ਅੰਤਰ-ਰਾਸ਼ਟਰੀ

ਸੂਡਾਨ ’ਚ ਚਲ ਰਹੀ ਲੜਾਈ ਦੌਰਾਨ ਇਕ ਹਵਾਈ ਹਮਲੇ ’ਚ 22 ਲੋਕਾਂ ਦੀ ਮੌਤ 
ਕਾਇਰੋ, 9 ਜੁਲਾਈ : ਅਫ਼ਰੀਕੀ ਦੇਸ਼ ਸੂਡਾਨ ਦੇ ਦੋ ਵਿਰੋਧੀ ਜਰਨੈਲਾਂ ’ਚ ਚਲ ਰਹੀ ਲੜਾਈ ਦੌਰਾਨ ਇਕ ਹਵਾਈ ਹਮਲੇ ’ਚ 22 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਅਥਾਰਟੀਆਂ ਨੇ ਇਹ ਜਾਣਕਾਰੀ ਦਿਤੀ। ਹਮਲਾ ਓਮਦੁਰਮਾਨ ਦੇ ਇਕ ਰਿਹਾਇਸ਼ੀ ਇਲਾਕੇ ’ਚ ਹੋਇਆ, ਜੋ ਕਿ ਸੂਡਾਨ ਦੀ ਰਾਜਧਾਨੀ ਖੌਰਤੂਮ ਦੇ ਗੁਆਂਢ ’ਚ ਸਥਿਤ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਇਕ ਸੰਖੇਪ ਬਿਆਨ ’ਚ ਕਿਹਾ ਗਿਆ ਹੈ ਕਿ ਹਮਲੇ ’ਚ ਕਈ ਲੋਕ ਜ਼ਖ਼ਮੀ ਹੋਏ ਹਨ। 15 ਅਪ੍ਰੈਲ ਨੂੰ ਲੜਾਈ ਸ਼ੁਰੂ ਹੋਣ ਮਗਰੋਂ ਪੈਰਾਮਿਲਟੀ ਰੈਪਿਡ ਸਪੋਰਟ ਫ਼ੋਰਸਿਜ਼....
ਦੱਖਣੀ ਕੈਲੀਫੋਰਨੀਆ ’ਚ ਜਹਾਜ਼ ਹੋਇਆ ਕ੍ਰੈਸ਼, 6 ਲੋਕਾਂ ਦੀ ਮੌਤ
ਕੈਲੀਫੋਰਨੀਆ, 9 ਜੁਲਾਈ : ਅਮਰੀਕਾ 'ਚ ਇਕ ਵੱਡਾ ਹਾਦਸਾ ਵਾਪਰ ਗਿਆ। ਇਥੇ ਦੱਖਣੀ ਕੈਲੀਫੋਰਨੀਆ ’ਚ ਇਕ ਜਹਾਜ਼ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਲਾਸ ਏਂਜਲਸ ਅਤੇ ਸਾਨ ਡਿਏਗੋ ਵਿਚਕਾਰ ਕੈਲੀਫੋਰਨੀਆ ਦੇ ਮੁਰੀਏਟਾ ਸ਼ਹਿਰ ਦੇ ਹਵਾਈ ਅੱਡੇ ਦੇ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਜਹਾਜ਼ ਨੇ ਲਾਸ ਵੇਗਾਸ ਦੇ ਹੈਰੀ ਰੀਡ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਇਹ ਸੇਸਨਾ ਸੀ 550 ਵਪਾਰਕ ਜਹਾਜ਼ ਸੀ। ਅਧਿਕਾਰੀਆਂ....
