ਮੋਗਾ, 21 ਅਪ੍ਰੈਲ : ਸੂਬੇ ਵਿੱਚ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਰੇਤਾ ਤੇ ਬਜਰੀ ਮੁਹੱਈਆ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਪੰਜ ਜ਼ਿਲ੍ਹਿਆਂ ਦੀਆਂ 20 ਹੋਰ ਜਨਤਕ ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਤਾਂ ਕਿ ਰੇਤੇ ਦੀ ਪਿੱਟ ਹੈੱਡ ਤੋਂ ਕੀਮਤ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਯਕੀਨੀ ਬਣਾਈ ਜਾ ਸਕੇ। ਮੁੱਖ ਮੰਤਰੀ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਸੰਘੇੜਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਨਤਕ ਖੱਡਾਂ ਸ਼ੁਰੂ ਕਰਨ ਦੇ ਤੀਜੇ ਪੜਾਅ ਤਹਿਤ ਹੁਣ ਲੁਧਿਆਣਾ....
ਮਾਲਵਾ

ਪਟਿਆਲਾ 20 ਅਪ੍ਰੈਲ : ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਮੋਹਾਲੀ ਸਥਿਤ ਕੇਂਦਰ ਨੂੰ ਹੋਰ ਵਧੇਰੇ ਸਰਗਰਮ ਕਰਨ ਲਈ ਇੱਥੇ ਨਵੇਂ ਯੁੱਗ ਦੇ ਹਾਣੀ 33 ਨਵੇਂ ਸ਼ਾਰਟ ਟਰਮ ਕੋਰਸ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਦਾ ਉਦਘਾਟਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ।ਇਹ ਕੋਰਸ ਸਬੁੱਧ ਫਾਊਂਡੇਸ਼ਨ ਦੇ ਸਹਿਯੋਗ ਨਾਲ਼ ਸ਼ੁਰੂ ਕੀਤੇ ਗਏ ਹਨ। ਜਿ਼ਕਰਯੋਗ ਹੈ ਕਿ ਇਸ ਕੇਂਦਰ ਨੂੰ ਸਰਗਰਮ ਕਰਨ ਦੇ ਪੜਾਅ ਵਜੋਂ ਪਿਛਲੇ ਦਿਨੀਂ ਇਸ ਦਾ ਨਾਮ ਬਦਲ ਕੇ ‘ਪੰਜਾਬੀ ਯੂਨੀਵਰਸਿਟੀ ਸੈਂਟਰ ਫਾਰ....

ਲੁਧਿਆਣਾ 20 ਅਪ੍ਰੈਲ : ਪੀਏਯੂ ਦੇ ਖੇਤੀ ਅਰਥ ਅਤੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਦੀ ਜ਼ਿੰਮੇਵਾਰੀ ਡਾ. ਜਤਿੰਦਰ ਮੋਹਨ ਸਿੰਘ ਨੂੰ ਸੌਂਪੀ ਗਈ ਹੈ | ਡਾ. ਸਿੰਘ ਜਨਵਰੀ 2020 ਤੋਂ ਖੇਤੀਬਾੜੀ-ਆਰਥਿਕ ਖੋਜ ਕੇਂਦਰ ਦੇ ਨਿਰਦੇਸ਼ਕ ਵਜੋਂ ਵੀ ਕਾਰਜ ਕਰ ਰਹੇ ਹਨ| ਉਨ੍ਹਾਂ ਦਾ ਖੋਜ ਖੇਤਰ ਖੇਤੀ ਪ੍ਰਬੰਧਨ ਅਤੇ ਮੰਡੀਕਰਨ ਨਾਲ ਸੰਬੰਧਿਤ ਹੈ| ਉਹਨਾਂ ਨੇ ਆਪਣਾ ਅਕਾਦਮਿਕ ਜੀਵਨ ਜ਼ਿਲ੍ਹਾ ਪਸਾਰ ਮਾਹਿਰ ਵਜੋਂ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਉਪ ਨਿਰਦੇਸ਼ਕ ਕ੍ਰਿਸੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਵਜੋਂ ਪਦਉੱਨਤ ਹੋਏ....

ਮੁੱਲਾਂਪੁਰ ਦਾਖਾ 20 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ - ਮਜ਼ਦੂਰ ਯੂਨੀਅਨ (ਰਜਿ.) ਜ਼ਿਲ੍ਹਾ ਲੁਧਿਆਣਾ ਵੱਲੋਂ ਪਿੰਡ ਬਰਸਾਲ ਵਿਖੇ ਵਿਸ਼ਾਲ ਜਨਤਕ ਮੀਟਿੰਗ ਕੀਤੀ ਗਈ l ਜਿਸ ਵਿਚ ਯੂਨੀਅਨ ਦੇ ਆਗੂਆਂ - ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ,ਸਕੱਤਰ ਜਸਦੇਵ ਸਿੰਘ ਲਲਤੋਂ ,ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਜਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ, ਸੁਰਜੀਤ ਸਿੰਘ ਸਵੱਦੀ ਤੇ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ ਨੇ ਜੱਥੇਬੰਦੀ ਦੇ ਸੰਵਿਧਾਨ, ਜੱਥੇਬੰਦਕ ਅਸੂਲਾਂ ਤੇ ਮਰਿਆਦਾ, ਸੰਖੇਪ ਤੇ....

ਇੱਕ ਪਟਵਾਰੀ ਤੋਂ ਬਿਨਾ ਸੁੰਨ ਸਰਾਂ ਸੀ ਪਸਰੀ-ਡੀ.ਸੀ. ਅਤੇ ਐਸ ਡੀ ਐਮ ਨੂੰ ਕੀਤੀ ਸ਼ਿਕਾਇਤ ਮੁੱਲਾਂਪੁਰ ਦਾਖਾ, 20 ਅਪਰੈਲ (ਸਤਵਿੰਦਰ ਸਿੰਘ ਗਿੱਲ) : ਲੋਕਾਂ ਦੀ ਸ਼ਿਕਾਇਤਾਂ ਮਿਲਣ ’ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ ਕੰਗ ਨੇ ਸਥਾਨਕ ਨਾਇਬ ਤਹਿਸੀਲਦਾਰ ਦਫਤਰ ਵਿਖੇ ਅਚਾਨਕ ਚੈੱਕਿੰਗ ਕੀਤੀ ਜਿੱਥੇ ਨਾਇਬ ਤਹਿਸੀਲਦਾਰ, ਕਲਰਕ ਸਵੇਰੇ 9 ਵਜੇ ਗੈਰ ਹਾਜਰ ਦਿਖਾਈ ਦਿੱਤੇ ਉਥੇ ਪਟਵਾਰਖਾਨੇ ਇਕ ਪਟਵਾਰੀ ਮੈਡਮ ਅਰਵਿੰਦਰ ਕੌਰ ਨੂੰ ਛੱਡ ਕੇ ਬਾਕੀ ਸਾਰੇ ਗੈਰ ਹਾਜਰ ਸਨ ਅਤੇ ਪੂਰੀ ਤਹਿਸੀਲ....

ਪਟਿਆਲਾ 20 ਅਪ੍ਰੈਲ : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਮੀਡੀਏ ਵਿੱਚ ਸੁਰਖੀਆਂ ਹਨ ਕਿ ਸੁਪਰੀਮ ਕੋਰਟ ਦੇ ਇੱਕ ਬੜੇ ਹੀ ਮਹਿੰਗੇ ਵਕੀਲ ਨੇ, ਯੂ.ਪੀ ਦੇ ਨਾਮੀ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਲਗਾਤਾਰ ਪੰਜਾਬ ਦੀ ਜੇਲ੍ਹ ਅੰਦਰ ਰੱਖਣ ਲਈ, ਸੁਪਰੀਮ ਕੋਰਟ ਵਿੱਚ ਕੀਤੀ ਗਈ ਚਾਰਾਜੋਈ ਤੇ ਪੈਰਵੀ ਲਈ 55 ਲੱਖ ਰਪਏ ਦੇ ਬਿਲ, ਪੰਜਾਬ ਸਰਕਾਰ ਨੂੰ, ਬਤੌਰ ਆਪਣੀ ਫੀਸ ਵਸੂਲਣ ਲਈ ਭੇਜੇ ਹਨ। ਜਿਸ ਦੀ ਕਿ ਅਦਾਇਗੀ, ਇੱਕ ਭਰੋਸੇ ਯੋਗ ਜਾਣਕਾਰੀ....

ਫਰੀਦਕੋਟ, 20 ਅਪ੍ਰੈਲ : ਜ਼ਿਲ੍ਹੇ ਦੇ ਵਿੱਚ ਚਲਾਏ ਜਾ ਰਹੇ 09 ਆਮ ਆਦਮੀ ਕਲੀਨਿਕਾਂ ਰਾਹੀਂ ਹੁਣ ਤੱਕ 23806 ਮਰੀਜ਼ਾਂ ਨੇ ਓ.ਪੀ.ਡੀ ਵਿੱਚ ਪਰਚੀ ਕਟਾ ਕੇ ਸਿਹਤ ਸਹੂਲਤਾਂ ਹਾਸਲ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹੇ ਦੇ ਵਿੱਚ 09 ਆਮ ਆਦਮੀ ਕਲੀਨਿਕ ਜੋ ਕਿ ਫਰੀਦਕੋਟ ਦੀ ਬਾਜੀਗਰ ਬਸਤੀ, ਬਲਬੀਰ ਬਸਤੀ, ਸੁਰਗਾਪੁਰੀ, ਸੰਧਵਾਂ, ਕੋਟਸੁੱਖੀਆ, ਗੋਲੇਵਾਲਾ, ਪੰਜਗਰਾਈ ਕਲਾਂ, ਗੁਰੂਸਰ, ਬਰਗਾੜੀ ਵਿਖੇ ਚਲਾਏ ਜਾ ਰਹੇ....

ਪਟਿਆਲਾ, 20 ਅਪ੍ਰੈਲ : ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਉਦਯੋਗ ਕੇਂਦਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਜ਼ਿਲ੍ਹੇ 'ਚ ਨਵੀਂ ਇੰਡਸਟਰੀ ਲਗਾਉਣ ਵਾਲਿਆਂ ਨੂੰ ਸਮਾਂਬੱਧ ਤਰੀਕੇ ਨਾਲ ਐਨ.ਓ.ਸੀ. ਜਾਰੀ ਕੀਤੀ ਜਾਵੇ। ਪੰਜਾਬ ਰੈਗੂਲੇਸ਼ਨ ਆਫ਼ ਵੂਡ ਬੇਸਿਡ ਇੰਡਸਟਰੀਜ਼ ਰੂਲਜ਼ 2019 ਤਹਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਇੰਡਸਟਰੀ ਲਈ ਸਾਜ਼ਗਾਰ ਮਾਹੌਲ ਬਣਾਉਣ 'ਚ ਵੱਖ ਵੱਖ ਵਿਭਾਗਾਂ....

ਲੁਧਿਆਣਾ, 20 ਅਪ੍ਰੈਲ : ਵੱਧ ਰਹੇ ਤਾਪਮਾਨ ਅਤੇ ਬਿਜਲੀ ਦੇ ਕੱਟਾਂ ਦੌਰਾਨ ਸਕੂਲਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਜ਼ਿਲ੍ਹੇ ਦੇ 12 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬਿਜਲੀ ਦੇ ਇਨਵਰਟਰ ਸੌਂਪੇ ਗਏ। ਸਥਾਨਕ ਪੁਲਿਸ ਲਾਈਨਜ਼ ਵਿਖੇ ਆਯੋਜਿਤ ਸਮਾਗਮ ਦੌਰਾਨ ਕਮਿਸ਼ਨਰ ਸਿੱਧੂ ਦੇ ਨਾਲ ਜੁਆਇੰਟ ਪੁਲਿਸ ਕਮਿਸ਼ਨਰ ਸੌਮਿਆ ਮਿਸ਼ਰਾ ਅਤੇ ਡੀ.ਸੀ.ਪੀ. ਹਰਮੀਤ ਸਿੰਘ ਹੁੰਦਲ ਨੇ ਕਿਹਾ ਕਿ ਗਰਮੀਆਂ ਦੇ ਦਿਨਾਂ ਵਿੱਚ ਛੋਟੇ ਸਕੂਲੀ ਬੱਚਿਆਂ ਨੂੰ ਤੇਜ਼ ਗਰਮੀ ਕਾਰਨ ਕਈ....

ਲੁਧਿਆਣਾ, 20 ਅਪ੍ਰੈਲ : ਬੁੱਧਵਾਰ ਸ਼ਾਮ ਨੂੰ ਆਦਰਸ਼ ਪਬਲਿਕ ਸਕੂਲ, ਹੰਬੜਾਂ ਰੋਡ, ਲੁਧਿਆਣਾ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸਕੂਲ ਨੂੰ 10ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਅੱਪਗ੍ਰੇਡ ਕਰਨ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸਮਾਗਮ ਵਿੱਚ ਉਨ੍ਹਾਂ ਦੀ ਪਤਨੀ ਸੰਧਿਆ ਅਰੋੜਾ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ।ਅਰੋੜਾ ਨੇ ਆਪਣੇ ਸੰਬੋਧਨ ਵਿੱਚ ਭਵਿੱਖ ਵਿੱਚ ਲੋੜ ਪੈਣ 'ਤੇ ਸਕੂਲ ਨੂੰ ਹੋਰ ਸਹਿਯੋਗ ਦੇਣ ਦਾ....

ਮੁਲਜ਼ਮ ਰਾਤੋ-ਰਾਤ ਅਮੀਰ ਬਣਨਾ ਚਾਹੁੰਦੇ ਸਨ, ਤਾਂਤਰਿਕ ਨੇ 'ਮਨੁੱਖੀ ਬਲੀਦਾਨ' ਕਰਨ ਲਈ ਉਕਸਾਇਆ: ਆਈ.ਜੀ.ਪੀ.ਗੁਰਪ੍ਰੀਤ ਭੁੱਲਰ ਫ਼ਤਿਹਗੜ੍ਹ ਸਾਹਿਬ, 20 ਅਪ੍ਰੈਲ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਪੁਲਿਸ ਨੇ ਅੱਜ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਅਧਖੜ ਉਮਰ ਦੀ ਮਹਿਲਾ ਦੇ 'ਮਨੁੱਖੀ ਬਲੀਦਾਨ' ਦੀ ਕੋਸ਼ਿਸ਼ ਸਬੰਧੀ ਸਨਸਨੀਖੇਜ਼ ਮਾਮਲੇ ਨੂੰ ਸੁਲਝਾ ਲਿਆ। ਉਕਤ ਦੋਸ਼ੀਆਂ ਵੱਲੋਂ ਅਮੀਰ ਬਣਨ....

ਫਾਜਿ਼ਲਕਾ, 20 ਅਪ੍ਰੈਲ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਮਾਰਕਫੈਡ ਦੇ ਏਐਮਡੀ ਸ੍ਰੀ ਰਾਹੁਲ ਗੁਪਤਾ ਆਈਏਐਸ ਅੱਜ ਬਾਅਦ ਦੁਪਹਿਰ ਮੌਸਮ ਖਰਾਬ ਹੋਣ ਤੇ ਤੁਰੰਤ ਫਾਜਿ਼ਲਕਾ ਦੀ ਦਾਣਾ ਮੰਡੀ ਵਿਚ ਪਹੁੰਚ ਗਏ ਅਤੇ ਮੌਕੇ ਤੇ ਹੀ ਆੜਤੀਆਂ ਦੇ ਮਾਰਫਤ ਮੰਡੀ ਵਿਚ ਪਈ ਕਣਕ ਨੂੰ ਢਕਵਾਇਆ।ਜਿਕਰਯੋਗ ਹੈ ਕਿ ਮਾਰਕਫੈਡ ਦੇ ਏਐਮਡੀ ਸ੍ਰੀ ਰਾਹੁਲ ਗੁਪਤਾ ਕਣਕ ਦੇ ਖਰੀਦ ਪ੍ਰਬੰਧਾਂ ਹਿੱਤ ਅਤੇ ਮਾਰਕਫੈਡ ਵੱਲੋਂ ਕੀਤੀ ਜਾ ਰਹੀ ਕਣਕ ਦੀ ਖਰੀਦ ਸਬੰਧੀ ਜਿ਼ਲ੍ਹੇ ਦੇ ਦੌਰੇ ਤੇ ਆਏ ਹੋਏ ਸਨ। ਇਸ....

ਮੋਰਿੰਡਾ, 20 ਅਪ੍ਰੈਲ : ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਮੋਰਿੰਡਾ ਬਲਾਕ ਦੇ ਪਿੰਡ ਬੰਨਮਜਰਾ ਅਤੇ ਸੋਤਲ ਬਾਬਾ ਵਿਖੇ ਚੱਲ ਰਹੇ ਵੱਖ-ਵੱਖ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਮਗਨਰੇਗਾ ਅਤੇ ਹੋਰ ਵੱਖ-ਵੱਖ ਸਕੀਮਾਂ ਅਧੀਨ ਕਰਵਾਏ ਗਏ ਕੰਮਾਂ ਦੀ ਜਾਂਚ ਕੀਤੀ। ਉਨ੍ਹਾ ਗ੍ਰਾਮ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਅਤੇ ਕੰਮਾਂ ਦੇ ਵਿੱਚ ਵਧੀਆ ਗੁਣਵੱਤਾ ਦਾ ਸਾਮਾਨ ਹੀ ਵਰਤਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪਿੰਡ....

ਫਾਜ਼ਿਲਕਾ, 20 ਅਪ੍ਰੈਲ : ਰੁੱਖਾਂ ਦੀ ਮਹੱਤਤਾ ਤਾਂ ਜੁਗਾਂ-ਜੁਗਾਂ ਤੋਂ ਸੁਣਦੇ ਆ ਰਹੇ ਹਾਂ, ਇਸ ਦੇ ਫਾਇਦਿਆਂ ਤੋਂ ਵੀ ਅਸੀਂ ਭਲੀ- ਭਾਂਤੀ ਜਾਣੂੰ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਭੁਪਿੰਦਰ ਸਿੰਘ ਨੇ ਸੇਵਾ ਕੇਂਦਰ ਵੱਲੋਂ ਪੌਦਾ ਲਗਾਉਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੌਦਾ ਲਗਾਉਣ ਮੌਕੇ ਕੀਤਾ। ਜ਼ਿਲ੍ਹਾ ਲੋਕ ਸੰਪਰਕ ਅਫਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੌਦੇ ਜ਼ੋ ਕਿ ਰੁੱਖ ਦਾ ਰੂਪ ਧਾਰਨ ਕਰਦੇ ਹਨ, ਮਨੁੱਖ ਜਾਮੇ ਦੇ ਨਾਲ-ਨਾਲ....

ਮੋਰਿੰਡਾ, 20 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਲੋਕ ਹਿੱਤ ਵਿੱਚ ਲਏ ਫੈਸਲਿਆਂ ਦੀ ਲੜੀ ਵਿਚ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਹੱਲ ਕਰਨ ਨੂੰ ਤਰਜੀਹ ਦਿੱਤੀ ਗਈ ਹੈ। ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਇਨ੍ਹਾਂ ਜਨ ਸੁਣਵਾਈ ਕੈਂਪਾ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਆਪਣੀਆਂ ਸਮੱਸਿਆਵਾਂ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਤਾਂ ਜੋ ਉਨ੍ਹਾਂ ਦਾ ਮੌਕੇ ’ਤੇ ਹੀ....