ਅਸੀਂ ਦੇਸ਼ ਹਿੱਤ ਲਈ ਸਰਕਾਰ ਦੇ ਨਾਲ ਹਾਂ, ਇਸ ਲਈ ਅਗਲੇ 15 ਦਿਨਾਂ ਦੇ ਪ੍ਰੋਗਰਾਮ ਰੱਦ ਕਰਦੇ ਹਾਂ : ਡੱਲੇਵਾਲ 

ਚੰਡੀਗੜ੍ਹ, 9 ਮਈ 2025 : ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਸ਼ੁਰੂ ਕੀਤੇ ‘ਆਪਰੇਸ਼ਨ ਸਿੰਦੂਰ ‘ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਹਾਲਾਤ ਬਣੇ ਹੋਏ। ਇਸ ਵਿਚਾਲੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦੇਸ਼ ‘ਚ ਬਣੇ ਜੰਗ ਵਰਗੇ ਹਾਲਾਤਾਂ ‘ਤੇ ਉਨ੍ਹਾਂ ਕਿਹਾ ਕਿ “ਅਸੀਂ ਦੇਸ਼ ਹਿੱਤ ਲਈ ਸਰਕਾਰ ਦੇ ਨਾਲ ਹਾਂ, ਇਸ ਲਈ ਅਗਲੇ 15 ਦਿਨਾਂ ਦੇ ਪ੍ਰੋਗਰਾਮ ਰੱਦ ਕਰਦੇ ਹਾਂ” ਦੱਸ ਦਈਏ ਕਿ ਪੰਜਾਬ ਸਰਕਾਰ ਵੀ ਹਰ ਸਥਿਤੀ ਨਾਲ ਨਜਿੱਠਣ ਲਈ ਐਕਸ਼ਨ ਮੋਡ ਵਿੱਚ ਆ ਗਈ ਹੈ। ਅੱਜ ਪੰਜਾਬ ਦੇ ਮੰਤਰੀ ਸਰਹੱਦੀ ਜ਼ਿਲ੍ਹਿਆਂ ਵਿਚ ਐਮਰਜੈਂਸੀ ਸੇਵਾਵਾਂ ਦਾ ਜਾਇਜ਼ਾ ਲੈਣਗੇ। ਉਨ੍ਹਾਂ ਵੱਲੋਂ ਹਸਪਤਾਲਾਂ, ਫਾਇਰ ਸਟੇਸ਼ਨਾਂ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਰਾਸ਼ਨ ਅਤੇ ਐਮਰਜੈਂਸੀ ਸੇਵਾਵਾਂ ਦੀ ਉਪਲਬਧਤਾ ਦੀ ਵੀ ਸਮੀਖਿਆ ਕੀਤੀ ਜਾਵੇਗੀ ਇਸ ਦੇ ਨਾਲ ਹੀ ਪੰਜਾਬ (Punjab) ਸਰਕਾਰ ਨੇ ਆਈਏਐਸ-ਪੀਸੀਐਸ ਅਧਿਕਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਹਨ। ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਕੋਈ ਵੀ ਅਧਿਕਾਰੀ ਅਗਲੇ ਹੁਕਮਾਂ ਤੱਕ ਛੁੱਟੀ ਨਹੀਂ ਲਵੇਗਾ। ਅਧਿਕਾਰੀ ਆਪਣੀ ਤਾਇਨਾਤੀ ਵਾਲੀ ਥਾਂ ਤੋਂ ਬਾਹਰ ਨਹੀਂ ਜਾਣਗੇ।