ਫਾਜਿਲਕਾ 01 ਅਪ੍ਰੈਲ 2025 : ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸਿਵਲ ਸਰਜਨ ਫਾਜਿਲਕਾ ਡਾ ਚੰਦਰ ਸ਼ੇਖਰ ਕੱਕੜ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਵਿਖੇ ਜਿਲ੍ਹਾ ਪੀਸੀਪੀਐਨਟੀ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਜਿਲ੍ਹੇ ਵਿੱਚ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਅਤੇ ਪੀਸੀਪੀਐਨਡੀਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸਮੇਤ ਵੱਖ—ਵੱਖ ਏਜੰਡਿਆਂ ਤੇ ਵਿਚਾਰ—ਵਿਟਾਂਦਰਾ ਕੀਤਾ ਗਿਆ। ਡਾ ਕਵਿਤਾ ਸਿੰਘ ਨੇ ਜਿਲ੍ਹਾ ਸਲਾਹਕਾਰ ਕਮੇਟੀ ਦੇ ਮੈਂਬਰਾਂ ਨੂੰ ਮੀਟਿੰਗ ਦੇ ਏਜੰਡੇ ਸਬੰਧੀ....
ਮਾਲਵਾ

ਮਹਾਤਮਾ ਗਾਂਧੀ ਨੇ ਚੋਣਾਂ ਨਹੀਂ ਲੜੀਆਂ ਪਰ ਉਨ੍ਹਾਂ ਦੇ ਬੁੱਤ 80 ਦੇਸ਼ਾਂ ਵਿਚ ਲੱਗੇ ਹੋਏ ਹਨ ਜਿਹੜਾ ਆਮ ਲੋਕਾਂ ਨਾਲ ਖੜੇ ਅਤੇ ਉਹਨਾਂ ਦੇ ਹੱਕਾਂ ਲਈ ਲੜੇ, ਕਹਿਣੀ ਕਰਨੀ ਦਾ ਪੂਰਾ ਹੋਵੇ ਉਹ ਨੇਤਾ ਹੁੰਦਾ ਹੈ- ਬਾਵਾ ਲੁਧਿਆਣਾ, 1 ਅਪ੍ਰੈਲ 2025 : ਰਾਹੁਲ ਗਾਂਧੀ ਦੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਭਾਰਤ ਜੋੜੋ ਯਾਤਰਾ ਦੱਸਦੀ ਹੈ ਕਿ ਭਾਰਤ ਦਾ ਮਜਬੂਤ ਨੇਤਾ ਕੌਣ ਹੈ ਜਿਸ ਨਾਲ ਹੱਥ ਮਿਲਾਉਣ ਨੂੰ ਨੇਤਾ ਤਰਸਦੇ ਹਨ। ਉਹਨਾਂ ਨੂੰ ਕਿਸੇ ਤੋਂ ਪ੍ਰਮਾਣ ਪੱਤਰ ਲੈਣ ਦੀ ਜਰੂਰਤ ਨਹੀਂ ਭਗਵੰਤ ਮਾਨ ਜੀ। ਇਹ ਸ਼ਬਦ....

ਲੁਧਿਆਣਾ 1 ਅਪ੍ਰੈਲ, 2025 : ਪੀਏਯੂ ਦੇ ਬੇਸਿਕ ਸਾਇੰਸ ਕਾਲਜ ਦੇ ਮਾਈਕਰੋ ਬਾਓਲੋਜੀ ਵਿਭਾਗ ਵਿੱਚ ਐਮਐਸਸੀ ਨਰ ਦੀ ਵਿਦਿਆਰਥਣ ਕੁਮਾਰੀ ਰਜਨੀ ਗੋਇਲ ਨੂੰ ਰਾਸ਼ਟਰੀ ਕਾਨਫਰੰਸ 'ਬਾਇਓਵਿਜ਼ਨ 2025' ਵਿੱਚ ਪੇਸ਼ ਕੀਤੇ ਗਏ ਪੋਸਟਰ ਲਈ ਸਰਵੋਤਮ ਪੋਸਟਰ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕਾਨਫਰੰਸ ਹਾਲ ਹੀ ਵਿਚ 360 ਰਿਸਰਚ ਫਾਊਂਡੇਸ਼ਨ ਨੇ ਆਯੋਜਿਤ ਕੀਤੀ ਸੀ। ਕੁਮਾਰੀ ਰਜਨੀ ਗੋਇਲ ਨੇ ਇਸ ਦੌਰਾਨ ਨਵੀਨ ਤਕਨੀਕ ਨਾਲ ਵੱਖ ਵੱਖ ਤਰ੍ਹਾਂ ਦੇ ਆਟੇ ਵਰਤ ਕੇ ਫੰਕਸ਼ਨਲ ਭੋਜਨ ਤਿਆਰ ਕਰਨ ਬਾਰੇ....

