ਸ੍ਰੀ ਫਤਿਹਗੜ੍ਹ ਸਾਹਿਬ, 21 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਬਣਾਈਆਂ ਜਾ ਰਹੀਆਂ ਲਾਇਬ੍ਰੇਰੀਆਂ ਵਿੱਚੋਂ 10 ਲਾਇਬ੍ਰੇਰੀਆਂ ਦਾ ਕੰਮ 31 ਜਨਵਰੀ ਤੱਕ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਅਤੇ ਬਾਕੀ ਰਹਿੰਦੀਆਂ 08 ਲਾਇਬ੍ਰੇਰੀਆਂ ਵੀ ਸਮੇਂ ਸਿਰ....
ਮਾਲਵਾ

ਸ੍ਰੀ ਫਤਿਹਗੜ੍ਹ ਸਾਹਿਬ, 21 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜਿਲੇ ਅੰਦਰ "ਨੈਸ਼ਨਲ ਬੁੱਕ ਪ੍ਰੋਗਰਾਮ ਫਾਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਨਾਨ ਕਮਿਊਨੀਕੇਬਲ ਡਿਜੀਜ਼" ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਦਿਲ ਦੇ ਰੋਗਾਂ, ਸ਼ੂਗਰ , ਸਟਰੋਕ, ਬਲੱਡ ਪ੍ਰੈਸ਼ਰ ਅਤੇ ਕੈਂਸਰ ਆਦਿ ਗੈਰ ਸੰਚਾਰੀ....

ਫਾਜ਼ਿਲਕਾ 21 ਜਨਵਰੀ 2025 : ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਰਾਜ ਵਿਗਿਆਨ ਅਤੇ ਟੈਕਨੋਲਜੀ ਪਰਿਸ਼ਦ ਵੱਲੋਂ ਗ੍ਰਾਸ ਰੂਟ ਇਨੋਵੇਟਰਸ (ਜਮੀਨੀ ਪੱਧਰ ਤੇ ਨਵਾਚਾਰ) ਨੂੰ ਸਸ਼ਕਤ ਬਣਾਉਣ ਲਈ ਇੱਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ। ਜਿਸ ਤਹਿਤ ਨਵੇਂ ਉਤਪਾਦਾਂ ਤੇ ਪ੍ਰਕਿਰਿਆਵਾਂ ਨਾਲ ਸੰਬੰਧਿਤ ਜਮੀਨੀ ਪੱਧਰ ਤੇ ਨਵੀਂਆਂ ਖੋਜਾਂ ਕਰਨ ਵਾਲਿਆਂ ਤੋਂ ਅਰਜੀਆਂ ਮੰਗੀਆਂ ਹਨ। ਇਸ ਲਈ ਉਹ ਲੋਕ ਅਰਜੀ ਦੇ ਸਕਦੇ ਹਨ ਜਿੰਨ੍ਹਾਂ ਦੀਆਂ ਖੋਜਾਂ ਵਿਅਕਤੀਆਂ ਜਾਂ ਸਮਾਜ ਦੀਆਂ ਲੋੜਾਂ ਜਾਂ ਚੁਣੌਤੀਆਂ ਨੂੰ ਹੱਲ ਕਰ ਸਕਦੀਆਂ....

ਐਸ.ਡੀ.ਐਮ. ਫਾਜ਼ਿਲਕਾ ਨੇ ਰਿਹਰਸਲ ਦਾ ਲਿਆ ਜਾਇਜਾ, ਇੰਚਾਰਜਾਂ ਨੂੰ ਦਿੱਤੇ ਲੋੜੀਂਦੇ ਸੁਝਾਅ ਫਾਜ਼ਿਲਕਾ, 21 ਜਨਵਰੀ 2025 : 26 ਜਨਵਰੀ ਨੂੰ ਗਣਤੰਤਰ ਦਿਵਸ ਦੌਰਾਨ ਪੇਸ਼ ਕੀਤੇ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾ—ਸ਼ੋਰਾਂ ਨਾਲ ਚੱਲ ਰਹੀਆਂ ਹਨ। ਡੀ.ਸੀ.ਡੀ.ਏ.ਵੀ. ਸਕੂਲ ਫਾਜ਼ਿਲਕਾ ਵਿਖੇ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ਦੀ ਦੂਜੀ ਰਿਹਰਸਲ ਦੌਰਾਨ ਐਸ.ਡੀ.ਐਮ. ਫਾਜ਼ਿਲਕਾ ਸ੍ਰੀ ਕੰਵਰਜੀਤ ਸਿੰਘ ਮਾਨ ਨੇ ਜਿਥੇ ਹਰੇਕ ਆਈਟਮ ਦਾ ਜਾਇਜਾ ਲਿਆ ਉਥੇ ਆਈਟਮ ਇੰਚਾਰਜਾਂ ਨੂੰ ਲੋੜੀਂਦੇ ਸੁਝਾਅ ਵੀ....

