ਅੰਤਰ-ਰਾਸ਼ਟਰੀ

ਮਿਆਂਮਾਰ 'ਚ ਨੌਕਰੀ ਦੇ ਫਰਜ਼ੀ ਰੈਕੇਟ 'ਚ ਫਸੇ ਕਰੀਬ 45 ਭਾਰਤੀਆਂ ਨੂੰ ਬਚਾਇਆ
ਨਵੀਂ ਦਿੱਲੀ : ਮਿਆਂਮਾਰ 'ਚ ਨੌਕਰੀ ਦੇ ਫਰਜ਼ੀ ਰੈਕੇਟ 'ਚ ਫਸੇ ਕਰੀਬ 45 ਭਾਰਤੀਆਂ ਨੂੰ ਬਚਾਇਆ ਗਿਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵਿੱਟਰ 'ਤੇ ਦਿੱਤੀ। ਅਰਿੰਦਮ ਨੇ ਟਵਿੱਟਰ 'ਤੇ ਮਿਆਂਮਾਰ ਅਤੇ ਥਾਈਲੈਂਡ 'ਚ ਭਾਰਤੀ ਦੂਤਘਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ 32 ਭਾਰਤੀਆਂ ਨੂੰ ਬਚਾਉਣ ਤੋਂ ਬਾਅਦ ਅੱਜ 13 ਹੋਰ ਭਾਰਤੀ ਨਾਗਰਿਕਾਂ ਨੂੰ ਬਚਾ ਲਿਆ ਗਿਆ ਹੈ। ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਤਾਮਿਲਨਾਡੂ ਪਹੁੰਚ ਗਏ ਹਨ। ਅਰਿੰਦਮ ਨੇ ਇਹ ਵੀ ਕਿਹਾ ਕਿ ਕੁਝ ਹੋਰ....
ਵਿਸ਼ਵ ਮਹਾਮਾਰੀ ਕੋਵਿਡ-19 ਦੇ ਸੰਕਟ ਦੌਰਾਨ ਗ਼ਰੀਬਾਂ ਅਤੇ ਲੋੜਵੰਦਾਂ ਲਈ ਭਾਰਤ ਦੀ ਸਹਾਇਤਾ ਵਿਲੱਖਣ : ਡੇਵਿਡ ਮਾਲਪਾਸ
ਵਾਸ਼ਿੰਗਟਨ, ਪੀਟੀਆਈ : ਵਿਸ਼ਵ ਬੈਂਕ ਦੇ ਚੇਅਰਮੈਨ ਡੇਵਿਡ ਮਾਲਪਾਸ ਨੇ ਕਿਹਾ ਕਿ ਵਿਸ਼ਵ ਮਹਾਮਾਰੀ ਕੋਵਿਡ-19 ਦੇ ਸੰਕਟ ਦੌਰਾਨ ਗ਼ਰੀਬਾਂ ਅਤੇ ਲੋੜਵੰਦਾਂ ਲਈ ਭਾਰਤ ਦੀ ਸਹਾਇਤਾ ਵਿਲੱਖਣ ਹੈ। ਦੂਜੇ ਦੇਸ਼ਾਂ ਨੂੰ ਵੀ ਭਾਰਤ ਵਾਂਗ ਵਿਆਪਕ ਸਬਸਿਡੀਆਂ ਦੇਣ ਦੀ ਬਜਾਏ ਸਿੱਧਾ ਨਕਦੀ ਟ੍ਰਾਂਸਫਰ ਕਰਨਾ ਚਾਹੀਦਾ ਹੈ। ਵਿਸ਼ਵ ਬੈਂਕ ਵੱਲੋਂ ਮਾਲਪਾਸ ਨੇ ਬੁੱਧਵਾਰ ਨੂੰ ਇੱਕ ਖੋਜ 'ਗ਼ਰੀਬੀ ਅਤੇ ਸਾਂਝੀ ਜਾਇਦਾਦ' ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਕੋਵਿਡ -19 ਗ਼ਰੀਬੀ ਘਟਾਉਣ ਵਿੱਚ ਵਿਸ਼ਵਵਿਆਪੀ ਤਰੱਕੀ ਦੇ ਯੁੱਗ ਦੇ....
ਗਾਇਕ ਸਿੱਧੂ ਮੂਸੇਵਾਲਾ ਦਾ ਬਰੈਂਪਟਨ ਵਿਚ ਕੰਧ ਚਿੱਤਰ ਬਣਾਇਆ ਜਾਵੇਗਾ
ਕੈਨੇਡਾ : ਸਹਿਰ ਬਰੈਂਪਟਨ ਵਿਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕੰਧ ਚਿੱਤਰ ਬਣਾਇਆ ਜਾਵੇਗਾ। ਇਸ ਸਬੰਧੀ ਮਤਾ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਰੈਂਪਟਨ ਸਿਟੀ ਕੌਂਸਲ ਦੀ ਟੀਮ ਵਿਚ ਪੇਸ਼ ਕੀਤਾ ਜਿਸਨੂੰ ਪ੍ਰਵਾਨ ਕਰ ਲਿਆ ਗਿਆ। ਬਰੈਂਪਟਨ ਸਿਟੀ ਕੌਂਸਲ ਨੇ 12 ਫੁੱਟ ਗੁਣਾ 8 ਫੁੱਟ ਦਾ ਕੰਧ ਚਿੱਤਰ ਸ਼ੇਰੀਡਨ ਕਾਲਜ ਦੇ ਨੇੜੇ ਸ਼ੂਸਨ ਫੈਨਲ ਸਪੋਰਟਸ ਕੰਪਲੈਕਸ ਦੀ ਬਾਹਰੀ ਕੰਧ ’ਤੇ ਬਣਾਉਣ ਲਈ ਪ੍ਰਵਾਨਗੀ ਦਿੱਤੀ ਹੈ ਤੇ ਪਰਿਵਾਰ ਦੀ ਬੇਨਤੀ ਅਨੁਸਾਰ ਇਸਦੇ ਨਾਲ ਇਕ ਰੁੱਖ ਲਾਇਆ....
ਅਮਰੀਕਾ 'ਚ ਇੱਕ ਹੀ ਪਰਿਵਾਰ ਦੇ ਚਾਰ ਜੀਅ ਅਗਵਾ
ਅਮਰੀਕਾ : ਕੈਲੀਫੋਰਨੀਆ ਸ਼ਹਿਰ ਵਿੱਚ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਹਾਰਸੀ ਨਾਲ ਸਬੰਧ ਰੱਖਣ ਵਾਲੇ ਡਾਕਟਰ ਰਣਧੀਰ ਸਿੰਘ ਦੇ ਦੋ ਪੁੱਤਰ ਅਮਨਦੀਪ ਸਿੰਘ, ਜਸਦੀਪ ਸਿੰਘ ਤੇ ਨੂੰਹ ਜਸਲੀਨ ਕੌਰ ਤੇ ਪੋਤਰੀ ਅਰੂਹੀ ਜੋ ਕਿ ਆਠ ਸਾਲ ਦੀ ਹੈ ਨੂੰ ਉਨ੍ਹਾਂ ਦੇ ਦਫਤਰ ਤੋਂ ਕਿਸੀ ਅਗਿਆਤ ਵਿਅਕਤੀ ਵਲੋਂ ਅਗਵਾਹ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਇਕ ਵਿਅਕਤੀ ਜੋ ਕਿ ਨਾਕਾਪ ਪੋਸ਼ ਸੀ ਤੇ ਭਿਖਾਰੀ ਬਣ ਕੇ ਊਨਾ ਦੇ ਦਫਤਰ ਵਿੱਚ ਆਇਆ ਤੇ ਪਿਸਤੌਲ ਦੀ ਨੋਕ ਤੇ ਚਾਰੋ ਲੋਕ ਨੂੰ ਅਗਵਾਹ ਕਰ ਕੇ ਉਹਨਾਂ ਦੀ ਗੱਡੀ....
ਅਫਗਾਨਿਸਤਾਨ ਦੇ ਕਾਬੁਲ 'ਚ ਗੁਰਦੁਆਰਾ ਕਾਰਤੇ-ਪਰਵਾਨ ਇਲਾਕੇ 'ਚ ਬੰਬ ਧਮਾਕਾ
ਅਫਗਾਨਿਸਤਾਨ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਮੰਗਲਵਾਰ (4 ਅਕਤੂਬਰ) ਸਵੇਰੇ ਸਿੱਖ ਗੁਰਦੁਆਰਾ ਕਾਰਤੇ-ਪਰਵਾਨ (ਕਾਰਤੇ-ਏ-ਪਰਵਾਨ) ਇਲਾਕੇ 'ਚ ਬੰਬ ਧਮਾਕਾ ਹੋਣ ਦੀ ਖਬਰ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਵੀ ਗੁਰਦੁਆਰੇ ਵਿੱਚ ਕਈ ਧਮਾਕੇ ਹੋਏ ਸਨ। ਇਸ ਹਮਲੇ 'ਚ ਗਾਰਡ ਸਮੇਤ ਦੋ ਅਫਗਾਨ ਨਾਗਰਿਕ ਮਾਰੇ ਗਏ ਸਨ। ਇੱਥੇ ਰਹਿ ਰਹੇ ਸਿੱਖ ਭਾਈਚਾਰੇ ਦੇ ਨੇਤਾਵਾਂ ਦਾ ਅੰਦਾਜ਼ਾ ਹੈ ਕਿ ਤਾਲਿਬਾਨ ਸ਼ਾਸਿਤ ਦੇਸ਼ ਵਿੱਚ ਹੁਣ ਲਗਭਗ 100 ਸਿੱਖ ਰਹਿ ਗਏ ਹਨ, ਜ਼ਿਆਦਾਤਰ ਪੂਰਬੀ ਸ਼ਹਿਰ....
ਮੇਅਰ ਡੱਗ ਮੈਕੱਲਮ ਵੱਲੋਂ ਸਰੀ ਵਿਚ ਫਰੇਜ਼ਰ ਰਿਵਰ ਦੇ ਕੰਢੇ ਅਸਥਘਾਟ ਬਣਾਉਣ ਦਾ ਵਾਅਦਾ
ਕੈਨੇਡਾ : 15 ਅਕਤੂਬਰ ਨੂੰ ਹੋ ਰਹੀਆਂ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਪੰਜਾਬੀ ਭਾਈਚਾਰੇ ਦੇ ਦਿਲ ਜਿੱਤਣ ਲਈ ਸਰੀ ਦੇ ਮੇਅਰ ਡੱਗ ਮੈਕੱਲਮ ਨੇ ਸਾਊਥ ਏਸ਼ੀਅਨ ਅਤੇ ਵਿਸ਼ੇਸ਼ ਕਰਕੇ ਪੰਜਾਬੀ ਭਾਈਚਾਰੇ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਫਰੇਜ਼ਰ ਰਿਵਰ ਦੇ ਕੰਢੇ ਇਕ ਅਸਥਘਾਟ ਬਣਾਉਣ ਦਾ ਵਾਅਦਾ ਕੀਤਾ ਹੈ, ਜਿੱਥੇ ਭਾਰਤੀ ਸੰਸਕ੍ਰਿਤੀ ਅਨੁਸਾਰ ਸਵਰਗ ਸਿਧਾਰ ਜਾਣ ਵਾਲੇ ਵਿਅਕਤੀ ਦੀਆਂ ਅਸਥੀਆਂ ਜਲ-ਪ੍ਰਵਾਹ ਕੀਤੀਆਂ ਜਾ ਸਕਣਗੀਆਂ। ਇਸ ਸਬੰਧੀ ਸਰੀ ਸੇਫ ਕੋਲੀਜ਼ਨ ਵੱਲੋਂ ਜਾਰੀ....
ਆਸਟਰੇਲੀਆ,ਅਮਰੀਕਾ ਦੇ ਸ਼ਾਇਰਾਂ ਦੇ ਮਾਣ ਵਿਚ ਗ਼ਜ਼ਲ ਮੰਚ ਸਰੀ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ।
ਕੈਨੇਡਾ: ਗ਼ਜ਼ਲ ਮੰਚ ਸਰੀ ਵੱਲੋਂ ਆਸਟਰੇਲੀਆ ਅਤੇ ਅਮਰੀਕਾ ਤੋਂ ਆਏ ਸ਼ਾਇਰਾਂ ਦੇ ਮਾਣ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਮਹਿਮਾਨ ਸ਼ਾਇਰਾਂ ਨੂੰ ਜੀ ਆਖਦਿਆਂ ਮੰਚ ਦੇ ਸ਼ਾਇਰ ਰਾਜਵੰਤ ਰਾਜ ਨੇ ਗ਼ਜ਼ਲ ਮੰਚ ਸਰੀ ਦੀਆਂ ਸਰਗਰਮੀਆਂ ਬਾਰੇ ਕੁਝ ਸ਼ਬਦ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਗ਼ਜ਼ਲ ਮੰਚ ਵੱਲੋਂ ਰਵਾਇਤੀ ਮੀਟਿੰਗਾਂ ਦੀ ਬਜਾਏ ਸਾਲ ਵਿਚ ਇਕ ਵੱਡਾ ਸ਼ਾਇਰਾਨਾ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿਚ ਉੱਘੇ ਸ਼ਾਇਰ ਆਪਣਾ ਕਲਾਮ ਪੇਸ਼ ਕਰਦੇ ਹਨ ਅਤੇ ਇਸ ਵਿਚ ਸ਼ਾਇਰੀ ਨਾਲ ਲਗਾਓ ਰੱਖਣ ਵਾਲੇ ਸਰੋਤੇ, ਪਾਠਕ ਵੀ ਵੱਡੀ....
ਅਸੀਂ ਉਂਕਾਰ ਦੇ ਬੱਚੇ, ਅਸੀਂ ਊੜੇ ਦੇ ਜਾਏ ਹਾਂ, ਅਸੀਂ ਪੈਂਤੀ ਦਾ ਛੱਟਾ ਦੇਣ, ਇਸ ਧਰਤੀ 'ਤੇ ਆਏ ਹਾਂ : ਪਲਾਹੀ
ਕੈਨੇਡਾ : ਪੰਜਾਬ ਭਵਨ ਸਰੀ ਕੈਨੇਡਾ ਦੇ ਸੱਦੇ ਉਤੇ, ਸੁੱਖੀ ਬਾਠ ਦੀ ਅਗਵਾਈ ਵਿੱਚ ਦੋ ਦਿਨਾਂ ਸਲਾਨਾ ਸੰਮੇਲਨ-4 ਪਹਿਲੀ ਅਤੇ ਦੋ ਅਕਤੂਬਰ 2022 ਨੂੰ ਆਯੋਜਿਤ ਕੀਤਾ ਗਿਆ, ਜਿਸਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਡਾ: ਸਾਧੂ ਸਿੰਘ, ਸੁੱਖੀ ਬਾਠ, ਡਾ: ਸਤੀਸ਼ ਵਰਮਾ, ਡਾ: ਸਾਹਿਬ ਸਿੰਘ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕੀਤੀ। ਸਮਾਗਮ 'ਚ ਉਦਘਾਟਨੀ ਸ਼ਬਦ ਬੋਲਦਿਆਂ ਡਾ: ਸਤੀਸ਼ ਵਰਮਾ ਨੇ ਪੰਜਾਬ ਭਵਨ ਦੇ ਉਦਮ ਨਾਲ ਕਰਵਾਏ ਜਾ ਰਹੇ ਪ੍ਰਵਹਿ ਸੰਚਾਰ ਦੀ ਗੱਲ ਕੀਤੀ। ਡਾ: ਸਾਧੂ ਸਿੰਘ ਨੇ ਆਰੰਭਕ....
ਹੋਣਹਾਰ ਵਿਦਿਆਰਥੀਆਂ ਨੂੰ ਬਸੰਤ ਮੋਟਰਜ਼ ਵੱਲੋਂ ਸਕਾਲਰਸ਼ਿਪ ਪ੍ਰਦਾਨ
ਕੈਨੇਡਾ: ਬਸੰਤ ਮੋਟਰਜ਼ ਵੱਲੋਂ ਆਪਣੀ 31ਵੀਂ ਵਰ੍ਹੇਗੰਢ ਮੌਕੇ ਹੋਣਹਾਰ ਸਕੂਲੀ ਵਿਦਿਆਰਥੀਆਂ ਨੂੰ 31,000 ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ। ਬਸੰਤ ਮੋਟਰਜ਼ ਦੇ ਵਿਹੜੇ ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ ਬਸੰਤ ਮੋਟਰਜ਼ ਦੇ ਪ੍ਰੈਜੀਡੈਂਟ ਬਲਦੇਵ ਸਿੰਘ ਬਾਠ ਨੇ ਆਏ ਮਹਿਮਾਨਾਂ ਅਤੇ ਉਚੇਰੀ ਵਿਦਿਆ ਲਈ ਵਜ਼ੀਫੇ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਵਾਗਤ ਕੀਤਾ। ਉਨ੍ਹਾਂ ਸਮਾਜ ਸੇਵਾ ਲਈ ਆਰੰਭੇ ਗਏ ਇਸ ਕਾਰਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਹੋਣਹਾਰ ਬੱਚਿਆਂ ਦੀ ਚੋਣ ਵਿਦਿਅਕ ਮਾਹਿਰਾਂ ਦੀ....
ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਦੇ ਪ੍ਰਬੰਧਕਾਂ ਨੇ ਗੁਰੂ ਨਾਨਕ ਫੂਡ ਬੈਂਕ ਲਈ ਦਾਨ ਰਾਸ਼ੀ ਦਿੱਤੀ
ਕੈਨੇਡਾ : ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ, ਨੰਬਰ ਪੰਜ ਰੋਡ ਰਿਚਮੰਡ ਵੱਲੋਂ ਗੁਰੂ ਨਾਨਕ ਫੂਡ ਬੈਂਕ ਸਰੀ ਦੇ ਮਹਾਨ ਸੇਵਾ ਕਾਰਜ ਲਈ ਵੱਡੀ ਮਾਲੀ ਮਦਦ ਦਿੱਤੀ ਗਈ ਹੈ। ਗੁਰਦੁਆਰਾ ਕਮੇਟੀ ਦੇ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ, ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ, ਪਰਮ ਬੈਂਸ,ਕਮਲ ਖਹਿਰਾ, ਸਤਵੰਤ ਕੌਰ ਜਰਮਾਨਾ ਅਤੇ ਨਿਰਮਲ ਕੌਰ ਸਿੱਧੂ ਵੱਲੋਂ ਗੁਰੂ ਨਾਨਕ ਫੂੜ ਬੈਂਕ ਦੇ ਮੁੱਖ ਸੇਵਾਦਾਰ ਜਤਿੰਦਰ ਜੇ ਮਿਨਹਾਸ ਨੂੰ ਦਾਨ ਰਾਸ਼ੀ ਦਾ ਚੈੱਕ ਸੌਂਪਿਆ। ਇਸ ਮੌਕੇ ਬੋਲਦਿਆਂ ਬਲਵੰਤ....
ਕੈਨੇਡਾ 'ਚ ਭਗਵਤ ਗੀਤਾ ਪਾਰਕ 'ਚ ਭੰਨਤੋੜ, ਮੇਅਰ ਪੈਟ੍ਰਿਕ ਬ੍ਰਾਊਨ ਨੇ ਘਟਨਾਵਾਂ ਦੀ ਨਿੰਦਾ ਕੀਤੀ
ਕੈਨੇਡਾ : ਕੈਨੇਡਾ 'ਚ ਭਗਵਤ ਗੀਤਾ ਪਾਰਕ 'ਚ ਭੰਨਤੋੜ ਦੀ ਘਟਨਾ ਹੋਈ ਤੇ ਸਥਾਨਕ ਅਧਿਕਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉੱਥੇ ਹੀ ਮੇਅਰ ਨੇ ਵੀ ਘਟਨਾ ਦਾ ਜ਼ਿਕਰ ਕੀਤਾ ਹੈ ਤੇ ਟਵਿੱਟਰ 'ਤੇ ਇਸ ਦੀ ਪੁਸ਼ਟੀ ਕੀਤੀ ਹੈ। ਮੇਅਰ ਅਨੁਸਾਰ ਹਾਲ ਹੀ 'ਚ ਖੋਲ੍ਹੇ ਗਏ ਭਗਵਤ ਗੀਤਾ ਪਾਰਕ 'ਚ ਤੋੜਭੰਨ ਦੀ ਘਟਨਾ ਹੋਈ ਹੈ। ਕੁਝ ਦਿਨ ਪਹਿਲਾਂ ਹੀ ਭਾਰਤ ਵਿਰੋਧੀ ਕੁਝ ਤੱਤਾਂ ਨੇ ਟੋਰਾਂਟੋ ਦੇ ਸਵਾਮੀ ਨਾਰਾਇਣ ਮੰਦਰ 'ਚ ਵੀ ਭੰਨਤੋੜ ਕੀਤੀ ਸੀ। ਇਸ ਦੇ ਪਿੱਛੇ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਲੋਕ ਮੋਦੀ ਸਰਕਾਰ....
ਰੂਸ ਵੱਲੋਂ ਯੂਕਰੇਨ ਦੇ ਚਾਰ ਸੂਬਿਆਂ ਨੂੰ ਆਪਣੇ ਨਾਲ ਜੋੜਨ ਤੋਂ ਬਾਅਦ ਜੰਗ ਦੇ ਜਲਦੀ ਖ਼ਤਮ ਨਾ ਹੋਣ ਦਾ ਸਿੱਧਾ ਸੰਕੇਤ
ਨਵੀਂ ਦਿੱਲੀ : ਰੂਸ ਵੱਲੋਂ ਯੂਕਰੇਨ ਦੇ ਚਾਰ ਸੂਬਿਆਂ ਨੂੰ ਆਪਣੇ ਨਾਲ ਜੋੜਨ ਤੋਂ ਬਾਅਦ ਕੀਤਾ ਗਿਆ ਐਲਾਨ ਇਸ ਜੰਗ ਦੇ ਜਲਦੀ ਖ਼ਤਮ ਨਾ ਹੋਣ ਦਾ ਸਿੱਧਾ ਸੰਕੇਤ ਦੇ ਰਿਹਾ ਹੈ। ਦਰਅਸਲ, ਰੂਸ ਦਾ ਕਹਿਣਾ ਹੈ ਕਿ ਉਹ ਯੂਕਰੇਨ ਦੇ ਵੱਡੇ ਖੇਤਰਾਂ ਨੂੰ ਆਪਣੇ ਨਾਲ ਮਿਲਾ ਲਵੇਗਾ। ਰੂਸ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੀ ਨਜ਼ਰ ਹੁਣ ਡੋਨਬਾਸ 'ਤੇ ਹੈ। ਇਸ ਬਿਆਨ ਨਾਲ ਰੂਸ ਨੇ ਵੀ ਸਪੱਸ਼ਟ ਸੰਕੇਤ ਦੇ ਦਿੱਤੇ ਹਨ ਕਿ ਇਹ ਜੰਗ ਜਲਦੀ ਰੁਕਣ ਵਾਲੀ ਨਹੀਂ ਹੈ। ਹਾਲਾਂਕਿ ਲਗਪਗ ਪੂਰੀ ਦੁਨੀਆ ਰੂਸ ਦੇ ਇਸ ਕਦਮ ਦਾ ਵਿਰੋਧ ਕਰ....
ਕੈਨੇਡਾ ਚ ਆਏ ਤੂਫ਼ਾਨ ਨੇ ਮਚਾਈ ਹਾਹਾਕਾਰ, ਲੋੜਵੰਦਾਂ ਦੀ ਮੱਦਦ ਅੱਗੇ ਆਏ ਅੰਤਰ ਰਾਸ਼ਟਰੀ ਵਿਦਿਆਰਥੀ
ਓਟਾਵਾ : ਪਿਛਲੇ ਦਿਨਾਂ ਤੋ ਕੈਨੇਡਾ ਦੇ Atlantic ਸੂਬਿਆਂ ਚ ਆਏ ਤੂਫ਼ਾਨ (Hurricane Fiona) ਨੇ ਹਾਹਾਕਾਰ ਮਚਾਈ ਹੋਈ ਹੈ। ਇਸ ਮੌਕੇ 'ਤੇ ਲੰਗਰ ਤੇ ਮਦਦ ਲਈ ਅੱਗੇ ਆਉਣ ਵਾਲੇ ਅੰਤਰ ਰਾਸ਼ਟਰੀ ਵਿਦਿਆਰਥੀ ਦਿਨ ਰਾਤ ਲੋੜਵੰਦਾਂ ਦੀ ਮੱਦਦ ਕਰੇ ਹਨ । ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਵਿਦਿਆਰਥੀਆ ਦੇ ਇਸ ਉੱਦਮ ਦੀ ਸਲਾਹਣਾ ਕੀਤੀ ਜਾ ਰਹੀ ਹੈ।
ਆਡੀਓ ਲੀਕ ਹੋਣ ਤੋਂ ਬਾਅਦ ਪਾਕਿਸਤਾਨ ਸਰਕਾਰ ਸਹਿਮੀ
ਜੇਐੱਨਐੱਨ, ਨਵੀਂ ਦਿੱਲੀ : ਆਡੀਓ ਲੀਕ ਹੋਣ ਤੋਂ ਬਾਅਦ ਪਾਕਿਸਤਾਨ ਸਰਕਾਰ ਸਹਿਮੀ ਹੋਈ ਹੈ। ਉਹ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਨੂੰ ਸਰਕਾਰ 'ਤੇ ਉਂਗਲ ਚੁੱਕਣ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦੀ। ਇਸ ਦੇ ਮੱਦੇਨਜ਼ਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਹੁਣ ਪ੍ਰਧਾਨ ਮੰਤਰੀ ਦਫ਼ਤਰ 'ਚ ਲੈਪਟਾਪ, ਮੋਬਾਈਲ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਸਟਾਫ਼ ਨਾਲ ਜੁੜਿਆ ਕੋਈ ਵੀ ਵਿਅਕਤੀ ਇਨ੍ਹਾਂ ਚੀਜ਼ਾਂ ਨਾਲ ਪ੍ਰਧਾਨ ਮੰਤਰੀ ਦਫ਼ਤਰ 'ਚ ਐਂਟਰੀ ਨਹੀਂ ਲੈ ਸਕੇਗਾ। ਸਰਕਾਰ ਨੇ ਇਸ ਦੇ ਲਈ ਸੁਰੱਖਿਆ....
ਚੀਨ ਵਿਚਖ਼ੁਰਾਕ ਅਤੇ ਊਰਜਾ ਸੁਰੱਖਿਆ 'ਤੇ ਪਿਆ ਮਾੜਾ ਅਸਰ, ਸਰਕਾਰ ਲਈ ਸੋਕੇ ਨਾਲ ਨਜਿੱਠਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ
ਏਜੰਸੀ, ਬੀਜਿੰਗ : ਆਰਥਿਕ ਸੰਕਟ ਦੇ ਵਿਚਕਾਰ ਚੀਨ ਵੀ ਸੋਕੇ ਨਾਲ ਜੂਝ ਰਿਹਾ ਹੈ। ਤਾਪਮਾਨ ਰਿਕਾਰਡ ਬਣਾ ਕਿਹਾ ਹੈ। ਫ਼ਸਲਾਂ ਬਰਬਾਦ ਹੋ ਰਹੀਆਂ ਹਨ। ਜਲ ਭੰਡਾਰ ਸੁੱਕ ਰਹੇ ਹਨ। ਦਰਿਆਵਾਂ ਦੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ। ਦੇਸ਼ ਦੇ ਹਾਲਾਤ ਚੀਨੀ ਸਰਕਾਰ ਦੇ ਹੋਸ਼ ਉਡਾ ਰਹੇ ਹਨ। ਚੀਨ ਸਰਕਾਰ ਲਈ ਸੋਕੇ ਨਾਲ ਨਜਿੱਠਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ ਕਿਉਂਕਿ ਇਹ ਦੇਸ਼ ਦੀ ਆਰਥਿਕਤਾ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ, 17 ਤੋਂ ਵੱਧ ਸੂਬਿਆਂ ਦੇ 90 ਕਰੋੜ ਤੋਂ ਵੱਧ ਲੋਕ ਭਿਆਨਕ ਗਰਮੀ ਤੋਂ....