ਜ਼ਿਲ੍ਹਾ ਮੈਜਿਸਟਰੇਟ ਨੇ ਜ਼ਰੂਰੀ ਵਸਤਾਂ ਦੇ ਭੰਡਾਰ ਕਰਨ ਉੱਤੇ ਲਗਾਈ ਪਾਬੰਦੀ

  • ਜ਼ਿਲ੍ਹੇ ਵਿੱਚ ਕਰਿਆਨੇ, ਦੁੱਧ, ਅਨਾਜ, ਦਾਲਾਂ ਅਤੇ ਹੋਰ ਖਪਤਕਾਰ ਸਮਾਨ ਸਮੇਤ ਜ਼ਰੂਰੀ ਵਸਤੂਆਂ ਦੀ ਕੋਈ ਕਮੀ ਨਹੀਂ

ਬਰਨਾਲਾ, 9 ਮਈ 2025 : ਮੌਜੂਦਾ ਹਾਲਾਤ ਦੌਰਾਨ ਕੁਝ ਦੁਕਾਨਦਾਰਾਂ ਵੱਲੋਂ ਖਾਣ—ਪੀਣ ਦੀਆਂ ਵਸਤੂਆਂ, ਪੈਟਰੋਲ, ਡੀਜ਼ਲ, ਚਾਰਾ ਅਤੇ ਹੋਰ ਰੋਜ਼ਾਨਾ ਲੋੜਾਂ ਵਾਲੀਆਂ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਰੋਕਣ ਲਈ ਡਿਪਟੀ ਕਮਿਸ਼ਨਰ—ਕਮ—ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ੍ਰੀ ਟੀ ਬੈਨਿਥ ਨੇ ਜ਼ਰੂਰੀ ਵਸਤਾਂ ਜਿਨ੍ਹਾਂ ਵਿੱਚ ਅਨਾਜ ਅਤੇ ਹੋਰ ਖਾਣ ਪੀਣ ਦੀਆਂ ਵਸਤੂਆਂ, ਚਾਰਾ, ਦੁੱਧ ਤੇ ਡੇਅਰੀ ਉਤਪਾਦਾਂ, ਪੈਟਰੋਲ ਤੇ ਹੋਰ ਬਾਲਣ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਚੀਜਾਂ ਦਾ ਭੰਡਾਰ ਕਰਨ ਉੱਤੇ ਪਾਬੰਦੀ ਲਗਾਈ ਹੈ। ਜਾਰੀ ਹੁਕਮਾਂ ਵਿੱਚ ਉਹਨਾਂ ਕਿਹਾ ਕਿ ਜ਼ਿਲ੍ਹਾ ਵਾਸੀ ਜ਼ਰੂਰੀ ਵਸਤੂਆਂ ਦੀ ਜਮ੍ਹਹਾਂਖੋਰੀ ਅਤੇ ਕਾਲਾਬਾਜ਼ਾਰੀ ਆਦਿ ਸਬੰਧੀ ਸਬੰਧਿਤ ਅਧਿਕਾਰੀ ਨੂੰ ਇਸ ਦੀ ਰਿਪੋਰਟ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕਿਸ ਵਪਾਰੀ ਜਾਂ ਪ੍ਰਾਈਵੇਟ ਵਿਅਕਤੀ ਵੱਲੋਂ ਕਿਸੇ ਕਿਸਮ ਦੀ ਜਮ੍ਹਹਾਖੋਰੀ ਕੀਤੀ ਜਾ ਰਹੀ ਹੈ ਤਾਂ ਉਸ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ, ਸ੍ਰੀ ਹਰਸ਼ਰਨਜੀਤ ਸਿੰਘ ਨਾਲ ਮੋਬਾਇਲ ਨੰਬਰ 97797—25465 ‘ਤੇ, ਏ.ਐਫ.ਐਸ.ਓ ਸ੍ਰੀ ਪ੍ਰਦੀਪ ਸਿੰਘ ਨਾਲ ਫੋਨ ਨੰਬਰ 98720—18044 ‘ਤੇ ਅਤੇ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਬਰਨਾਲਾ ਸ੍ਰੀ ਕਰਮਜੀਤ ਸਿੰਘ ਫੋਨ ਨੰਬਰ 95011—18071 ‘ਤੇ, ਡਾ. ਗਗਨਜੋਤ ਸਿੰਘ ਫੋਨ ਨੰਬਰ 96643—43592 ‘ਤੇ, ਜ਼ਿਲ੍ਹਾ ਮੰਡੀ ਅਫਸਰ ਬਰਨਾਲਾ ਸ੍ਰੀ ਬਿਰਇੰਦਰ ਸਿੰਘ ਫੋਨ ਨੰਬਰ 99882—12210 ‘ਤੇ, ਸ੍ਰੀ ਕੁਲਵਿੰਦਰ ਸਿੰਘ ਫੋਨ ਨੰਬਰ 98151—80178 ‘ਤੇ, ਡੀ.ਐਮ ਸ੍ਰੀਮਤੀ ਕਮਲਪ੍ਰੀਤ ਕੌਰ ਫੋਨ ਨੰਬਰ 94179—45150 ‘ਤੇ, ਐਫ.ਐਸ.ਓ ਸ੍ਰੀ ਯਸ਼ੀਨ ਫੋਨ ਨੰਬਰ 75278—84373 ‘ਤੇ ਅਤੇ ਚੀਫ ਫਾਰਮੈਸੀ ਅਫਸਰ ਸ੍ਰੀ ਪਵਨ ਕੁਮਾਰ ਫੋਨ ਨੰਬਰ 98728—69002 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਕਾਲਾਬਾਜ਼ਾਰੀ, ਜਮ੍ਹਾਂਖੋਰੀ ਅਤੇ ਵਸਤੂਆਂ ਦੀ ਫਰਜ਼ੀ ਘਾਟ ਨੂੰ ਰੋਕਣ ਲਈ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ। ਉਹਨਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਵਿਅਕਤੀ, ਵਪਾਰੀ ਜਾਂ ਸੰਗਠਨ ਨੂੰ ਅਨਾਜ ਅਤੇ ਸੰਬੰਧਿਤ ਸਮਾਨ, ਚਾਰਾ, ਦੁੱਧ ਅਤੇ ਡੇਅਰੀ ਉਤਪਾਦ, ਪੈਟਰੋਲ, ਡੀਜ਼ਲ ਤੇ ਹੋਰ ਬਾਲਣ ਵਰਗੀਆਂ ਜ਼ਰੂਰੀ ਵਸਤੂਆਂ ਨੂੰ ਜਮ੍ਹਾਂਖੋਰੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਕੀਤੀ ਗਈ ਉਲੰਘਣਾ ਨੂੰ ਸਖਤੀ ਨਾਲ ਨਜਿੱਠਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਜਮ੍ਹਾਂਖੋਰੀ ਤੋਂ ਬਚਣ ਦੀ ਅਪੀਲ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਜ਼ਿਲ੍ਹੇ ਵਿੱਚ ਕਰਿਆਨੇ, ਦੁੱਧ, ਅਨਾਜ, ਦਾਲਾਂ ਅਤੇ ਹੋਰ ਖਪਤਕਾਰ ਸਮਾਨ ਸਮੇਤ ਜ਼ਰੂਰੀ ਵਸਤੂਆਂ ਦੀ ਕੋਈ ਕਮੀ ਨਹੀਂ ਹੈ।