ਅੰਤਰ-ਰਾਸ਼ਟਰੀ

ਪਾਲ ਸਿੰਘ ਪੁਰੇਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਾਉਣ ਦੀ ਸਿੱਖ ਸੰਸਥਾਵਾਂ ਵੱਲੋਂ ਮੰਗ
ਸਰੀ : ਸਿੱਖ ਕੌਮ ਦੇ ਉੱਘੇ ਵਿਦਵਾਨ ਅਤੇ ਨਾਨਕਸ਼ਾਹੀ ਕੈਲੰਡਰ ਦੇ ਰਚੈਤਾ ਸ. ਪਾਲ ਸਿੰਘ ਪੁਰੇਵਾਲ ਦੇ ਚਲਾਣੇ 'ਤੇ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਵੱਲੋਂ ਸਰੀ ਦੇ ਯੌਰਕ ਸੈਂਟਰ ਵਿਖੇ ਇਕੱਤਰਤਾ ਕੀਤੀ ਗਈ। ਜਿਸ ਵਿਚ ਕੈਨੇਡਾ ਦੀਆਂ ਵੱਖ-ਵੱਖ ਸਿੱਖ ਸੁਸਾਇਟੀਆਂ, ਜਿਨ੍ਹਾਂ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ, ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਗੁਰਦੁਆਰਾ ਦਸਮੇਸ਼ ਦਰਬਾਰ ਸਰੀ, ਗੁਰਦੁਆਰਾ ਗੁਰੂ ਨਾਨਕ ਨਿਵਾਸ ਰਿਚਮੰਡ, ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ....
ਹੁਣ ਕਨੇਡਾ ਜਾਣਾ ਪਹਿਲਾਂ ਨਾਲੋਂ ਹੋਰ ਵੀ ਹੋ ਜਾਵੇਗਾ ਔਖਾ । ਟਰੂਡੋ ਸਰਕਾਰ ਨੇ ਨਿਯਮਾਂ ‘ਚ ਕੀਤੀ ਤਬਦੀਲੀ , ਬਣਾਏ ਨਵੇਂ ਨਿਯਮ ।
ਕਨੇਡਾ, ਕਲੋਨਾ ( ਬਲਜਿੰਦਰ ਭਨੋਹੜ ) : ਕਨੇਡਾ ਸਰਕਾਰ ਨੇ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਕੁਝ ਵੱਡੇ ਬਦਲਾਅ ਕਰਨ ਦਾ ਫੈਸਲਾ ਲਿਆ ਹੈ, ਜਿਸ ਨਾਲ ਕਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਜਿਹੜੇ ਪੰਜਾਬੀਆਂ ਨੇ ਆਪਣੇ ਕਨੇਡਾ ਵੀਜੇ ਲਈ ਫਾਈਲਾਂ ਲਗਾਈਆਂ ਹੋਈਆਂ ਹਨ, ਹੁਣ ਉਹਨਾਂ ਨੂੰ ਆਪਣੇ ਕਨੇਡਾ ਦੇ ਵੀਜੇ ਦਾ ਹੋਰ ਲੰਮਾ ਇੰਤਜ਼ਾਰ ਕਰਨਾ ਹੋਵੇਗਾ। ਕਿਉਂਕਿ ਕਨੇਡਾ ਸਰਕਾਰ ਨੇ ਨਵੇਂ ਇਮੀਗ੍ਰੇਸ਼ਨ ਵੀਜਾ ਨਿਯਮਾਂ ਵਿੱਚ ਤਬਦੀਲੀ ਕਰਦੇ ਹੋਏ ਤੁਰੰਤ ਨਵੇਂ ਨਿਯਮ ਲਾਗੂ ਕਰ ਦਿੱਤੇ....
ਨਿਊਟਨ ਲਾਇਬਰੇਰੀ ਵਿਚ ਹਰਸਿਮਰਨ ਸਿੰਘ ਦੀ ਅੰਗਰੇਜ਼ੀ ਪੁਸਤਕ ‘ਦੀਪ ਸਿੰਘ ਸ਼ਹੀਦ-ਦਿ ਮੈਨ ਇਨ ਦਿ ਲੀਜ਼ੈਂਡ’ ਦਾ ਰਿਲੀਜ਼ ਸਮਾਗਮ
ਕੈਨੇਡਾ (ਸਰੀ) : ਹਰਸਿਮਰਨ ਸਿੰਘ ਵੱਲੋਂ ਬਾਬਾ ਦੀਪ ਸਿੰਘ ਦੇ ਜੀਵਨ ਸੰਬੰਧੀ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਖੋਜ ਭਰਪੂਰ ਪੁਸਤਕ ‘ਦੀਪ ਸਿੰਘ ਸ਼ਹੀਦ-ਦਿ ਮੈਨ ਇਨ ਦਿ ਲੀਜ਼ੈਂਡ’ ਰਿਲੀਜ਼ ਕਰਨ ਲਈ ਨਿਊਟਨ ਲਾਇਬਰੇਰੀ ਸਰੀ ਵਿਚ ਇਕ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਸੰਚਾਲਨ ਕਰਦਿਆਂ ਪਵਨਦੀਪ ਕੌਵ RCC ਨੇ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਨਵਰੂਪ ਸਾਮਰਾ ਨੇ ਲਾਰੈਂਸ ਸਕੂਲ, ਸਨਾਵਰ ਦੇ ਸਾਬਕਾ ਵਿਦਿਆਰਥੀ ਅਤੇ ਭਾਰਤੀ ਫੌਜ ਦੇ ਰਿਟਾਇਰਡ ਕਰਨਲ ਹਰਸਿਮਰਨ ਸਿੰਘ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫੌਜ....
ਹੁੰਨਾ ਦੀਆਂ 28 ਭਵਿੱਖਬਾਣੀਆਂ, ਮਹਾਰਾਣੀ ਦੀ ਮੌਤ ’ਤੇ ਸੱਚ ਨਿਕਲੇ ਇਸ ਕੁੜੀ ਦੇ ਸ਼ਬਦ
ਇੰਗਲੈਂਡ : ਬ੍ਰਿਟੇਨ ਦੀ ਮਹਾਰਾਣੀ, ਮਹਾਰਾਣੀ ਐਲਿਜ਼ਾਬੈਥ ਦੀ, 8 ਸਤੰਬਰ ਨੂੰ 96 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਈ। ਉਹ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਸੀ। ਹਾਲਾਂਕਿ, ਇੱਕ 19 ਸਾਲ ਦੀ ਲੜਕੀ ਨੇ ਪਹਿਲਾਂ ਹੀ 2022 ਵਿੱਚ ਮਹਾਰਾਣੀ ਦੀ ਮੌਤ ਦੀ ਭਵਿੱਖਬਾਣੀ ਕੀਤੀ ਸੀ। ਬ੍ਰਿਟੇਨ ਦੀ ਮਹਾਰਾਣੀ ਦੀ ਮੌਤ ਦੀ ਭਵਿੱਖਬਾਣੀ ਕਰਨ ਵਾਲੀ ਇਸ ਲੜਕੀ ਦਾ ਨਾਂ ਹੁੰਨਾ ਕੈਰੋਲ ਹੈ। ਹੁੰਨਾ ਕੈਰੋਲ ਨੇ ਹੁਣ ਤੱਕ ਕਈ ਭਵਿੱਖਬਾਣੀਆਂ ਕੀਤੀਆਂ ਹਨ, ਜੋ ਸੱਚ ਸਾਬਤ ਹੋਈਆਂ ਹਨ। ਹੁੰਨਾ ਕੈਰੋਲ ਕੌਣ ਹੈ? ਹੁੰਨਾ....
ਬਾਬਾ ਫਰੀਦ ਆਗਮਨ ਪੁਰਬ ਮੌਕੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਰੀ ਵਿਖੇ ਹੋਇਆ ਸ਼ਾਨਦਾਰ ਕਵੀ ਦਰਬਾਰ
ਸਰੀ : ਬਾਬਾ ਫਰੀਦ ਸੋਸਾਇਟੀ ਸਰੀ ਵੱਲੋਂ ਬਾਬਾ ਫਰੀਦ ਆਗਮਨ ਪੁਰਬ ਮੌਕੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਰੀ ਵਿਖੇ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਰੇਡੀਓ ਹੋਸਟ ਗੁਰਬਾਜ਼ ਸਿੰਘ ਬਰਾੜ ਨੇ ਬਾਬਾ ਫਰੀਦ ਦੇ ਜੀਵਨ ਅਤੇ ਬਾਣੀ ਉਪਰ ਚਾਨਣਾ ਪਾਉੱਦਿਆਂ ਕਿਹਾ ਕਿ ਛੋਟੀ ਉਮਰ ਵਿਚ ਸ਼ੇਖ ਫਰੀਦ ਜੀ ਦੇ ਪਿਤਾ ਸੁਰਗਵਾਸ ਹੋ ਗਏ ਸਨ ਅਤੇ ਉਨ੍ਹਾਂ ਦੀ ਮਾਤਾ ਮਰੀਅਮ ਨੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ। ਸ਼ੇਖ ਫਰੀਦ ਅੱਠ ਸਾਲ ਦੀ ਉਮਰ ਵਿਚ ਹਾਫਿਜ਼ ਹੋ ਗਏ ਸਨ। ਉਹ ਪੰਜਾਬੀ ਦੇ ਪਹਿਲੇ ਪ੍ਰਮਾਣਿਤ ਕਵੀ ਮੰਨੇ....
ਨਿਊਜ਼ੀਲੈਂਡ ’ਚ ਮਹਾਰਾਣੀ ਐਲਿਜ਼ਾਬੇਥ ਦੀ ਨਿੱਘੀ ਯਾਦ ਵਿੱਚ 26 ਸਤੰਬਰ ਨੂੰ ਜਨਤਕ ਛੁੱਟੀ ਦਾ ਐਲਾਨ
ਆਕਲੈਂਡ : ਬਰਤਾਨੀਆ ਦੀ ਮਹਾਰਾਣੀ ਅਤੇ ਨਿਊਜ਼ੀਲੈਂਡ ਰਾਜ ਦੀ ਸਾਬਕਾ ਮੁੱਖੀ ਮਹਾਰਾਣੀ ਐਲਿਜ਼ਾਬੇਥ-2 ਦੀ ਨਿੱਘੀ ਯਾਦ ਵਿਚ ਨਿਊਜ਼ੀਲੈਂਡ ਸਰਕਾਰ ਨੇ ਜਿੱਥੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ, ਉਥੇ 26 ਸਤੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਦਫਤਰ ਵੱਲੋਂ ਕੀਤਾ ਗਿਆ। ਇਸ ਜਨਤਕ ਛੁੱਟੀ ’ਤੇ ਸਾਰੀਆਂ ਹੀ ਰਾਜਸੀ ਪਾਰਟੀਆਂ ਵੱਲੋਂ ਆਪਣੀ ਸਹਿਮਤੀ ਦਿੱਤੀ ਹੈ। ਇਸ ਜਨਤਕ ਛੁੱਟੀ ਨੂੰ ‘ਕੁਈਨ ਐਲਿਜ਼ਾਬੇਥ-2 ਮੈਮੋਰੀਅਲ ਡੇਅ’ ਦੇ ਤੌਰ ਉਤੇ ਯਾਦ ਕੀਤਾ ਜਾਵੇਗਾ। ਛੁੱਟੀ ਨੂੰ ਅਮਲ....
ਆਤਮਿਕ ਸਨਮਾਨ ਲਈ ਯੂਐੱਸਏ ਫੌਜੀ ਸਿੱਖ ਪਹੁੰਚ ਗਏ ਕੋਰਟ ! ਡਿਊਟੀ ਜਾਂ ਸਿੱਖ ਮਾਨਤਾਵਾਂ ‘ਚੋਂ ਇੱਕ ਚੁਣਨ ਦਾ ਪੈ ਰਿਹਾ ਦਬਾਅ !
