ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖੇਡਾਂ ਵਿੱਚ ਭਾਗ ਲੈਣਾ ਨੌਜਵਾਨਾਂ ਲਈ ਸੇਧ: ਪੂਨਮਦੀਪ ਕੌਰ 4 ਅਕਤੂਬਰ ਤੱਕ ਚੱਲਣਗੇ ਜ਼ਿਲ੍ਹਾ ਪੱਧਰੀ ਮੁਕਾਬਲੇ ਬਰਨਾਲਾ, 30 ਸਤੰਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸੋਚ ਸਦਕਾ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲੇ ਅੱਜ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਵਲੋਂ ਇੱਥੇ....
ਮਾਲਵਾ

ਬਰਨਾਲਾ, 30 ਸਤੰਬਰ : ਪੰਜਾਬ ਨੂੰ ਡੇਂਗੂ ਮੁਕਤ ਕਰਨ ਲਈ ਸਿਹਤ ਵਿਭਾਗ ਬਰਨਾਲਾ ਵੱਲੋਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼, ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੀਆਂ ਫੈਕਟਰੀਆਂ, ਭੱਠਿਆਂ ਤੇ ਪਥੇਰਾਂ ਆਦਿ ਖੇਤਰਾਂ ਤੇ ਨੇੜਲੇ ਘਰਾਂ ਵਿੱਚ ਜਾ ਕੇ ਬਰਨਾਲਾ ਸ਼ਹਿਰ, ਤਪਾ, ਧਨੌਲਾ ਅਤੇ ਮਹਿਲ ਕਲਾਂ ਖੇਤਰ ਵਿੱਚ ਡੇਂਗੂ ਦਾ ਲਾਰਵਾ ਚੈੱਕ ਕਰਕੇ ਨਸ਼ਟ ਕੀਤਾ ਗਿਆ। “ਹਰ ਸ਼ੁੱਕਰਵਾਰ....

ਪੀ.ਆਈ.ਐਸ. ਮੁਹਾਲੀ ਦੇ ਮੁੰਡੇ ਤੇ ਸਾਈਂ ਵਿੰਗ ਬਾਦਲ ਦੀਆਂ ਕੁੜੀਆਂ ਚੈਂਪੀਅਨ ਬਰਨਾਲਾ, 30 ਸਤੰਬਰ : 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ 17 ਵਾਲੀਬਾਲ ਦੇ ਅਖੀਰਲੇ ਅੱਜ ਲੜਕਿਆਂ ਦੇ ਵਰਗ ਵਿੱਚ ਪੀ.ਆਈ.ਐਸ. ਮੁਹਾਲੀ ਅਤੇ ਲੜਕੀਆਂ ਦੇ ਵਰਗ ਵਿੱਚ ਸਾਈਂ ਵਿੰਗ ਬਾਦਲ ਦੀਆਂ ਟੀਮਾਂ ਜੇਤੂ ਰਹੀਆਂ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਹਸਨਪ੍ਰੀਤ ਭਾਰਦਵਾਜ (ਓ.ਐਸ.ਡੀ. ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ) ਪੁੱਜੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਨੰਬਰ ਇੱਕ....

ਕਿਸਾਨ ਸਬਸਿਡੀ ਵਾਲੀ ਮਸ਼ੀਨਰੀ ਦਾ ਲਾਹਾ ਲੈਣ ਤੇ ਪਰਾਲੀ ਦਾ ਢੁਕਵਾਂ ਨਿਬੇੜਾ ਕਰਨ: ਸਹਾਇਕ ਕਮਿਸ਼ਨਰ ਅਗਾਂਹਵਧੂ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਬਾਰੇ ਤਜਰਬੇ ਕੀਤੇ ਸਾਂਝੇ ਸ਼ਹਿਣਾ, 30 ਸਤੰਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਸ਼ਹਿਣਾ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਸ਼ਹਿਣਾ ਵਿੱਚ ਪਰਾਲੀ ਸਾੜਨ ਵਿਰੁੱਧ ਬਲਾਕ ਪੱਧਰੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ ਨੇ ਕਿਸਾਨਾਂ....

ਸਫਾਈ ਅਭਿਆਨ ਸਿਰਫ ਪੰਦਰਵਾੜੇ ਜਾਂ ਮੁਹਿੰਮ ਤੱਕ ਸੀਮਤ ਨਾ ਰਹਿ ਕੇ ਨਿਰੰਤਰ ਜਾਰੀ ਰਹਿਣਾ ਚਾਹੀਦੈ-ਡਾ.ਵਿਜੈ ਸਿੰਗਲਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸਕੂਲਾਂ ਦੇ ਵਿਕਾਸ ਕਾਰਜਾਂ ਆਈ 3 ਕਰੋੜ 60 ਲੱਖ ਰੁਪਏ ਦੀ ਰਾਸ਼ੀ ਦੇ ਸੈਂਕਸ਼ਨ ਪੱਤਰ ਹਲਕਾ ਸਰਦੂਲਗੜ੍ਹ ਦੇ ਸਕੂਲਾਂ ਨੂੰ ਸੌਂਪੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸਵੱਛਤਾ ਦਾ ਸੁਨੇਹਾ ਦੇਣ ਕੀਤੀ ਅਪੀਲ ਇੰਡੀਅਨ ਸਵੱਛਤਾ ਲੀਗ 2.0 ਤਹਿਤ ਸੈਂਟਰਲ ਪਾਰਕ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਹੋਇਆ ਮਾਨਸਾ, 30 ਸਤੰਬਰ : ਇੰਡੀਅਨ ਸਵੱਛਤਾ ਲੀਗ 2.0....

ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਤੀਜੇ ਦਿਨ ਫਸਵੇਂ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਦਿਖਾਏ ਆਪਣੇ ਜੌਹਰ ਮਾਨਸਾ, 30 ਸਤੰਬਰ : ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਸੂਬੇ ਭਰ ਵਿਚ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਵਧ ਚੜ੍ਹ ਕੇ ਹੋਣਹਾਰ ਖਿਡਾਰੀ ਹਿੱਸਾ ਲੈ ਰਹੇ ਹਨ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ....

ਫ਼ਰੀਦਕੋਟ 30 ਸਤੰਬਰ : ਜਿਲੇ ਦੇ ਪਿੰਡ ਸੰਧਵਾਂ ਦੇ ਅਗਾਂਹ ਵਧੂ ਕਿਸਾਨ ਸ਼੍ਰੀ ਹਰਜਿੰਦਰ ਸਿੰਘ ਸਪੁੱਤਰ ਬਹਾਦਰ ਸਿੰਘ ਨੇ ਪਿਛਲੇ 10 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਦੂਸਰੇ ਕਿਸਾਨਾਂ ਨੂੰ ਮਿਸਾਲ ਬਣ ਕੇ ਸੁਚੱਜੇ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰ ਰਿਹਾ ਹੈ ਅਤੇ ਸਫਲ ਕਿਸਾਨ ਵੱਜੋ ਉਭਰ ਰਿਹਾ ਹੈ। ਕਿਸਾਨ ਹਰਜਿੰਦਰ ਸਿੰਘ ਪਿਛਲੇ 10 ਸਾਲਾਂ ਤੋਂ ਆਪਣੇ 7 ਏਕੜ ਅਤੇ 4 ਏਕੜ ਜ਼ਮੀਨ ਠੇਕੇ ਉਪਰ ਲੈ ਕੇ ਕਣਕ-ਝੋਨੇ ਦੇ ਨਾੜ ਨੂੰ ਬਿਨਾਂ ਅੱਗ ਲਗਾਏ ਆਪਣੇ ਖੇਤ ਵਿੱਚ ਵਧੇਰੇ ਮੁਨਾਫਾ ਲੈ....

ਡਾ. ਢਿੱਲੋਂ ਜਿਹੀਆਂ ਸਮਾਜਸੇਵੀ ਸ਼ਖਸ਼ੀਅਤਾਂ ਦੀਆਂ ਸੇਵਾਵਾਂ ਪ੍ਰਸੰਸਾਯੋਗ : ਸਪੀਕਰ ਸੰਧਵਾਂ ਕੋਟਕਪੂਰਾ, 30 ਸਤੰਬਰ : ਗੁਰੂ ਨਾਨਕ ਪਾਤਸ਼ਾਹ ਜੀ ਤੋਂ ਜੋ ਕੁਝ ਜਦੋਂ ਜਦੋਂ ਮੰਗਿਆ, ਗੁਰੂ ਜੀ ਨੇ ਹਾਜਰ ਕਰ ਦਿੱਤਾ। ਅਰੋੜਬੰਸ ਸਭਾ ਵਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਵਿੱਚ ਚਲਾਏ ਜਾ ਰਹੇ ਸ੍ਰ ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ਲਈ ਨਵੇਂ ਕੰਪਿਊਟਰ ਖਰੀਦਣ ਵਾਸਤੇ ਢਾਈ ਲੱਖ ਰੁਪਏ ਦੀ ਰਕਮ ਪ੍ਰਬੰਧਕਾਂ ਨੂੰ ਸੌਂਪਣ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਉਹਨਾ....

ਖਿਡਾਰੀਆਂ ਦੀ ਕੀਤੀ ਹੌਸਲਾ ਅਫਜਾਈ, ਜਿੱਤਣ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਅਖਤਿਆਰੀ ਕੋਟੇ ਵਿੱਚੋਂ ਦੇਣ ਦਾ ਕੀਤਾ ਐਲਾਨ ਪਿੰਡ ਵਿੱਚ 10 ਲੱਖ ਦੀ ਲਾਗਤ ਨਾਲ ਬਣਾਈ ਜਾਵੇਗੀ ਅਤਿ ਆਧੁਨਿਕ ਲਾਇਬ੍ਰੇਰੀ-ਸਪੀਕਰ ਸੰਧਵਾਂ ਫਰੀਦਕੋਟ 30 ਸਤੰਬਰ : ਬਾਬਾ ਫੱਕਰ ਦਾਸ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਢੀਮਾਂਵਾਲੀ ਵਿਖੇ ਕਰਵਾਏ ਗਏ 3 ਦਿਨਾਂ 52ਵੇਂ ਸ਼ਾਨਦਾਰ ਕਬੱਡੀ ਕੱਪ ਦੇ ਆਖਰੀ ਦਿਨ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਜਿੱਥੇ ਖਿਡਾਰੀਆਂ ਦੀ ਹੌਸਲਾ ਅਫਜਾਈ....

ਅੰਗ ਦਾਨ ਕਰਕੇ ਬਚਾਈ ਜਾ ਸਕਦੀ ਹੈ ਕਿਸੇ ਹੋਰ ਦੀ ਜਾਨ : ਡਾ: ਗਾਂਧੀ ਫਾਜ਼ਿਲਕਾ, 30 ਸਤੰਬਰ : ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ: ਸਤੀਸ਼ ਗੋਇਲ, ਸਹਾਇਕ ਸਿਵਲ ਸਰਜਨ ਡਾ: ਬਬੀਤਾ ਦੀ ਅਗਵਾਈ 'ਚ ਸਿਹਤ ਵਿਭਾਗ ਅਧੀਨ ਫ਼ਾਜ਼ਿਲਕਾ ਜ਼ਿਲ੍ਹੇ 'ਚ ਆਯੂਸ਼ਮਾਨ ਭਾਵ ਪ੍ਰੋਗਰਾਮ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਦੀ ਦੇਖ-ਰੇਖ ਹੇਠ ਵੱਖ-ਵੱਖ ਪਿੰਡਾਂ 'ਚ ਬਲਾਕ ਖੂਈਖੇੜਾ ਵਿੱਚ ਅੰਗ ਦਾਨ ਕਰਨ ਲਈ ਜਾਗਰੂਕਤਾ ਕੈਂਪ ਵਿੱਚ ਲੋਕਾਂ ਨੂੰ ਸਹੁੰ....

ਫਾਜ਼ਿਲਕਾ 30 ਸਤੰਬਰ : ਨਗਰ ਕੌਸਲ ਫਾਜਿਲਕਾ ਦੇ ਕਾਰਜਸਾਧਕ ਅਫ਼ਸਰ ਸ੍ਰੀ ਮੰਗਤ ਕੁਮਾਰ ਨੇ ਦੱਸਿਆ ਕਿ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਨਗਰ ਕੌਂਸਲ ਫਾਜਿਲਕਾ ਵੱਲੋਂ 1 ਅਕਤੂਬਰ ਨੂੰ ਇਕ ਵਿਸ਼ੇਸ਼ ਮੁਹਿੰਮ ਇੱਕ ਤਰੀਕ, ਇੱਕ ਘੰਟਾ ਇਕ ਸਾਥ ਸਵੱਛਤਾ ਮੁਹਿੰਮ ਚਲਾਈ ਜਾਵੇਗੀ।ਇਹ ਮੁਹਿੰਮ ਐਮ.ਆਰ ਸਰਕਾਰੀ ਕਾਲਜ ਫਾਜਿਲਕਾ ਦੇ ਸਾਹਮਣੇ ਚੌਕ ਵਿਖੇ ਸਵੇਰੇ 10 ਵਜੇ ਤੋਂ ਇਕ ਘੰਟੇ ਲਈ ਸਫਾਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਵੱਲੋਂ ਸ਼ਹਿਰ ਦੇ ਸਮਾਜਿਕ ਸੰਸਥਾਵਾਂ, ਐਨਜੀਓ, ਅਤੇ ਆਮ ਪਬਲਿਕ ਨੂੰ ਇਸ ਮੁਹਿੰਮ....

ਨੂਰਪੁਰ ਬੇਦੀ, 29 ਸਤੰਬਰ : ਬੁੰਗਾ ਸਾਹਿਬ ਮਾਰਗ ਤੇ ਸਥਿਤ ਪਿੰਡ ਬੜਵਾ ਨੇੜੇ ਸੜਕ ਕਿਨਾਰੇ ਡਿੱਗੇ ਇੱਕ ਦਰੱਖਤ ਨਾਲ ਮੋਟਰਸਾਈਕਲ ਟਕਰਾ ਜਾਣ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕ ਦੋਵੇਂ ਨੌਜਵਾਨ ਆਪਸ ‘ਚ ਜੀਜਾ-ਸਾਲਾ ਸਨ। ਮ੍ਰਿਤਕਾਂ ਦੀ ਪਹਿਚਾਣ ਨਦੀਮ ਅਤੇ ਅਮੀਰ ਨਿਵਾਸੀ ਪਿੰਡ ਹਜੀਆਪੁਰ, ਥਾਣਾ ਬਾਰਾਤਰੀ ਬਰੇਲੀ (ਉੱਤਰ ਪ੍ਰਦੇਸ਼) ਹਾਲ ਵਾਸੀ ਨੂਰਪੁਰ ਬੇਦੀ ਵਜੋਂ ਹੋਈ ਹੈ। ਏਐਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ....

ਪੁਲਿਸ ਨੇ ਨਹੀਂ ਮਿਲਣ ਦਿੱਤਾ ਸੁਖਪਾਲ ਖਹਿਰਾ ਨਾਲ : ਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਲਾਲਾਬਾਦ, 29 ਸਤੰਬਰ : ਬੀਤੇ ਦਿਨ ਗ੍ਰਿਫਤਾਰ ਕੀਤੇ ਗਏ ਕਾਂਗਰਸੀ ਅਗਾੂ ਤੇ ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲਣ ਲਈ ਅਤੇ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ ਪੰਜਾਬ ਕਾਂਗਰਸ ਦੇ ਆਗੂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਜਲਾਲਾਬਾਦ ਥਾਣੇ ਪੁੱਜੇ। ਇਸ ਦੌਰਾਨ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ। ਪਰ ਕਿਸੇ ਵੀ ਕਾਂਗਰਸੀ ਆਗੂ ਨੂੰ ਥਾਣੇ ਅੰਦਰ ਨਹੀਂ ਜਾਣ....

ਧੂਰੀ, 29 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਅੱਜ ਧੂਰੀ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰੀ ਸਕੂਲ ਦੇ ਬੱਚਿਆਂ ਦੀ ਵਰਦੀ ਪੰਜਾਬ ਦੀਆਂ ਪੇਂਡੂ ਮਹਿਲਾਵਾਂ ਦੇ ਗਰੁੱਪ ਵੱਲੋਂ ਤਿਆਰ ਕਰਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਕਰੋੜਾਂ ਰੁਪਏ ਦਾ ਰੋਜ਼ਗਾਰ ਪੈਦਾ ਹੋ ਸਕੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਪੁਲਿਸ ਵਿਭਾਗ, ਟ੍ਰੈਫਿਕ ਵਿੰਗ ਸਣੇ ਹੋਰ ਯੂਨੀਫਾਰਮ ਵਾਲੇ ਵਿਭਾਗ ਦੀ ਵਰਦੀ ਵੀ ਗ੍ਰਾਮੀਣ ਮਹਿਲਾਵਾਂ ਵੱਲੋਂ ਤਿਆਰ ਕੀਤੀਆਂ ਜਾਣਗੀਆਂ। ਇਸ ਮੌਕੇ....

ਮੋਹਾਲੀ, 29 ਸਤੰਬਰ : ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਸੀਨੀਅਰ ਕਪਤਾਨ ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ਅਤੇ ਮਾਣਯੋਗ ਡੀ.ਜੀ.ਪੀ ਸਾਹਿਬ ਦੀਆ ਹਦਾਇਤਾ ਮੁਤਾਬਿਕ ਬਿਨ੍ਹਾ ਲਾਈਸੰਸ ਚੱਲ ਰਹੀਆ ਫਰਜੀ ਇੰਮੀਗ੍ਰੇਸ਼ਨ ਏਜੰਸੀਆਫ਼ਟਰੈਵਲ ਏਜੰਟਾਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ....