
- ਪਿੰਡ ਵਾਸੀਆਂ ਨੂੰ ਮਿਲੇਗਾ ਪੀਣ ਨੂੰ ਸਾਫ ਸੁਥਰਾ ਪਾਣੀ
ਮਲੋਟ, 03 ਮਈ 2025 : ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਤਾਂ ਜੋ ਉਨਾਂ ਨੂੰ ਸਰਕਾਰੀ ਸਕੀਮਾਂ ਦਾ ਪੂਰਾ ਲਾਭ ਮਿਲ ਸਕੇ। ਇਸ ਗੱਲ ਦਾ ਪ੍ਰਗਟਾਵਾ ਸਮਾਜਕਿ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਕੈਬਨਿਟ ਮੰਤਰੀ ਡਾ. ਬਲਜੀਤ ਨੇ ਪਿੰਡ ਖੂਲਣ ਕਲਾਂ ਵਿਖੇ ਪਾਣੀ ਦੀ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪਿੰਡ ਨੂੰ ਪੀਣ ਲਈ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ, ਇਸ ਸਮੱਸਿਆ ਦੇ ਹੱਲ ਲਈ ਵਾਟਰਵਰਕਸ ਤੱਕ ਨਹਿਰੀ ਪਾਣੀ ਦੀ ਪੂਰੀ ਸਪਲਾਈ ਲਈ 13 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਤਾਂ ਜੋ ਇਸ ਵਾਟਰ ਵਰਕਸ ਤੋਂ ਪਿੰਡ ਨਿਵਾਸੀਆਂ ਨੂੰ ਪੂਰਾ ਲਾਭ ਮਿਲ ਸਕੇਗਾ। ਇਸ ਮੌਕੇ ਉਨਾਂ ਸਬੰਧਤ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਮੌਕੇ ਤੇ ਨਿਪਟਾਰਾ ਕੀਤਾ। ਇਸ ਮੌਕੇ ਅਰਸ਼ਦੀਪ ਸਿੰਘ ਸਿੱਧੂ ਨਿੱਜੀ ਸਕੱਤਰ, ਸ਼ਿੰਦਰਪਾਲ ਸਿੰਘ ਨਿੱਜੀ ਸੱਕਤਰ, ਗੁਰਭਗਤ ਸਿੰਘ ਲਾਡੀ, ਸਰਪੰਚ ਮੰਗੂ ਸਿੰਘ, ਹਰਬੰਸ ਸਿੰਘ ਪੰਚਾਇਤ ਮੈਂਬਰ, ਹਰਬਾਜ ਸਿੰਘ ਧਾਲੀਵਾਲ, ਰਣਧੀਰ ਸਿੰਘ ਧੀਰਾ, ਬਿੰਦਰਪਾਲ ਸਿੰਘ, ਜਸਕਰਨ ਸਿੰਘ, ਗੁਰਪਾਲ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਪਤਵੰਤੇ ਵਿਅਕਤੀ ਹਾਜ਼ਰ ਸਨ।