ਅੰਤਰ-ਰਾਸ਼ਟਰੀ

ਬ੍ਰਿਕਸ ਸੰਮੇਲਨ ਮੈਂਬਰ ਦੇਸ਼ਾਂ ਨੂੰ ਭਵਿੱਖ ਵਿੱਚ ਸਹਿਯੋਗ ਦੇ ਖੇਤਰਾਂ ਦੀ ਪਛਾਣ ਕਰਨ ਅਤੇ ਸੰਸਥਾਗਤ ਵਿਕਾਸ ਦਾ ਜਾਇਜ਼ਾ ਲੈਣ ਲਈ ਲਾਭਦਾਇਕ ਮੌਕਾ ਪ੍ਰਦਾਨ ਕਰੇਗਾ : ਪੀਐਮ ਮੋਦੀ 
ਜੋਹਾਨਸਬਰਗ, 22 ਅਗਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 15ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਇੱਥੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਦੇ ਸੱਦੇ 'ਤੇ ਆਏ ਹਨ ਅਤੇ ਉਹ 22 ਤੋਂ 24 ਅਗਸਤ ਤੱਕ ਇੱਥੇ ਰਹਿਣਗੇ। ਦੱਖਣੀ ਅਫ਼ਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਸੰਮੇਲਨ ਮੈਂਬਰ ਦੇਸ਼ਾਂ ਨੂੰ ਭਵਿੱਖ ਵਿੱਚ ਸਹਿਯੋਗ ਦੇ ਖੇਤਰਾਂ ਦੀ ਪਛਾਣ ਕਰਨ ਅਤੇ ਸੰਸਥਾਗਤ ਵਿਕਾਸ ਦਾ ਜਾਇਜ਼ਾ ਲੈਣ ਲਈ....
ਬ੍ਰਿਟਿਸ਼ ਕੋਲੰਬੀਆ 'ਚ 400 ਜੰਗਲਾਂ 'ਚ ਲੱਗੀ ਭਿਆਨਕ ਅੱਗ, 30,000 ਘਰਾਂ ਨੂੰ ਕਰਵਾਇਆ ਖਾਲੀ, 36,000 ਹੋਰ ਘਰਾਂ ਨੂੰ ਖਾਲੀ ਕਰਨ ਦੀ ਚਿਤਾਵਨੀ
ਓਟਾਵਾ, 21 ਅਗਸਤ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਕਰੀਬ 400 ਜੰਗਲਾਂ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਭਿਆਨਕ ਸਥਿਤੀ ਕਾਰਨ ਘੱਟੋ-ਘੱਟ 30,000 ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ, ਜਦਕਿ 36,000 ਹੋਰ ਘਰਾਂ ਨੂੰ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ (20 ਅਗਸਤ) ਦੇਰ ਰਾਤ ਸੂਬਾਈ ਐਮਰਜੈਂਸੀ ਪ੍ਰਬੰਧਨ ਮੰਤਰੀ ਬੋਇੰਗ ਮੈਨ ਨੇ ਇਕ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰ ਖਾਲੀ ਕਰਨ ਲਈ ਸੁਚੇਤ ਕਰਨਾ ਅਤੇ ਇਨ੍ਹਾਂ....
ਫੁੱਟਬਾਲ ਟੀਮ ਦੇ ਪ੍ਰਸ਼ੰਸਕਾਂ ਦੀ ਬੱਸ ਨਾਲ ਵਾਪਰਿਆ ਹਾਦਸਾ, 7 ਲੋਕਾਂ ਮੌਤ, ਕਈ ਜ਼ਖ਼ਮੀ
ਸਾਓ ਪੌਲੋ, 21 ਅਗਸਤ : ਬ੍ਰਾਜ਼ੀਲ ਦੀ ਫੁੱਟਬਾਲ ਟੀਮ ਕੋਰਿੰਥੀਅਨਜ਼ ਦੇ ਪ੍ਰਸ਼ੰਸਕਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਬੇਲੋ ਹੋਰੀਜ਼ੋਂਟੇ ਸ਼ਹਿਰ ਵਿੱਚ ਮੈਚ ਤੋਂ ਬਾਅਦ ਹਾਦਸਾ ਵਾਪਰ ਗਿਆ।। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਕਰੀਬ 7 ਲੋਕਾਂ ਦੀ ਮੌਤ ਹੋ ਗਈ ਅਤੇ 36 ਹੋਰ ਜ਼ਖ਼ਮੀ ਹੋ ਗਏ। ਮਾਰੇ ਗਏ ਸਾਰੇ ਸੱਤ ਕੋਰਿੰਥੀਆਂ ਦੇ ਸਮਰਥਕ ਕਲੱਬ ਗੈਵੀਓਸ ਦਾ ਫੀਲ ਦੇ ਮੈਂਬਰ ਸਨ। ਉਹ ਸ਼ਨਿੱਚਰਵਾਰ ਸ਼ਾਮ ਨੂੰ ਬ੍ਰਾਜ਼ੀਲ ਚੈਂਪੀਅਨਸ਼ਿਪ ਦੇ ਮੈਚ ਵਿੱਚ ਕਰੂਜ਼ੇਰੋ ਨਾਲ ਆਪਣੀ ਟੀਮ ਦਾ 1-1 ਨਾਲ ਡਰਾਅ....
