
ਫਤਿਹਗੜ੍ਹ ਚੂੜੀਆਂ, 24 ਮਈ 2025 : ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪਿੰਡ ਸੇਖਵਾਂ , ਖੋਖਰ , ਲੋਧੀਨੰਗਲ , ਦਾਖਲਾ , ਤਲਵੰਡੀ ਝਿਊਰਾਂ ਅਤੇ ਸ਼ਾਮਪੁਰਾ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨੂੰ ਨਸ਼ਿਆਂ ਖਿਲਾਫ਼ ਲੜਨ ਦੀ ਸਹੁੰ ਚੁਕਾਈ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਪਨੂੰ ਨੇ ਕਿਹਾ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵਲੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਨੂੰ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਨਸ਼ਾ ਮੁਕਤੀ ਯਾਤਰਾ ਵਿੱਚ ਪਿੰਡ ਵਾਲਿਆਂ ਦਾ ਸਾਥ ਬਹੁਤ ਜਰੂਰੀ ਹੈ ਤਾਂ ਜੋ ਹਰ ਇੱਕ ਪਿੰਡ ਪਿੰਡ ਵਿੱਚ ਨਸ਼ਾ ਖਤਮ ਕੀਤਾ ਜਾ ਸਕੇ ਅਤੇ ਪੰਜਾਬ ਨੂੰ ਮੁੜ ਹੱਸਦਾ ਵੱਸਦਾ ਰੰਗਲਾ ਪੰਜਾਬ ਬਣਾਇਆ ਜਾ ਸਕੇ। ਇਸ ਮੌਕੇ ਮਲਕੀਤ ਸਿੰਘ ਸੇਖਵਾਂ, ਬਲਾਕ ਪ੍ਰਧਾਨ ਜਸਬੀਰ ਸਿੰਘ ਭਾਲੋਵਾਲੀ, ਸੁਖਦੇਵ ਸਿੰਘ ਖੋਖਰ, ਲਖਬੀਰ ਸਿੰਘ ਖੋਖਰ, ਪਰਮਜੀਤ ਸਿੰਘ ਖੋਖਰ, ਸੁਖਬੀਰ ਸਿੰਘ ਲੋਧੀ ਨੰਗਲ , ਸਰਪੰਚ ਪਰਮਜੀਤ ਕੌਰ ਲੋਦੀ ਨੰਗਲ , ਸੈਮੂਅਲ ਮਸੀਹ, ਸਰਬਜੀਤ ਕੌਰ , ਗੁਰਬਾਜ ਸਿੰਘ ਹੀਰਾ , ਕਾਲਾ ਫੌਜੀ, ਬਲਾਕ ਪ੍ਰਧਾਨ ਮਲਜਿੰਦਰ ਸਿੰਘ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ , ਸਰਪੰਚ ਗੁਰਬਿੰਦਰ ਸਿੰਘ ਕਾਦੀਆਂ, ਬਲਾਕ ਪ੍ਰਧਾਨ ਹਰਦੀਪ ਸਿੰਘ, ਸਰਪੰਚ ਹਰਦੀਪ ਸਿੰਘ ਦਮੋਦਰ, ਰਘਬੀਰ ਸਿੰਘ ਅਠਵਾਲ , ਗਗਨਦੀਪ ਸਿੰਘ ਕੋਟਲਾ ਬਾਮਾ , ਗੁਰਪ੍ਰਤਾਪ ਸਿੰਘ, ਗੁਰਦੇਵ ਔਜਲਾ ,ਬਲਾਕ ਪ੍ਰਧਾਨ ਜਗਜੀਤ ਸਿੰਘ ਆਜਮਪੁਰ ਅਤੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।