ਸ੍ਰੀ ਫ਼ਤਹਿਗੜ੍ਹ ਸਾਹਿਬ, 1 ਅਪਰੈਲ (ਹਰਪ੍ਰੀਤ ਸਿੰਘ ਗੁੱਜਰਵਾਲ) : ਗਰੀਨ ਫੀਲਡਜ਼ ਸਕੂਲ ਸਰਹਿੰਦ ਦੇ ਵਿਖੇ 1 ਅਪ੍ਰੈਲ 2025 ਤੋਂ ਵਿਦਿਆਰਥੀਆਂ ਦਾ ਪਾਸ ਹੋਣ ਉਪਰੰਤ ਅਗਲੀਆਂ ਜਮਾਤਾਂ ਤੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਪ੍ਰਿੰਸੀਪਲ ਡਾ. ਸ਼ਾਲੂ ਰੰਧਾਵਾ ਨੇ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਕੀਤਾ ।ਇਸ ਮੌਕੇ ਤੇ ਸਕੂਲ ਨੂੰ ਗੁਬਾਰਿਆਂ ਨਾਲ ਸਜਾਇਆ ਗਿਆ ਸੀ ।ਮੇਨ ਗੇਟ ਤੋਂ ਹੀ ਵਿਦਿਆਰਥੀ ਕਤਾਰਾਂ ਵਿੱਚ ਸਕੂਲ ਆ ਰਹੇ ਸਨ ।ਪ੍ਰਾਰਥਨਾ ਸਭਾ ਵਿੱਚ ਪ੍ਰਾਰਥਨਾ ਉਪਰੰਤ ਵਿਦਿਆਰਥੀਆਂ ਦੇ ਸਵਾਗਤ....

ਕੇਂਦਰ ਸਰਕਾਰ ਨਸੀਹਤਾਂ ਦੇਣ ਦੀ ਬਜਾਏ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਆਪਣਾ ਫ਼ਰਜ਼ ਨਿਭਾਏ ਚੰਡੀਗੜ੍ਹ/ਮਾਨਸਾ, 31 ਮਾਰਚ 2025 : ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਜ਼ਿਲ੍ਹਾ ਮਾਨਸਾ ਦੇ ਹਲਕਾ ਸਰਦੂਲਗੜ੍ਹ ਵਿੱਚ ਨਵੇਂ ਬਣਾਏ ਚਾਰ ਮਾਈਨਰਾਂ ਅਤੇ ਇੱਕ ਪੁਲ ਦਾ ਉਦਘਾਟਨ ਕੀਤਾ। ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਗਏ ਇਨ੍ਹਾਂ ਪ੍ਰਾਜੈਕਟਾਂ ਨਾਲ ਇਸ ਖੇਤਰ ਵਿੱਚ ਸਿੰਜਾਈ ਸਹੂਲਤਾਂ ਵਿੱਚ ਹੋਰ ਵਾਧਾ ਹੋਵੇਗਾ। ਇਨ੍ਹਾਂ ਪ੍ਰਾਜੈਕਟਾਂ ਨੂੰ ਲੋਕਾਂ ਨੂੰ ਸਮਰਪਿਤ....

ਮੁੱਖ ਮੰਤਰੀ ਭਗਵੰਤ ਮਾਨ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਦਿੱਤੀ ਵਧਾਈ ਮਾਲੇਰਕੋਟਲਾ, 31 ਮਾਰਚ 2025 : ਅੱਜ ਈਦ ਦੇ ਪਵਿੱਤਰ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਲੇਰਕੋਟਲਾ ਦੀ ਈਦਗਾਹ ਵਿਖੇ ਪੁੱਜ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਬ ਸਾਝੀਵਾਲਤਾ, ਸ਼ਾਂਤੀ ਅਤੇ ਸਦਭਾਵਨਾ ਦੇ ਪ੍ਰਤੀਕ ਤਿਓਹਾਰ ਹੈ। ਉਨ੍ਹਾਂ ਕਿਹਾ ਕਿ ਈਦ ਦਾ ਤਿਓਹਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ....

ਕਿਹਾ, ਸਮੂਹ ਮੁਲਾਜ਼ਮ ਤਨਦੇਹੀ ਨਾਲ ਨਿਭਾਉਣ ਆਪਣੀ ਜ਼ਿੰਮੇਵਾਰੀ ਮਹਿਲ ਕਲਾਂ, 31 ਮਾਰਚ 2025 : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ. ਬੈਨਿਥ ਵੱਲੋਂ ਸਬ ਡਿਵੀਜ਼ਨ ਮਹਿਲ ਕਲਾਂ ਵਿਖੇ ਤਹਿਸੀਲ ਦਫ਼ਤਰ, ਬੀਡੀਪੀਓ ਦਫ਼ਤਰ ਤੇ ਮਾਰਕੀਟ ਕਮੇਟੀ ਦਫਤਰਾਂ ਦਾ ਅਚਨਚੇਤ ਦੌਰਾ ਕਰਕੇ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਤਹਿਸੀਲ ਵਿੱਚ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ੍ਰੀ ਟੀ ਬੈਨਿਥ ਨੇ ਮੁਲਾਜ਼ਮਾਂ ਨੂੰ....

ਯਾਦਗਾਰੀ ਹੋ ਨਿੱਬੜਿਆ ਲਾਈਟ ਐਂਡ ਸ਼ੋਅ, ਨਾਟਕ 'ਸਰਹਿੰਦ ਦੀ ਦੀਵਾਰ' ਰਾਹੀਂ ਸੈਂਕੜੇ ਲੋਕਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਸਿਜਦਾ ਪਦਮ ਸ੍ਰੀ ਨਿਰਮਲ ਰਿਸ਼ੀ ਅਤੇ ਮਨਪਾਲ ਟਿਵਾਣਾ ਦੀ ਅਦਾਕਾਰੀ ਨੇ ਦਰਸ਼ਕ ਕੀਲੇ ਨਾਟਕ 'ਨਵੀਂ ਜ਼ਿੰਦਗੀ' ਰਾਹੀਂ ਨਸ਼ਿਆਂ ਵਿਰੁੱਧ ਦਿੱਤਾ ਹੋਕਾ ਬਰਨਾਲਾ, 31 ਮਾਰਚ 2025 : ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਓਪਨ ਏਅਰ ਥੀਏਟਰ ਟਰਾਈਡੈਂਟ ਕੰਪਲੈਕਸ ਸੰਘੇੜਾ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ, ਜੋ ਕਿ ਸੈਂਕੜੇ....

ਫਰੀਦਕੋਟ, 31 ਮਾਰਚ 2025 : ਅੱਜ ਈਦ ਦਾ ਪਵਿੱਤਰ ਦਿਨ ਫਰੀਦਕੋਟ ਜ਼ਿਲ੍ਹੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕੋਟਕਪੂਰਾ ਅਤੇ ਫਰੀਦਕੋਟ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਵਿਸ਼ੇਸ਼ ਨਮਾਜ਼ ਅਦਾ ਕਰਕੇ ਦੁਆਵਾਂ ਮੰਗੀਆਂ ਗਈਆਂ। ਕੋਟਕਪੂਰਾ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਬਾਦ ਦਿੱਤੀਆਂ। ਇਸੇ ਤਰ੍ਹਾਂ, ਫਰੀਦਕੋਟ ਵਿਖੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਵੀ ਲੋਕਾਂ ਨੂੰ ਈਦ ਦੀ ਵਧਾਈ ਦਿੰਦਿਆਂ....