ਦੁਨੀਆਂ ਦੀ ਮੰਨੀ ਜਾਣ ਵਾਲੀ ਮਹਾਂ ਸ਼ਕਤੀ ਅਮਰੀਕਾ ਜਿਹੇ ਮੁਲਕ ਵਿੱਚ ਵੀ ਅੱਜਕੱਲ ਘੱਟ ਗਿਣਤੀਆਂ ਦੀ ਆਜ਼ਾਦੀ ਖ਼ਤਰੇ ਵਿੱਚ ਹੈ । ਇਸਦੀ ਤਾਜ਼ਾ ਮਿਸਾਲ ਚਾਰ ਸਿੱਖ ਫੌਜੀਆਂ ਵੱਲੋਂ ਆਪਣੇ ਧਾਰਮਿਕ ਪਹਿਰਾਵੇ ਅਤੇ ਧਾਰਮਿਕ ਮਾਨਤਾਵਾਂ ਦੀ ਬਹਾਲੀ ਲਈ ਅਦਾਲਤ ਦਾ ਸਹਾਰਾ ਲੈਣਾ ਹੈ । ਸੂਤਰਾਂ ਅਨੁਸਾਰ ਯੂਐੱਸਏ ਆਰਮੀ ਵਿੱਚ ਸਿੱਖ ਫੌਜੀਆਂ ਨੂੰ ਆਪਣੇ ਧਾਰਮਿਕ ਮਾਨਤਾਵਾਂ ਅਤੇ ਚਿੰਨ੍ਹਾਂ ਨਾਲ ਆਪਣੀ ਡਿਊਟੀ ‘ਤੇ ਜਾਣ ਸਮੇਂ ਸੰਘਰਸ਼ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ । ਜਾਣਕਾਰੀ ਅਨੁਸਾਰ ਇੱਕ ਅਧਿਕਾਰੀ ਸਮੇਤ....
ਜੱਜ ਨੂੰ 48 ਸਾਲਾਂ ਬਾਅਦ ਮਾਫ ਹੋਇਆ 6 ਲੱਖ ਦਾ ਜੁਰਮਾਨਾ ! 1974 ‘ਚ ਬ੍ਰਿਟਿਸ਼ ਲਾਇਬ੍ਰੇਰੀ ਤੋਂ ਪੜ੍ਹਨ ਵਾਸਤੇ ਲਈ ਸੀ ਕਿਤਾਬ !
ਆਪਣੇ ਵਿਦਿਆਰਥੀ ਜੀਵਨ ਵਿੱਚ ਕਾਲਜ ਪੜ੍ਹਨ ਸਮੇਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਰਹੇ ਇੰਗਲੈਂਡ ਦੇ 72 ਸਾਲਾ ਸਾਬਕਾ ਜੱਜ ਟੋਨੀ ਸਪੈਂਸ ਨੇ ਟੂਟਿੰਗ ਲਾਇਬ੍ਰੇਰੀ ਤੋਂ ਆਪਣੀ ਇੱਕ ਪਸੰਦੀਦਾ ਕਿਤਾਬ ਪੜ੍ਹਨ ਵਾਸਤੇ 1974 ਵਿੱਚ ਲਈ ਸੀ ਅਤੇ ਕਿਤਾਬ ਪੜ੍ਹਨ ਮਗਰੋਂ ਉਹਨਾਂ ਨੇ ਇਹ ਕਿਤਾਬ 48 ਸਾਲ ਅਤੇ ਕਰੀਬ 107 ਦਿਨਾਂ ਬਾਦ ਲਾਇਬ੍ਰੇਰੀ ਨੂੰ ਕੋਰੀਅਰ ਕਰਕੇ ਵਾਪਸ ਕੀਤੀ । ਜਦੋਂ ਕਿ ਕਾਲਜ ਦੀ ਲਾਇਬ੍ਰੇਰੀ ਤੋਂ ਪੜ੍ਹਨ ਵਾਸਤੇ ਲਈ ਕਿਤਾਬ ਇੱਕ ਹਫਤੇ ਦੇ ਅੰਦਰ-2 ਲਾਇਬ੍ਰੇਰੀ ਨੂੰ ਵਾਪਸ ਕਰਨੀ ਹੁੰਦੀ ਹੈ ਅਤੇ....
ਕਨੇਡਾ ‘ਚ ਉੱਘੇ ਕਾਰੋਬਾਰੀ ਰਿਪੂਦਮਨ ਸਿੰਘ ਦਾ ਹੋਇਆ ਕਤਲ !
ਕਨੇਡਾ ਦੀ ਬੈਂਕਿੰਗ ਸੈਕਟਰ ਵਿੱਚ ਮਸ਼ਹੂਰ ਮੰਨੀ ਪ੍ਰਮੰਨੀ ਸਖ਼ਸ਼ੀਅਤ ਖਾਲਸਾ ਕਰੈਡਿਟ ਯੂਨੀਅਨ ਦੇ ਫਾਊਂਡਰ ਰਿਪੂਦਮਨ ਸਿੰਘ ਮਲਿਕ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਉਹ 128 ਸਟਰੀਟ ਉੱਤੇ 82 ਐਵੀਨਿਊ ਵਿਖੇ ਸਥਿਤ ਆਪਣੇ ਕੱਪੜੇ ਦੇ ਵੇਅਰਹਾਊਸ ਵਿੱਚ ਕਿਸੇ ਕੰਮ ਸਬੰਧੀ ਆਏ ਸਨ, ਜਿੱਥੇ ਉਹਨਾਂ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ । ਰਿਪੂਦਮਨ ਸਿੰਘ ਮਲਿਕ ਕਨੇਡਾ ਸਥਿਤ ਮਸ਼ਹੂਰ ਵਿਦਿਅਕ ਅਦਾਰੇ ਸਤਨਾਮ ਐਜੂਕੇਸ਼ਨ ਸੋਸਾਇਟੀ ਦੇ ਵੀ....
ਮੈਨੀਟੋਬਾ ‘ਚ ਹੋਇਆ ਸਤਲੁਜ ਖੇਡ ਸਨਮਾਨ ਸਮਾਰੋਹ ਸਮੁੱਚੇ ਕਨੇਡਾ ਦੇ ਇਤਿਹਾਸ ਵਿੱਚ ਆਪਣੀ ਅਮਿੱਟ ਛਾਪ ਛੱਡ ਗਿਆ ।
ਲੰਘੇ ਦਿਨੀਂ ਮਿਤੀ 24 ਜੂਨ ਦਿਨ ਸ਼ੁੱਕਰਵਾਰ ਨੂੰ ਮੈਨੀਟੋਬਾ ਸੂਬੇ ਦੀ ਵਿਧਾਨ ਸਭਾ ਦੀ ਇਤਿਹਾਸਕ ਇਮਾਰਤ ਚਹਿਲ-ਪਹਿਲ ਦਾ ਕੇਂਦਰ ਦੇਖਣ ਨੂੰ ਨਜ਼ਰ ਆ ਰਹੀ ਸੀ । ਇਸ ਮੌਕੇ ਪੂਰੇ ਮੈਨੀਟੋਬਾ ਸੂਬੇ ਦੀਆਂ ਪੰਜਾਬੀ ਮੂਲ ਦੀਆਂ ਖੇਡ ਸਖ਼ਸ਼ੀਅਤਾਂ ਅਤੇ ਵੱਖ ਵੱਖ ਖੇਡਾਂ ਨਾਲ ਸਬੰਧਤ ਖਿਡਾਰੀ ਵੱਖ ਪਹਿਲੂਆਂ ‘ਤੇ ਵਿਚਾਰਾਂ ਕਰਦੇ ਨਜ਼ਰ ਆ ਰਹੇ ਸਨ । ਸਤਲੁਜ ਕਲੱਬ ਕਨੇਡਾ ਵੱਲੋਂ ਕਰਵਾਏ ਗਏ ਇਸ ਸਮਾਰੋਹ ਦਾ ਆਰੰਭ ਮੈਨੀਟੋਬਾ ਦੀ ਪ੍ਰੀਮੀਅਰ ਮਾਣਯੋਗ ਹੈਦਰ ਸਟਿਫਨਸਨ ਦੀ ਹਾਜ਼ਰੀ ਵਿੱਚ ਕਨੇਡਾ ਦੇ ਰਾਸ਼ਟਰੀ ਗੀਤ....
ਰੂਸੀ ਹਮਲੇ ਕਾਰਨ 10 ਲੱਖ ਲੋਕਾਂ ਨੇ ਯੂਕਰੇਨ ਛੱਡਿਆ
ਰੂਸ ਦੇ ਹਮਲੇ ਤੋਂ ਬਾਅਦ ਇੱਕ ਹਫ਼ਤੇ ਵਿੱਚ ਹੀ ਘੱਟੋ ਘੱਟ ਦਸ ਲੱਖ ਲੋਕ ਯੂਕਰੇਨ ਤੋਂ ਭੱਜ ਗਏ ਹਨ। ਸੰਯੁਕਤ ਰਾਸ਼ਟਰ ਅਨੁਸਾਰ ਇੱਕ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਲੋਕ ਇਸੇ ਤਰ੍ਹਾਂ ਕੂਚ ਕਰਦੇ ਰਹੇ ਤਾਂ ਯੂਕਰੇਨ ਵਿੱਚ ਇਸ ਸਦੀ ਦਾ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਬਣ ਸਕਦਾ ਹੈ। UNHCR ਦੇ ਬੁਲਾਰੇ, ਵਿਲੀਅਮਜ਼ ਨੇ ਇੱਕ ਈਮੇਲ ਵਿੱਚ ਦੱਸਿਆ ਕਿ ਰਾਸ਼ਟਰੀ ਅਧਿਕਾਰੀਆਂ ਦੁਆਰਾ ਇਕੱਠੀ ਕੀਤੀ ਗਈ ਗਿਣਤੀ ਦੇ ਅਧਾਰ 'ਤੇ "ਸਾਡਾ ਡੇਟਾ ਦਰਸਾਉਂਦਾ ਹੈ ਕਿ ਅਸੀਂ ਮੱਧ ਯੂਰਪ ਵਿੱਚ ਅੱਧੀ ਰਾਤ ਤੱਕ....
'ਆਰਡਰ ਆਫ ਕੈਨੇਡਾ' 'ਚ ਭਾਰਤੀ ਮੂਲ ਦੀਆਂ 3 ਸ਼ਖ਼ਸੀਅਤਾਂ ਸ਼ਾਮਿਲ
ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਵਲੋਂ ਦੇਸ਼ ਦੇ ਸਰਵੋਤਮ ਸਨਮਾਨ 'ਆਰਡਰ ਆਫ ਕੈਨੇਡਾ' ਪ੍ਰਦਾਨ ਕਰਨ ਲਈ ਬੀਤੇ ਕੱਲ੍ਹ• ਨਵੀਂ ਸੂਚੀ ਜਾਰੀ ਕੀਤੀ ਗਈ, ਜਿਸ ਵਿਚ 135 ਵਿਅਕਤੀਆਂ ਦੇ ਨਾਂਅ ਹਨ ਅਤੇ ਉਨ੍ਹਾਂ ਵਿਚ 3 ਭਾਰਤੀ ਮੂਲ ਦੀਆਂ ਸ਼ਖ਼ਸੀਅਤਾਂ, ਕੈਲਗਰੀ ਤੋਂ ਨਵਜੀਤ ਸਿੰਘ ਢਿੱਲੋਂ, ਮਿਸੀਸਾਗਾ ਤੋਂ ਡਾ. ਵਾਈਕੁੰਤਮ ਅਈਅਰ ਲਕਸ਼ਮਨਨ, ਅਤੇ ਓਟਾਵਾ ਇਲਾਕੇ ਤੋਂ ਡਾ. ਪ੍ਰਦੀਪ ਮਰਚੈਂਟ ਸ਼ਾਮਿਲ ਹਨ | ਡਾ. ਪ੍ਰਦੀਪ ਮੁੰਬਈ ਤੋਂ ਐਮ.ਬੀ.ਬੀ.ਐਸ. ਦੀ ਡਿਗਰੀ ਪਾਸ ਕਰਕੇ 1984 ਵਿਚ ਕੈਨੇਡਾ ਗਏ ਸਨ ਜਿੱਥੇ....
ਜਸਰਾਜ ਸਿੰਘ ਹੱਲਣ ਨੂੰ ਦੂਜੀ ਵਾਰ ਸ਼ੈਡੋ ਮੰਤਰੀ ਬਣਾਇਆ
ਪੂਰਨ ਗੁਰਸਿੱਖ ਅੰਮਿ੍ਤਧਾਰੀ ਜਸਰਾਜ ਸਿੰਘ ਹੱਲਣ ਸੰਸਦ ਮੈਂਬਰ ਕੈਲਗਰੀ ਫਾਰੈਸਟ ਲਾਅਨ ਨੂੰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਿਨ ਓ. ਟੂਲ ਵਲੋਂ ਦੂਜੀ ਵਾਰ ਇਮੀਗ੍ਰੇਸ਼ਨ, ਰਿਫਿਊਜ਼ੀ ਅਤੇ ਸਿਟੀਜ਼ਨਸ਼ਿਪ ਸ਼ੈਡੋ ਮੰਤਰੀ ਬਣਾਇਆ ਗਿਆ ਹੈ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਪੰਜਾਬੀ ਭਾਈਚਾਰੇ ਵਲੋਂ ਬੜਾ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ | ਇਸ ਸਮੇਂ ਜਸਰਾਜ ਸਿੰਘ ਹੱਲਣ ਨੇ ਕਿਹਾ ਕਿ ਉਹ ਭਾਈਚਾਰੇ ਨੂੰ ਆ ਰਹੀਆ ਮੁਸ਼ਕਲਾਂ ਤੋਂ ਜਾਣੂੰ ਹਨ | ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਗੇ | ਇਥੇ ਗੱਲ....
ਕੈਨੇਡਾ 'ਚ ਦਸਤਾਰ ਨਾਲ ਜਾਨ ਬਚਾਉਣ ਵਾਲੇੇ 5 ਪੰਜਾਬੀਆਂ ਨੂੰ ਬਹਾਦਰੀ ਸਨਮਾਨ
ਰਾਇਲ ਕੈਨੇਡੀਅਨ ਪੁਲਿਸ ਨੇ ਸਰੀ ਨਿਵਾਸੀ 5 ਪੰਜਾਬੀ ਨੌਜਵਾਨਾਂ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਵਿੰਦਰਜੀਤ ਸਿੰਘ, ਕੁਲਜਿੰਦਰ ਸਿੰਘ ਤੇ ਅਜੇ ਕੁਮਾਰ ਦਾ ਕਮਿਊਨਿਟੀ ਲੀਡਰਜ਼ ਐਵਾਰਡ ਨਾਲ ਸਨਮਾਨ ਕੀਤਾ ਹੈ | ਇਹ ਸਨਮਾਨ ਉਨ੍ਹਾਂ ਨੂੰ 20 ਸਾਲ ਦੇ 2 ਨੌਜਵਾਨਾਂ ਦੀ ਜਾਨ ਬਚਾਉਣ ਬਦਲੇ ਦਿੱਤਾ ਹੈ | ਇਨ੍ਹਾਂ ਪੰਜਾਂ ਨੌਜਵਾਨਾਂ ਨੂੰ ਕੈਨੇਡਾ ਪੁਲਿਸ ਦੇ ਵਿਸ਼ੇਸ਼ ਸਰਟੀਫ਼ਿਕੇਟ ਤੇ ਯੂਨੀਕ ਟੋਕਨ ਨਾਲ ਸਨਮਾਨਿਤ ਕੀਤਾ ਗਿਆ ਹੈ | ਘਟਨਾ ਬੀਤੀ 11 ਅਕਤੂਬਰ ਦੀ ਹੈ, ਜਦੋਂ ਮੈਪਲ ਰਿੱਜ ਦੇ ਗੋਲਡਨ ਈਅਰਜ਼....
ਨਿਊਯਾਰਕ 'ਚ ਕੁਦਰਤ ਦੀ ਕਰੋਪੀ
ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ 'ਚ ਈਡਾ ਤੂਫਾਨ ਦੀ ਵਜਾ ਨਾਲ ਮੋਹਲੇਧਾਰ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਨਿਊਯਾਰਕ ਸ਼ਹਿਰ 'ਚ ਮੀਹ ਤੇ ਹੜ੍ਹਾਂ ਦੀ ਲਪੇਟ 'ਚ ਆਉਣ ਨਾਲ ਕਰੀਬ 41 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕਈ ਲੋਕ ਆਪਣੀਆਂ ਬੇਸਮੈਂਟਾਂ 'ਚ ਹੀ ਮਾਰੇ ਗਏ। ਰਿਕਾਰਡ ਬਾਰਸ਼ ਦੇ ਹੁੰਦਿਆਂ ਨਿਊਯਾਰਕ ਸ਼ਹਿਰ 'ਚ ਭਾਰੀ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਾਲਾਤ ਇਹ ਹਨ ਕਿ ਗਲੀਆਂ ਤੇ ਸੜਕਾਂ ਨਹਿਰਾਂ ਦਾ ਰੂਪ ਧਾਰ ਗਈਆਂ ਹਨ। ਮੌਸਮ 'ਚ ਆਈ ਤਬਦੀਲੀ ਮਗਰੋਂ LaGuardia and JFK....