ਪੰਜਾਬ ਦੇ ਮੰਤਰੀ ਐਮਰਜੈਂਸੀ ਸੇਵਾਵਾਂ ਦੀ ਕਰਨਗੇ ਸਮੀਖਿਆ, 10 ਮੰਤਰੀ ਸਰਹੱਦੀ ਇਲਾਕਿਆਂ ਲਈ ਹੋਣਗੇ ਰਵਾਨਾ

ਚੰਡੀਗੜ੍ਹ, 9 ਮਈ 2025 : ਭਾਰਤ-ਪਾਕਿਸਤਾਨ ਵਿਚਾਲੇ ਜਿਥੇ ਤਣਾਅ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹੈ ਉਥੇ ਹੀ ਪੰਜਾਬ (Punjab) ਸਰਕਾਰ ਵੀ ਹਰ ਸਥਿਤੀ ਨਾਲ ਨਜਿੱਠਣ ਲਈ ਐਕਸ਼ਨ ਮੋਡ ਵਿੱਚ ਆ ਗਈ ਹੈ ਦੱਸ ਦਈਏ ਕਿ ਅੱਜ ਪੰਜਾਬ ਦੇ ਮੰਤਰੀ ਸਰਹੱਦੀ ਜ਼ਿਲ੍ਹਿਆਂ ਵਿਚ ਐਮਰਜੈਂਸੀ ਸੇਵਾਵਾਂ ਦਾ ਜਾਇਜ਼ਾ ਲੈਣਗੇ। ਓਨਾ ਵੱਲੋਂ ਹਸਪਤਾਲਾਂ, ਫਾਇਰ ਸਟੇਸ਼ਨਾਂ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਰਾਸ਼ਨ ਅਤੇ ਐਮਰਜੈਂਸੀ ਸੇਵਾਵਾਂ ਦੀ ਉਪਲਬਧਤਾ ਦੀ ਵੀ ਸਮੀਖਿਆ ਕੀਤੀ ਜਾਵੇਗੀ ਦੱਸ ਦਈਏ ਕਿ ਕੈਬਨਿਟ ਮੀਟਿੰਗ ਤੋਂ ਤੁਰੰਤ ਬਾਅਦ, 10 ਮੰਤਰੀ ਸਰਹੱਦੀ ਇਲਾਕਿਆਂ ਲਈ ਰਵਾਨਾ ਹੋਣਗੇ ਅਤੇ ਐਮਰਜੈਂਸੀ ਸੇਵਾ ਦੀ ਸਮੀਖਿਆ ਕਰਨਗੇ। ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਡਾ. ਰਵਜੋਤ ਸਿੰਘ ਪਠਾਨਕੋਟ ਅਤੇ ਗੁਰਦਾਸਪੁਰ ਦਾ ਦੌਰਾ ਕਰਨਗੇ। ਮੰਤਰੀ ਕੁਲਦੀਪ ਧਾਲੀਵਾਲ ਅਤੇ ਮਹਿੰਦਰ ਭਗਤ ਅੰਮ੍ਰਿਤਸਰ ਦਾ ਜਿੰਮਾ ਸੰਭਾਲਣਗੇ। ਇਸ ਦੇ ਨਾਲ ਹੀ ਮੰਤਰੀ ਲਾਲਜੀਤ ਭੁੱਲਰ ਅਤੇ ਹਰਭਜਨ ਸਿੰਘ ਈ.ਟੀ.ਓ ਤਰਨਤਾਰਨ ਵਿਖੇ ਜਾਣਗੇ। ਹਰਦੀਪ ਮੁੰਡੀਆਂ ਫਿਰੋਜ਼ਪੁਰ ਵਿੱਚ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਹੋਣਗੇ। ਮੰਤਰੀ ਡਾ. ਬਲਜੀਤ ਕੌਰ ਅਤੇ ਤਰੁਣਪ੍ਰੀਤ ਸੋਂਧ ਫਾਜ਼ਿਲਕਾ ਵਿੱਚ ਸੇਵਾਵਾਂ ਦਾ ਜਾਇਜ਼ਾ ਲੈਣਗੇ।