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਿਵਲ ਹਸਪਤਾਲ ਕੋਟਕਪੂਰਾ ਦਾ ਕੀਤਾ ਅਚਨਚੇਤ ਦੌਰਾ ਲੋਕਾਂ ਦੇ ਇਲਾਜ ਤੋਂ ਪ੍ਰਗਟਾਈ ਸੰਤੁਸ਼ਟੀ ਕੋਟਕਪੂਰਾ 31 ਮਾਰਚ 2025 : ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਅਚਨਚੇਤ ਸਿਵਲ ਹਸਪਤਾਲ ਕੋਟਕਪੂਰਾ ਦਾ ਦੌਰਾ ਕੀਤਾ ਅਤੇ ਇਲਾਜ ਕਰਵਾ ਰਹੇ ਮਰੀਜ਼ਾਂ ਦੇ ਵਾਰਸਾਂ ਤੋਂ ਇਲਾਜ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ।....

ਮਲੋਟ/ਸ੍ਰੀ ਮੁਕਤਸਰ ਸਾਹਿਬ, 31 ਮਾਰਚ 2025 : ਆਪਸੀ ਭਾਈਚਾਰਕ ਸਾਂਝ ਇਸੇ ਤਰਾਂ ਬਣੀ ਰਹੇ, ਅਸੀਂ ਇਕ ਦੂਜੇ ਦੇ ਦੁੱਖਾਂ-ਸੁੱਖਾਂ ਵਿੱਚ ਸਹਾਈ ਰਹੀਏ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਆਪਸੀ ਭਾਈਚਾਰੇ ਦੇ ਪ੍ਰਤੀਕ ਤਿਉਹਾਰ ਈਦ-ਉੱਲ-ਫ਼ਿਤਰ ਦੇ ਪਵਿੱਤਰ ਮੌਕੇ ਕਾਦਰੀ ਜਾਮਾ ਮਸਜਿਦ ਮਲੋਟ ਵਿਖੇ ਹਾਜ਼ਰੀ ਲਗਵਾਉਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਪੂਰੇ ਦੇਸ਼ ਵਾਸੀਆਂ ਨੂੰ ਈਦ-ਉੱਲ-ਫ਼ਿਤਰ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਪਾਕ ਖੁਦਾ ਨੇ ਸਾਨੂੰ....

ਮਲੇਰਕੋਟਲਾ, ਸੰਗਰੂਰ ਜ਼ਿਲ੍ਹਿਆਂ ਤੋ ਬਾਅਦ ਪਟਿਆਲਾ ਦੀ ਸਮੁੱਚੀ ਲੀਡਰਸ਼ਿਪ ਹੋਈ ਇਕਜੁੱਟ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਮੁਲਾਜਮਾਂ, ਕਿਰਤੀ ਵਰਗ ਸਮੇਤ ਹਰ ਵਰਗ ਨੂੰ ਆਪਣੀ ਖੇਤਰੀ ਪਾਰਟੀ ਦੀ ਪੁਨਰ ਸੁਰਜੀਤੀ ਦਾ ਹਿੱਸਾ ਬਣਨ ਦੀ ਅਪੀਲ ਪਟਿਆਲਾ, 31 ਮਾਰਚ 2025 : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਦਾ ਕਾਫ਼ਲਾ ਮੀਟਿੰਗਾਂ ਦੇ ਰੂਪ ਵਿੱਚ ਲਗਾਤਾਰ ਅੱਗੇ ਵਧ ਰਿਹਾ ਹੈ। ਅੱਜ ਪੰਜ ਮੈਂਬਰੀ ਭਰਤੀ ਕਮੇਟੀ ਦਾ ਕਾਫ਼ਲਾ ਪੰਥਕ ਧਰਤੀ ਪਟਿਆਲਾ ਪਹੁੰਚਿਆ। ਅੱਜ ਦੇ ਵੱਡੇ ਪੰਥਕ ਇਕੱਠ ਵਿੱਚ....

ਰਾਏਕੋਟ, 31 ਮਾਰਚ (ਚਮਕੌਰ ਸਿੰਘ ਦਿਓਲ) : ਸਥਾਨਕ ਬੱਸੀਆਂ ਰੋਡ ਰਾਏਕੋਟ ਵਿਖੇ ਸਥਿਤ ਵੱਡੀ ਈਦਗਾਹ ਵਿੱਚ ਅੱਜ ਮੁਸਲਿਮ ਭਾਈਚਾਰੇ ਵੱਲੋਂ ਈਦ ਉਲ ਫਿਤਰ ਦਾ ਤਿਉਹਾਰ ਧਾਰਮਿਕ ਮਰਿਯਾਦਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇੱਕ ਦੂਜੇ ਨੂੰ ਗਲੇ ਮਿਲਕੇ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਈਦ ਦੀ ਨਮਾਜ਼ ਅਦਾ ਕੀਤੀ ਗਈ। ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਾਏਕੋਟ ਵੱਲੋਂ ਬ੍ਰੈਡ ਅਤੇ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਨਮਾਜੀਆ ਨੂੰ ਸੰਬੋਧਨ ਕਰਦਿਆਂ ਇਮਾਮ ਮੁਹੰਮਦ ਇਸਫਾਕ ਨੇ ਕਿਹਾ ਕਿ ਈਦ ਦਾ....

ਮੋਹਾਲੀ, 31 ਮਾਰਚ, 2025 : ਮੋਹਾਲੀ ਵਿਚ ਅੱਜ ਵੱਡੇ ਤੜਕੇ ਵਾਪਰੇ ਹਾਦਸੇ ਵਿਚ ਪੰਜਾਬ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਦੀ ਮੌਤ ਹੋ ਗਈ ਤੇ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਸਾਰੇ ਅਰਟਿਗਾ ਕਾਰ ਵਿੱਚ ਸਵਾਰ ਸਨ। ਇਹ ਹਾਦਸਾ ਕੁਰਾਲੀ-ਸਿਸਵਾਂ ਰੋਡ 'ਤੇ ਵਾਪਰਿਆ। ਇਸ ਵਿੱਚ ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਫੋਰੈਂਸਿਕ ਸਾਇੰਸ ਵਿੱਚ ਪੀਐਚਡੀ ਕਰ ਰਹੇ ਸ਼ੁਭਮ ਜਾਟਵਾਲ ਬੁਆਏ ਹੋਸਟਲ-3, ਰੁਬੀਨਾ ਅਤੇ ਸੌਰਭ ਪਾਂਡੇ ਦੀ ਮੌਤ ਹੋ ਗਈ। ਰੁਬੀਨਾ ਸੁਤੰਤਰ ਤੌਰ 'ਤੇ ਕੰਮ ਕਰ ਰਹੀ ਸੀ ਅਤੇ ਸੌਰਭ ਪਾਂਡੇ....

ਫਿਰੋਜ਼ਪੁਰ, 30 ਮਾਰਚ 2025 : ਸੂਬੇ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪੁਲਿਸ ਵੱਲੋਂ ਪੰਜਾਬ ਭਰ ਵਿੱਚ ਨਸ਼ਾ ਤਸਕਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਇਸੇ ਤਹਿਤ ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਿਆਂ ਅਤੇ ਨਸ਼ਾ ਤਸਕਰਾਂ ਤੇ ਕਾਰਵਾਈ ਕਰਦਿਆਂ 8 ਕਿਲੋ 163 ਗ੍ਰਾਤਮ ਹੈਰੋਇਨ, 15,700 ਰੁਪਏ ਡਰੱਗ ਮਨੀ, 2 ਹਥਿਆਰ, 9 ਕਾਰਤੂਸ, ਕਾਰ, ਮੋਬਾਇਲ, ਦੋ ਮੋਟਸਾਈਕਲ ਸਮੇਤ 11 ਲੋਕਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ....