news

Jagga Chopra

Articles by this Author

ਭੁਲੱਥ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ

ਭੁਲੱਥ, 22 ਜਨਵਰੀ 2025 : ਕਪੂਰਥਲਾ ਦੇ ਭੁਲੱਥ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਭਦੀਪ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਮਹਿਮੂਦਪੁਰ ਕਪੂਰਥਲਾ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ

ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ : ਮੌਸਮ ਵਿਭਾਗ 

ਚੰਡੀਗੜ੍ਹ, 22 ਜਨਵਰੀ 2025 : ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ, ਰਾਜ ਵਿੱਚ ਕੁਝ ਥਾਵਾਂ 'ਤੇ ਦੋ ਦਿਨਾਂ ਤਕ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਆਈ ਹੈ। ਹਾਲਾਂਕਿ, ਇਹ ਆਮ ਤਾਪਮਾਨ

ਪੰਜਾਬੀਆਂ ਵਿਰੁੱਧ ਪਰਵੇਸ਼ ਵਰਮਾ ਦੀਆਂ ਟਿੱਪਣੀਆਂ  ਭਾਜਪਾ ਦੇ ਡੂੰਘੇ ਪੱਖਪਾਤ ਨੂੰ ਉਜਾਗਰ ਕਰਦੀਆਂ ਹਨ: ਮਲਵਿੰਦਰ ਕੰਗ
  • ਡਰਾਉਣਾ ਅਤੇ ਵੰਡਣਾ ਭਾਜਪਾ ਦੀ ਚੋਣ ਰਣਨੀਤੀ ਹੈ- ਕੰਗ
  • ਕੰਗ ਨੇ ਮੋਦੀ ਤੋਂ ਵਰਮਾ ਦੇ ਸ਼ਰਮਨਾਕ ਬਿਆਨਾਂ ਵਿਰੁੱਧ ਕਾਰਵਾਈ ਕਰਨ ਦੀ ਕੀਤੀ ਮੰਗ, ਪੰਜਾਬੀਆਂ ਨੇ ਭਾਰਤ ਦੀ ਆਜ਼ਾਦੀ ਅਤੇ ਦਿੱਲੀ ਦੇ ਨਿਰਮਾਣ ਲਈ ਲੜਾਈ ਲੜੀ
  • ਦਿੱਲੀ ਦੇ ਲੋਕਾਂ ਨੂੰ ਪੰਜਾਬੀਆਂ ਦਾ ਅਪਮਾਨ ਕਰਨ ਲਈ ਭਾਜਪਾ ਨੂੰ ਸਬਕ ਸਿਖਾਉਣਾ ਚਾਹੀਦਾ ਹੈ, ਉਨ੍ਹਾਂ ਦੀ ਧਰੁਵੀਕਰਨ ਦੀ ਰਾਜਨੀਤੀ ਨੂੰ ਰੱਦ ਕਰਨਾ
ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਜਾਅਲੀ ਵੋਟਰਾਂ ਦੀ ਵੱਡੀ ਪੱਧਰ ’ਤੇ ਰਜਿਸਟਰੇਸ਼ਨ ’ਤੇ ਰੋਹ ਪ੍ਰਗਟਾਇਆ
  • ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਨੂੰ ਮਿਲ ਕੇ ਨਵੇਂ ਵੋਟਰਾਂ ਦੀ ਰਜਿਸਟਰੇਸ਼ਨ ਵਾਸਤੇ ਮਿਆਦ ਵਧਾਉਣ ਦੀ ਬੇਨਤੀ ਕਰਨਗੇ

ਚੰਡੀਗੜ੍ਹ, 22 ਜਨਵਰੀ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੱਡੀ ਗਿਣਤੀ ਵਿਚ ਜਾਅਲੀ ਵੋਟਰਾਂ ਦੀ ਰਜਿਸਟਰੇਸ਼ਨ ਅਤੇ ਅਧੂਰੀਆਂ