ਪਾਕਿਸਤਾਨ ਵਿਚ ਵਾਪਰਿਆ ਭਿਆਨਕ ਹਾਦਸਾ, ਬੱਸ ਨੂੰ ਅੱਗ ਲੱਗਣ ਕਾਰਨ 20 ਦੇ ਕਰੀਬ ਲੋਕਾਂ ਦੀ ਮੌਤ
ਇਸਲਾਮਾਬਾਦ, 20 ਅਗਸਤ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਸੂਬੇ ਦੇ ਪਿੰਡੀ ਭੱਟੀਆਂ ਸ਼ਹਿਰ ਵਿਚ ਐਤਵਾਰ ਸਵੇਰੇ ਇੱਕ ਚੱਲਦੀ ਬੱਸ ਨੂੰ ਅੱਗ ਲੱਗ ਗਈ। ਇਸ ਬੱਸ ਨੂੰ ਅੱਗ ਲੱਗਣ ਕਾਰਨ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 7 ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਬੱਸ ਵਿਚ 40 ਤੋਂ ਵੱਧ ਲੋਕ ਸਵਾਰ ਸਨ। ਸੜਦੀ ਹੋਈ ਬੱਸ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ 'ਚ ਅੱਗ ਨਿਕਲਦੀ ਦਿਖਾਈ ਦੇ ਰਹੀ ਹੈ। ਇਕ ਨਿਊਜ਼ ਰਿਪੋਰਟ....
ਅਮਰੀਕਾ ਦੇ ਮੈਰੀਲੈਡ ਵਿੱਚ ਭਾਰਤੀ ਜੋੜੇ ਅਤੇ 6 ਸਾਲਾ ਬੱਚੇ ਦੀ ਮੌਤ, ਪੁਲਿਸ ਵੱਲੋਂ ਜਾਂਚ ਸ਼ੁਰੂ
ਮੈਰੀਲੈਂਡ, 20 ਅਗਸਤ : ਅਮਰੀਕਾ ਦੇ ਮੈਰੀਲੈਡ ਸੂਬੇ ਵਿੱਚ ਬਾਲਟੀਮੋਰ ਕਾਉਂਟੀ ‘ਚ ਇੱਕ ਭਾਰਤੀ ਜੋੜੇ ਅਤੇ ਉਨ੍ਹਾਂ ਦੇ 6 ਸਾਲਾ ਬੱਚੇ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮ੍ਰਿਤਕਾਂ ਦੀ ਪਹਿਚਾਣ ਯੋਗੇਸ਼ ਐੱਚ ਨਾਗਰਾਜੱਪਾ, ਪ੍ਰਤਿਭਾ ਵਾਈ ਅਮਰਨਾਥ ਅਤੇ ਯਸ ਹੋਨਾਲ ਵਜੋਂ ਹੋਈ ਹੈ, ਜੋ ਭਾਰਤ ਦੇ ਕਰਨਾਟਕਾ ਦੇ ਵਾਸੀ ਸਨ। ਪੁਲਿਸ ਨੂੰ ਸ਼ੱਕ ਹੈ ਕਿ ਤਿੰਨਾਂ ਵੱਲੋਂ ਜਾਂ ਤਾਂ ਖੁਦਕੁਸ਼ੀ ਕੀਤੀ ਗਈ ਹੈ ਜਾਂ ਕਿਸੇ ਨੇ ਕਤਲ ਕੀਤਾ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਤਿੰਨੋਂ ਮ੍ਰਿਤਕਾਂ....
ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਟਰੱਕ 'ਚ ਧਮਾਕਾ, 11 ਦੀ ਮੌਤ 
ਪੇਸ਼ਾਵਰ, 20 ਅਗਸਤ : ਉੱਤਰ-ਪੱਛਮੀ ਪਾਕਿਸਤਾਨ 'ਚ ਹੋਏ ਅੱਤਵਾਦੀ ਹਮਲੇ 'ਚ 11 ਮਜ਼ਦੂਰ ਮਾਰੇ ਗਏ ਸਨ। ਕਾਰਜਵਾਹਕ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਕੱਕੜ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ। ਉੱਤਰੀ ਖੈਬਰ ਪਖਤੂਨਖਵਾ ਸੂਬੇ ਵਿਚ ਸੁਰੱਖਿਆ ਅਤੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅਫਗਾਨ ਸਰਹੱਦ ਦੇ ਨੇੜੇ ਵਜ਼ੀਰਿਸਤਾਨ ਵਿਚ ਇਕ ਨਿਰਮਾਣ ਪ੍ਰਾਜੈਕਟ ਲਈ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਇਕ ਟਰੱਕ ਨੂੰ ਧਮਾਕਾ ਕੀਤਾ ਗਿਆ। ਉੱਤਰੀ....
ਵਾਸ਼ਿੰਗਟਨ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ, 185 ਇਮਾਰਤਾਂ ਨੁਕਸਾਨੀਆਂ
ਵਾਸ਼ਿੰਗਟਨ, 20 ਅਗਸਤ : ਸੰਯੁਕਤ ਰਾਜ ਅਮਰੀਕਾ ਦੇ ਪੂਰਬੀ ਵਾਸ਼ਿੰਗਟਨ ਸੂਬੇ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਅੱਗ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 185 ਇਮਾਰਤਾਂ ਨੁਕਸਾਨੀਆਂ ਗਈਆਂ। ਅੱਗ ਕਾਰਨ ਇਕ ਮੁੱਖ ਹਾਈਵੇਅ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ ਨੈਚੁਰਲ ਰਿਸੋਰਸਜ਼ ਦੀ ਬੁਲਾਰਾ ਇਜ਼ਾਬੇਲ ਹੋਏਗਾਰਡ ਨੇ ਕਿਹਾ ਕਿ ਅੱਗ ਸ਼ੁੱਕਰਵਾਰ ਦੁਪਹਿਰ ਨੂੰ ਮੈਡੀਕਲ ਝੀਲ ਦੇ....
ਇੰਗਲੈਂਡ 'ਚ 7 ਨਵਜੰਮੇ ਬੱਚਿਆਂ ਦੀ ਹੱਤਿਆ ਕਰਨ ਵਾਲੀ ਨਰਸ ਦੋਸ਼ੀ ਕਰਾਰ 
ਕੋਰਟ ਨੇ ਨਰਸ ਨੂੰ ਕੁੱਲ 13 ਬੱਚਿਆਂ ‘ਤੇ ਜਾਨਲੇਵਾ ਹਮਲੇ ਦਾ ਦੋਸ਼ੀ ਮੰਨਿਆ ਲੰਡਨ, 19 ਅਗਸਤ : ਇੰਗਲੈਂਡ ਦੇ ਇਕ ਹਸਪਤਾਲ ਵਿਚ 7 ਨਵਜੰਮੇ ਬੱਚਿਆਂ ਦੀ ਹੱਤਿਆ ਕਰਨ ਵਾਲੀ ਨਰਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਨਰਸ ‘ਤੇ ਦੋਸ਼ ਹੈ ਕਿ ਉਸ ਨੇ ਦੁੱਧ ਪਿਆ ਕੇ ਜ਼ਹਿਰ ਦੇ ਕੇ 13 ਬੱਚਿਆਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ 7 ਬੱਚਿਆਂ ਦੀ ਮੌਤ ਹੋ ਗਈ। ਅਦਾਲਤ ਵਿਚ ਨਰਸ ਨੂੰ ਦੋਸ਼ੀ ਸਾਬਤ ਕਰਨ ਵਿਚ ਭਾਰਤੀ ਮੂਲ ਦੇ ਡਾਕਟਰ ਨੇ ਅਹਿਮ ਭੂਮਿਕਾ ਨਿਭਾਈ। ਨਰਸ ਦੇ ਘਰ ਤੋਂ ਬਰਾਮਦ ਨੋਟ ਵਿਚ ਲਿਖਿਆ....
ਰੂਸ  ਨੇ ਯੂਕਰੇਨ 'ਤੇ ਮਿਜ਼ਾਈਲਾਂ, ਡਰੋਨ ਅਤੇ ਰਾਕੇਟ ਨਾਲ ਕੀਤਾ ਹਮਲਾ, 5 ਲੋਕਾਂ ਦੀ ਮੌਤ, 37 ਜ਼ਖ਼ਮੀ
ਯੂਕਰੇਨ, 19 ਅਗਸਤ : ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਜਾਰੀ ਹੈ। ਹਾਲ ਹੀ 'ਚ ਯੂਕਰੇਨ ਨੇ ਮਾਸਕੋ 'ਤੇ ਜਵਾਬੀ ਕਾਰਵਾਈ ਕੀਤੀ ਹੈ, ਜਿਸ ਕਾਰਨ ਰੂਸ ਭੜਕਿਆ ਤੇ ਯੂਕਰੇਨ 'ਤੇ ਮਿਜ਼ਾਈਲਾਂ, ਡਰੋਨ ਅਤੇ ਰਾਕੇਟ ਨਾਲ ਹਮਲਾ ਕਰ ਰਿਹਾ ਹੈ। ਰੂਸ ਨੇ ਯੂਕਰੇਨ ਦੇ ਚੇਰਨੀਹਾਈਵ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਹੈ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 37 ਲੋਕ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਸਾਂਝੀ ਕੀਤੀ। ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਜਦੋਂ ਹਮਲਾ....
ਜਕਾਰਤਾ ਵਿੱਚ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ, ਤਿੰਨ ਹੋਰ ਜ਼ਖ਼ਮੀ 
ਜਕਾਰਤਾ, 18 ਅਗਸਤ : ਜਕਾਰਤਾ ਵਿੱਚ ਇੱਕ ਹੋਟਲ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ, ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ। ਸਥਾਨਕ ਪੁਲਿਸ ਮੁਤਾਬਕ ਅੱਗ ਰਾਤ ਕਰੀਬ 11.50 ਵਜੇ ਲੱਗੀ। ਵੀਰਵਾਰ ਨੂੰ ਕੇਬਾਯੋਰਨ ਬਾਰੂ ਦੇ ਉਪ-ਡਿਸਟ੍ਰਿਕਟ ਵਿੱਚ ਐਫ 2 ਹੋਟਲ ਵਿੱਚ, ਅਤੇ ਸ਼ੁੱਕਰਵਾਰ ਨੂੰ 2.40 ਵਜੇ ਬੁਝ ਗਿਆ। ਉਪ-ਜ਼ਿਲ੍ਹੇ ਦੇ ਪੁਲਿਸ ਮੁਖੀ ਟ੍ਰਿਬੁਆਨਾ ਰੋਜ਼ੇਨੋ ਨੇ ਮੀਡੀਆ ਨੂੰ ਦੱਸਿਆ ਕਿ ਹੋਟਲ ਦੇ ਤਿੰਨ ਮਹਿਮਾਨਾਂ ਦੀ ਅੱਗ ਵਿਚ....
ਨਾਈਜੀਰੀਆ ਵਿਚ ਹੈਲੀਕਾਪਟਰ ਦੁਰਘਟਨਾ ਤੇ ਹਥਿਆਰਬੰਦ ਗਿਰੋਹਾਂ ਦੇਸ ਹਮਲਿਆਂ 'ਚ 36 ਸੈਨਿਕਾਂ ਦੀ ਮੌਤ
ਅਬੂਜਾ, 18 ਅਗਸਤ : ਨਾਈਜੀਰੀਆ ਦੀ ਰਾਜਧਾਨੀ ਅਬੂਜਾ ਵਿਚ ਨਿਕਾਸੀ ਮਿਸ਼ਨ ਤੋਂ ਮ੍ਰਿਤਕ ਤੇ ਜ਼ਖਮੀ ਫੌਜੀਆਂ ਨੂੰ ਲਿਜਾ ਰਿਹਾ ਇਕ ਹੈਲੀਕਾਪਟਰ ਦੁਰਘਟਨਾਗ੍ਰਸਤ ਹੋ ਗਿਆ। ਇਸ ਦੌਰਾਨ 2 ਦਰਜਨ ਨਾਈਜੀਰੀਆਈ ਸੁਰੱਖਿਆ ਮੁਲਾਜ਼ਮਾਂ ਦੀ ਜਾਨ ਚਲੀ ਗਈ। ਫੌਜ ਨੇ ਕਿਹਾ ਕਿ 36 ਨਾਈਜੀਰੀਆ ਦੇ ਸੈਨਿਕ ਇਸ ਹਫਤੇ ਦੇਸ਼ ਦੇ ਉੱਤਰੀ ਮੱਧ ਖੇਤਰ ਵਿੱਚ ਹਥਿਆਰਬੰਦ ਗਿਰੋਹਾਂ ਦੁਆਰਾ ਕੀਤੇ ਗਏ ਹਮਲੇ ਦੌਰਾਨ ਅਤੇ ਘਟਨਾ ਸਥਾਨ ਲਈ ਭੇਜੇ ਗਏ ਇੱਕ ਹੈਲੀਕਾਪਟਰ ਦੇ ਕਰੈਸ਼ ਵਿੱਚ ਮਾਰੇ ਗਏ ਸਨ। ਵਸਨੀਕਾਂ ਨੇ ਐਸੋਸੀਏਟਿਡ ਪ੍ਰੈਸ....
ਅਮਰੀਕਾ ‘ਚ ਮਨੁੱਖੀ ਤਸਕਰੀ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 23 ਗ੍ਰਿਫਤਾਰ, 5 ਪੰਜਾਬੀ 
ਕੈਲੀਫੋਰਨੀਆ, 17 ਅਗਸਤ : ਅਮਰੀਕਾ ‘ਚ ਮਨੁੱਖੀ ਤਸਕਰੀ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 23 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 23 ਵਿਅਕਤੀਆਂ ਵਿੱਚ 5 ਪੰਜਾਬੀ ਵੀ ਸ਼ਾਮਲ ਹਨ। ਬੇਕਰਸਫੀਲਡ ਲਾਅ ਇਨਫੋਰਸਮੈਂਟ, ਯੂਨਾਈਟਿਡ ਸਟੇਟਸ ਸੀਕਰੇਟ ਸਰਵਿਸ, ਹੋਮਲੈਂਡ ਸਕਿਓਰਿਟੀ, ਫਰਿਜ਼ਨੋ ਕਾਉਂਟੀ ਇੰਟਰਨੈਟ ਕ੍ਰਾਈਮਜ਼ ਅਗੇਂਸਟ ਚਿਲਡਰਨ ਟਾਸਕ ਫੋਰਸ, ਐਫਬੀਆਈ, ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਅਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਐਂਡ ਰੀਹੈਬਲੀਟੇਸ਼ਨ ਨੇ ਸਾਂਝੇ ਤੌਰ....
ਕੁਆਲਾਲੰਪੁਰ ਵਿੱਚ ਚਾਰਟਰ ਜਹਾਜ਼ ਹਾਦਸਾਗ੍ਰਸਤ, 10 ਲੋਕਾਂ ਦੀ ਮੌਤ 
ਕੁਆਲਾਲੰਪੁਰ, 17 ਅਗਸਤ : ਮਲੇਸ਼ੀਆ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਵੀਰਵਾਰ ਨੂੰ ਦੇਸ਼ ਦੇ ਕੁਆਲਾਲੰਪੁਰ ਦੇ ਉੱਤਰ ਵਿੱਚ ਇੱਕ ਐਕਸਪ੍ਰੈਸਵੇਅ ਤੇ ਇੱਕ ਚਾਰਟਰ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸੀਐਨਐਨ ਦੀ ਰਿਪੋਰਟ ਮੁਤਾਬਕ ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟ 'ਚ ਦੱਸਿਆ ਗਿਆ ਕਿ ਜਹਾਜ਼ ਇਕ ਐਕਸਪ੍ਰੈੱਸ ਵੇਅ 'ਤੇ ਲੈਂਡ ਕਰ ਰਿਹਾ ਸੀ, ਜਿਸ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਮਲੇਸ਼ੀਆ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਦੇ ਇੱਕ ਬਿਆਨ ਦਾ ਹਵਾਲਾ ਦਿੰਦੇ ਹੋਏ, ਸੀਐਨਐਨ ਨੇ....
ਮਲੇਸ਼ੀਆ ਦੇ ਪੇਨਾਂਗ ਟਾਪੂ ਦਾ ਪਹਿਲਾ ਸਿੱਖ ਬਣਿਆ ਉਪ ਮੁੱਖ ਮੰਤਰੀ
ਜੌਰਜ ਟਾਊਨ, 16 ਅਗਸਤ : ਪੰਜਾਬੀ ਜਿੱਥੇ ਵੀ ਗਏ ਹਨ, ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਤਰੱਕੀ ਦੇ ਝੰਡੇ ਗੱਡੇ ਹਨ, ਜਿਸ ਤਰ੍ਹਾਂ ਕੈਨੇਡਾ, ਅਮਰੀਕਾ, ਇੰਗਲੈਂਡ, ਅਸਟ੍ਰੇਲੀਆ ਵਰਗੇ ਵੱਡੇ ਮੁਲਕਾਂ ਵਿੱਚ ਪੰਜਾਬੀਆਂ ਨੇ ਰਾਜਨੀਤਿਕ ਤੌਰ ਤੇ ਵੱਡੇ ਵੱਡੇ ਆਹੁਦਿਆਂ ਤੇ ਬਿਰਾਜਮਾਨ ਹੋਏ ਹਨ, ਉਸੇ ਤਰ੍ਹਾਂ ਪੰਜਾਬੀਆਂ ਲਈ ਮਲੇਸੀਆਂ ਤੋਂ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ, ਜਿੱਥੇ ਜਗਦੀਪ ਸਿੰਘ ਦਿੳੇ ਮਲੇਸੀਆਂ ਦੇ ਪੇਨਾਂਗ ਟਾਪੂ ਦੇ ਉੱਮ ਮੁੱਖ ਮੰਤਰੀ ਬਣ ਗਏ ਹਨ। ਉਹ ਪੇਨਾਂਗ ਦੇ ਦਾਤੁਕ ਕੇਰਾਮਤ ਤੋਂ ਵਿਧਾਇਕ....
ਨਾਈਜੀਰੀਆ ਵਿੱਚ 26 ਫ਼ੌਜੀਆਂ ਦੀ ਮੌਤ, ਅੱਠ ਜ਼ਖਮੀ, ਹੈਲੀਕਾਪਟਰ ਕਰੈਸ਼
ਨਾਈਜੀਰੀਆ, 15 ਅਗਸਤ : ਮੱਧ ਨਾਈਜੀਰੀਆ ਵਿੱਚ ਬੰਦੂਕਧਾਰੀਆਂ ਦੁਆਰਾ ਕੀਤੇ ਗਏ ਹਮਲੇ ਵਿੱਚ ਤਿੰਨ ਅਧਿਕਾਰੀਆਂ ਅਤੇ ਤਿੰਨ ਨਾਗਰਿਕਾਂ ਸਮੇਤ ਨਾਈਜੀਰੀਆ ਦੇ ਸੁਰੱਖਿਆ ਬਲਾਂ ਦੇ 26 ਮੈਂਬਰ ਮਾਰੇ ਗਏ ਅਤੇ 8 ਹੋਰ ਜ਼ਖਮੀ ਹੋ ਗਏ। ਦੋ ਫੌਜੀ ਸੂਤਰਾਂ ਨੇ ਏਐੱਫਪੀ ਕੋਲ ਖੁਲਾਸਾ ਕੀਤਾ ਹੈ। ਹਵਾਈ ਸੈਨਾ ਦੇ ਬੁਲਾਰੇ ਏਅਰ ਕਮੋਡੋਰ ਐਡਵਰਡ ਗੈਬਕਵੇਟ ਦੇ ਅਨੁਸਾਰ, ਹੈਲੀਕਾਪਟਰ ਰਾਜ ਦੇ ਸ਼ਿਰੋਰੋ ਸਥਾਨਕ ਸਰਕਾਰੀ ਖੇਤਰ ਦੇ ਚੁਕੂਬਾ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ, ਦੋ ਫੌਜੀ ਕਰਮਚਾਰੀਆਂ ਨੇ ਨਾਮ....