
ਲੁਧਿਆਣਾ, 22 ਮਈ 2025 : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਕਮਿਸ਼ਨਰ ਪੁਲਿਸ ਲੁਧਿਆਣਾ ਸਵੱਪਨ ਸ਼ਰਮਾਂ (ਆਈ.ਪੀ.ਐਸ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਸਮਗਲਰਾਂ ਖ਼ਿਲਾਫ਼ ਐਕਸ਼ਨ ਲੈਂਦੇ ਹੋਏ ਹਰਪਾਲ ਸਿੰਘ ਪੀ.ਪੀ.ਐਸ. ਡੀ.ਸੀ.ਪੀ. ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਅਮਨਦੀਪ ਸਿੰਘ ਬਰਾੜ (ਪੀ.ਪੀ.ਐਸ) ਏ.ਡੀ.ਸੀ.ਪੀ. ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਰਾਜੇਸ਼ ਕੁਮਾਰ ਸ਼ਰਮਾਂ ਪੀ.ਪੀ.ਐਸ ਏ.ਸੀ.ਪੀ. ਡਿਟੈਕਟਿਵ-2 ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਅਗਵਾਈ ਹੇਠ ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ ਕ੍ਰਾਈਮ ਬਰਾਂਚ ਲੁਧਿਆਣਾ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ, ਸ਼ੱਕੀ ਵਹੀਕਲਾਂ ਦੀ ਚੈਕਿੰਗ ਦੇ ਸੰਬੰਧ ਵਿੱਚ ਜੋਰਾ ਪ੍ਰਾਪਰਟੀ ਡੀਲਰ ਚੌਕ ਭਾਮੀਆਂ ਕਲਾਂ ਲੁਧਿਆਣਾ ਵਿਖੇ ਮੌਜੂਦ ਸੀ ਤਾਂ ਏਐਸਆਈ ਰਾਜ ਕੁਮਾਰ ਨੂੰ ਇਤਲਾਹ ਮਿਲੀ ਕਿ ਮੁਹੰਮਦ ਗੁਫਰਾਨ ਪੁੱਤਰ ਮੁਹੰਮਦ ਉਸਮਾਨ ਵਾਸੀ ਪਿੰਡ ਪਰੋਰੀ ਜ਼ਿਲ੍ਹਾ ਹਾਜੀਪੁਰ ਬਿਹਾਰ ਹਾਲ ਵਾਸੀ ਨਿਊ ਰਾਧਾ ਵਿਹਾਰ ਮੁਹੱਲਾ ਰਾਮ ਨਗਰ ਭਾਮੀਆ ਕਲਾਂ ਥਾਣਾ ਜਮਾਲਪੁਰ ਜ਼ਿਲ੍ਹਾ ਲੁਧਿਆਣਾ ਅਤੇ ਦਾਨਿਸ਼ ਅਨਸਾਰੀ ਪੁੱਤਰ ਅਲੀ ਸ਼ੇਰ ਅਨੁਸਾਰੀ ਵਾਸੀ ਪਿੰਡ ਖ਼ੁਦਾ ਨਗਰ ਜ਼ਿਲ੍ਹਾ ਮੋਤੀਹਾਰੀ ਬਿਹਾਰ ਹਾਲ ਵਾਸੀ ਮਕਾਨ ਨੰਬਰ 341, ਭਾਮੀਆ ਕਲਾਂ ਥਾਣਾ ਜਮਾਲਪੁਰ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਨ, ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਮੁਹੰਮਦ ਗੁਫਰਾਨ ਪੁੱਤਰ ਮੁਹੰਮਦ ਉਸਮਾਨ ਅਤੇ ਦਾਨਿਸ਼ ਅਨਸਾਰੀ ਪੁੱਤਰ ਅਲੀ ਸ਼ੇਰ ਅਨਸਾਰੀ ਹੁਣ ਵੀ ਹੈਰੋਇਨ ਸਪਲਾਈ ਕਰਨ ਲਈ ਆਪਣੇ ਮੋਟਰ ਸਾਈਕਲ ਮਾਰਕਾ ਹੀਰੋ ਸਪਲੈਂਡਰ ਪਲੱਸ ਰੰਗ ਕਾਲਾ ਬਿਨਾਂ ਨੰਬਰ ਤੇ ਸਾਧੂ ਗਰਾਊਡ ਗਲੀ ਨੰਬਰ 11 ਭਾਮੀਆਂ ਰੋਡ ਲੁਧਿਆਣਾ ਵਿਖੇ ਖੜੇ ਆਪਣੇ ਗਾਹਕਾ ਦੀ ਉਡੀਕ ਕਰ ਰਹੇ ਹਨ, ਜਿੰਨਾ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਦੇ वेष्टे ਮੁੱਕਦਮਾ ਨੰਬਰ 78 ਮਿਤੀ 21.05.2025 ਅ/ਧ 21,29.61.85 NDPS ACT ਥਾਣਾ ਜਮਾਲਪੁਰ ਲੁਧਿਆਣਾ ਦਰਜ ਰਜਿਸਟਰ ਕਰ ਕੇ ਦੋਸ਼ੀਆਂ ਮੁਹੰਮਦ ਗੁਫਰਾਨ ਪੁੱਤਰ ਮੁਹੰਮਦ ਉਸਮਾਨ ਅਤੇ ਮੁਹੰਮਦ ਸ਼ਾਹਨਿਵਾਜ ਅਨਸਾਰੀ ਉਰਫ਼ ਦਾਨਿਸ਼ ਅਨਸਾਰੀ ਨੂੰ 270 ਗਰਾਮ ਹੈਰੋਇਨ, 01 ਲੱਖ 05 ਹਜ਼ਾਰ ਦੀ ਡਰੱਗ ਮਨੀ ਅਤੇ ਮੋਟਸਾਇਕਲ ਸਮੇਤ ਗ੍ਰਿਫਤਾਰ ਕੀਤਾ ਜਿੰਨਾ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਬਰਾਮਦ ਹੈਰੋਇਨ ਸਬੰਧੀ ਪੁੱਛ-ਗਿੱਛ ਕੀਤੀ ਜਾਵੇਗੀ। ਦੂਜੇ ਮਾਮਲੇ ਵਿੱਚ ਕ੍ਰਾਈਮ ਬਰਾਂਚ ਲੁਧਿਆਣਾ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ,ਸ਼ੱਕੀ ਵਹੀਕਲਾਂ ਦੀ ਚੈਕਿੰਗ ਦੇ ਸੰਬੰਧ ਵਿੱਚ ਮੁਹੱਲਾ ਇਕਬਾਲ ਨਗਰ ਦੀ ਪੁਲੀ ਨੇੜੇ ਸਤਸੰਗ ਘਰ ਲੁਧਿਆਣਾ ਵਿਖੇ ਮੌਜੂਦ ਸੀ ਤਾਂ ਏਐਸਆਈ ਜਸਵਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਮੁਹੰਮਦ ਕਾਮਿਲ ਪੁੱਤਰ ਕੁਤਬੁਦੀਨ ਵਾਸੀ ਪਿੰਡ ਮੀਮਲਾ ਥਾਣਾ ਕਾਂਦਲਾ ਜ਼ਿਲ੍ਹਾ ਸ਼ਾਮਲੀ ਉੱਤਰ-ਪ੍ਰਦੇਸ਼ ਹਾਲ ਵਾਸੀ ਅਰਸ਼ਦ ਦਾ ਮਕਾਨ ਪਿੰਡ ਜਗੀਰਪੁਰ ਥਾਣਾ ਮਿਹਰਬਾਨ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਮੁਹੰਮਦ ਕਾਮਿਲ ਹੁਣ ਵੀ ਹੈਰੋਇਨ ਦੀ ਸਪਲਾਈ ਦੇਣ ਲਈ ਰੈਂਬੋ ਡਾਇੰਗ ਟਿੱਬਾ ਰੋਡ ਲੁਧਿਆਣਾ ਦੀ ਬੈਕਸਾਇਡ ਗੰਦੇ ਨਾਲੇ ਪਾਸ ਖੜਾ ਆਪਣੇ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਹੈ,ਜਿਸ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 79 ਮਿਤੀ 21.05.2025 ਅ/ਧ 21,29.61.85 NDPS ACT ਥਾਣਾ ਟਿੱਬਾ ਲੁਧਿਆਣਾ ਦਰਜ ਰਜਿਸਟਰ ਕਰਕੇ ਦੋਸ਼ੀ ਮੁਹੰਮਦ ਕਾਮਿਲ ਨੂੰ 20 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਬਰਾਮਦ ਹੈਰੋਇਨ ਸਬੰਧੀ ਪੁੱਛ-ਗਿੱਛ ਕੀਤੀ ਜਾਵੇਗੀ।