
ਬਟਾਲਾ, 19 ਮਈ 2025 : ਸ੍ਰੀ ਪਰਸ਼ੋਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋਂ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਅ ਕਿ ਪਲੈਸਮਟ ਕੈਂਪ/ਰੋਜ਼ਗਾਰ ਮੇਲਾ, ਸਕਿਊਰਿਟੀ ਅਤੇ ਇੰਟੈਲੀਜੈਂਟ ਸਰਵਿਸ ਇੰਡੀਆ ਲਿਮਟਿਡ ਵਿੱਚ ਸਕਿਊਰਿਟੀ ਗਾਰਡ ਲਈ (ਲੜਕਿਆਂ) ਦੀਆਂ ਪੋਸਟਾਂ ਲਈ ਇੰਟਰਵਿਊ ਕੱਲ੍ਹ 20 ਮਈ ਨੂੰ ਸਵੇਰੇ 10:00 ਤੋਂ 1:00 ਵਜੇ ਤੱਕ ਬੀ.ਡੀ.ਪੀਓ ਦਫ਼ਤਰ ਬਟਾਲਾ ਵਿਖੇ ਹੋਵੇਗੀ। ਉਨਾਂ ਅੱਗੇ ਦੱਸਿਆ ਕਿ ਸਕਿਊਰਿਟੀ ਗਾਰਡ ਲਈ ਘੱਟੋ ਘੱਟ ਯੋਗਤਾ 10 ਪਾਸ ਮੁੰਡਿਆਂ ਦੀ ਲੋੜ ਹੈ। ਉਮਰ ਸੀਮਾ 19 ਤੋਂ 40 ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੁਟ 6 ਇੰਚ ਭਾਰ 54ਕਿਲੋ, ਛਾਤੀ 80 ਸੈਟੀਮੀਟਰ ਤੋਂ 85 ਸੈਟੀਮੀਟਰ ਹੋਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਨਖਾਹ 17000 ਤੋਂ 19000/ ਹੈ। ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ ਜਿਵੇਂ ਕਿ 10ਵੀ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ ।