁਲਸ ਪ੍ਰਸ਼ਾਸਨ ਨੇ ਸ਼ੰਭੂ-ਅੰਬਾਲਾ ਹਾਈਵੇ ਨੂੰ ਇਕ ਪਾਸੇ ਤੋਂ ਪੂਰੀ ਤਰ੍ਹਾਂ ਖੋਲ੍ਹ ਦਿੱਤਾ। ਸ਼ੰਭੂ ਸਰਹੱਦ 'ਤੇ ਰਾਜਪੁਰਾ ਤੋਂ ਅੰਬਾਲਾ ਨੂੰ ਜਾਂਦੀ ਇੱਕ ਤਰਫਾ ਸੜਕ ਦੇ ਖੁੱਲ੍ਹਣ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ ਹੈ। ਪੰਜਾਬ ਪੁਲਿਸ ਵੱਲੋਂ ਬੁੱਧਵਾਰ ਸ਼ਾਮ ਨੂੰ ਕੀਤੀ ਗਈ ਕਾਰਵਾਈ ਤੋਂ ਬਾਅਦ ਕਿਸਾਨਾਂ ਨੇ ਧਰਨੇ....