ਰਾਸ਼ਟਰੀ

ਰਾਸ਼ਟਰਪਤੀ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਮਹਾਕੁੰਭ ਹਾਦਸੇ 'ਤੇ ਕੀਤਾ ਦੁੱਖ ਪ੍ਰਗਟ 
ਨਵੀਂ ਦਿਲੀ, 31 ਜਨਵਰੀ 2025 : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਆਪਣੇ ਸੰਬੋਧਨ ਨਾਲ ਬਜਟ ਸੈਸ਼ਨ ਦੀ ਸ਼ੁਰੂਆਤ ਕੀਤੀ। ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਭਵਿੱਖ ਵਿੱਚ ਸਰਕਾਰੀ ਸਕੀਮਾਂ 'ਤੇ ਕੀ ਕੇਂਦਰਿਤ ਕੀਤਾ ਜਾਵੇਗਾ, ਇਸ ਬਾਰੇ ਵੀ ਚਾਨਣਾ ਪਾਇਆ। ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਨੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ।....
ਹੁਣ ਬਿਨਾਂ ਵੀਜ਼ੇ ਦੇ ਰੂਸ ਜਾ ਸਕਣਗੇ ਭਾਰਤੀ
ਮੁੰਬਈ, 30 ਜਨਵਰੀ 2025 : ਮਾਸਕੋ ਸਿਟੀ ਟੂਰਿਜ਼ਮ ਕਮੇਟੀ ਦੇ ਚੇਅਰਮੈਨ ਇਵਗੇਨੀ ਕੋਜ਼ਲੋਵ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਜ਼ਲੋਵ ਨੇ ਕਿਹਾ, 'ਜਦੋਂ ਸੈਲਾਨੀਆਂ ਦਾ ਇੱਕ ਸਮੂਹ ਰੂਸ ਦੀ ਯਾਤਰਾ ਕਰ ਰਿਹਾ ਹੈ, ਤਾਂ ਬਿਨਾਂ ਵੀਜ਼ਾ ਯਾਤਰਾ ਲਈ ਦਸਤਾਵੇਜ਼ ਵਿੱਚ ਉਨ੍ਹਾਂ ਸਾਰਿਆਂ ਦੇ ਨੰਬਰਾਂ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਗਰੁੱਪ 10 ਤੋਂ 20 ਲੋਕਾਂ ਦਾ ਹੋ ਸਕਦਾ ਹੈ। ਰੂਸੀ ਸਰਕਾਰ ਭਾਰਤ ਤੋਂ ਯਾਤਰਾ ਕਰਨ ਵਾਲੇ ਸੈਲਾਨੀਆਂ ਦੇ ਸਮੂਹਾਂ ਲਈ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ ਦੇਣ ਲਈ ਸਮੂਹ....
ਦੱਖਣੀ ਸੂਡਾਨ 'ਚ ਭਿਆਨਕ ਜਹਾਜ਼ ਹਾਦਸਾ, ਇਕ ਭਾਰਤੀ ਸਮੇਤ 20 ਦੀ ਮੌਤ
ਜੁਬਾ, 30 ਜਨਵਰੀ, 2025 : ਦੱਖਣੀ ਸੂਡਾਨ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਭਾਰਤੀ ਨਾਗਰਿਕ ਸਮੇਤ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਏਐਫਪੀ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਤੇਲ ਨਾਲ ਭਰਪੂਰ ਯੂਨਿਟੀ ਸਟੇਟ ਵਿੱਚ ਵਾਪਰਿਆ। ਰਾਜ ਦੇ ਸੂਚਨਾ ਮੰਤਰੀ ਗਟਵੇਚ ਬਿਪਲ ਨੇ ਦੱਸਿਆ ਕਿ ਚੀਨੀ ਤੇਲ ਕੰਪਨੀ ਗ੍ਰੇਟਰ ਪਾਇਨੀਅਰ ਆਪਰੇਟਿੰਗ ਕੰਪਨੀ ਦੁਆਰਾ ਕਿਰਾਏ 'ਤੇ ਲਏ ਗਏ ਜਹਾਜ਼ 'ਤੇ ਦੋ ਪਾਇਲਟਾਂ ਸਮੇਤ 21 ਲੋਕ....
ਦਿੱਲੀ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਈਸੀ ਦਾ ਛਾਪਾ
ਅਸੀਂ ਕੋਈ ਛਾਪੇਮਾਰੀ ਨਹੀਂ ਕੀਤੀ : ਚੋਣ ਕਮਿਸ਼ਨ ਭਾਜਪਾ ਵਾਲੇ ਦਿਨ-ਦਿਹਾੜੇ ਪੈਸੇ, ਜੁੱਤੀਆਂ, ਚਾਦਰਾਂ ਵੰਡ ਰਹੇ ਹਨ, ਜੋ ਦਿਖਾਈ ਨਹੀਂ ਦੇ ਰਿਹਾ : ਮੁੱਖ ਮੰਤਰੀ ਆਤਿਸ਼ੀ "ਸਾਨੂੰ ਪੈਸੇ ਵੰਡਣ ਦੀ ਸ਼ਿਕਾਇਤ ਮਿਲੀ ਹੈ। ਅਸੀਂ ਸ਼ਿਕਾਇਤ ਦਾ 100 ਮਿੰਟਾਂ ਵਿੱਚ ਨਿਪਟਾਰਾ ਕਰਨਾ ਹੈ : ਰਿਟਰਨਿੰਗ ਅਫਸਰ ਨਵੀਂ ਦਿੱਲੀ, 30 ਜਨਵਰੀ 2025 : 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਧਾਨੀ 'ਚ ਸਿਆਸਤ ਆਪਣੇ ਸਿਖਰਾਂ 'ਤੇ ਹੈ। ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਚੋਣ....
ਮੱਧ ਪ੍ਰਦੇਸ਼ ‘ਚ ਸੀਮਿੰਟ ਪਲਾਂਟ ‘ਚ ਵੱਡਾ ਹਾਦਸਾ, 5 ਮਜ਼ਦੂਰਾਂ ਦੀ ਮੌਤ, ਕਈ ਮਲਬੇ ਹੇਠ ਦੱਬੇ ਮਜ਼ਦੂਰ 
ਪੰਨਾ, 30 ਜਨਵਰੀ : ਮੱਧ ਪ੍ਰਦੇਸ਼ ਦੇ ਪੰਨਾ ਸਥਿਤ ਜੇਕੇ ਸੀਮਿੰਟ ਪਲਾਂਟ ‘ਚ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਪਲਾਂਟ ਦੇ ਨਿਰਮਾਣ ਅਧੀਨ ਹਿੱਸੇ ਵਿੱਚ ਛੱਤ ਦੀਆਂ ਸਲੈਬਾਂ ਵਿਛਾਈਆਂ ਜਾ ਰਹੀਆਂ ਸਨ, ਜਿੱਥੇ ਸੈਂਕੜੇ ਮਜ਼ਦੂਰ ਕੰਮ ਕਰ ਰਹੇ ਸਨ। ਇਸ ਦੌਰਾਨ ਅਚਾਨਕ ਸਕੈਫੋਲਡਿੰਗ ਡਿੱਗ ਗਈ, ਜਿਸ ਕਾਰਨ ਕਈ ਮਜ਼ਦੂਰ ਇਸ ਦੀ ਲਪੇਟ ‘ਚ ਆ ਗਏ। ਇਸ ਹਾਦਸੇ ‘ਚ 5 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 50 ਦੇ ਕਰੀਬ ਮਜ਼ਦੂਰ ਜ਼ਖ਼ਮੀ ਹੋਏ ਹਨ। ਕੰਪਨੀ ਸੂਤਰਾਂ ਨੇ ਦੱਸਿਆ ਕਿ ਰਾਹਤ ਕਾਰਜ ਕੀਤੇ ਜਾ ਰਹੇ ਹਨ।....
ਕੇਂਦਰ ਦੀ ਨੀਤੀ ‘ਤੇ ਡਾ. ਬਾਲੀ ਦਾ ਵੱਡਾ ਬਿਆਨ, “ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਨਵੀਂ ਦਿੱਲੀ, 30 ਜਨਵਰੀ (ਭੁਪਿੰਦਰ ਸਿੰਘ ਧਨੇਰ) : "ਘੱਟ ਗਿਣਤੀਆਂ ‘ਤੇ ਹਮਲੇ, ਪੰਜਾਬ ‘ਚ ਰਾਸ਼ਟਰਪਤੀ ਸ਼ਾਸਨ ਦੀ ਸਾਜ਼ਿਸ਼, ਤੇ ਜ਼ਾਤੀ-ਧਰਮ ਦੇ ਆਧਾਰ ‘ਤੇ ਵੰਡ – ਇਹ ਸਭ ਇੱਕ ਸੋਚੀ ਸਮਝੀ ਯੋਜਨਾ ਦਾ ਹਿੱਸਾ ਹਨ," ਇਹ ਗੰਭੀਰ ਦਾਅਵਾ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਡਾ. ਰਮੇਸ਼ ਕੁਮਾਰ ਬਾਲੀ ਨੇ ਕੀਤਾ। ਡਾ. ਬਾਲੀ ਨੇ ਆਸ਼ੰਕਾ ਜਤਾਈ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਕੇ ਇਸਦੇ ਟੁਕੜੇ ਕਰਨ....
ਕੈਨੇਡਾ ਦੀ ਸਰਕਾਰੀ ਏਜੰਸੀ ਨੇ ਮੰਨਿਆ ਕਿ ਸਾਡੇ ਦੇਸ਼ ਤੋਂ ਭਾਰਤ ’ਚ ਫੈਲਾਇਆ ਜਾਂਦਾ ਹੈ ਅਤਿਵਾਦ ਤੇ ਅਤਿਵਾਦੀਆਂ ਨੂੰ ਹੁੰਦੀ ਹੈ ਫ਼ੰਡਿੰਗ
ਨਵੀਂ ਦਿੱਲੀ, 29 ਜਨਵਰੀ 2025 : ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਅਤਿਵਾਦੀਆਂ ਲਈ ਕੈਨੇਡਾ ਸੁਰੱਖਿਅਤ ਦੇਸ਼ ਬਣ ਗਿਆ ਹੈ। ਇਹ ਗੱਲ ਕੈਨੇਡਾ ਨੇ ਵੀ ਹੁਣ ਕਬੂਲ ਕਰ ਲਈ ਹੈ। ਦਰਅਸਲ, ਕੈਨੇਡਾ ਸਰਕਾਰ ਵਲੋਂ ਅਪਣੇ ਦੇਸ਼ ’ਚ ਵਿਦੇਸ਼ੀ ਦਖ਼ਲ ਕਮਿਸ਼ਨ (Foreign Interference Commission) ਦਾ ਗਠਨ ਕੀਤਾ ਗਿਆ ਹੈ। ਇਸ ਕਮਿਸ਼ਨ ਨੇ ਸੱਤ ਵਾਲਊਮ ਦੀ ਰਿਪੋਰਟ ਕੈਨੇਡਾ ਸਰਕਾਰ ਨੂੰ ਸੌਂਪੀ ਹੈ। ਵਿਦੇਸ਼ੀ ਦਖ਼ਲ ਦੀ ਜਾਂਚ ਕਰ ਰਹੀ ਇਸ ਕਮੇਟੀ ਨੇ ਰਿਪੋਰਟ ਵਿਚ ਕਈ ਸਨਸਨੀਖੇਜ਼ ਪ੍ਰਗਟਾਵੇ ਕੀਤੇ ਹਨ।....
ਯਮੁਨਾ ਨੂੰ ‘ਜ਼ਹਿਰੀਲਾ’ ਕਰਨ ਦੇ ਦਾਅਵੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ‘ਆਪ’ ਨੂੰ ਘੇਰਿਆ, ਕਿਹਾ ਉਹ ਖੁਦ ਯਮੁਨਾ ਦਾ ਪਾਣੀ ਪੀਂਦੇ ਹਨ।
ਨਵੀਂ ਦਿੱਲੀ, 29 ਜਨਵਰੀ 2025 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਦਿੱਲੀ ਵਿਧਾਨ ਸਭਾ ਦੇ ਚੋਣ ਮੈਦਾਨ ਵਿੱਚ ਉਤਰੇ। ਉੱਤਰ-ਪੂਰਬੀ ਦਿੱਲੀ ਦੇ ਕਰਤਾਰ ਨਗਰ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ, "ਹੁਣ ਦਿੱਲੀ ਵਿੱਚ ਇੱਕ ਹੀ ਆਵਾਜ਼ ਗੂੰਜ ਰਹੀ ਹੈ- AAP-Da ਬਰਦਾਸ਼ਤ ਨਹੀਂ ਕਰੇਗੀ... ਬਦਲੇਗੀ! 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਹਰਿਆਣਾ ਸਰਕਾਰ 'ਤੇ ਯਮੁਨਾ ਦੇ ਪਾਣੀ ਨੂੰ ਜ਼ਹਿਰੀਲਾ ਬਣਾਉਣ ਦੇ ਦੋਸ਼ਾਂ....
ਸਾਊਦੀ ਅਰਬ ਵਿੱਚ ਭਿਆਨਕ ਸੜਕ ਹਾਦਸੇ ਵਿੱਚ 9 ਭਾਰਤੀਆਂ ਦੀ ਮੌਤ 
ਸਾਊਦੀ ਅਰਬ, 29 ਜਨਵਰੀ 2025 : ਸਾਊਦੀ ਅਰਬ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ 9 ਭਾਰਤੀਆਂ ਦੀ ਮੌਤ ਹੋ ਗਈ ਹੈ। ਜੇਦਾਹ ਸਥਿਤ ਭਾਰਤੀ ਮਿਸ਼ਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮਿਸ਼ਨ ਨੇ ਦੱਸਿਆ ਕਿ ਇਹ ਹਾਦਸਾ ਪੱਛਮੀ ਸਾਊਦੀ ਅਰਬ ਦੇ ਜੀਜ਼ਾਨ ਨੇੜੇ ਵਾਪਰਿਆ। ਮਿਸ਼ਨ ਨੇ ਕਿਹਾ ਕਿ ਉਹ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਦੇ ਸੰਪਰਕ ਵਿੱਚ ਹੈ। ਇਸ ਤੋਂ ਇਲਾਵਾ ਉਹ ਸਾਊਦੀ ਅਧਿਕਾਰੀਆਂ ਦੇ ਸੰਪਰਕ 'ਚ ਹੈ ਅਤੇ ਉਹ ਆਪਣਾ ਸਹਿਯੋਗ ਦੇ ਰਹੇ ਹਨ। ਭਾਰਤੀ ਵਣਜ ਦੂਤਘਰ ਨੇ ਇਕ ਐਕਸ-ਪੋਸਟ ਵਿਚ ਕਿਹਾ,....
ਚਾਈਬਾਸਾ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ, ਦੋ ਨਕਸਲੀ ਮਾਰੇ ਗਏ
ਚਾਈਬਾਸਾ, 29 ਜਨਵਰੀ 2025 : ਝਾਰਖੰਡ ਦੇ ਚਾਈਬਾਸਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਈ। ਜਿਸ ਵਿੱਚ ਦੋ ਨਕਸਲੀ ਮਾਰੇ ਗਏ ਹਨ। ਪੁਲਸ ਹੈੱਡਕੁਆਰਟਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚਾਈਬਾਸਾ ਦੇ ਸੋਨੂਵਾ ਥਾਣਾ ਖੇਤਰ 'ਚ ਪੁਲਸ ਅਤੇ ਨਕਸਲੀਆਂ ਵਿਚਾਲੇ ਹੋਏ ਭਿਆਨਕ ਮੁਕਾਬਲੇ 'ਚ ਦੋ ਨਕਸਲੀ ਮਾਰੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਜ਼ੋਨਲ ਕਮਾਂਡਰ ਸੰਜੇ ਗੰਝੂ ਵਜੋਂ ਹੋਈ ਹੈ। ਇਸ ਦੇ ਨਾਲ ਹੀ ਦੂਜੀ ਮਾਰੀ ਗਈ ਮਹਿਲਾ ਨਕਸਲੀ ਅਨਲ ਦਾ ਦੀ ਮਹਿਲਾ ਦੋਸਤ ਦੱਸੀ....
ਮਹਾਕੁੰਭ 'ਚ ਮੌਨੀ ਅਮਾਵਸਿਆ 'ਤੇ ਮਚੀ ਭਗਦੜ, 59 ਸ਼ਰਧਾਲੂਆਂ ਦੀ ਮੌਤ
ਨਵੀ ਦਿੱਲੀ, 29 ਜਨਵਰੀ 2025 : ਮੌਨੀ ਅਮਾਵਸਿਆ 'ਤੇ ਮੰਗਲਵਾਰ ਨੂੰ ਮਹਾਕੁੰਭ 'ਚ ਵੱਡਾ ਹਾਦਸਾ ਹੋਇਆ। ਸੰਗਮ ਨੱਕ ਨੇੜੇ ਦੇਰ ਰਾਤ ਭਗਦੜ ਮੱਚ ਗਈ, ਜਿਸ ਵਿੱਚ 59 ਨਹਾਉਣ ਵਾਲਿਆਂ ਦੀ ਮੌਤ ਹੋ ਗਈ। 24 ਲੋਕ ਜ਼ਖਮੀ ਵੀ ਹੋਏ ਹਨ। ਉਸ ਨੂੰ ਐਸਆਰਐਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮ੍ਰਿਤਕਾਂ ਵਿੱਚੋਂ ਸੱਤ ਦੀ ਪਛਾਣ ਹੋ ਗਈ ਹੈ ਅਤੇ ਉਹ ਪ੍ਰਯਾਗਰਾਜ ਤੋਂ ਇਲਾਵਾ ਬਿਹਾਰ, ਝਾਰਖੰਡ ਅਤੇ ਕੋਲਕਾਤਾ ਦੇ ਵਸਨੀਕ ਹਨ। ਹਾਲਾਂਕਿ ਮੁੱਖ ਮੰਤਰੀ ਯੋਗੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਬੈਰੀਕੇਡਾਂ 'ਤੇ ਛਾਲ....
ਵਿਧਾਨ ਸਭਾ ਚੋਣਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਮਿਲੀ ਜ਼ਿੰਮੇਵਾਰੀ
ਨਵੀ ਦਿੱਲੀ, 29 ਜਨਵਰੀ 2025 : ਚੋਣ ਕਮਿਸ਼ਨ ਵੱਲੋਂ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਦਿੱਲੀ ਵਿੱਚ 5 ਫਰਵਰੀ ਨੂੰ ਵੋਟਾਂ ਪੈਣਗੀਆਂ ਜਦਕਿ 8 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ। ਇਸ ਵਾਰ ਭਾਜਪਾ ਅਤੇ ਕਾਂਗਰਸ ਵਾਪਸੀ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ। ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਵੱਡੀ ਜ਼ਿੰਮੇਵਾਰੀ ਸੌਪੀ ਹੈ। ਪਾਰਟੀ ਨੇ ਬਾਜਵਾ ਨੂੰ ਸੀਨੀਅਰ ਆਬਜ਼ਰਵਰ ਨਿਯੁਕਤ ਕੀਤਾ ਹੈ।....
ਦੇਸ਼ ਵਿੱਚ ਕੱਚੇ ਮਾਲ ਦੀ ਬਰਾਮਦ ਅਤੇ ਤਿਆਰ ਉਤਪਾਦਾਂ ਦੀ ਦਰਾਮਦ ਮਨਜ਼ੂਰ ਨਹੀਂ : ਪੀਐਮ ਮੋਦੀ 
ਪ੍ਰਧਾਨ ਮੰਤਰੀ ਨੇ ‘ਮੇਕ ਇਨ ਓਡੀਸ਼ਾ’ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ ਭੁਵਨੇਸ਼ਵਰ, 28 ਜਨਵਰੀ 2025 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭੁਵਨੇਸ਼ਵਰ ਵਿੱਚ ‘ਉਤਕਰਸ਼ ਓਡੀਸ਼ਾ, ਮੇਕ ਇਨ ਓਡੀਸ਼ਾ ਕਨਕਲੇਵ’ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਜਨਤਾ ਮੈਦਾਨ ਵਿੱਚ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਅਤੇ ਰਾਜਪਾਲ ਹਰੀ ਬਾਬੂ ਕੰਭਮਪਤੀ ਦੀ ਮੌਜੂਦਗੀ ਵਿੱਚ ਵਪਾਰਕ ਸੰਮੇਲਨ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ‘ਮੇਕ ਇਨ ਓਡੀਸ਼ਾ’ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ, ਜੋ ਕਿ ਇੱਕ ਜੀਵੰਤ....
5000 ਰੁਪਏ ਦਾ ਫਲਾਈਟ ਦਾ ਕਿਰਾਇਆ ਵਧਾ ਕੇ 50000 ਰੁਪਏ ਕਰ ਦਿੱਤਾ ਗਿਆ, ਜੋ ਸ਼ਰਧਾਲੂਆਂ ਨਾਲ ਬੇਇਨਸਾਫੀ ਹੈ : ਰਾਘਵ ਚੱਢਾ 
ਰਾਘਵ ਚੱਢਾ ਨੇ ਮਹਾਕੁੰਭ ਦੌਰਾਨ ਉਡਾਣਾਂ ਦੇ ਕਿਰਾਏ 'ਚ ਮਨਮਾਨੀ 'ਤੇ ਚੁੱਕੇ ਸਵਾਲ, ਕਿਹਾ- ਸ਼ਰਧਾਲੂਆਂ ਦੀ ਆਸਥਾ ਨਾਲ ਕੀਤਾ ਜਾ ਰਿਹਾ ਹੈ ਖਿਲਵਾੜ ਸੰਸਦ ਮੈਂਬਰ ਨੇ ਸਰਕਾਰ ਤੋਂ ਸ਼ਰਧਾਲੂਆਂ ਲਈ ਸਸਤੀਆਂ ਉਡਾਣਾਂ ਦਾ ਪ੍ਰਬੰਧ ਕਰਨ ਦੀ ਕੀਤੀ ਮੰਗ ਸੰਸਦ ਮੈਂਬਰ ਰਾਘਵ ਚੱਡਾ ਨੇ ਕਿਹਾ - ਸ਼ਰਧਾਲੂਆਂ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ,ਇਸ ਨੂੰ ਯਕੀਨੀ ਬਣਾਉਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਨਵੀਂ ਦਿੱਲੀ, 28 ਜਨਵਰੀ 2025 : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਪ੍ਰਯਾਗਰਾਜ ਵਿੱਚ ਚੱਲ ਰਹੇ....
ਜਿਹੜਾ ਵੀ ਤਖ਼ਤ ਸਾਹਿਬਾਨ ਤੋਂ ਮੁੱਖ ਮੋੜਦਾ ਹੈ, ਉਨ੍ਹਾਂ ਦੀਆਂ ਨਸਲਾਂ ਨਾਸ ਹੋ ਜਾਂਦੀਆਂ ਹਨ : ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ
ਨਾਦੇੜ, 28 ਜਨਵਰੀ 2025 : ਤਖ਼ਤ ਸ੍ਰੀ ਅਬਿਚਲ ਨਗਰ ਸਾਹਿਬ ਵਿਖੇ ਦਸਮੇਸ਼ ਪਿਤਾ, ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਿੰਘਾਸਨ ਤਖ਼ਤ ਸਾਹਿਬ ਦੀ ਸੇਵਾ ਦੇ 25 ਸਾਲ ਪੂਰੇ ਹੋਣ ਤੇ ਇੱਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜੱਥੇਦਾਰ ਗਿਆਨੀ ਰਘਵੀਰ ਸਿੰਘ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਹਜ਼ੂਰ ਸਾਹਿਬ ਦੇ ਜੱਥੇਦਾਰ ਬਾਬਾ ਕੁਲਵੰਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੱਥੇਦਾਰ ਗਿਆਨੀ ਸੁਲਤਾਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿ ਦੇ....