
ਸ੍ਰੀ ਮੁਕਤਸਰ ਸਾਹਿਬ, 19 ਮਈ 2025 : ਗੈਰਕਾਨੂੰਨੀ ਹਥਿਆਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ, ਭਰੋਸੇਯੋਗ ਇਨਪੁੱਟ ਦੇ ਆਧਾਰ 'ਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਟੀਮ ਵੱਲੋਂ ਇੱਕ ਕਾਰਵਾਈ ਕਰਦਿਆਂ ਪਿੰਡ ਆਧਣੀਆਂ (ਥਾਣਾ ਲੰਬੀ) ਨੇੜੇ ਕਾਰ ਦਾ ਪਿੱਛਾ ਕਰਕੇ ਗੈਰਕਾਨੂੰਨੀ ਹਥਿਆਰਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜਿੰਨ੍ਹਾਂ 'ਚ ਰਾਜਨਬੀਰ ਸਿੰਘ ਵਾਸੀ ਫਤਿਹਪੁਰ ਮੰਨੀਆਂਵਾਲਾ, ਥਾਣਾ ਲੰਬੀ, ਸੁਖਬੀਰ ਸਿੰਘ ਵਾਸੀ ਕੱਖਾਵਾਲੀ, ਥਾਣਾ ਕਿਲਿਆਂਵਾਲੀ ਹਨ, ਇਨ੍ਹਾਂ ਦੋਸ਼ੀਆਂ ਪਾਸੋਂ 1 ਦੇਸੀ ਕੱਟਾ (315 ਬੋਰ), 1 ਦੇਸੀ ਪਿਸਤੌਲ (32 ਬੋਰ) ਜਿਸ ਵਿਚ 4 ਜਿੰਦਾ ਰੌਂਦ ਅਤੇ 1 ਹੋਂਡਾ ਸਿਟੀ ਕਾਰ ਰੰਗ ਚਿੱਟਾ (PB10BX7999) ਬਰਾਮਦ ਹੋਈ। ਜਿਸ ਤੇ ਇਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 110 ਮਿਤੀ 14.05.2025 ਅ/ਧ 25/54/59 ਅਸਲਾ ਐਕਟ ਥਾਣਾ ਲੰਬੀ ਦਰਜ ਕੀਤਾ ਗਿਆ। ਤਫਤੀਸ਼ ਦੌਰਾਨ ਪਤਾ ਲੱਗਾ ਕਿ ਇਹ ਦੋਵੇਂ ਵਿਅਕਤੀ 12-13 ਮਈ 2025 ਦੀ ਰਾਤ ਥਾਣਾ ਸਿਟੀ ਮਲੋਟ ਦੇ ਏਰੀਆ ਵਿੱਚ ਗੌਰਵ ਕੁਮਾਰ @ ਬਿੱਲਾ (ਬਿੱਲਾ ਗਰੁੱਪ) ਅਤੇ ਲੋਵਿਸ਼ ਸ਼ਰਮਾ (ਲੋਵਿਸ਼ ਗਰੁੱਪ) ਦੇ ਦੋ ਵਿਰੋਧੀ ਗਰੁੱਪਾਂ ਵਿਚਕਾਰ ਹੋਈ ਝੜਪ ਵਿੱਚ ਸ਼ਾਮਿਲ ਸਨ। ਇਸ ਸਬੰਧੀ ਮੁਕੱਦਮਾ ਨੰਬਰ 75 ਮਿਤੀ 15/05/2025 ਅ/ਧ 333, 125, 324(4), 351(2), 191(3), 190 BNS, 25/27/54/59 ਅਸਲਾ ਐਕਟ ਥਾਣਾ ਸਿਟੀ ਮਲੋਟ ਦਰਜ ਕੀਤਾ ਗਿਆ। ਰਾਜਨਬੀਰ ਅਤੇ ਸੁਖਬੀਰ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅਭਿਸ਼ੇਕ ਨਾਮ ਦਾ ਵਿਅਕਤੀ ਇਲਾਕੇ ਵਿੱਚ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ ਹੈ। ਜਿਸਤੇ ਪੁਲਿਸ ਵੱਲੋਂ ਲਿੰਕ ਸਥਾਪਿਤ ਅਤੇ ਭਰੋਸੇਯੋਗ ਸੂਚਨਾ ਪ੍ਰਾਪਤ ਕਰਕੇ ਜਦ ਅਭਿਸ਼ੇਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ 'ਤੇ ਗੋਲੀ ਚਲਾਈ, ਜਿਸ ਦੇ ਜਵਾਬ ਵਿਚ ਪੁਲਿਸ ਨੇ ਫਾਇਰ ਕੀਤਾ ਜੋ ਉਸਦੀ ਲੱਤ ਵਿੱਚ ਲੱਗਾ। ਫਿਰ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ।
ਅਭਿਸ਼ੇਕ ਤੋਂ ਹਥਿਆਰ ਬਰਾਮਦ :
- 1 ਦੇਸੀ ਪਿਸਤੌਲ (32 ਬੋਰ) ਸਮੇਤ 3 ਜਿੰਦਾ ਰੌਂਦ
- 1 ਚਾਈਨਾ ਪਿਸਤੌਲ (30 ਬੋਰ) ਸਮੇਤ 3 ਜਿੰਦਾ ਅਤੇ 2 ਖਾਲੀ ਰੌਂਦ
- 1 ਸਪਲੈਡਰ ਮੋਟਰਸਾਈਕਲ
- ਇਸ ਸਬੰਧੀ ਮੁਕੱਦਮਾ ਨੰਬਰ 36 ਮਿਤੀ 18.05.2025 ਅ/ਧ 109 BNS, 25/54/59 Arms Act, ਥਾਣਾ ਸਦਰ ਮਲੋਟ ਦਰਜ ਕੀਤਾ ਗਿਆ।
- ਪਹਿਲਾਂ ਤੋਂ ਅਭਿਸ਼ੇਕ ਵਿਰੁੱਧ ਦਰਜ ਮੁਕੱਦਮੇ:
- ਮੁਕੱਦਮਾ ਨੰਬਰ 119 ਮਿਤੀ 14.11.2023 ਅ/ਧ 451, 323, 149 IPC ਥਾਣਾ ਬਹਾਵਵਾਲਾ, ਜਿਲ੍ਹਾ ਫ਼ਾਜ਼ਿਲਕਾ
- ਮੁਕੱਦਮਾ ਨੰਬਰ 277 ਮਿਤੀ 20.08.2024 ਅ/ਧ 309(6) BNS PS IMT ਰੋਹਤਕ, ਹਰਿਆਣਾ
ਕੁੱਲ ਬਰਾਮਦਗੀ :
- 02 ਦੇਸੀ ਪਿਸਤੌਲ (32 ਬੋਰ) ਸਮੇਤ 7 ਜਿੰਦਾ ਰੌਂਦ
- 01 ਚਾਈਨਾ ਪਿਸਤੌਲ (30 ਬੋਰ) ਸਮੇਤ 3 ਜਿੰਦਾ ਅਤੇ 2 ਖਾਲੀ ਰੌਂਦ
- 01 ਦੇਸੀ ਕੱਟਾ (315 ਬੋਰ)
- 01 ਹੋਂਡਾ ਸਿਟੀ ਕਾਰ (PB10BX7999)
- 01 ਸਪਲੇਂਡਰ ਮੋਟਰਸਾਈਕਲ
ਹੋਰ ਤਫਤੀਸ਼ ਚੱਲ ਰਹੀ ਹੈ, ਜਿਸ ਤਹਿਤ ਅਭਿਸ਼ੇਕ ਦੇ ਅਨਮੋਲ ਬਿਸ਼ਨੋਈ (ਲਾਰੈਂਸ ਬਿਸ਼ਨੋਈ ਦੇ ਭਰਾ) ਨਾਲ ਸੰਬੰਧ ਸਾਬਤ ਹੋਏ ਹਨ। ਇਹ ਹਥਿਆਰਾਂ ਦੀ ਸਪਲਾਈ ਗੈਂਗ ਦੇ ਪ੍ਰਭਾਵ ਹੇਠ ਚੱਲ ਰਹੀ ਸੀ। ਜਾਂਚ ਅਜੇ ਹੋਰ ਲਿੰਕ ਤੇ ਦੋਸ਼ੀਆਂ ਦੀ ਪਛਾਣ ਲਈ ਜਾਰੀ ਹੈ।