news

Jagga Chopra

Articles by this Author

ਅੰਬਾਲਾ ਨਜ਼ਦੀਕ ਭਿਆਨਕ ਸੜਕ ਹਾਦਸਾ, ਮਾਂ-ਪੁੱਤ ਦੀ ਮੌਤ

ਤੇਪਲਾ, 16 ਜਨਵਰੀ : ਅੰਬਾਲਾ ਦੇ ਸਾਹਾ ਸਥਿਤ ਤੇਪਲਾ ਵਿਚ ਜਗਾਧਰੀ ਰੋਡ ‘ਤੇ ਅੱਜ ਸੜਕ ਹਾਦਸੇ ਵਿਚ ਮਾਂ-ਪੁੱਤ ਦੀ ਮੌਤ ਹੋ ਗਈ। ਲੁਧਿਆਣਾ ਦੇ ਮਾਛੀਵਾੜਾ ਵਿਚ ਭਾਣਜੀ ਦੇ ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਆਰਟਿਗਾ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਦੇ ਵਿਚ ਵੜ ਗਈ। ਇਸ ਹਾਦਸੇ ਵਿਚ ਯਮੁਨਾਨਗਰ ਦੇ ਲਾਲਦੁਆਰਾ ਵਾਸੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਜਦੋਂ ਕਿ 3 ਜ਼ਖਮੀ

ਦੋ ਧਿਰਾਂ ਵਿਚਕਾਰ ਆਹਮਣੇ-ਸਾਹਮਣੇ ਗੋਲੀਆਂ ਚੱਲਣ ਨਾਲ ਦੋ ਵਿਅਕਤੀਆਂ ਦੀ ਮੌਤ

ਮੰਡੀ ਕਾਲਾਂਵਾਲੀ,16 ਜਨਵਰੀ : ਹਰਿਆਣਾ ਸੂਬੇ ਦੇ ਜ਼ਿਲ੍ਹਾ ਸਿਰਸਾ ਅਧੀਨ ਮੰਡੀ ਕਾਲਾਂਵਾਲੀ ਵਿਚ ਦੇਸੂ ਰੋਡ ’ਤੇ ਆਪਸੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਵਿਚਕਾਰ ਆਹਮਣੇ-ਸਾਹਮਣੇ ਗੋਲੀਆਂ ਚੱਲਣ ਨਾਲ ਦੋ ਵਿਅਕਤੀਆਂ ਦੀ ਮੌਤ ਦੀ ਖ਼ਬਰ ਹੈ | ਜਦਕਿ ਦੋ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇੱਕ ਧਿਰ ਨੇ ਦੂਜੇ ਧਿਰ ਦੀ ਗੱਡੀ ਨੂੰ ਰੋਕ ਕੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ

ਸਾਬਕਾ ਵਿਧਾਇਕ ਬੈਂਸ ਨੂੰ ਹਾਈਕੋਰਟ ਵਲੋਂ ਮਿਲੀ ਰੈਗੂਲਰ ਜ਼ਮਾਨਤ

ਚੰਡੀਗੜ੍ਹ,16 ਜਨਵਰੀ : ਪੰਜਾਬ ਵਿੱਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਲੁਧਿਆਣਾ ਵਿੱਚ 8 ਫਰਵਰੀ 2022 ਨੂੰ ਦਰਜ ਹੋਏ ਚੋਣ ਵਿਵਾਦ ਦੇ ਮਾਮਲੇ ਵਿੱਚ ਹਾਈਕੋਰਟ ਨੇ ਉਨ੍ਹਾਂ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਥਾਨਕ ਪੁਲਿਸ ਨੇ ਪੰਜਾਬ

ਅਮਰੀਕਾ ਵਿੱਚ ਹੜ੍ਹ ਅਤੇ ਮੀਂਹ ਨੇ ਮਚਾਈ ਤਬਾਹੀ, 20 ਲੋਕਾਂ ਦੀ ਮੌਤ

ਕੈਲੀਫੋਰਨੀਆ, 16 ਜਨਵਰੀ : ਅਮਰੀਕਾ ਇਨ੍ਹੀਂ ਦਿਨੀਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਿਹਾ ਜਿਸ ਨਾਲ ਮਨੁੱਖੀ ਜੀਵਨ ਕਾਫੀ ਪ੍ਭਾਵਿਤ ਹੋਇਆ ਹੈ। ਅਮਰੀਕਾ ਵਿੱਚ ਬਰਫੀਲੇ ਚੱਕਰਵਾਤੀ ਤੂਫਾਨ ਤੋਂ ਬਾਅਦ ਹੁਣ ਹੜ੍ਹ ਅਤੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਹੁਣ ਤੱਕ 20 ਤੋਂ ਵੱਧ ਨਾਗਰਿਕਾਂ ਦੀ ਮੌਤ ਦੀ ਖ਼ਬਰ ਹੈ। ਹੜ੍ਹ, ਮੀਂਹ ਅਤੇ ਤੂਫਾਨ ਦਾ ਇਹ ਅਸਰ ਅਮਰੀਕੀ ਸੂਬੇ ਕੈਲੀਫੋਰਨੀਆ

ਸੜਕੀ ਤੇ ਰੇਲਵੇ ਆਵਾਜਾਈ ਲਤੀਫ਼ਪੁਰਾ ਦੇ ਮਸਲੇ ਉੱਪਰ ਗੁੰਗੀ,ਬੋਲੀ ਸਰਕਾਰ ਦੀ ਜ਼ੁਬਾਨ ਖੁਲਵਾਉਣ ਲਈ ਕੀਤਾ ਗਿਆ ਹੈ : ਭੰਡਾਲ

ਜਲੰਧਰ,16 ਜਨਵਰੀ : ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤੀ ਲੋਕਾਂ ਨੇ ਏਥੇ ਧੰਨੋ ਵਾਲੀ ਨੇੜੇ 4 ਘੰਟੇ ਲਈ ਹਾਈਵੇ ਤੇ ਰੇਲਵੇ ਟਰੈਕ ਜਾਮ ਕੀਤਾ। ਇਹ ਜਾਮ ਸਵੇਰੇ ਠੀਕ 11:30 ਵਜੇ ਸ਼ੁਰੂ ਕੀਤਾ ਗਿਆ ਅਤੇ 3:30 ਵਜੇ ਸਮਾਪਤ ਖ਼ਤਮ ਕੀਤਾ ਗਿਆ।ਜਾਮ ਦੌਰਾਨ ਜਿੱਥੇ ਵਿਆਹ ਵਾਲੀਆਂ ਤਿੰਨ ਗੱਡੀਆਂ, 2 ਐਂਬੂਲੈਂਸ ਨੂੰ ਜਾਮ ਖੋਲ ਕੇ

ਕੁੱਤੇ ਦੇ ਹਮਲੇ ਤੋਂ ਬਚਣ ਲਈ ਸਵੀਗੀ ਡਿਲਿਵਰੀ ਬੁਆਏ ਨੇ ਤੀਜੀ ਮੰਜ਼ਿਲ ਤੋਂ ਮਾਰੀ ਸੀ ਛਾਲ, ਹਸਪਤਾਲ ‘ਚ ਮੌਤ

ਤੇਲੰਗਾਨਾ,16 ਜਨਵਰੀ : ਤੇਲੰਗਾਨਾ ਦੇ ਹੈਦਰਾਬਾਦ ਵਿਚ ਇਕ ਸਵੀਗੀ ਡਿਲਵਿਰੀ ਬੁਆਏ ਦੀ ਕੁੱਤੇ ਦੇ ਹਮਲੇ ਵਿਚ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਹੈਦਰਾਬਾਦ ਦੇ ਬੰਜਾਰਾ ਹਿਲਸ ਥਾਣਾ ਖੇਤਰ ਵਿਚ ਸਵੀਗੀ ਡਿਲਵਰੀ ਬੁਆਏ ਰਿਜਵਾਨ ‘ਤੇ ਪਾਲਤੂ ਕੁੱਤੇ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਰਿਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ। ਸਵੀਗੀ

ਵਿਧਾਨ ਸਭਾ ਹਲਕਾ ਦੱਖਣੀ ਅਧੀਨ ਵਾਰਡ ਨੰ: 50 ਦੀਆਂ ਸੜਕਾਂ ਦੀ ਉਸਾਰੀ ਦਾ ਕੰਮ ਸ਼ੁਰੂ
  •  -ਸਾਡੀ ਦੂਜੀ ਗਾਰੰਟੀ ਦਾ ਬਲੂਪ੍ਰਿੰਟ ਵੀ ਪੂਰੀ ਤਰ੍ਹਾਂ ਤਿਆਰ : ਵਿਧਾਇਕ ਛੀਨਾ