ਪਾਕਿਸਤਾਨ ਵਿੱਚ ਭਾਰੀ ਮੀਂਹ ਕਾਰਨ 76 ਲੋਕਾਂ ਦੀ ਮੌਤ, 133 ਲੋਕ ਜ਼ਖਮੀ
ਇਸਲਾਮਾਬਾਦ, 9 ਜੁਲਾਈ : ਪਾਕਿਸਤਾਨ ਵਿੱਚ ਭਾਰੀ ਮੀਂਹ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਪਾਕਿਸਤਾਨ ਦੇ ਏਆਰਵਾਈ ਨਿਊਜ਼ ਨੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਨਡੀਐਮਏ) ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਵਿੱਚ ਭਾਰੀ ਮੀਂਹ ਕਾਰਨ ਘੱਟੋ-ਘੱਟ 76 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 133 ਲੋਕ ਜ਼ਖਮੀ ਹੋਏ ਹਨ। ਦਰਅਸਲ ਪਾਕਿਸਤਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਮਹੀਨੇ ਜੂਨ 'ਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਪਾਕਿਸਤਾਨ 'ਚ 76 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ....
ਵਾਸ਼ਿੰਗਟਨ ਦੇ ਸਕੂਲਾਂ ’ਚ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮਿਲੇਗਾ ਮੌਕਾ, ਸਿੱਖ ਧਰਮ ਸਕੂਲੀ ਸਿਲੇਬਸ ’ਚ ਕੀਤਾ ਸ਼ਾਮਲ
ਵਾਸ਼ਿੰਗਟਨ, 08 ਜੁਲਾਈ : ਵਾਸ਼ਿੰਗਟਨ ਡੀਸੀ ਦੇ ਸਕੂਲਾਂ ’ਚ ਵਿਦਿਆਰਥੀਆਂ ਨੂੰ ਹੁਣ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ। ਡਿਸਟ੍ਰਿਕਟ ਆਫ ਕੋਲੰਬੀਆ ਸਟੇਟ ਬੋਰਡ ਆਫ ਐਜੂਕੇਸ਼ਨ ਨੇ ਨਵੇਂ ਸਮਾਜਿਕ ਅਧਿਐਨ ਨਿਯਮਾਂ ਦੇ ਹੱਕ ’ਚ ਮਤਦਾਨ ਕੀਤਾ ਹੈ ਜਿਸ ਤੋਂ ਬਾਅਦ ਸਿੱਖ ਧਰਮ ਨੂੰ ਸਕੂਲੀ ਸਿਲੇਬਸ ’ਚ ਸ਼ਾਮਲ ਕੀਤਾ ਗਿਆ। ਅਮਰੀਕਾ ਦੇ 17 ਸੂਬਿਆਂ ’ਚ ਪਹਿਲਾਂ ਤੋਂ ਹੀ ਸਕੂਲਾਂ ’ਚ ਸਿੱਖ ਧਰਮ ਬਾਰੇ ਪੜ੍ਹਾਇਆ ਜਾਂਦਾ ਹੈ। ਸਿੱਖ ਕੁਲੀਸ਼ਨ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਨਵੇਂ ਸਟੈਂਡਰਡ ਸੂਬੇ ’ਚ....
ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ 'ਚ ਯਾਤਰੀ ਵੈਨ ਵਿੱਚ ਗੈਸ ਸਿਲੰਡਰ ਫਟਣ ਕਾਰਨ 7 ਲੋਕਾਂ ਦੀ ਮੌਤ, 14 ਜ਼ਖਮੀ
ਇਸਲਾਮਾਬਾਦ, 08 ਜੁਲਾਈ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਰਗੋਧਾ ਜ਼ਿਲ੍ਹੇ 'ਚ ਸ਼ਨਿਚਰਵਾਰ ਨੂੰ ਇੱਕ ਯਾਤਰੀ ਵੈਨ ਵਿੱਚ ਗੈਸ ਸਿਲੰਡਰ ਫਟ ਗਿਆ। ਗੈਸ ਸਿਲੰਡਰ ਫਟਣ ਨਾਲ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ। ਅਖਬਾਰ ਡਾਨ ਨੇ ਰੈਸਕਿਊ 1122 ਕੰਟਰੋਲ ਰੂਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਰੇ ਸੱਤ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ 14 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪੰਜਾਬ ਦੇ ਸਰਗੋਧਾ ਜ਼ਿਲ੍ਹੇ ਦੀ ਭਲਵਾਲ....
ਗੁਰਪਤਵੰਤ ਸਿੰਘ ਪੰਨੂ ਦਾ ਨਵਾਂ ਵੀਡੀਓ ਆਇਆ ਸਾਹਮਣੇ, ਵੀਡੀਓ ਵਿੱਚ ਮੌਤ ਬਾਰੇ ਨਹੀਂ ਕੋਈ ਜ਼ਿਕਰ 
ਵੀਡੀਓ ਅਸਲ 'ਚ ਮੌਤ ਦੀ ਖ਼ਬਰ ਤੋਂ ਬਾਅਦ ਦਾ ਹੈ ਜਾਂ ਇਸ ਤੋਂ ਪਹਿਲਾਂ ਦਾ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਵਾਸ਼ਿੰਗਟਨ, 06 ਜੁਲਾਈ : ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਬੁੱਧਵਾਰ ਨੂੰ ਮੌਤ ਦੀ ਖਬਰ ਆਈ ਸੀ। ਵੀਰਵਾਰ ਨੂੰ ਉਨ੍ਹਾਂ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਉਹ ਅਮਰੀਕਾ ਵਿੱਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਦੇ ਬਾਹਰ ਖੜੇ ਹੋ ਕੇ ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰ ਰਹੇ ਹਨ। ਹਾਲਾਂਕਿ ਇਸ ਵੀਡੀਓ ਵਿੱਚ ਪੰਨੂ ਨੇ....
ਮੈਕਸੀਕੋ ਦੇ ਓਆਕਸਾਕਾ ‘ਚ ਬੱਸ 80 ਫੁੱਟ ਖੱਡ ‘ਚ ਡਿੱਗੀ, 27 ਲੋਕਾਂ ਦੀ ਮੌਤ, 19 ਜ਼ਖਮੀ
ਮੈਕਸੀਕੋ, 06 ਜੁਲਾਈ : ਮੈਕਸੀਕੋ ਦੇ ਦੱਖਣੀ ਸੂਬੇ ਓਆਕਸਾਕਾ ‘ਚ ਬੁੱਧਵਾਰ ਰਾਤ ਨੂੰ ਇਕ ਬੱਸ 80 ਫੁੱਟ ਖੱਡ ‘ਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਸਾਲ ਦੇ ਬੱਚੇ ਸਮੇਤ 27 ਲੋਕਾਂ ਦੀ ਮੌਤ ਦੀ ਖਬਰ। ਇਸ ਦੇ ਨਾਲ ਹੀ 19 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਜਾਣਕਾਰੀ ਅਨੁਸਾਰ ਬੱਸ ਮੈਕਸੀਕੋ ਸਿਟੀ ਤੋਂ ਓਕਸਾਕਾ ਦੇ ਯੋਸੁੰਦੁਆ ਜਾ ਰਹੀ ਸੀ। ਜਿਵੇ ਹੀ ਬੱਸ ਮਾਗਡਾਲੇਨਾ....
ਕੈਨੇਡਾ ਇੱਕ ਵੱਖਰੀ ਸੋਚ ਵਾਲਾ ਦੇਸ਼ ਹੈ, ਇੱਥੇ ਸਾਰਿਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਹੈ : ਜਸਟਿਨ ਟਰੂਡੋ
ਬਰੈਂਪਟਨ, 06 ਜੁਲਾਈ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਧਰਤੀ 'ਤੇ ਖਾਲਿਸਤਾਨੀ ਗਤੀਵਿਧੀਆਂ ਨੂੰ ਲੈ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ ’ਤੇ ਹਰ ਕਿਸੇ ਨੂੰ ਪ੍ਰਗਟਾਵੇ ਦੀ ਆਜ਼ਾਦੀ ਹੈ। ਭਾਰਤ ਦਾ ਆਪਣੇ ਦੇਸ਼ ਪ੍ਰਤੀ ਇਹ ਪ੍ਰਭਾਵ ਕਿ ਕੈਨੇਡਾ ਵਿੱਚ ਅੱਤਵਾਦੀ ਸਰਗਰਮ ਹਨ, ਇਹ ਗ਼ਲਤ ਹੈ। ਭਾਰਤ ਦੇ ਵਿਰੋਧ ਦੇ ਬਾਵਜੂਦ ਟਰੂਡੋ ਨੇ ਇੱਕ ਤਰ੍ਹਾਂ ਨਾਲ ਖਾਲਿਸਤਾਨੀ ਗਤੀਵਿਧੀਆਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼....
ਜੋਹਾਨਸਬਰਗ 'ਚ ਇੱਕ ਝੁੱਗੀ ਵਿੱਚ ਗੈਸ ਲੀਕ ਹੋਣ ਨਾਲ 16 ਲੋਕਾਂ ਦੀ ਮੌਤ
ਜੋਹਾਨਸਬਰਗ, 06 ਜੁਲਾਈ : ਦੱਖਣੀ ਅਫ਼ਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਸਬਰਗ ਦੀ ਇੱਕ ਝੁੱਗੀ ਵਿੱਚ ਬੁੱਧਵਾਰ ਨੂੰ ਗੈਸ ਲੀਕ ਹੋਣ ਨਾਲ 16 ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੱਕੀ ਗੈਸ ਲੀਕ ਹੋਣ ਦਾ ਮਾਮਲਾ ਜੋਹਾਨਸਬਰਗ ਦੇ ਬੋਕਸਬਰਗ ਉਪਨਗਰ ਨੇੜੇ ਸਥਿਤ ਇਕ ਗੈਰ-ਰਸਮੀ ਬਸਤੀ ਦਾ ਹੈ, ਜਿੱਥੇ 16 ਲੋਕਾਂ ਦੀ ਮੌਤ ਹੋ ਗਈ ਸੀ। ਨਿਊਜ਼ ਏਜੰਸੀ ਨੇ ਦੱਖਣੀ ਅਫਰੀਕਾ ਦੇ ਸਰਕਾਰੀ ਮਾਲਕੀ ਵਾਲੇ ਪ੍ਰਸਾਰਕ SABC ਦੇ ਹਵਾਲੇ ਨਾਲ 24 ਮੌਤਾਂ ਦੀ ਸ਼ੁਰੂਆਤੀ ਗਿਣਤੀ ਦਿੱਤੀ ਹੈ। ਹਾਲਾਂਕਿ....
ਭਾਰਤੀ ਮੂਲ ਦੇ ਕੈਨੇਡੀਅਨ ਗੈਂਗਸਟਰ ਕਰਨਵੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ
ਬ੍ਰਿਟਿਸ਼ ਕੋਲੰਬੀਆ, 05 ਜੁਲਾਈ : ਕੈਨੇਡਾ ਵਿਚ ਇਕ ਭਾਰਤੀ ਮੂਲ ਦੇ ਕੈਨੇਡੀਅਨ ਗੈਂਗਸਟਰ ਕਰਨਵੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ, ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਪੁਲਿਸ ਨੇ ਦੱਸਿਆ ਕਿ ਬੀਤੇ ਐਤਵਾਰ (2 ਜੁਲਾਈ) ਨੂੰ ਇੱਕ 25 ਸਾਲਾ ਭਾਰਤੀ-ਕੈਨੇਡੀਅਨ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕ ਦੀ ਪਛਾਣ ਗੈਂਗਸਟਰ ਕਰਨਵੀਰ ਸਿੰਘ ਗਰਚਾ ਵਜੋਂ ਹੋਈ ਹੈ। ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈ.ਐਚ.ਆਈ.ਟੀ.) ਨੇ ਕਿਹਾ ਕਿ ਮਰਨ ਵਾਲਾ ਵਿਅਕਤੀ....
ਮੈਕਸੀਕੋ ਦੇ ਇਕ ਉਦਯੋਗਿਕ ਖੇਤਰ 'ਚ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ
ਮੈਕਸੀਕੋ, 05 ਜੁਲਾਈ : ਅਮਰੀਕਾ 'ਚ ਮੈਕਸੀਕੋ ਦੇ ਇਕ ਉਦਯੋਗਿਕ ਖੇਤਰ 'ਚ ਮੰਗਲਵਾਰ ਨੂੰ ਹੋਈ ਗੋਲੀਬਾਰੀ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉੱਤਰ-ਪੂਰਬੀ ਮੈਕਸੀਕਨ ਸ਼ਹਿਰ ਮੋਂਟੇਰੀ ਵਿੱਚ ਦੋ ਔਰਤਾਂ ਸਮੇਤ ਛੇ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀਆਂ ਲਾਸ਼ਾਂ ਰਿਹਾਇਸ਼ੀ ਇਲਾਕੇ 'ਚੋਂ ਲਵਾਰਸ ਪਈਆਂ ਮਿਲੀਆਂ, ਜਿਨ੍ਹਾਂ 'ਚੋਂ ਜ਼ਿਆਦਾਤਰ ਦੇ ਹੱਥ ਬੰਨ੍ਹੇ ਹੋਏ ਸਨ। ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ....
'ਸਿੱਖਸ ਫ਼ਾਰ ਜਸਟਿਸ' ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦੀ ਮੌਤ ਬਾਰੇ ਭੰਬਲਭੂਸਾ
ਕੈਲੀਫ਼ੋਰਨੀਆ, 05 ਜੁਲਾਈ : 'ਸਿੱਖਸ ਫ਼ਾਰ ਜਸਟਿਸ' ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦੇ ਅਮਰੀਕਾ 'ਚ ਇੱਕ ਸੜਕ ਹਾਦਸੇ ਦੌਰਾਨ ਮੌਤ ਦੀ ਖ਼ਬਰ ਇਸ ਵੇਲੇ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਖ਼ਬਰ ਦੀ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸਾਨ ਫ਼੍ਰਾਂਸਿਸਕੋ ਸਥਿਤ ਭਾਰਤੀ ਕੌਂਸਲਖਾਨੇ 'ਤੇ ਕੁਝ ਖ਼ਾਲਿਸਤਾਨੀਆਂ ਵੱਲੋਂ ਹਮਲੇ ਤੋਂ ਬਾਅਦ ਪਨੂੰ ਦੀ ਮੌਤ ਦੀ ਖ਼ਬਰ ਨਾਲ ਭੰਬਲ਼ਭੂਸਾ ਉੱਸਰ ਗਿਆ ਹੈ। ਦਰਅਸਲ, 'ਐਮਜੇ ਕਲੱਬ' ਨਾਮ ਦੇ....
ਦਖਣੀ-ਪਛਮੀ ਚੀਨ ’ਚ ਮੀਂਹ ਦਾ ਕਹਿਰ, ਹੜ੍ਹ ਆਉਣ ਕਾਰਨ 15 ਦੀ ਮੌਤ
ਬੀਜਿੰਗ, 05 ਜੁਲਾਈ : ਦੱਖਣੀ-ਪੱਛਮੀ ਚੀਨ ਵਿੱਚ ਮੌਸਮੀ ਤੂਫਾਨ ਦੇ ਪਹਾੜੀ ਇਲਾਕਿਆਂ ਵਿੱਚ ਆਏ ਹੜ੍ਹ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਸਥਾਨਕ ਸਰਕਾਰ ਦੀ ਵੈੱਬਸਾਈਟ ਅਨੁਸਾਰ, 3.1 ਕਰੋੜ ਦੀ ਆਬਾਦੀ ਵਾਲੇ ਵਿਸ਼ਾਲ ਪਹਾੜੀ ਇਲਾਕੇ ਚੋਂਗਕਿਗ ’ਚ ਸਵੇਰੇ ਤਕ ਚਾਰ ਵਿਅਕਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਵੀ ਸੀ। ਦੇਸ਼ ਦੇ ਹੋਰ ਹਿੱਸਿਆਂ ’ਚ ਵੀ ਕੁਝ ਅਜਿਹੇ ਹੀ ਹਾਲਾਤ ਹਨ ਪਰ ਚੋਂਗਕਿੰਗ ’ਚ ਹੜ੍ਹ ਘਾਤਕ ਲਗ ਰਹੇ ਹਨ ਜਿੱਥੋਂ ਹੁਣ ਤਕ....
ਮੈਕਸੀਕੋ ‘ਚ ਅਮਰੀਕਾ ਤੋਂ ਆ ਰਹੀ ਬੱਸ ਪਲਟੀ, 8 ਲੋਕਾਂ ਦੀ ਮੌਤ, 30 ਜ਼ਖਮੀ
ਮੈਕਸੀਕੋ ਸਿਟੀ, 04 ਜੁਲਾਈ : ਮੱਧ ਮੈਕਸੀਕੋ ਦੇ ਜ਼ਕਾਟੇਕਸ-ਸਾਲਟੀਲੋ ਹਾਈਵੇਅ 'ਤੇ ਅਮਰੀਕਾ ਤੋਂ ਆ ਰਹੀ ਇੱਕ ਯਾਤਰੀ ਬੱਸ ਦੇ ਪਲਟ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਨੈਸ਼ਨਲ ਸਿਵਲ ਪ੍ਰੋਟੈਕਸ਼ਨ ਕੋਆਰਡੀਨੇਸ਼ਨ ਨੇ ਟਵਿੱਟਰ 'ਤੇ ਕਿਹਾ ਕਿ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 6.30 ਵਜੇ (1230 GMT) ਦੇ ਜ਼ਕਾਟੇਕਸ ਦੇ ਕਨਸੇਪਸੀਓਨ ਡੀ ਓਰੋ ਸ਼ਹਿਰ ਦੇ ਰੋਕਾਮੋਂਟੇਸ ਜ਼ਿਲ੍ਹੇ ਵਿਚ ਵਾਪਰਿਆ। ਸਥਾਨਕ ਮੀਡੀਆ ਮੁਤਾਬਕ ਬੱਸ ਅਮਰੀਕਾ 'ਚ ਰਹਿ ਰਹੇ ਮੈਕਸੀਕਨ ਨਾਗਰਿਕਾਂ....
ਅਮਰੀਕਾ ਦੇ ਫਿਲਾਡੇਲਫੀਆ 'ਚ 8 ਲੋਕਾਂ 'ਤੇ ਫਾਇਰਿੰਗ, ਚਾਰ ਦੀ ਮੌਤ
ਫਿਲਾਡੇਲਫੀਆ, 04 ਜੁਲਾਈ : ਅਮਰੀਕਾ ਦੇ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਫਿਲਾਡੇਲਫੀਆ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਸੋਮਵਾਰ ਦੇਰ ਰਾਤ ਹੋਈ ਇਸ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਹੋਰ ਲੋਕ ਜ਼ਖਮੀ ਹੋ ਗਏ ਹਨ। ਸਥਾਨਕ ਖਬਰਾਂ ਮੁਤਾਬਕ ਪੁਲਸ ਨੇ ਇਕ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸ਼ੱਕੀ ਨੂੰ ਫੜ ਲਿਆ ਗਿਆ ਹੈ ਅਤੇ ਉਸ ਨੇ ਬੈਲਿਸਟਿਕ ਵੈਸਟ ਪਾਇਆ ਹੋਇਆ ਸੀ। ਮੌਕੇ ਤੋਂ ਇੱਕ ਰਾਈਫਲ ਅਤੇ ਹੈਂਡਗੰਨ....