ਭਗਵੰਤ ਮਾਨ ਪੰਜਾਬ ਨੂੰ ਬਾਹਰੀ ਲੋਕਾਂ ਦੇ ਹਵਾਲੇ ਕਿਉਂ ਕਰ ਰਿਹਾ ਹੈ? : ਸੁਖਪਾਲ ਸਿੰਘ ਖਹਿਰਾ

  • ਦਿੱਲੀ ਸਰਕਾਰ ਦੀ ਸਾਬਕਾ ਸਲਾਹਕਾਰ ਨੂੰ  ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਬਣਾਇਆ ਚੇਅਰਪਰਸਨ : ਖਹਿਰਾ

ਚੰਡੀਗੜ੍ਹ, 19 ਮਈ 2025 : ਪੰਜਾਬ ਸਰਕਾਰ ਵੱਲੋਂ ਅੱਜ ਵੱਖ ਵੱਖ ਵਿਭਾਗਾਂ ‘ਚ ਚੇਅਰਮੈਨ ਅਤੇ ਡਾਇਰੈਕਟਰ ਨਿਯੁਕਤ ਕੀਤੇ ਗਏ ਹਨ, ਇਸ ਸਬੰਧੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਤੇ ਦੋਸ਼ ਲਗਾਉਂਦਿਆਂ ਸ਼ੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਭਗਵੰਤ ਮਾਨ ਵੱਲੋਂ Double Blunder! ਪੰਜਾਬ ਵਰਗੇ ਸ਼ਾਨਦਾਰ ਸੂਬੇ ਨੂੰ ਮੁਕੰਮਲ ਤੌਰ ਤੇ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਹਵਾਲੇ ਕਰ ਦਿੱਤਾ ਹੈ! ਇੱਕ ਗੈਰ ਪੰਜਾਬੀ ਨੂੰ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਦੀ ਗੰਭੀਰ ਗਲਤੀ ਕਰਨ ਤੋਂ ਬਾਅਦ, ਹੁਣ ਉਸ ਨੇ ਸਭ ਤੋਂ ਮਹੱਤਵਪੂਰਨ ਅਹੁਦਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਦੀ ਚੇਅਰਪਰਸਨ, ਰੀਨਾ ਗੁਪਤਾ ਨੂੰ ਸੌਂਪ ਦਿੱਤਾ ਹੈ, ਜੋ ਆਮ ਆਦਮੀ ਪਾਰਟੀ (AAP) ਦਿੱਲੀ ਦੀ ਸਕੱਤਰ ਅਤੇ ਦਿੱਲੀ ਸਰਕਾਰ ਦੀ ਸਾਬਕਾ ਸਲਾਹਕਾਰ ਹੈ! ਦੋਵੇਂ ਨਿਯੁਕਤੀਆਂ ਸਪੱਸ਼ਟ ਤੌਰ ’ਤੇ ਦਰਸਾਉਂਦੀਆਂ ਹਨ ਕਿ ਕੇਜਰੀਵਾਲ ਆਪਣੇ ਹੱਥਧੋਕਿਆਂ ਰਾਹੀਂ ਪੰਜਾਬ ਦੇ ਉਦਯੋਗ ਨੂੰ ਨਿਯੰਤਰਿਤ ਕਰਨਾ ਚਾਹੁੰਦਾ ਹੈ ਤਾਂ ਜੋ ਉਹਨਾਂ ਦੀ ਲੁੱਟ ’ਤੇ ਕੋਈ ਰੋਕ ਨਾ ਹੋਵੇ! ਮੈਂ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਦੀ ਮੰਗ ਕਰਦਾ ਹਾਂ ਕਿ ਉਹ ਪੰਜਾਬ ਨੂੰ ਬਾਹਰੀ ਲੋਕਾਂ ਦੇ ਹਵਾਲੇ ਕਿਉਂ ਕਰ ਰਿਹਾ ਹੈ? ਇਸ ਸਪੱਸ਼ਟ ਤੌਰ ਤੇ ਗਲਤ ਨਿਯੁਕਤੀ ਨੂੰ ਤੁਰੰਤ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਮਹੱਤਵਪੂਰਨ ਅਹੁਦੇ ਤੇ ਕਿਸੇ ਸਤਿਕਾਰਯੋਗ ਪੰਜਾਬੀ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ।

https://www.facebook.com/photo?fbid=1225249088965980&set=pcb.1225249188965970