ਲੁਧਿਆਣਾ, 16 ਜਨਵਰੀ : ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਬੀਤੇ ਦਿਨ ਵਾਰਡ ਨੰਬਰ 50 ਦੇ ਢੋਲੇਵਾਲ ਅਧੀਨ ਪੈਂਦੇ ਪ੍ਰਭਾਤ ਨਗਰ ਗਲੀ ਨੰਬਰ 6 ਅਤੇ ਢੋਲੇਵਾਲ ਇਲਾਕੇ ਦੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ

ਮਹਾਰਾਜਾ ਦਲੀਪ ਸਿੰਘ ਯਾਦਗਾਰੀ ਰਾਏਕੋਟ (ਬੱਸੀਆਂ ਕੋਠੀ) ਨੂੰ ਸੈਰ ਸਪਾਟਾ ਨਕਸ਼ੇ ਵਿੱਚ ਸ਼ਾਮਿਲ ਕਰਨ ਲਈ ਪ੍ਰੋ. ਗਿੱਲ ਵੱਲੋਂ ਪੰਜਾਬ ਸਰਕਾਰ ਨੂੰ ਮਸ਼ਵਰਾ

ਲੁਧਿਆਣਾ, 16 ਜਨਵਰੀ (ਰਘਵੀਰ ਸਿੰਘ ਜੱਗਾ) : ਬੀਤੀ ਸ਼ਾਮ ਲੁਧਿਆਣਾ ਸਥਿਤ ਇਸ਼ਮੀਤ ਸੰਗੀਤ ਅਕਾਡਮੀ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਆਈ ਪੰਜਾਬ ਦੀ ਕਿਰਤ, ਰੁਜ਼ਗਾਰ, ਸਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਵਿਭਾਗ ਦੀ ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨ ਮਾਨ ਨੂੰ ਮਸ਼ਵਰਾ ਦਿੰਦਿਆਂ  ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਫੌਂਡੇਸ਼ਨ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ

ਜਗਰਾਉਂ 'ਚ ਚਾਇਨਾ ਡੋਰ ਦੀ ਜਾਂਚ ਲਈ ਸੰਯੁਕਤ ਟੀਮਾਂ ਨੇ ਕੀਤੀ ਦੁਕਾਨਾਂ 'ਤੇ ਛਾਪੇਮਾਰੀ

ਲੁਧਿਆਣਾ, 16 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਵਲੋਂ ਜਗਰਾਉਂ ਸਬ-ਡਵੀਜ਼ਨ ਦੇ ਵੱਖ-ਵੱਖ ਖੇਤਰਾਂ ਵਿੱਚ ਪਤੰਗਾਂ ਅਤੇ ਡੋਰ ਵੇਚਣ ਵਾਲੀਆਂ ਦੁਕਾਨਾਂ ਦਾ ਨਿਰੀਖਣ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਪ ਮੰਡਲ

ਜਹਿਰੀਲੀ ਦਵਾਈ ਨਾਲ ਲੜਕੀ ਦੀ ਮੌਤ
  • ਲੜਕੀ ਪਰਿਵਾਰ ਨੇ ਸਹੁਰਾ ਪਰਿਵਾਰ ਖਿਲਾਫ਼ ਕਾਰਵਾਈ ਨੂੰ ਲੈ ਕੇ ਥਾਣਾ ਠੁੱਲੀਵਾਲ ਵਿਖੇ ਦਿੱਤਾ ਧਰਨਾ

ਮਹਿਲ ਕਲਾਂ 16 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਇੱਕ ਲੜਕੀ ਦੀ ਮੌਤ ਹੋ ਜਾਣ ਤੋਂ ਬਾਅਦ ਪੁਲਿਸ ਥਾਣਾ ਠੁੱਲੀਵਾਲਾ ਵਿਖੇ ਕਾਰਵਾਈ ਨਾ ਹੋਣ ਦੇ ਰੋਸ ਵਜੋ ਪਿੰਡ ਦਸੋਧਾ ਸਿੰਘ ਵਾਲਾ ਦੇ ਇੱਕ ਪਰਿਵਾਰ ਵੱਲੋਂ ਸਰਪੰਚ ਸਮਰਜੀਤ ਕੌਰ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।