
ਮਹਿਲ ਕਲਾਂ-19 ਮਈ (ਭੁਪਿੰਦਰ ਸਿੰਘ ਧਨੇਰ) : ਪਿਛਲੇ ਲੰਮੇ ਅਰਸੇ ਤੋਂ ਸਰਕਾਰ ਵੱਲੋਂ ਕਿਸਾਨਾਂ ਲਈ ਸਹੂਲਤਾਂ ਪ੍ਰਦਾਨ ਕਰਨ ਵਾਲੀ ਐਗਰੀਕਲਚਰ ਸੁਸਾਇਟੀ ਕੁੱਝ ਕਾਰਨਾ ਕਰਕੇ ਪਿਛਲੇ ਕੁੱਝ ਟਾਈਮ ਤੋਂ ਬੰਦ ਹੋ ਗਈ ਸੀ ਪਿੰਡ ਦੀ ਕਮੇਟੀ ਵੱਲੋਂ ਅਣਥੱਕ ਮਿਹਨਤ ਕਰਕੇ ਸ਼ੁਰੂ ਕਰ ਦਿੱਤਾ ਗਿਆ ਸੀ ਸੁਸਾਇਟੀ ਵਿੱਚ ਸਮੁੱਚੇ ਪਿੰਡ ਵਾਸੀਆਂ ਵੱਲੋਂ ਸੁਖਮਣੀ ਸਾਹਿਬ ਦੇ ਪਾਠ ਕਰਾਏ ਗਏ ਜਿਸ ਵਿੱਚ ਪਿੰਡ ਤੇ ਨੇੜਲੇ ਪਿੰਡ ਤੇ ਕਿਸਾਨਾਂ ਨੇ ਸ਼ਿਰਕਤ ਕੀਤੀ ਜਿਸ ਨੂੰ ਅੱਜ ਭੋਗ ਪੈਣ ਉਪਰੰਤ ਚਾਲੂ ਕਰ ਦਿੱਤਾ ਗਿਆ ਹੈ ਜਿਸ ਵਿੱਚ ਕਿਸਾਨਾਂ ਨੂੰ ਆਉਣ ਵਾਲੀਆਂ ਸਰਕਾਰੀ ਸਹੂਲਤਾਂ ਖਾਦ ਖੇਤੀ ਸੰਦ ਪਹਿਲ ਦੇ ਆਧਾਰ ਤੇ ਦਿੱਤੇ ਜਾਣਗੇ ਜਿਸ ਵਿੱਚ ਜਿਲੇ ਅਤੇ ਬਲਾਕ ਤੇ ਅਧਿਕਾਰੀਆਂ ਨੇ ਵੀ ਆਪਣਾ ਬਣਦਾ ਕਾਰਜ ਕਿਸਾਨਾਂ ਨੂੰ ਦੇਣ ਦਾ ਪੂਰਨ ਵਿਸ਼ਵਾਸ ਦਿਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਜਿਸ ਵਿੱਚ ਮੈਨੇਜਰ ਅਰੁਨ ਗੋਇਲ, ਇੰਸਪੈਕਟਰ ਨਵਲ ਕੁਮਾਰ, ਸੈਕਟਰੀ ਧਨੇਰ ਸਮਸੇਰ ਸਿੰਘ, ਹਰਵਿੰਦਰ ਸਿੰਘ ਸੋਸਾਇਟੀ ਦੇ ਅਧਿਕਾਰੀਆਂ ਨੂੰ ਸਰੂਪੇ ਪਾ ਕੇ ਕਮੇਟੀ ਤੇ ਪਿੰਡ ਵਾਸੀਆਂ ਨੇ ਸਨਮਾਨਿਤ ਕੀਤਾ! ਪ੍ਰਧਾਨ ਮਹਿੰਦਰ ਸਿੰਘ ਸਿੰਧ ਵਾਲੇ, ਮੈਂਬਰ ਲਖਵੀਰ ਸਿੰਘ, ਬਲਦੇਵ ਸਿੰਘ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਸੁਰਿੰਦਰ ਕੌਰ, ਬਲਵਿੰਦਰ ਕੌਰ, ਚਰਨਜੀਤ ਕੌਰ ਆਦਿ ਮੈਂਬਰਾਂ ਤੋਂ ਇਲਾਵਾ ਕਮੇਟੀ ਦੇ ਸਹਿਯੋਗੀ ਮੈਬਰ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਮਿਸਤਰੀ, ਅਵਤਾਰ ਸਿੰਘ, ਸੁਖਪਾਲ ਸਿੰਘ ਬੱਲਾ, ਸਮੂਹ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਹਰ ਸਹੂਲਤ ਦੇਣ ਦਾ ਭਰੋਸਾ ਦਵਾਇਆ ਤੇ ਪਹਿਲ ਤੇ ਆਧਾਰ ਤੇ ਪਿੰਡ ਵਾਸੀਆਂ ਦਾ ਕੰਮ ਕਾਰਨ ਦਾ ਵਾਅਦਾ ਕੀਤਾ