
- ਡੇਂਗੂ ਤੋਂ ਬਚਣ ਲਈ ਇੱਕ ਹਫਤੇ ਤੋਂ ਵੱਧ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ : ਡਾ ਹਰਕੀਰਤਨ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ
ਸ੍ਰੀ ਮੁਕਤਸਰ ਸਾਹਿਬ, 16 ਮਈ 2025 : ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਦੀ ਅਗਵਾਈ ਵਿੱਚ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਰਾਸ਼ਟਰੀ ਡੇਂਗੂ ਦਿਵਸ ਦੇ ਸਬੰਧ ਵਿਚ ਗੁਰੂ ਨਾਨਕ ਅਯੂਰਵੈਦਿਕ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਮਾਗਮ ਕੀਤਾ ਗਿਆ।ਇਸ ਸਮਾਗਮ ਨੂੰ ਸੁਬੋਧਨ ਕਰਦਿਆਂ ਡਾ ਹਰਕੀਰਤਨ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ ਨੇ ਕਿਹਾ ਹਰੇਕ ਸਾਲ ਮਈ ਮਹੀਨਾ ਡੇਂਗੂ ਵਿਰੋਧੀ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਅਤੇ 16 ਮਈ ਨੂੰ ਰਾਸ਼ਟਰੀ ਡੇਂਗੂ ਦਿਵਸ ਵਜੋਂ ਮਨਾਇਆ ਜਾਂਦਾ ਹੈ। 16 ਮਈ ਰਾਸ਼ਟਰੀ ਡੇਂਗੂ ਦਿਵਸ ਮਨਾਉਣ ਦਾ ਮਕਸਦ ਇਸ ਦਿਨ ਸਕੂਲਾਂ, ਕਾਲਜਾਂ ਵਿੱਚ ਅਤੇ ਪਬਲਿਕ ਥਾਵਾਂ ਤੇ ਆਮ ਲੋਕਾਂ ਨੂੰ ਡੇਂਗੂ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਨਾ ਹੈ। ਅੱਜ ਜਿਲ੍ਹੇ ਵਿੱਚ ਡੇਂਗੂ ਬਿਮਾਰੀ ਸਬੰਧੀ ਮਾਸ ਮੀਡੀਆ ਵਿੰਗ, ਮਲੇਰੀਆ ਵਿੰਗ ਅਤੇ ਬਲਾਕ ਐਕਟੈਨਸ਼ਨ ਐਜੂਕੇਟਰ, ਹੈਲਥ ਇੰਸਪੈਕਟਰ, ਐਮ.ਪੀ.ਐਚ.ਡਬਲਿਯੂ (ਮੇਲ), ਸਵੈ ਸੇਵੀ ਸੰਸਥਾਵਾਂ ਦੇ ਮੈਂਬਰਾਂ ਅਤੇ ਹੋਰ ਸਿਹਤ ਸਟਾਫ਼ ਵੱਲੋ ਡੇਂਗੂ ਸਬੰਧੀ ਸਪੈਸ਼ਲ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਸਮਾਜ ਵਿੱਚ ਡੇਂਗੂ ਸਬੰਧੀ ਵੱਧ ਤੋਂ ਵਧ ਜਾਗਰੂਕਤਾ ਸਾਂਝੀ ਕੀਤੀ ਜਾਵੇ ਤਾਂ ਜੋ ਪੰਜਾਬ ਨੂੰ ਡੇਂਗੂ ਤੋਂ ਬਚਾਇਆ ਜਾ ਸਕੇ। ਉਨ੍ਹਾ ਕਿਹਾ ਹਫਤੇ ਤੋਂ ਵੱਧ ਖੜੇ ਸਾਫ ਪਾਣੀ ਵਿਚ ਡੇਂਗੂ ਫੈਲਾਉਣ ਵਾਲਾ ਮੱਛਰ ਪੈਦਾ ਹੁੰਦਾ ਹੈ ਇਸ ਲਈ ਸਾਨੂੰ ਆਪਣੇ ਘਰਾਂ ਦੀਆ ਪਾਣੀ ਵਾਲੀਆਂ ਟੈਂਕੀਆ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਪਾਣੀ ਵਾਲੇ ਹੋਰ ਸਾਧਨਾ ਨੂੰ ਹਫਤੇ ਵਿਚ ਇਕ ਵਾਰੀ ਖਾਲੀ ਕਰਕੇ ਸਾਫ ਕਰਕੇ ਦੁਬਾਰਾ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ ਤਾਂ ਜੋ ਡੇਂਗੂ ਦਾ ਮੱਛਰ ਪੈਦਾ ਨਾ ਹੋ ਸਕੇ।ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਕਿ ਡੇੱਗੂ ਏਡੀਜ਼ ਅਜਿਪਟੀ ਮੱਛਰ ਨਾਲ ਫੈਲਦਾ ਹੈੇ। ਇਹ ਮੱਛਰ ਇੱਕ ਹਫ਼ਤੇ ਤੋਂ ਜਿਆਦਾ ਸਮੇਂ ਤੱਕ ਖੜੇ ਸਾਫ਼ ਪਾਣੀ ਤੇ ਪੈਦਾ ਹੁੰਦਾ ਹੈ ਅਤੇ ਇੱਕ ਹਫ਼ਤੇ ਦੇ ਵਿੱਚ ਅੰਡੇ ਤੋਂ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਉਹਨਾਂ ਦੱਸਿਆ ਕਿ ਜਦੋਂ ਵੀ ਲੋਕਾਂ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਸਮੇਂ ਸਿਰ ਲੋਂੜੀਦੀਆਂ ਸਾਵਧਾਨੀਆਂ ਨਹੀਂ ਵਰਤੀਆਂ ਜਾਂਦੀਆਂ ਉਦੋਂ ਡੇਂਗੂ ਦਾ ਮੱਛਰ ਬਹੁਤਾਤ ਵਿੱਚ ਪੈਦਾ ਹੋਣ ਕਾਰਣ ਸਮੁਦਾਇ ਲਈ ਖਤਰਾ ਬਣਦਾ ਹੈ ਅਤੇ ਕੇਸਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਜਾਂਦੀ ਹੈ।ਇਸ ਮੌਕੇ ਭਗਵਾਨ ਦਾਸ ਲਾਲ ਚੰਦ ਜਿਲ੍ਹਾ ਹੈਲਥ ਇਸੰਪੈਕਟਰ ਨੇ ਦੱਸਿਆ ਕਿ ਵੱਖ ਵੱਖ ਵਿਭਾਗਾਂ ਦੇ ਮੁਖੀਆਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਵਿਿਦਅਕ ਸੰਸਥਾਵਾਂ ਦੇ ਮੁਖੀ ਅਤੇ ਸਬੰਧਿਤ ਸਿਹਤ ਸਟਾਫ਼ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮਨਾਇਆ ਜਾਣਾ ਚਾਹੀਦਾ ਹੈ। ਉਸ ਦਿਨ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟ੍ਰੇਆਂ, ਹੋਰ ਪਾਣੀ ਦੇ ਬਰਤਨਾਂ ਨੂੰ ਚੰਗੀ ਤਰ੍ਹਾਂ ਖਾਲੀ ਕਰਕੇ ਸੁਕਾਅ ਕੇ ਦੁਬਾਰਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ਅਤੇ ਨੀਵੀਆਂ ਥਾਵਾਂ ਤੇ ਮਿੱਟੀ ਪਾ ਕੇ ਪੂਰ ਦੇਣੀਆਂ ਚਾਹੀਦੀਆਂ ਹਨ। ਜਿਨ੍ਹਾਂ ਥਾਵਾਂ ਛੱਪੜਾਂ, ਟੋਬਿਆਂ ਆਦਿ ਤੋਂ ਪਾਣੀ ਸਾਫ਼ ਨਹੀਂ ਕੀਤਾ ਜਾ ਸਕਦਾ, ਉਥੇ ਹਰ ਹਫ਼ਤੇ ਕਾਲਾ ਸੜਿਆ ਹੋਇਆ ਤੇਲ ਪਾਉਣਾ ਚਾਹੀਦਾ ਹੈ। ਸੋਣ ਲੱਗਿਆ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰੋ ਅਤੇ ਸਰੀਰ ਢੱਕਣੇ ਕੱਪੜੇ ਪਾਓ। ਇਸ ਮੋਕੇ ਡਾ ਸੁਖਵਿੰਦਰ ਸਿੰਘ ਐਮ.ਡੀ. ਚੇਅਰਮੈਨ, ਡਾ ਬਲਵਿੰਦਰ ਸਿੰਘ ਜਨਰਲ ਸੈਕਰਟਰੀ, ਡਾ ਕਿਰਨਦੀਪ ਕੌਰ, ਡਾ ਦੀਪਾਂਸ਼ੂ ਮਿਸ਼ਰਾ ਪ੍ਰਿੰਸੀਪਲ, ਡਾ ਕਮਲੇਸ਼ ਕੁਮਾਰ ਡੀਨ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਵਿਨੋਦ ਕੁਮਾਰ ਸਹਾਇਕ ਮਲੇਰੀਆ ਅਫਸਰ, ਭਗਵਾਨ ਦਾਸ, ਲਾਲ ਚੰਦ ਜਿਲ੍ਹਾ ਸਿਹਤ ਇੰਸਪੈਕਟਰ,ਡਾ ਨਵਨੀਤ ਕੌਰ ਪ੍ਰੋਫੈਸਰ, ਸ਼ਿਵਮ ਸ਼ੁਕਲਾ ਪ੍ਰੋਫੈਸਰ, ਟੀਚਿੰਗ ਸਟਾਫ ਅਤੇ ਗੁਰੂ ਨਾਨਕ ਅਯੁਰਵੈਦਿਕ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।