news

Jagga Chopra

Articles by this Author

ਕਲਕੱਤਾ ਵਿੱਚ ਪੱਤਰਕਾਰ ਕਿਰਨਜੀਤ ਸਿੰਘ ਦੀ ਦਸਤਾਰ ਦੀ ਬੇਅਦਬੀ ਬਰਦਾਸ਼ਤ ਨਹੀਂ: ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ : ਨਿਹੰਗ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਲਕੱਤਾ ਦੇ ਚਾਂਦਨੀ ਚੌਂਕ ਵਿਖੇ ਸਿੱਖ ਪੱਤਰਕਾਰ ਦੀ ਦਸਤਾਰ ਇਕ ਫਿਰਕੇ ਦੇ ਲੋਕਾਂ ਵਲੋਂ ਪੈਰਾਂ ਹੇਠ ਰੋਲਣ, ਮਪੌਲਣ ਦਾ ਸਖ਼ਤ ਨੋਟਿਸ ਲਿਆ ਹੈ। ਅਤੇ ਇਸ ਘਟਨਾ ਦੀ ਡੁੰਘਾਈ ਤੀਕ ਪੜਤਾਲ ਕਰਨ ਲਈ ਸਿੱਖ ਸੰਸਥਾਵਾਂ ਤੇ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ

ਪੁਲ ਤੇ ਰੇਲਵੇ ਟਰੈਕ ਨੂੰ ਸ਼ਰਾਰਤੀ ਅਨਸਰਾਂ ਨੇ ਉਡਾਇਆ, ਪ੍ਰਧਾਨ ਮੰਤਰੀ ਨੇ ਕੁੱਝ ਦਿਨ ਪਹਿਲਾਂ ਕੀਤਾ ਸੀ ਉਦਘਾਟਨ

ਉਦੈਪੁਰ : 13 ਦਿਨ ਪਹਿਲਾਂ ਸ਼ੁਰੂ ਹੋਏ ਉਦੈਪੁਰ-ਅਹਿਮਦਾਬਾਦ ਰੇਲਵੇ ਲਾਈਨ ‘ਤੇ ਬਣੇ ਪੁਲ ਨੂੰ ਸ਼ਨੀਵਾਰ ਦੇਰ ਰਾਤ ਅਣਪਛਾਤੇ ਲੋਕਾਂ ਨੇ ਬਲਾਸਟ ਕਰ ਦਿੱਤਾ। ਸ਼ਰਾਰਤੀ ਅਨਸਰਾਂ ਦੀ ਸਾਜ਼ਿਸ਼ ਪੁਲ ਨੂੰ ਉਡਾਉਣ ਅਤੇ ਰੇਲਵੇ ਟਰੈਕ ਨੂੰ ਤਬਾਹ ਕਰਨ ਦੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਅਕਤੂਬਰ ਨੂੰ ਹੀ ਇਸ ਲਾਈਨ ਦਾ ਉਦਘਾਟਨ ਕੀਤਾ ਸੀ। ਸਭ ਤੋਂ ਪਹਿਲਾਂ ਸਥਾਨਕ ਲੋਕਾਂ

ਭਾਰਤੀ ਮੁੱਕੇਬਾਜ਼ ਥਾਪਾ ਨੇ ਚਾਂਦੀ ਤਮਗਾ ਜਿੱਤਿਆ

ਜਾਰਡਨ : ਸਟਾਰ ਭਾਰਤੀ ਮੁੱਕੇਬਾਜ਼ ਸ਼ਿਵ ਥਾਪਾ ਨੇ ਚਾਂਦੀ ਤਮਗਾ ਜਿੱਤ ਕੇ ਜਾਰਡਨ ਦੀ ਰਾਜਧਾਨੀ ਅੰਮਾਨ ਵਿੱਚ ਆਯੋਜਿਤ 2022 ਏ.ਐੱਸ.ਬੀ.ਸੀ. ਏਸ਼ੀਆਈ ਐਲੀਟ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਸ਼ਾਨਦਾਰ ਮੁਹਿੰਮ ਦਾ ਸਮਾਪਨ ਕੀਤਾ। ਭਾਰਤੀ ਮੁੱਕੇਬਾਜ਼ਾਂ ਨੇ ਇਸ ਮਹਾਂਦੀਪੀ ਮੁਕਾਬਲੇ ਵਿੱਚ ਕੁੱਲ 12 ਤਗ਼ਮੇ ਜਿੱਤੇ। ਇਹ ਥਾਪਾ ਦਾ ਕੁੱਲ ਮਿਲਾ ਕੇ ਤੀਜਾ ਚਾਂਦੀ ਦਾ ਅਤੇ

ਪੰਜਾਬ ਵੱਲੋਂ ਮਿਲੇ ਪਾਣੀ ਦੇ ਜਵਾਬ ਤੋਂ ਬਾਅਦ ਖੱਟਰ ਹੁਣ ਯੋਗੀ ਨੂੰ ਲਿਖਣਗੇ ਪੱਤਰ

ਚੰਡੀਗੜ੍ਹ : ਸਤਲੁਜ ਯਮੁਨਾ ਲਿੰਕ ‘ਤੇ ਪੰਜਾਬ ਦੀ ਨਾਂਹ ਤੋਂ ਬਾਅਦ ਹੁਣ ਹਰਿਆਣਾ ਨੂੰ ਉਤਰ ਪ੍ਰਦੇਸ਼ ਤੋਂ ਆਸ ਹੈ। ਗੰਗਾ-ਯਮੁਨਾ ਲਿੰਕ ਨਹਿਰ ਤੋਂ ਪਾਣੀ ਲਈ ਹਰਿਆਣਾ ਵੱਲੋਂ ਯੂਪੀ ਸੀਐੱਮ ਯੋਗੀ ਆਦਿਤਯਨਾਥ ਨੂੰ ਚਿੱਠੀ ਲਿਖੀ ਜਾਵੇਗੀ। ਹਰਿਆਣਾ ਗੁਰੂਗ੍ਰਾਮ ਜ਼ਿਲ੍ਹੇ ਵਿਚ ਪਾਣੀ ਦੀ ਉਪਲਬਧਤਾ ਵਿਚ ਵਾਧੇ ਲਈ ਜੀਡਬਲਯੂਐੱਸ ਚੈਨਲ ਦੀ ਸਮਰੱਥਾ ਵਧਾਉਣ ਦੀ ਤਿਆਰੀ ਵਿਚ ਲੱਗਾ ਹੈ।

ਨੌਜਵਾਨਾਂ ਖਾਸ ਕਰਕੇ ਨਾਬਾਲਗਾਂ ਵਿਚ ਗਨ ਕਲਚਰ ਪ੍ਰਤੀ ਵਧ ਰਹੇ ਰੁਝਾਨ ਵੱਡੀ ਚਿੰਤਾ : ਜਾਖੜ

ਚੰਡੀਗੜ੍ਹ : ਸਾਬਕਾ ਸਾਂਸਦ ਤੇ ਭਾਜਪਾ ਆਗੂ ਸੁਨੀਲ ਜਾਖੜ ਨੇ ਨੌਜਵਾਨਾਂ ਖਾਸ ਕਰਕੇ ਨਾਬਾਲਗਾਂ ਵਿਚ ਗਨ ਕਲਚਰ ਪ੍ਰਤੀ ਵਧ ਰਹੇ ਰੁਝਾਨ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਸਬੰਧ ਸਰਕਾਰ ਤੇ ਸਮਾਜ ਪੱਧਰ ‘ਤੇ ਸਾਰਥਕ ਉਪਰਾਲੇ ਕਰਨ ਦੀ ਲੋੜ ਹੈ ਤਾਂ ਕਿ ਇਸ ਨੂੰ ਰੋਕਿਆ ਜਾ ਸਕੇ। ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਨਾਬਾਲਗ ਤੱਕ ਸ਼ਾਮਲ ਸਨ। ਉਸੇ

ਅਮਰੀਕਾ 'ਚ ਏਅਰਸ਼ੋਅ ਦੌਰਾਨ ਦੋ ਹਵਾਈ ਜਹਾਜ਼ ਆਪਸ ਵਿਚ ਟਕਰਾਏ

ਅਮਰੀਕਾ : ਅਮਰੀਕਾ ਦੇ ਡਲਾਸ ਵਿਚ ਇਕ ਏਅਰਸ਼ੋਅ ਦੌਰਾਨ ਦੋ ਹਵਾਈ ਜਹਾਜ਼ ਆਪਸ ਵਿਚ ਟਕਰਾ ਗਏ। ਦੋਵੇਂ ਜਹਾਜ਼ ਤੁਰੰਤ ਜ਼ਮੀਨ ‘ਤੇ ਆ ਡਿੱਗੇ ਤੇ ਅੱਗੇ ਦੇ ਗੋਲਿਆਂ ਵਿਚ ਤਬਦੀਲ ਹੋ ਕੇ ਫਟ ਗਏ। ਯੂਐੱਸ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਦੋਵੇਂ ਪਲੇਨ ਦੇ ਪਾਇਲਟਾਂ ਦੀ ਸਥਿਤੀ ਅਜੇ ਤੱਕ ਸਾਫ ਨਹੀਂ ਹੈ। ਏਅਰਸ਼ੋਅ ਵਿਚ ਹਿੱਸਾ ਲੈਣ ਵਾਲੇ ਲੋਕਾਂ

ਗਰੀਬ ਮਜ਼ਦੂਰਾਂ ਨੂੰ ਮਾਨ ਸਰਕਾਰ ਵੱਲੋਂ ਵੱਡਾ ਤੋਹਫਾ

ਚੰਡੀਗੜ੍ਹ : ਮਾਨ ਸਰਕਾਰ ਵੱਲੋਂ ਗਰੀਬ ਮਜ਼ਦੂਰਾਂ ਨੂੰ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ। ਸੂਬਾ ਸਰਕਾਰ ਮਨਰੇਗਾ ਸਕੀਮ ਤਹਿਤ ਬੇਰੋਜ਼ਗਾਰਾਂ ਨੂੰ ਭੱਤਾ ਦੇਣ ਜਾ ਰਹੀ ਹੈ। ਪੰਜਾਬ ਸਰਕਾਰ ਜਲਦ ਹੀ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਤਹਿਤ ਰਜਿਸਟਰਡ ਮਜ਼ਦੂਰਾਂ ਲਈ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਬੇਰੋਜ਼ਗਾਰੀ ਭੱਤਾ ਲਈ ਨਿਯਮਾਂ ਦੀ

ਪੰਜਾਬ ਦੀ ਪਰਾਲੀ ਹੁਣ ਕੇਰਲ ਭੇਜੀ ਜਾਵੇਗੀ, ਪਸ਼ੂਆਂ ਲਈ ਬਣੇਗਾ ਚਾਰਾ

ਚੰਡੀਗੜ੍ਹ : ਪੰਜਾਬ ਵਿਚ ਆਏ ਦਿਨ ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਇਹ ਪ੍ਰਦੂਸ਼ਣ ਦੀ ਸਥਿਤੀ ਨੂੰ ਵੀ ਗੰਭੀਰ ਕਰ ਰਿਹਾ ਹੈ। ਪਰ ਹੁਣ ਪੰਜਾਬ ‘ਚ ਪਰਾਲੀ ਦੇ ਹੱਲ ਦਾ ਨਵਾਂ ਰਾਹ ਖੁੱਲ੍ਹਦਾ ਦਿਖਾਈ ਦੇ ਰਿਹਾ ਹੈ। ਜੇਕਰ ਇਹ ਕਾਮਯਾਬ ਹੁੰਦਾ ਹੈ ਤਾਂ ਸੂਬੇ ਅੰਦਰ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਨੌਬਤ ਨਹੀਂ ਆਵੇਗੀ। ਇਸ ਦਰਮਿਆਨ ਵੱਡੀ

ਲੁਧਿਆਣਾ ਦੇ ਵਿਕਾਸ ਕਾਰਜਾਂ ਲਈ 15 ਕਰੋੜ ਰੁਪਏ ਖਰਚੇ ਜਾਣਗੇ, ਟੈਂਡਰ ਪ੍ਰਕਿਰਿਆ ਸ਼ੁਰੂ : ਨਿੱਜਰ

ਚੰਡੀਗੜ੍ਹ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।  ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੁਧਿਆਣਾ ਦੇ ਸੁੰਦਰੀਕਰਨ ਦਾ

ਭਾਰਤ ਸਰਕਾਰ ਨੇ ਪੰਜਾਬ ਦੇ ਆਮ ਆਦਮੀ ਕਲੀਨਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

ਚੰਡੀਗੜ੍ਹ : ਭਾਰਤ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਕਈ ਪਹਿਲਕਦਮੀਆਂ ਕਰਨ ਲਈ ਸ਼ਲਾਘਾ ਕੀਤੀ ਹੈ। GOI ਨਿਯਮਿਤ ਤੌਰ 'ਤੇ ਵੱਖ-ਵੱਖ ਵਿਧੀਆਂ ਰਾਹੀਂ ਰਾਜਾਂ ਵਿੱਚ NHM ਦੀ ਪ੍ਰਗਤੀ ਦੀ ਨਿਗਰਾਨੀ ਕਰਦਾ ਹੈ। ਸਭ ਤੋਂ ਮਹੱਤਵਪੂਰਨ ਵਿਧੀ ਹਰ ਸਾਲ ਸ਼ੁਰੂ ਕੀਤਾ ਜਾਂਦਾ ਸਾਂਝਾ ਸਮੀਖਿਆ