ਪਿਸ਼ਾਵਰ, 01 ਸਤੰਬਰ : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਫ਼ੌਜ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ। ਇਸ ਆਤਮਘਾਤੀ ਹਮਲੇ ’ਚ 9 ਜਵਾਨਾਂ ਦੀ ਮੌਤ ਹੋ ਗਈ ਤੇ 5 ਜ਼ਖ਼ਮੀ ਹੋ ਗਏ। ਆਤਮਘਾਤੀ ਅੱਤਵਾਦੀ ਨੇ ਬਾਈਕ ਨਾਲ ਵਾਹਨ ਨੂੰ ਟੱਕਰ ਮਾਰੀ। ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕਾਕਰ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਪਾਕਿਸਤਾਨ ਦੀ ਕਾਰਜਕਾਰੀ ਸਰਕਾਰ ਨੂੰ ਬਣੇ ਹਾਲੇ 15 ਦਿਨ....
ਅੰਤਰ-ਰਾਸ਼ਟਰੀ

ਮਨੀਲਾ, 01 ਸਤੰਬਰ : ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਇੱਕ ਕੱਪੜੇ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ। ਇਮਾਰਤ ਨੂੰ ਇੱਕ ਗੋਦਾਮ ਅਤੇ ਟੀ-ਸ਼ਰਟ ਪ੍ਰਿੰਟਿੰਗ ਕਾਰੋਬਾਰ ਲਈ ਕਾਮਿਆਂ ਦੀ ਰਿਹਾਇਸ਼ ਵਜੋਂ ਵਰਤਿਆ ਜਾਂਦਾ ਸੀ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਅੱਗ ਲੱਗਣ ਕਾਰਨ ਦੋ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਬਾਰਾਂਗੇ ਤੰਦਾਂਗ ਸੋਰਾ ਜ਼ਿਲ੍ਹੇ ਦੇ ਫਾਇਰ ਚੀਫ਼ ਮਾਰਸੇਲੋ ਰਾਗੁੰਡਿਆਜ਼ ਨੇ ਕਿਹਾ ਕਿ ਕਿਊਜ਼ਨ ਸਿਟੀ ਵਿੱਚ ਅੱਗ ਲੱਗਣ ਕਾਰਨ....

ਫਲੋਰੀਡਾ, 31 ਅਗਸਤ : ਅਮਰੀਕਾ ਵਿਚ ਇਡਾਲੀਆ ਚੱਕਰਵਾਤ ਦਾ ਕਹਿਰ ਜਾਰੀ ਹੈ। ਬੁਧਵਾਰ ਨੂੰ ਫਲੋਰੀਡਾ ਦੇ ਬਿਗ ਬੈਂਡ ਵਿਚ ਤੂਫਾਨ ਦੇ ਚਲਦਿਆਂ 2 ਲੋਕਾਂ ਦੀ ਮੌਤ ਹੋ ਗਈ। ਇਹ ਤੂਫਾਨ ਫਲੋਰੀਡਾ ਤੋਂ ਬਾਅਦ ਜਾਰਜੀਆ, ਨੋਰਥ ਕੈਰੋਲੀਨਾ ਅਤੇ ਸਾਊਥ ਕੈਰੋਲੀਨਾ ਵੱਲ ਵਧ ਚੁੱਕਿਆ ਹੈ। ਇਸ ਦੇ ਚਲਦਿਆਂ ਜਾਰਜੀਆ ਅਤੇ ਫਲੋਰੀਡਾ ਵਿਚ ਕਰੀਬ ਸਾਢੇ 4 ਲੱਖ ਲੋਕਾਂ ਦੇ ਘਰਾਂ ਵਿਚ ਬਿਜਲੀ ਨਹੀਂ ਹੈ। ਇਡਾਲੀਆ ਤੂਫਾਨ ਕਾਰਨ ਲਗਭਗ 900 ਉਡਾਣਾਂ ਰੱਦ ਕਰ ਦਿਤੀਆਂ ਗਈਆਂ ਹਨ। ਲੈਂਡਫਾਲ ਦੇ ਸਮੇਂ, ਚੱਕਰਵਾਤ ਸ਼੍ਰੇਣੀ 4 ਤੋਂ....

ਜੋਹਾਨਸਬਰਗ, 31 ਅਗਸਤ : ਦੱਖਣੀ ਅਫਰੀਕਾ ਦੇ ਜੋਹਾਨਸਬਰਗ ਸ਼ਹਿਰ 'ਚ ਇਕ ਬਹੁ-ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ 64 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਘਟਨਾ 'ਚ 43 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜੋਹਾਨਸਬਰਗ ਦੀ ਮਿਉਂਸਪਲ ਸਰਕਾਰ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਦੱਸਿਆ ਕਿ ਇਹ ਘਟਨਾ ਜੋਹਾਨਸਬਰਗ ਦੇ ਕੇਂਦਰੀ ਵਪਾਰਕ ਜ਼ਿਲ੍ਹੇ ਵਿੱਚ ਵਾਪਰੀ ਹੈ। ਵੱਡੀ ਗਿਣਤੀ ਵਿਚ ਐਮਰਜੈਂਸੀ ਅਤੇ ਬਚਾਅ ਕਰਮਚਾਰੀ ਅਜੇ....

ਓਟਵਾ, 30 ਅਗਸਤ : ਭਾਰਤ ਵਿੱਚ ਨੌਕਰੀ ਦੀ ਕਮੀ ਦੇ ਕਾਰਨ ਪਿਛਲੇ ਇੱਕ ਸਾਲ ਵਿੱਚ 15,000 ਤੋਂ ਵੱਧ ਤਕਨੀਕੀ ਕਾਮੇ ਕੈਨੇਡਾ ਚਲੇ ਗਏ ਹਨ। ਰਿਪੋਰਟ ਮੁਤਾਬਕ ਅਪ੍ਰੈਲ 2022 ਤੋਂ ਮਾਰਚ 2023 ਦਰਮਿਆਨ 15000 ਤੋਂ ਵੱਧ ਤਕਨੀਕੀ ਕਾਮੇ ਨੌਕਰੀਆਂ ਦੀ ਭਾਲ ਵਿੱਚ ਕੈਨੇਡਾ ਗਏ ਹਨ। ਖਾਲਸਾ ਵੌਕਸ ਦੀ ਰਿਪੋਰਟ ਦਰਸਾਉਂਦੀ ਹੈ ਕਿ ਕੈਨੇਡਾ ਵਿੱਚ ਤਕਨਾਲੋਜੀ ਖੇਤਰ ਵਿੱਚ ਨੌਕਰੀਆਂ ਦੇ ਚੰਗੇ ਮੌਕੇ ਹਨ । ਇਹੀ ਕਾਰਨ ਹੈ ਕਿ ਸਿਰਫ ਇੱਕ ਸਾਲ ਵਿੱਚ ਇੰਨੇ ਸਾਰੇ ਭਾਰਤੀ ਤਕਨੀਕੀ ਕਾਮੇ ਕੈਨੇਡਾ ਚਲੇ ਗਏ। The....

ਏਥਨਜ਼, 29 ਅਗਸਤ : ਏਜੀਅਨ ਸਾਗਰ ਵਿੱਚ ਗ੍ਰੀਕ ਖੇਤਰੀ ਪਾਣੀਆਂ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਦੇ ਪਲਟਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਸੋਮਵਾਰ ਦੇਰ ਰਾਤ ਕਿਹਾ ਗਿਆ ਕਿ ਸਮੋਸ ਟਾਪੂ 'ਤੇ ਡੁੱਬਣ ਵਾਲੀ ਕਿਸ਼ਤੀ ਦੇ ਇਕ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦੇ ਬੱਚੇ ਅਤੇ ਹੋਰ 35 ਯਾਤਰੀਆਂ ਨੂੰ ਬਚਾ ਲਿਆ ਗਿਆ। ਲੇਸਵੋਸ ਟਾਪੂ 'ਤੇ ਵਾਪਰੀ ਅਜਿਹੀ ਹੀ ਇੱਕ ਘਟਨਾ ਵਿੱਚ, ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਦੇ ਡੁੱਬਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਅਠਾਰਾਂ....

ਕੈਲੇਫ਼ੋਰਨੀਆ, 29 ਅਗਸਤ : ਅਮਰੀਕਾ ’ਚ ‘ਕੈਲੇਫ਼ੋਰਨੀਆ ਸਟੇਟ ਅਸੈਂਬਲੀ’ ਨੇ ਜਾਤ ਵਿਤਕਰਾ ਵਿਰੋਧੀ ਇਕ ਬਿਲ ਪਾਸ ਕੀਤਾ ਹੈ, ਜਿਸ ’ਚ ਜਾਤ ਸਬੰਧੀ ਵਿਤਕਰੇ ਨੂੰ ਦੂਰ ਕਰਨ ਅਤੇ ਸੂਬੇ ’ਚ ਹਾਸ਼ੀਏ ’ਤੇ ਰਹਿ ਰਹੇ ਭਾਈਚਾਰਿਆਂ ਦੀ ਰਾਖੀ ਕਰਨ ਦੀ ਗੱਲ ਕੀਤੀ ਗਈ ਹੈ। ਬਿਲ ਦੇ ਹੱਕ ’ਚ 50 ਅਤੇ ਵਿਰੋਧ ’ਚ 3 ਵੋਟਾਂ ਪਈਆਂ। ਅਸੈਂਬਲੀ ’ਚ ਸੋਮਵਾਰ ਨੂੰ ਇਹ ਬਿਲ ਪਾਸ ਕੀਤਾ ਗਿਆ, ਜਿਸ ਤੋਂ ਬਾਅਦ ਇਸ ਨੂੰ ਸੂਬੇ ਦੇ ਗਵਰਨਰ ਗੈਵਿਨ ਨਿਊਸਮ ਕੋਲ ਹਸਤਾਖ਼ਰ ਲਈ ਭੇਜਿਆ ਗਿਆ। ਗਵਰਨਰ ਦੇ ਹਸਤਾਖ਼ਰ ਤੋਂ ਬਾਅਦ ਇਹ ਬਿਲ....

ਜੈਕਸਨਵਿਲੇ, 28 ਅਗਸਤ : ਅਮਰੀਕਾ ਦੇ ਫਲੋਰੀਡਾ ਸੂਬੇ ਦੇ ਜੈਕਸਨਵਿਲੇ ਸਟੋਰ ’ਚ ਇਕ ਗੋਰੇ ਨੇ ਤਿੰਨ ਕਾਲੇ ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਸਥਾਨਕ ਸ਼ੈਰਿਫ ਨੇ ਹਮਲੇ ਨੂੰ ‘ਨਸਲਵਾਦੀ ਤੌਰ 'ਤੇ ਪ੍ਰੇਰਿਤ’ ਦਸਿਆ ਹੈ। ਸ਼ੈਰਿਫ ਟੀ ਕੇ ਵਾਟਰਸ ਨੇ ਇਕ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਉਹ (ਹਮਲਾਵਰ) ਕਾਲੇ ਲੋਕਾਂ ਨੂੰ ਨਫ਼ਰਤ ਕਰਦਾ ਸੀ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਹਮਲਾਵਰ ਕਿਸੇ ਵੱਡੇ ਸਮੂਹ ਦਾ ਹਿੱਸਾ ਸੀ।’’ ਵਾਟਰਸ ਨੇ ਕਿਹਾ ਕਿ ਹਮਲਾਵਰ ਨੇ ਡਾਲਰ ਜਨਰਲ....

ਵਾਸਿੰਗਟਨ, 25 ਅਗਸਤ : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ 7 ਤੋਂ 10 ਸਤੰਬਰ ਤੱਕ ਨਵੀਂ ਦਿੱਲੀ ‘ਚ ਹੋਣ ਵਾਲੇ ਜੀ-20 ਸੰਮੇਲਨ ‘ਚ ਹਿੱਸਾ ਲੈਣਗੇ। ਵ੍ਹਾਈਟ ਹਾਊਸ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਰਾਸ਼ਟਰਪਤੀ ਬਿਡੇਨ ਦੇ ਯਾਤਰਾ ਪ੍ਰੋਗਰਾਮ ਦਾ ਜ਼ਿਕਰ ਕੀਤਾ ਗਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਸੰਮੇਲਨ ‘ਚ ਸਵੱਛ ਊਰਜਾ ਪਰਿਵਰਤਨ, ਜਲਵਾਯੂ ਪਰਿਵਰਤਨ, ਯੂਕਰੇਨ ‘ਚ ਜੰਗ ਦੇ ਪ੍ਰਭਾਵਾਂ ਅਤੇ ਵਿਸ਼ਵ ਬੈਂਕ ਸਮੇਤ ਬਹੁਪੱਖੀ ਵਿਕਾਸ ਬੈਂਕਾਂ ਦੀ ਸਮਰੱਥਾ ਨੂੰ ਉਤਸ਼ਾਹਿਤ ਕਰਨ ਵਰਗੇ ਵਿਸ਼ਵ....

ਏਥਨਜ਼, 25 ਅਗਸਤ : ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਇਕ ਦਿਨ ਦੇ ਦੌਰੇ 'ਤੇ ਗ੍ਰੀਸ ਦੀ ਰਾਜਧਾਨੀ ਐਥਨਜ਼ ਪਹੁੰਚ ਗਏ ਹਨ। ਏਥਨਜ਼ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯੂਨਾਨ ਦੇ ਵਿਦੇਸ਼ ਮੰਤਰੀ ਜਾਰਜ ਗੇਰਾਪੇਟਰਾਈਟਸ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਭਾਰਤੀ ਭਾਈਚਾਰੇ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੂੰ 'ਗ੍ਰੈਂਡ ਕਰਾਸ ਆਫ਼ ਦਾ ਆਰਡਰ ਆਫ਼ ਆਨਰ' ਨਾਲ ਸਨਮਾਨਿਤ ਕੀਤਾ ਗਿਆ। ਪੀਐਮ ਮੋਦੀ ਨੂੰ ਏਥਨਜ਼ ਵਿੱਚ....

ਕੈਲੀਫੋਰਨੀਆਂ, 24 ਅਗਸਤ : ਅਮਰੀਕਾ ਵਿੱਚ ਗੋਲੀਬਾਰੀ ਅਤੇ ਕਤਲ ਕਰ ਦੇਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਰੋਜਾਨਾ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਇਸ ਦੀ ਤਾਜ਼ਾ ਮਿਸ਼ਾਲ ਦੱਖਣੀ ਕੈਲੀਫੋਰਨੀਆਂ ਦੇ ਸ਼ਹਿਰ ਟ੍ਰੈਬਿਊਕੋ ਕੈਨਿਯਨ ਤੋਂ ਸਾਹਮਣੇ ਆਈ ਹੈ, ਜਿੱਥੇ ਗੋਲੀਬਾਰੀ ਦੀ ਘਟਨਾਂ ‘ਚ 10 ਲੋਕ ਜਖ਼ਮੀ ਹੋ ਗਏ ਤੇ ਜਿੰਨ੍ਹਾਂ ‘ਚੋ 5 ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਬਾਈਕਰ ਬਾਰ ਨਾਮਕ ਜਗ੍ਹਾ ਤੇ ਗੋਲੀਬਾਰੀ ਕੀਤੀ, ਓਰੇਂਜ....

ਸ਼ਾਨਕਸੀ, 23 ਅਗਸਤ : ਉੱਤਰੀ ਚੀਨ ਦੇ ਸ਼ਾਨਕਸੀ ਸੂਬੇ ਸਥਿਤ ਇਕ ਕੋਲਾ ਖਾਨ ਵਿਚ ਹੋਏ ਧਮਾਕੇ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਰਾਤ ਯਾਨਾਨ ਸ਼ਹਿਰ ਦੇ ਕੋਲ ਜਿਨਤਾਈ ਕੋਲਾ ਖਾਨ ਵਿਚ ਹੋਇਆ। ਰਿਪੋਰਟ ਮੁਤਾਬਕ ਧਮਾਕਾ ਬੇਹੱਦ ਹੀ ਜ਼ੋਰਦਾਰ ਸੀ। ਧਮਾਕੇ ਕਾਰਨ ਖਾਨ ਦੇ ਆਸ-ਪਾਸ ਰਹਿਣ ਵਾਲੇ ਲੋਕ ਦਹਿਸ਼ਤ ਵਿਚ ਆ ਗਏ। ਕੁਝ ਬਿਲਡਿੰਗਾਂ ਦੇ ਕੱਚ ਵੀ ਟੁੱਟ ਗਏ। ਧਮਾਕੇ ਸਮੇਂ ਲਗਭਗ 90 ਲੋਕ ਖਾਨ ਵਿਚ ਸਨ ਪਰ ਜ਼ਿਆਦਾਤਰ ਲੋਕ ਕੋਲਾ ਖਾਨ ਵਿਚੋਂ ਬਾਹਰ ਆ ਚੁੱਕੇ ਸਨ। 9 ਲੋਕ ਅੰਦਰ ਹੀ ਫਸੇ ਰਹਿ ਗਏ....

ਜੋਹਾਨਸਬਰਗ, 23 ਅਗਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿਚ ਆਯੋਜਿਤ ਬ੍ਰਿਕਸ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬ੍ਰਿਕਸ ਦੀਆਂ ਉਪਲਬਧੀਆਂ ਗਿਣਾਉਂਦੇ ਹੋਏ ਕਿਹਾ ਕਿ ਇਸ ਸੰਗਠਨ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ ਤੇ ਲੋਕਾਂ ਦੇ ਜੀਵਨ ਵਿਚ ਸਾਕਾਰਾਤਮਕ ਬਦਲਾਅ ਲਿਆਉਂਦੇ ਹੋਏ ਉਸ ਨੂੰ ਬੇਹਤਰ ਬਣਾਇਆ ਹੈ। ਪੀਐੱਮ ਮੋਦੀ ਨੇ ਕਿਹਾ ਕਿ ਲਗਭਗ ਦੋ ਦਹਾਕਿਆਂ ਵਿਚ ਬ੍ਰਿਕਸ ਨੇ ਇਕ ਲੰਬੀ ਤੇ ਸ਼ਾਨਦਾਰ ਯਾਤਰਾ ਕੀਤੀ ਹੈ। ਇਸ ਯਾਤਰਾ ਵਿਚ ਅਸੀਂ ਕਈ....

ਕਾਠਮੰਡੂ, 23 ਅਗਸਤ : ਨੇਪਾਲ ਦੇ ਜਿਲ੍ਹਾ ਧਾਡਿੰਗ ਵਿੱਚ ਇੱਕ ਬੱਸ ਨਦੀ ਵਿੱਚ ਡਿੱਗ ਜਾਣ ਕਰਕੇ 8 ਲੋਕਾਂ ਦੀ ਮੌਤ ਅਤੇ 19 ਦੇ ਜਖ਼ਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਕਾਠਮੰਡੂ ਤੋਂ ਬੇਨੀ ਜਾ ਰਹੀ ਇੱਕ ਯਾਤਰੀ ਬੱਸ ਤ੍ਰਿਸ਼ੂਲੀ ਨਦੀ ਵਿੱਚ ਡਿੱਗ ਗਈ, ਜਿਸ ਕਾਰਨ 8 ਲੋਕਾਂ ਦੀ ਮੌਤ ਅਤੇ 19 ਗੰਭੀਰ ਜਖ਼ਮੀ ਹੋ ਗਏ। ਧਾਡਿੰਗ ਦੇ ਐਸਪੀ ਗੌਤਮ ਮਿਸ਼ਰਾ ਨੇ ਦੱਸਿਆ ਕਿ ਇਹ ਹਾਦਸਾ ਗਜੂਰੀ ਝਰਨੇ ਦੇ ਨੇੜੇ ਵਾਪਰਿਆ, ਬੱਸ ਸੜਕ ਤੋਂ ਉੱਤਰ ਗਈ ਤੇ ਤ੍ਰਿਸ਼ੂਲੀ ਨਦੀ ਵਿੱਚ ਜਾ ਡਿੱਗੀ, ਉਨ੍ਹਾਂ ਦੱਸਿਆ ਕਿ ਬਚਾਅ....

ਮੈਕਸੀਕੋ, 22 ਅਗਸਤ : ਮੈਕਸੀਕੋ ਸਿਟੀ ਵਿੱਚ ਬਾਈਕ ਸਵਾਰਾਂ ਦੇ ਇੱਕ ਸਮੂਹ ਦੁਆਰਾ ਹਮਲਾ ਕਰਨ ਅਤੇ ਲੁੱਟਣ ਤੋਂ ਬਾਅਦ ਇੱਕ ਭਾਰਤੀ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਰਾਜਧਾਨੀ ਦੇ ਅਲਗਰੀਨ ਇਲਾਕੇ ਵਿੱਚ ਵਾਪਰੀ ਇਸ ਘਟਨਾ ਦੀ ਪੁਸ਼ਟੀ ਕਰਦਿਆਂ, ਮੈਕਸੀਕੋ ਵਿੱਚ ਭਾਰਤੀ ਦੂਤਾਵਾਸ ਨੇ ਅਧਿਕਾਰੀਆਂ ਨੂੰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਨ ਲਈ ਕਿਹਾ। ਦੂਤਾਵਾਸ ਨੇ ਐਤਵਾਰ ਨੂੰ ਐਕਸ 'ਤੇ ਪੋਸਟ ਕੀਤਾ, "ਇੱਕ ਬਹੁਤ ਹੀ ਅਫਸੋਸਜਨਕ ਅਤੇ ਦਿਲ ਦਹਿਲਾ ਦੇਣ ਵਾਲੀ....