ਗਣਤੰਤਰ ਦਿਵਸ ‘ਤੇ ਪੰਜਾਬ-ਰਜਿਸਟਰਡ ਵਾਹਨਾਂ ਨੂੰ ਖ਼ਤਰਾ ਕਹਿਣਾ ਹਰ ਪੰਜਾਬੀ ਅਤੇ ਉਨ੍ਹਾਂ ਦੀ ਦੇਸ਼ ਭਗਤੀ ਦਾ ਅਪਮਾਨ ਹੈ : ਭਗਵੰਤ ਮਾਨ
  • ਆਪ ਨੇ ਭਾਜਪਾ ਆਗੂ ਪਰਵੇਸ਼ ਵਰਮਾ ਦੀਆਂ ਪੰਜਾਬ ਵਿਰੋਧੀ ਟਿੱਪਣੀਆਂ ਦੀ ਕੀਤੀ ਨਿੰਦਾ, ਪੰਜਾਬੀਆਂ ਤੋਂ ਮੁਆਫ਼ੀ ਮੰਗਣ ਦੀ ਕੀਤੀ ਮੰਗ
  • ਗਣਤੰਤਰ ਦਿਵਸ ‘ਤੇ ਪੰਜਾਬ-ਰਜਿਸਟਰਡ ਵਾਹਨਾਂ ਨੂੰ ਖ਼ਤਰਾ ਕਹਿਣਾ ਹਰ ਪੰਜਾਬੀ ਅਤੇ ਉਨ੍ਹਾਂ ਦੀ ਦੇਸ਼ ਭਗਤੀ ਦਾ ਅਪਮਾਨ ਹੈ : ਭਗਵੰਤ ਮਾਨ
  • ਮਾਨ ਨੇ ਅਮਿਤ ਸ਼ਾਹ ਦੀ ਕੀਤੀ ਨਿੰਦਾ,ਕਿਹਾ- ਭਾਜਪਾ ਨੇ ਅਸਲ ਰਾਸ਼ਟਰੀ ਮਸਲਿਆਂ ਨੂੰ
ਰੋਡਵੇਜ਼ ਬੱਸ ਦੀ ਟੱਕਰ ਕਾਰਨ ਵਾਪਰਿਆ ਵੱਡਾ ਹਾਦਸਾ, ਇੱਕ ਵਿਅਕਤੀ ਦੀ ਮੌਤ 

ਜਲੰਧਰ, 22 ਜਨਵਰੀ 2025 : ਜਲੰਧਰ ਦੇ ਰਾਵਲੀ ਨੇੜੇ ਪੰਜਾਬ ਰੋਡਵੇਜ਼ ਦੀ ਬੱਸ, ਬਾਈਕ ਅਤੇ ਰੇਹੜੀ ਵਿਚਾਲੇ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਵਾਰੀਆਂ ਨਾਲ ਭਰੀ ਇੱਕ ਪੰਜਾਬ ਰੋਡਵੇਜ਼ ਦੀ ਬੱਸ ਨੇ ਇੱਕ ਮੋਟਰਸਾਈਕਲ, ਇੱਕ ਰੇਹੜੀ ਵਾਲੇ ਅਤੇ ਇੱਕ ਹੋਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ

ਕਰਨਾਟਕਾ ਵਿੱਚ ਵਾਪਰੇ 2 ਹਾਦਸਿਆਂ ਵਿੱਚ 14 ਲੋਕਾਂ ਦੀ ਮੌਤ

ਕਰਨਾਟਕ, 22 ਜਨਵਰੀ 2025 : ਕਰਨਾਟਕ ਦੇ ਉੱਤਰਾ ਕੰਨੜ ਜ਼ਿਲ੍ਹੇ ਦੇ ਯੇਲਾਪੁਰਾ ਵਿੱਚ ਬੁੱਧਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਟਰੱਕ 50 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 15 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲੀਸ ਅਨੁਸਾਰ ਇਹ ਟਰੱਕ ਸਾਵਨੂਰ ਤੋਂ ਯੇਲਾਪੁਰ ਦੇ ਮੇਲੇ ਵਿੱਚ ਫਲ ਤੇ ਸਬਜ਼ੀਆਂ ਲੈ ਕੇ ਜਾ ਰਿਹਾ

ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਾ ਸਿਪਾਹੀ ਗ੍ਰਿਫ਼ਤਾਰ, ਸਹਿ-ਦੋਸ਼ੀ ਐਸਐਚਓ ਮੌਕੇ ਤੋਂ ਫ਼ਰਾਰ

ਚੰਡੀਗੜ੍ਹ, 22 ਜਨਵਰੀ 2025 : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਚਲਾਈ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੁਲਿਸ ਥਾਣਾ ਗੜ੍ਹਸ਼ੰਕਰ ਵਿੱਚ ਤਾਇਨਾਤ ਸਿਪਾਹੀ ਕਿੰਦਰ ਸਿੰਘ ਨੂੰ 30000 ਰੁਪਏ ਰਿਸ਼ਵਤ ਲੈੰਦਿਆਂ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ਵਿੱਚ ਸਹਿ-ਦੋਸ਼ੀ ਐਸ.ਐਚ.ਓ. ਬਲਜਿੰਦਰ ਸਿੰਘ ਮੱਲ੍ਹੀ ਗ੍ਰਿਫ਼ਤਾਰੀ ਤੋਂ ਬਚ ਕੇ ਮੌਕੇ ਤੋਂ ਫਰਾਰ ਹੋ

ਕਿਸਾਨ ਰਿਵਾਇਤੀ ਖੇਤੀ ਦੇ ਨਾਲ-ਨਾਲ ਜੜ੍ਹੀ ਬੂਟੀਆਂ ਦੀ ਖੇਤੀ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ : ਖੁੱਡੀਆਂ
  • ਅਸ਼ਵਗੰਧਾ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਰਾਜ ਪੱਧਰੀ ਸਮਾਗਮ ਦਾ ਆਯੋਜਨ

ਫ਼ਰੀਦਕੋਟ 22 ਜਨਵਰੀ,2025 : ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਰਿਵਾਇਤੀ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਤੇ ਆਯੂਰਵੈਦ/ਮੈਡੀਕਲ ਵਿੱਚ ਵਰਤੀਆਂ ਜਾਣ ਵਾਲੀਆਂ  ਜੜ੍ਹੀ ਬੂਟੀਆਂ ਆਦਿ ਦੀ ਖੇਤੀ ਵੀ ਕਰਨੀ ਚਾਹੀਦੀ ਹੈ । ਇਸ ਨਾਲ ਜਿਥੇ ਸਾਨੂੰ ਇਹ ਉਤਪਾਦ ਪਰਿਵਾਰ ਲਈ ਵਰਤਨ ਵਾਸਤੇ

ਮੇਲਾ ਮਾਘੀ ਦੌਰਾਨ ਮਿਲਿਆ ਲਾਪਤਾ ਬੱਚਾ

ਸ਼੍ਰੀ ਮੁਕਤਸਰ ਸਾਹਿਬ 22 ਜਨਵਰੀ 2025 : ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਦਿਨ ਪਹਿਲਾ  ਲਾਪਤਾ ਬੱਚਾ  ਮਿਲਿਆ ਹੈ,  ਜਿਸਦੀ  ਉਮਰ ਕਰੀਬ  10 ਸਾਲ ਹੈ ਤੇ ਆਪਣਾ ਨਾਮ ਸ਼ੇਰਾ ਵਾਸੀ ਮਦਰਾਸੀ  ਜਿਲ੍ਹਾ ਅੰਮ੍ਰਿਤਸਰ ਵਿਖੇ ਦਾ ਦੱਸ ਰਿਹਾ ਹੈ। ਇਹ ਜਾਣਕਾਰੀ ਡਾ: ਸ਼ਿਵਾਨੀ ਨਾਗਪਾਲ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦਿੱਤੀ। ਬੱਚੇ ਨੂੰ ਆਪਣੇ ਪਿਤਾ ਦਾ ਨਾਮ ਨਹੀ ਪਤਾ ਅਤੇ