ਮਾਲਵਾ

ਯੂਨੀਵਰਸਿਟੀ ਦੇ ਮੁਲਾਜ਼ਮ ਗੁਰਜੰਟ ਸਿੰਘ ਦੇ ਪਰਿਵਾਰਕ ਮੈਬਰਾਂ ਨੂੰ ਦਸ ਲੱਖ ਰੁਪਏ ਦਾ ਚੈੱਕ ਕੀਤਾ ਭੇਟ
ਫਰੀਦਕੋਟ 14 ਸਤੰਬਰ : ਬਾਬਾ ਫ਼ਰੀਦ ਯੂਨੀਵਰਿਸਟੀ ਦੇ ਉਪ-ਕੁਲਪਤੀ ਪ੍ਰੋਫੈਸਰ (ਡਾ) ਰਾਜੀਵ ਸੂਦ ਨੇ ਯੂਨੀਵਰਸਿਟੀ ਵਿਖੇ ਕੁਝ ਸਮਾਂ ਪਹਿਲਾਂ ਸਦੀਵੀ ਵਿਛੋੜੇ ਦੇ ਗਏ ਯੂਨੀਵਰਸਿਟੀ ਦੇ ਮੁਲਾਜ਼ਮ ਸ੍ਰੀ ਗੁਰਜੰਟ ਸਿੰਘ, ਪੀ.ਏ. ਦੇ ਪਰਿਵਾਰਕ ਮੈਬਰਾਂ ਨੂੰ ਦਸ ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਡਾ. ਸੂਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਵਲੋਂ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਐਲ.ਆਈ.ਸੀ. ਤੋਂ ਬੀਮਾਂ ਕਰਵਾਇਆ ਗਿਆ ਹੈ ਜਿਸ ਲਈ ਹਰ ਮੁਲਾਜਮ ਤੋਂ ਸਲਾਨਾ ਪ੍ਰੀਮੀਅਮ ਦੀ ਕਟੌਤੀ....
ਵਿਧਾਇਕ ਸੇਖੋਂ ਨੇ ਸਿਵਲ ਹਸਪਤਾਲ ਵਿਖੇ ਸਰਜਰੀ ਵਾਰਡ ਦਾ ਕੀਤਾ ਉਦਘਾਟਨ
ਫਰੀਦਕੋਟ 14 ਸਤੰਬਰ : ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਸਿਵਲ ਹਸਪਤਾਲ ਫਰੀਦਕੋਟ ਵਿਖੇ ਸਰਜਰੀ ਵਾਰਡ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਇੰਮਪਰੂਵਮੈਂਟ ਟਰਸੱਟ ਸ. ਗੁਰਤੇਜ ਸਿੰਘ ਖੋਸਾ, ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਸਿੰਘ ਬਾਬਾ, ਸਿਵਲ ਸਰਜਨ ਡਾ. ਅਨਿਲ ਗੋਇਲ, ਐਸ.ਐਮ.ਓ ਡਾ. ਚੰਦਰ ਸ਼ੇਖਰ, ਡਾ. ਗੁਰਪ੍ਰੀਤ ਸਿੰਘ ਐਸ.ਐਮ.ਓ ਮੋਬਾਇਲ ਯੂਨਿਟ, ਡਾ. ਵਿਸ਼ਵਦੀਪ ਸਿੰਘ ਹਾਜ਼ਰ ਸਨ। ਇਸ ਮੌਕੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ....
ਹੰਸ ਫਾਊਡੇਸ਼ਨ ਦੇ ਸਹਿਯੋਗ ਨਾਲ ਮੋਬਾਇਲ ਮੈਡੀਕਲ ਵੈਨਾਂ ਰਾਹੀ ਲੋਕਾਂ ਨੂੰ ਪਹੁੰਚਾਈਆਂ ਜਾਣਗੀਆਂ ਸਿਹਤ ਸਹੂਲਤਾਂ
ਫਰੀਦਕੋਟ 14 ਸਤੰਬਰ : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੇ ਉਦਮ ਸਦਕਾ ਜਿਲ੍ਹਾ ਫਰੀਦਕੋਟ ਵਿਖੇ ਹੰਸ ਫਾਊਡੇਸ਼ਨ ਦੇ ਸਹਿਯੋਗ ਨਾਲ ਪੰਜ ਮੋਬਾਇਲ ਮੈਡੀਕਲ ਵੈਨਾਂ ਰਾਹੀਂ ਲੋਕਾਂ ਨੂੰ ਸਮੁਦਾਇਕ ਪੱਧਰ ਤੇ ਸਿਹਤ ਸੇਵਾਵਾਂ ਪਹੁੰਚਾਉਣ ਦਾ ਉਪਰਾਲਾ ਆਰੰਭਿਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨੋਡਲ ਅਫਸਰ ਡਾ. ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਮਿਤੀ 16-09-2023 ਨੂੰ ਸਿਵਲ ਹਸਪਤਾਲ ਕੋਟਕਪੂਰਾ ਤੋਂ ਪੰਜ ਮੋਬਾਇਲ ਵੈਨਾਂ ਨੂੰ ਸਪੀਕਰ ਸ. ਸੰਧਵਾਂ ਵੱਲੋਂ ਹਰੀ ਝੰਡੀ ਦੇ ਕੇ....
ਸਪੀਕਰ ਸੰਧਵਾਂ ਨੇ ਚੰਡੀਗੜ੍ਹ ਵਿਖੇ ਕੋਟਕਪੂਰਾ ਦੇ ਰਾਈਸ ਸ਼ੈਲਰ ਮਾਲਕਾਂ ਨਾਲ ਕੀਤੀ ਮੀਟਿੰਗ
ਫਰੀਦਕੋਟ 14 ਸਤੰਬਰ : ਕੋਟਕਪੂਰਾ ਰਾਈਸ ਮਿਲਰਜ਼ ਦੇ ਪ੍ਰਧਾਨ ਸੁਖਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸ਼ੈਲਰ ਮਾਲਕਾਂ ਵੱਲੋਂ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਪੁੱਜਕੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸ਼ੈਲਰ ਮਾਲਕਾਂ ਵੱਲੋਂ ਸਪੀਕਰ ਸ. ਸੰਧਵਾਂ ਨੂੰ ਪੇਸ਼ ਆ ਰਹੀਆਂ ਔਕੜਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਆਉਣ ਵਾਲੇ ਝੋਨੇ ਦੇ ਸੀਜ਼ਨ ਤੱਕ ਉਨ੍ਹਾਂ ਨੂੰ ਦਰਪੇਸ਼ ਢੁਆਈ ਸਬੰਧੀ ਦਰਪੇਸ਼ ਆ ਰਹੀਆਂ ਦਿੱਕਤਾਂ ਦੂਰ ਕਰਨ ਲਈ ਕਿਹਾ। ਸਪੀਕਰ ਸ. ਕੁਲਤਾਰ ਸਿੰਘ....
ਫਾਜਿ਼ਲਕਾ ਜਿ਼ਲ੍ਹੇ ਨੇ ਲਗਾਈ ਛਲਾਂਗ, ਓਡੀਐਫ ਪਲਸ ਗਰੀਨ ਸ਼ੇ੍ਰਣੀ ਵਿਚ ਹੋਇਆ ਦਾਖਲ
ਫਾਜਿ਼ਲਕਾ, 14 ਸਤੰਬਰ : ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡਾਂ ਨੇ ਸਵੱਛਤਾ ਵਿਚ ਵੱਡੀ ਛਲਾਂਗ ਲਗਾਈ ਹੈ। ਸਵੱਛਤਾ ਦੀ ਓਡੀਐਫ ਪਲਸ ਦੀ ਰੈਕਿੰਗ ਵਿਚ ਜਿ਼ਲ੍ਹਾ ਗਰੀਨ ਸ੍ਰੇਣੀ ਵਿਚ ਦਾਖਲ ਹੋ ਗਿਆ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਸ ਲਈ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਇਸ ਪ੍ਰਾਪਤੀ ਲਈ ਕੰਮ ਕਰਨ ਵਾਲੇ ਵਿਭਾਗਾਂ ਦੀ ਸਲਾਘਾ ਕਰਦਿਆਂ ਹਦਾਇਤ ਕੀਤੀ ਹੈ ਕਿ 100 ਫੀਸਦੀ ਪਿੰਡਾਂ ਨੂੰ ਓਡੀਐਫ ਪਲਸ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਕੋਸਿ਼ਸਾਂ ਹੋਰ ਤੇਜ਼ ਕਰ ਦਿੱਤੀਆਂ....
ਨਰਮੇ ਦੀ ਪਹਿਲੀ ਚੁਗਾਈ, ਰਾਹਤ ਦੀ ਖ਼ਬਰ ਲੈਕੇ ਆਈ, ਅਬੋਹਰ ਮੰਡੀ ਵਿਚ ਨਵੀਂ ਫਸਲ ਦਾ ਪੁੱਜਿਆ 24500 ਕੁਇੰਟਲ ਨਰਮਾ
ਐਮਐਸਪੀ ਤੋਂ ਉਪਰ ਵਿਕ ਰਿਹਾ ਹੈ ਨਰਮਾ ਅਬੋਹਰ, ਫਾਜਿ਼ਲਕਾ, 14 ਸਤੰਬਰ : ਨਰਮੇ ਦੀ ਫਸਲ ਤੋਂ ਇਸ ਵਾਰ ਜਿ਼ਲ੍ਹੇ ਦੇ ਕਿਸਾਨਾਂ ਨੂੰ ਆਸ ਜਾਗੀ ਹੈ। ਨਰਮੇ ਦੀ ਪਹਿਲੀ ਚੁਗਾਈ ਦਾ ਨਰਮਾ ਮੰਡੀ ਵਿਚ ਆਉਣ ਲੱਗਿਆ ਹੈ। ਜਿ਼ਲ੍ਹੇ ਦੀ ਅਬੋਹਰ ਮੰਡੀ ਜ਼ੋ ਕਿ ਚਿੱਟੇ ਸੋਨੇ ਦੀ ਰਾਜ ਦੀ ਪ੍ਰਮੁੱਖ ਮੰਡੀ ਹੈ ਵਿਚ ਹੁਣ ਤੱਕ ਨਵੀਂ ਫਸਲ ਦਾ 24500 ਕੁਇੰਟਲ ਨਰਮਾ ਆ ਚੁੱਕਾ ਹੈ। ਜਦ ਕਿ ਇਸ ਸਾਲ ਹਾਲ ਤੱਕ ਨਰਮਾ ਘੱਟੋ ਘੱਟ ਸਮਰੱਥਨ ਮੁੱਲ ਤੋਂ ਉਚਾ ਵਿਕ ਰਿਹਾ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ....
ਸਿੱਖੋ ਅਤੇ ਵਧੋ ਪ੍ਰੋਗਰਾਮ ਤਹਿਤ ਸਕੂਲੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਦਾ ਲਿਆ ਪ੍ਰਣ
ਕਿਹਾ, ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਕਿਸਾਨ ਵੀ ਦੇਣ ਪੂਰਨ ਸਹਿਯੋਗ ਫਾਜ਼ਿਲਕਾ 14 ਸਤੰਬਰ : ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿੱਖੋ ਅਤੇ ਵਧੋ (ਲਰਨ ਐਂਡ ਗਰੋਅ) ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਹਨਤ ਕਰਕੇ ਚੰਗੇ ਭਵਿੱਖ ਦੀ ਸਿਰਜਣਾ ਲਈ ਪ੍ਰੇਰਿਤ ਕੀਤਾ ਗਿਆ। ਉੱਥੇ ਨਾਲ ਹੀ ਪਰਾਲੀ ਨਾ ਸਾੜਨ ਲਈ ਮਾਤਾ ਪਿਤਾ ਤੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਦਾ ਪ੍ਰਣ ਦਿਵਾਇਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਿਭਾਗੀ....
ਹਨੀ ਟਰੈਪ ਦੇ ਨਾਮ ਤੇ ਬਲੈਕ ਮੇਲ ਕਰਕੇ ਮੋਟੀ ਰਕਮ ਵਸੂਲ ਕਰਨ ਵਾਲੇ ਗਰੋਹ ਦਾ ਮੁਖੀਆ ਕਾਬੂ
ਫਾਜਿਲਕਾ 14 ਸਤੰਬਰ : ਸ਼੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਤੇ ਸ਼੍ਰੀ ਮਨਜੀਤ ਸਿੰਘ ਪੀ.ਪੀ.ਐਸ. ਐਸ.ਪੀ (ਡੀ ) ਜਿਲ੍ਹਾ ਫਾਜਿਲਕਾ ਦੇ ਦਿਸ਼ਾ ਨਿਰਦੇਸ਼ ਤੇ ਸ੍ਰੀ ਅਛਰੂ ਰਾਮ ਸ਼ਰਮਾ ਪੀ.ਪੀ.ਐਸ ਡੀ.ਐਸ.ਪੀ ਸ:ਡ ਜਲਾਲਾਬਾਦ ਤੇ ਇੰਸ: ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਜਲਾਲਾਬਾਦ ਦੇ ਦਿਸ਼ਾ ਨਿਰਦੇਸ਼ਾ ਤੇ ਸਮਾਜ ਵਿਰੋਧੀ ਮਾੜੇ ਅਨਸਰਾਂ ਖਿਲਾਫ ਵੱਡੀ ਮੁਹਿਮ ਤਹਿਤ ਥਾਣਾ ਸਿਟੀ ਜਲਾਲਾਬਾਦ ਦੇ ਏ.ਐਸ.ਆਈ ਜਗਜੀਤ ਸਿੰਘ ਸਮੇਤ ਪੁਲਿਸ ਪਾਰਟੀ ਐਫ.ਐਫ.ਰੋਡ ਘੰਟਾ ਘਰ ਰੋਡ....
ਖੇਤੀਬਾੜੀ ਵਿਭਾਗ ਨੇ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਪ੍ਰੇਰਿਤ
ਫਾਜ਼ਿਲਕਾ 14 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾ ਹੇਠ ਖੇਤੀਬਾੜੀ ਵਿਭਾਗ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਅੱਜ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਢਾਬਾ ਕੋਕਰੀਆ (ਅਬੋਹਰ), ਸਰਕਾਰੀ ਪ੍ਰਾਇਮਰੀ ਸਕੂਲ ਭੱਬਾ ਵੱਟੂ ਉੱਤਰ, ਸਰਕਾਰੀ ਮਿਡਲ ਸਕੂਲ ਲਖੇ ਕੇ ਮੁਸਾਹਿਬ ਉੱਤਰ, ਢਾਬਾ ਕੇਰਾ (ਅਬੋਹਰ), ਪਿੰਡ ਵਹਾਬ....
ਬਲੂਆਣਾ ਦੇ ਵਿਧਾਇਕ ਹਰੇਕ ਵੀਰਵਾਰ ਸੁਣਨਗੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ, ਮੌਕੇ *ਤੇ ਕੀਤਾ ਜਾਵੇਗਾ ਨਿਪਟਾਰਾ
ਪੰਜਾਬ ਸਰਕਾਰ ਲੋਕਾਂ ਦੀ ਸਮੱਸਿਆਵਾਂ ਦੇ ਹਲ ਲਈ ਵਚਨਬਧ-ਅਮਨਦੀਪ ਸਿੰਘ ਗੋਲਡੀ ਮੁਸਾਫਿਰ ਫਾਜ਼ਿਲਕਾ, 14 ਸਤੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਵਚਨਬੱਧ ਹੈ। ਇਸੇ ਤਹਿਤ ਹਲਕਾ ਬੂਲਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਉਪਰਾਲਾ ਕਰਦਿਆਂ ਹਰੇਕ ਵੀਰਵਾਰ ਨੂੰ ਜਨ ਸਭਾ ਲਗਾ ਕੇ ਹਲਕੇ ਦੇ ਲੋਕਾਂ ਦੀ ਸੱਮਸਿਆਵਾਂ ਦਾ ਨਿਪਟਾਰਾ ਕੀਤਾ ਜਾਵੇਗਾ ਜਿਸ ਦੀ ਸ਼ੁਰੂਆਤ 14 ਸਤੰਬਰ ਨੂੰ ਕੀਤੀ ਗਈ ਅਤੇ ਅਨੇਕਾ....
ਅਧਿਆਪਕ ਸਿਖਲਾਈ ਅਤੇ ਮਾਈਂਡਸਪਾਰਕ’ ਪ੍ਰੋਗਰਾਮ ਦੀ ਸ਼ੁਰੂਆਤ
ਐਸ.ਏ.ਐਸ.ਨਗਰ, 14 ਸਤੰਬਰ : ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ, ਐਸ.ਏ.ਐਸ.ਨਗਰ, ਮੁਹਾਲੀ ਵਿਖੇ ਇੱਕ ਅਧਿਆਪਕ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਰਾਹੀਂ ਐਜੂਕੇਸ਼ਨਲ ਇਨੀਸ਼ੀਏਟਿਵ (ਈ ਆਈ) ਦੇ ‘ਮਾਈਂਡਸਪਾਰਕ’ ਪ੍ਰੋਗਰਾਮ ਰਾਹੀਂ ਟੈਕਨਾਲੋਜੀ ਰਾਹੀਂ ਸਿੱਖਿਆ ਨੂੰ ਅੱਗੇ ਲਿਜਾਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ। ਸਿਖਲਾਈ ਸੈਸ਼ਨ ਦਾ ਉਦੇਸ਼ ਜ਼ਿਲ੍ਹੇ ਭਰ ਦੇ ਵਿਦਿਆਰਥੀਆਂ ਲਈ ਸਿੱਖਣ ਦੇ ਤਜ਼ਰਬੇ ਵਿੱਚ ਕ੍ਰਾਂਤੀ....
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਲੋਂ ਪਿੰਡਾਂ ਵਿਚ ਚਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ
ਪਿੰਡਾਂ ਦੇ ਟੋਭਿਆਂ ਦੇ ਸੁੰਦਰੀਕਰਨ ਦੇ ਕੰਮ ਵਿੱਚ ਤੇਜੀ ਲਿਆਉਣ ਦੀ ਹਦਾਇਤ ਐਸ.ਏ.ਐਸ.ਨਗਰ, 14 ਸਤੰਬਰ : ਮਿਸ ਗੀਤਿਕਾ ਸਿੰਘ (ਪੀ.ਸੀ.ਐਸ.) ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਐਸ.ਏ.ਐਸ.ਨਗਰ ਵੱਲੋਂ ਅੱਜ ਬਲਾਕ ਮੋਹਾਲੀ ਦੀ ਗਰਾਮ ਪੰਚਾਇਤ ਜੁਝਾਰ ਨਗਰ, ਰਾਏਪੁਰ ਅਤੇ ਮਨਾਣਾ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ, ਡਿਸਪੈਂਸਰੀ ਅਤੇ ਆਂਗਨਵਾੜੀ ਸੈਂਟਰ ਦਾ ਦੌਰਾ ਕੀਤਾ ਗਿਆ। ਪਿੰਡਾਂ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਸਬੰਧੀ ਮੌਕੇ ਤੇ ਹਾਜਰ ਪੰਚਾਇਤ ਸਕੱਤਰਾਂ ਅਤੇ ਜੀ.ਆਰ.ਐਸ. ਨੂੰ ਹਦਾਇਤ ਕੀਤੀ ਗਈ....
15 ਸਤੰਬਰ ਦੀ ਸਰਕਾਰ-ਸਨਅਤਕਾਰ ਮਿਲਣੀ
ਰੁਟੀਨ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਮਹੀਨਾਵਾਰ ਆਧਾਰ ‘ਤੇ ਮੀਟਿੰਗ ਕਰਨ ਦਾ ਭਰੋਸਾ ਐਸ.ਏ.ਐਸ.ਨਗਰ, 14 ਸਤੰਬਰ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੁਹਾਲੀ ਦੇ ਰੈਡੀਸਨ ਰੈੱਡ ਵਿੱਚ 15 ਸਤੰਬਰ ਨੂੰ ਹੋਣ ਵਾਲੀ ਸਰਕਾਰ-ਸਨਅਤਕਾਰ ਮਿਲਣੀ ਤੋਂ ਪਹਿਲਾਂ ਵੱਖ-ਵੱਖ ਉਦਯੋਗਪਤੀਆਂ ਦੀਆਂ ਐਸੋਸੀਏਸ਼ਨਾਂ ਦੇ ਮੈਂਬਰਾਂ ਨਾਲ ਅੱਜ ਮੀਟਿੰਗ ਕੀਤੀ। ਉਦਯੋਗਪਤੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਮੈਗਾ ਸਮਾਗਮ ਦੇ ਮੁੱਖ ਮਹਿਮਾਨ ਦਿੱਲੀ ਦੇ ਮੁੱਖ ਮੰਤਰੀ....
ਕਾਂਗਰਸ ਤੇ ਆਪ ਦਾ ਗਠਜੋੜ ਹੋ ਚੁੱਕਾ ਹੈ, ‘ਜੇ ਕੋਈ ਦਿੱਕਤ ਆ ਤਾਂ ਹਾਈਕਮਾਨ ਨਾਲ ਗੱਲ ਕਰੋ’: ਰਵਨੀਤ ਸਿੰਘ ਬਿੱਟੂ 
ਲੁਧਿਆਣਾ, 13 ਸਤੰਬਰ : ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਹੋਏ ਗਠਜੋੜ ਨੂੰ ਲੈ ਕੇ ਹਾਈਕਮਾਂਡ ਦੇ ਪੱਧਰ ਤੇ ਭਾਵੇਂ ਸਹਿਮਤੀ ਬਣੀ ਹੋਵੇ, ਪਰ ਪੰਜਾਬ ਵਿੱਚ ਕਾਂਗਰਸੀ ਅਤੇ ਆਪ ਪਾਰਟੀ ਦੇ ਆਗੂਆਂ ਦੇ ਸੁਰ ਵੱਖੋ ਵੱਖਰੇ ਹਨ, ਇਸ ਨਾਲ ਸਬੰਧਿਤ ਅਖਬਾਰੀ ਬਿਆਨਬਾਜੀ ਵੀ ਹੁੰਦੀ ਰਹਿੰਦੀ ਹੈ। ਇਸ ਸਬੰਧੀ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇੱਕ ਬਿਆਨ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਸਾਫ ਸਾਫ ਕਹਿ ਦਿੱਤਾ ਹੈ ਕਿ ਕਾਂਗਰਸ ਤੇ ਆਪ ਦਾ ਗਠਜੋੜ ਹੋ ਚੁੱਕਾ ਹੈ। ਇਸ ਗਠਜੋੜ....
ਸਮਰਾਲਾ ‘ਚ ਜੇਠ ਵੱਲੋਂ ਘਰੇਲੂ ਕਲੇਸ ਕਾਰਨ ਭਰਜਾਈ ਦਾ ਕਤਲ  
ਸਮਰਾਲਾ, 13 ਸਤੰਬਰ : ਸਥਨਕ ਸ਼ਹਿਰ ਦੇ ਨੇੜਲੇ ਪਿੰਡ ਜਲਣਪੁਰ ‘ਚ ਜੇਠ ਵੱਲੋਂ ਘੇਰਲੂ ਕਲੇਸ ਕਾਰਨ ਆਪਣੀ ਭਰਜਾਈ ਦਾ ਕਤਲ ਕਰ ਦੇਣ ਦੀ ਖਬਰ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ਤੇ ਮ੍ਰਿਤਕਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਸਿਵਲ ਹਸਪਤਾਲ ‘ਚ ਮ੍ਰਿਤਕ ਕਰਮਜੀਤ ਕੌਰ ਦੀ ਭਰਜਾਈ ਬਲਵਿੰਦਰ ਕੌਰ ਨੇ ਦੱਸਿਆ ਕਿ ਕਰਮਜੀਤ ਕੌਰ ਦਾ ਪੇਕਾ ਪਿੰਡ ਦੁੱਗਰੀ (ਚਮਕੌਰ ਸਾਹਿਬ) ਹੈ। ਉਨ੍ਹਾਂ ਦੱਸਿਆ ਕਿ ਕਰਮਜੀਤ ਕੌਰ ਦਾ ਵਿਆਹ ਪਿੰਡ ਜੱਲਣਪੁਰ ਵਿਖੇ ਹੋਇਆ ਸੀ, ਉਨ੍ਹਾਂ ਦੱਸਿਆ ਕਿ ਕਰਮਜੀਤ....