ਜਿਲ੍ਹੇ ਵਿਚ ਸਫ਼ਲਤਾਪੂਰਵਕ ਚੱਲ ਰਹੇ ਹਨ 26 ਆਯੂਸ਼ਮਾਨ ਆਰੋਗਿਆ ਕੇਂਦਰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਆਯੂਸ਼ਮਾਨ ਆਰੋਗਿਆ ਕੇਂਦਰ ਲੋਕਾਂ ਲਈ ਹੋ ਰਹੇ ਹਨ ਵਰਦਾਨ ਸਾਬਿਤ ਫਾਜ਼ਿਲਕਾ, 21 ਜਨਵਰੀ 2025 : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਘਰ ਦੇ ਨੇੜੇ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਆਯੂਸ਼ਮਾਨ ਆਰੋਗਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਜਿਸ ਵਿੱਚ ਵੱਖ ਵੱਖ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾ....

ਫਾਜਿਲਕਾ 21 ਜਨਵਰੀ 2025 : ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ 21ਵੀ ਪਸ਼ੂ ਧਨ ਗਣਨਾ ਦੇ ਕੰਮ ਦਾ ਰਿਵੀਊ ਕਰਨ ਅਤੇ ਕੰਮ ਵਿਚ ਹੋਰ ਤੇਜੀ ਲਿਆਉਣ ਦੇ ਮਕਸਦ ਨਾਲ ਜਿਲ੍ਹਾ ਫਾਜਿਲਕਾ ਦੇ ਸਮੂਹ ਸੁਪਰਵਾਈਜਰ ਅਤੇ ਇਨਮੂਰੈਟਰ ਦੀ ਰਿਫਰੈਸ਼ਰ ਟ੍ਰੇਨਿੰਗ ਫਾਜਿਲਕਾ ਵਿਖੇ ਕਰਵਾਈ ਗਈ।ਜਿਸ ਵਿੱਚ ਡਾ ਪਰਮਦੀਪ ਸਿੰਘ ਵਾਲੀਆ ਸੰਯੁਕਤ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਪੰਜਾਬ ਅਤੇ ਡਾ ਰਵੀ ਕਾਂਤ ਸਟੇਟ ਨੋਡਲ ਅਫਸਰ ਪਸੂ ਗਣਨਾ ਵਿਸ਼ੇਸ ਤੋਰ ਤੇ ਸ਼ਾਮਿਲ ਹੋਏ। ਇਸ ਟ੍ਰੇਨਿੰਗ ਸਬੰਧੀ ਜਾਣਕਾਰੀ ਦਿੰਦਿਆ ਡਾ ਮਨਦੀਪ ਸਿੰਘ ਜੋਨਲ ਨੋਡਲ....

ਠੰਡ ਲੱਗਣ ਦੇ ਲੱਛਣ ਹੋਣ ’ਤੇ ਤੁਰੰਤ ਲਈ ਜਾਵੇ ਡਾਕਟਰੀ ਸਹਾਇਤਾ ਸ੍ਰੀ ਮੁਕਤਸਰ ਸਾਹਿਬ, 21 ਜਨਵਰੀ 2025 : ਸਿਹਤ ਵਿਭਾਗ ਵੱਲੋਂ ਲਗਾਤਾਰ ਪੈ ਰਹੀ ਠੰਡ ਕਾਰਨ ਬਿਮਾਰ ਹੋਣ ਤੋਂ ਬਚਣ ਲਈ ਜ਼ਿਲ੍ਹਾ ਵਾਸੀਆਂ ਲਈ ਸੁਝਾਅ ਦਿੱਤੇ ਗਏ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਠੰਢ ਨਾਲ ਸਿਹਤ ਸਬੰਧੀ ਕਈ ਤਰ੍ਹਾ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਜਿਵੇਂ ਕਿ ਖੰਘ, ਜੁਕਾਮ, ਨਿਮੂਨਿਆ, ਸਰੀਰ ਵਿਚ ਖੂਨ ਦਾ ਪ੍ਰਵਾਹ ਘੱਟ ਜਾਣਾ ਆਦਿ।....

ਸ੍ਰੀ ਮੁਕਤਸਰ ਸਾਹਿਬ, 21 ਜਨਵਰੀ 2025 : ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸ੍ਰੀਮਤੀ ਰਤਨਦੀਪ ਕੌਰ ਸੰਧੂ ਨੇ ਬਲਾਕ ਮਲੋਟ ਵਿਖੇ ਸਪਲੀਮੈਂਟਰੀ ਨਿਉਟ੍ਰੀਸ਼ਨ ਪ੍ਰੋਗਰਾਮ (ਐਸ.ਐਨ.ਪੀ.) ਸਕੀਮ ਅਧੀਨ ਵੰਡੇ ਜਾਣ ਵਾਲੇ ਰਾਸ਼ਨ, ਮਿੱਠਾ ਦਲੀਆ, ਨਮਕੀਨ ਦਲੀਆ ਅਤੇ ਮੁਰਮੁਰੇ ਦੀ ਚੈਕਿੰਗ ਕੀਤੀ। ਉਹਨਾਂ ਵੱਲੋਂ ਬਲਾਕ ਮਲੋਟ ਦੇ ਸਰਕਲ ਅਧੀਨ ਸ਼ਹਿਰੀ ਖੇਤਰ ਮਲੋਟ ਦੇ ਸੁਪਰਵਾਈਜ਼ਰ ਮੋਨੀਕਾ ਰਾਣੀ....

ਸ਼੍ਰੀ ਮੁਕਤਸਰ ਸਾਹਿਬ, 21 ਜਨਵਰੀ 2025 : ਨਾਲਸਾ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਵਲੋਂ ਸਾਲ 2025 ਵਿੱਚ ਨੈਸ਼ਨਲ ਲੋਕ ਅਦਾਲਤਾ ਦਾ ਸਡਿਊਲਡ ਜਾਰੀ ਕਰ ਦਿੱਤਾ ਗਿਆ ਹੈ, ਇਹ ਜਾਣਕਾਰੀ ਸ੍ਰੀ ਰਾਜ ਕੁਮਾਰ, ਜਿਲ੍ਹਾ ਅਤੇ ਸੈਸ਼ਨਜ ਜੱਜ -ਸਹਿਤ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਉਹਨਾਂ ਦੱਸਿਆ ਕਿ 08 ਮਾਰਚ 2025, 10 ਮਈ 2025, 13 ਸਤੰਬਰ .2025 ਅਤੇ 13 ਦਸੰਬਰ 2025 ਨੂੰ ਜ਼ਿਲ੍ਹੇ ਦੀਆਂ ਅਦਾਲਤਾਂ ਵਿੱਚ ਨੈਸ਼ਨਲ ਲੋਕ ਅਦਾਲਤਾਂ ਦਾ ਆਯੋਜਨ....

ਡਿਪਟੀ ਕਮਿਸ਼ਨਰ ਵੱਲੋਂ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਮੁੱਖ ਚੋਣ ਅਧਿਕਾਰੀ, ਪੰਜਾਬ ਵੋਟਰ ਦਿਵਸ ਚੋਣ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡਣਗੇ ਲੁਧਿਆਣਾ, 21 ਜਨਵਰੀ 2025 : ਰਾਜ ਪੱਧਰੀ 15ਵਾਂ ਰਾਸ਼ਟਰੀ ਵੋਟਰ ਦਿਵਸ ਸਮਾਰੋਹ 25 ਜਨਵਰੀ ਨੂੰ ਸਰਕਾਰੀ ਕਾਲਜ (ਲੜਕੀਆਂ) ਵਿਖੇ ਹੋਵੇਗਾ। ਇਸ ਸਮਾਗਮ ਮੌਕੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਦੌਰਾਨ, ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ....

ਲੁਧਿਆਣਾ, 21 ਜਨਵਰੀ 2025 : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਜਤਿੰਦਰ ਜ਼ੋਰਵਾਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ 24 ਜਨਵਰੀ, 2025 ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 9.30 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ....

ਕਿਹਾ-ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਫਤਿਹਗੜ੍ਹ ਚੂੜੀਆਂ, 21 ਜਨਵਰੀ 2025 : ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਇੰਚਾਰਜ ਅਤੇ ਪਨਸਪ ਪੰਜਾਬ ਦੇ ਚੇਅਰਮੈਨ ਬਲਬੀਰ ਸਿੰਘ ਪਨੂੰ ਵਲੋਂ ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਪਿੰਡ ਘੋਗਾ ਵਿਖੇ 70 ਲੱਖ ਰੁਪਏ ਦੀ ਲਾਗਤ ਨਾਲ ਫਿਰਨੀ ਦੀ ਸੜਕ ਬਣਾਉਣ ਲਈ ਨੀਂਹ ਪੱਥਰ ਰੱਖਿਆ ਗਿਆ। ਚੇਅਰਮੈਨ ਪਨੂੰ ਨੇ ਪਿੰਡ ਵਾਸੀਆਂ ਨਾਲ ਗੱਲ ਕਰਦਿਆਂ ਕਿਹਾ ਕਿ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਉਣਾ, ਉਨ੍ਹਾਂ ਦੀ....

ਮਾਲੇਰਕੋਟਲਾ 21 ਜਨਵਰੀ 2025 : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ 15ਵਾਂ ਰਾਸ਼ਟਰੀ ਵੋਟਰ ਦਿਵਸ ''ਨਥਿੰਗ ਲਾਈਕ ਵੋਟਿੰਗ, ਆਈ ਵੋਟ ਫਾਰ਼ ਸ਼ੋਅਰ'' ਦੇ ਸਲੋਗਨ ਹੇਠ ਜ਼ਿਲ੍ਹਾ ਪੱਧਰ ਤੇ ਸਥਾਨਕ ਇਸਲਾਮੀਆਂ ਗਰਲਜ ਕਾਲਜ ਵਿਖੇ ਮਨਾਇਆ ਜਾਵੇਗਾ। ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੀ ਪ੍ਰਧਾਨਗੀ ਹੇਠ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ,l....

ਫਰੀਦਕੋਟ 20 ਜਨਵਰੀ 2025 : ਪੰਜਾਬ ਸਰਕਾਰ ਵੱਲੋਂ ਜਨਵਰੀ ਮਹੀਨੇ ਨੂੰ ਸੜਕ ਸੁਰੱਖਿਆ ਦੇ ਤੌਰ ਤੇ ਮਨਾਏ ਜਾਣ ਦੇ ਸਬੰਧ ਵਿੱਚ ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈਸ ਦੇ ਜਿਲਾ ਨੋਡਲ ਅਫਸਰ ਡਾ. ਪਰਮਿੰਦਰ ਕੌਰ ਦੀ ਰਹਿਨੁਮਾਈ ਹੇਠ ਜਿਲਾ ਟਰਾਂਸਪੋਰਟ ਵਿਭਾਗ ਫਰਦੀਕੋਟ ਦੀ ਟੀਮ ਦੇ ਸਹਿਯੋਗ ਨਾਲ ਵੱਖ ਵੱਖ ਅਦਾਰਿਆਂ ਅਤੇ ਸਕੂਲਾਂ ਦੀਆਂ ਵੈਨਾਂ ਦੇ ਡਰਾਈਵਰਾਂ ਦੀਆਂ ਅੱਖਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ। ਇਸ ਮੌਕੇ ਡਾ....

ਡੀ.ਸੀ. ਵੱਲੋਂ ਸੜਕੀ ਹਾਦਸੇ ਰੋਕਣ ਲਈ ਸਖਤ ਨਿਰਦੇਸ਼ ਫ਼ਰੀਦਕੋਟ 20 ਜਨਵਰੀ,2025 : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੌਰਾਨ ਕਮੇਟੀ ਮੈਬਰਾਂ ਵਲੋਂ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਦੋ ਪਹੀਆ ਵਹੀਕਲ ਚਾਲਕਾਂ ਵਿਚੋਂ ਬਹੁਤਿਆਂ ਵਲੋਂ ਸਾਈਡ ਸ਼ੀਸ਼ੇ ਉਤਾਰੇ ਹੋਣ ਕਾਰਨ ਜਦੋ ਉਹ ਅਚਾਨਕ ਸੱਜੇ ਪਾਸੇ ਮੋੜਦੇ ਹਨ ਤਾਂ ਪਿਛੇ ਤੋਂ ਤੇਜ ਰਫਤਾਰ ਨਾਲ ਆਉਂਣ ਵਾਲੇ ਵਹੀਕਲਾਂ ਦੀ ਲਪੇਟ ਵਿੱਚ ਆਉਂਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੇ ਕੇਸਾਂ ਵਿੱਚ ਬਹੁਤੇ....