ਮਾਲਵਾ

ਸ੍ਰੀ ਬਾਲਾਜੀ ਪਰਿਵਾਰ ਰਾਏਕੋਟ ਵਲੋਂ 31 ਦਸੰਬਰ ਨੂੰ ਵਿਸ਼ਾਲ ਬਾਲਾਜੀ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ।
ਰਾਏਕੋਟ, 28 ਦਸੰਬਰ (ਚਮਕੌਰ ਸਿੰਘ ਦਿਓਲ) : ਨਵੇਂ ਸਾਲ ਦਾ ਸਵਾਗਤ ਕਰਨ ਲਈ ਸ੍ਰੀ ਬਾਲਾਜੀ ਪਰਿਵਾਰ ਰਾਏਕੋਟ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 31 ਦਸੰਬਰ ਦਿਨ ਸ਼ਨੀਵਾਰ ਨੂੰ ਸਥਾਨਕ ਸ੍ਰੀ ਸ਼ਿਵ ਮੰਦਿਰ ਬਗੀਚੀ ਵਿਖੇ ਸਥਿੱਤ ਸ੍ਰੀ ਬਾਲਾਜੀ ਦਰਬਾਰ ’ਤੇ ਵਿਸ਼ਾਲ ਬਾਲਾਜੀ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧ ’ਚ ਸ੍ਰੀ ਬਾਲਾਜੀ ਦੀ ਪਵਿੱਤਰ ਜੋਤੀ ਸ੍ਰੀ ਸਾਲ੍ਹਾਸਰ ਧਾਮ ਤੋਂ ਵਿਸ਼ੇਸ਼ ਤੌਰ ’ਤੇ ਲਿਆਂਦੀ ਜਾਵੇਗੀ ਅਤੇ 30 ਦਸੰਬਰ ਦਿਨ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਇੱਕ ਰਥ ਯਾਤਰਾ ਵੀ....
ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਜੀ ਦੀ 56ਵੀਂ ਬਰਸੀ ਮੌਕੇ 26ਵਾਂ ਸਲਾਨਾ ਖੂਨਦਾਨ ਕੈਂਪ ਅੱਜ
ਰਾਏਕੋਟ, 28 ਦਸੰਬਰ (ਚਮਕੌਰ ਸਿੰਘ ਦਿਓਲ) : ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਪਿੰਡ ਜਲਾਲਦੀਵਾਲ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਜੀ ਦੀ 56ਵੀਂ ਬਰਸੀ ਮੌਕੇ 26ਵਾਂ ਸਲਾਨਾ ਖੂਨਦਾਨ ਕੈਂਪ 29 ਦਸੰਬਰ ਦਿਨ ਵੀਰਵਾਰ ਨੂੰ ਪਿੰਡ ਜਲਾਲਦੀਵਾਲ ਵਿਖੇ ਲਗਾਇਆ ਜਾਵੇਗਾ। ਸੰਸਥਾ ਦੇ ਡਾਇਰੈਕਟਰ ਡਾ. ਹਰਮਿੰਦਰ ਸਿੰਘ ਸਿੱਧੂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਖੂਨਦਾਨ ਕਰਨ।
ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ ਯਾਦ ’ਚ ਨਗਰ ਕੀਰਤਨ ਸਜਾਇਆ ਗਿਆ
ਸ੍ਰੀ ਫਤਿਹਗੜ੍ਹ ਸਾਹਿਬ, 28 ਦਸੰਬਰ : ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੇ ਅੱਜ ਆਖਰੀ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਗੁਰਦੁਆਰਾ ਜੋਤੀ ਸਰੂਪ ਵਿਖੇ ਜਾ ਕੇ ਸਮਾਪਤ ਹੋਏਗਾ। ਸ਼ਹੀਦੀ ਸਭਾ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਹਨ। ਨਗਰ ਕੀਰਤਨ ਸਮੇਂ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ....
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸੰਸਦ ਮੈਂਬਰ ਤਿਵਾੜੀ ਲਿਖਿਆ ਪੱਤਰ, ਪ੍ਰਦੂਸ਼ਣ ਦਾ ਉਠਾਇਆ ਮੁੱਦਾ
ਸ੍ਰੀ ਆਨੰਦਪੁਰ ਸਾਹਿਬ, 28 ਦਸੰਬਰ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਇੱਕ ਪੱਤਰ ਲਿਖ ਕੇ ਸੂਬੇ ਵਿੱਚ ਚੱਲ ਰਹੇ ਉਦਯੋਗਾਂ ਤੋਂ ਪੈਦਾ ਹੋ ਰਹੇ ਪ੍ਰਦੂਸ਼ਣ ਦਾ ਉਨ੍ਹਾਂ ਦੇ ਲੋਕ ਸਭਾ ਹਲਕੇ ਦੇ ਲੋਕਾਂ ਤੇ ਪੈ ਰਹੇ ਪ੍ਰਭਾਵ ਦਾ ਮਾਮਲਾ ਉਠਾਇਆ ਹੈ। ਸੰਸਦ ਮੈਂਬਰ ਤਿਵਾੜੀ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਉਨ੍ਹਾਂ ਤੋਂ ਪਹਿਲਾਂ....
ਫਤਿਹਗੜ੍ਹ ਸਾਹਿਬ ਵਿਖੇ 24 ਘੰਟੇ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ : ਜੌੜਾਮਾਜਰਾ
ਚੰਡੀਗੜ੍ਹ 28 ਦਸੰਬਰ : ਧੰਨ-ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ-ਧੰਨ ਬਾਬਾ ਫਤਿਹ ਸਿੰਘ ਜੀ ਅਤੇ ਧੰਨ-ਧੰਨ ਮਾਤਾ ਗੁਜਰੀ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੌਰਾਨ ਦੇਸਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿਚ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਯੋਗ ਅਗਵਾਈ ਹੇਠ 24 ਘੰਟੇ ਸਿਹਤ ਸਹੂਲਤਾਂ ਉਪਲੱਬਧ....
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇਸ਼ ਵਾਸੀ ਅਨੰਤਕਾਲ ਤੱਕ ਰੱਖਣਗੇ ਯਾਦ : ਰਾਜਪਾਲ
ਫ਼ਤਹਿਗੜ੍ਹ ਸਾਹਿਬ, 28 ਦਸੰਬਰ : ਸਾਹਿਬ-ਏ-ਕਮਾਲ ਦਸਮਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਕੀਤੀ ਗਈ ਸ਼ਹੀਦੀ ਸਭਾ ਦੇ ਅੰਤਿਮ ਦਿਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਭੋਰਾ ਸਾਹਿਬ ਦੇ ਦਰਸ਼ਨ ਵੀ ਕੀਤੇ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਦਸਮਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ....
ਮਾਰਕਫੈੱਡ ਦੇ ਚੇਅਰਮੈਨ ਮੋਹੀ ਵੱਲੋਂ ਅਹਿਮਦਗੜ੍ਹ 'ਚ ਚੌਲ ਮਿੱਲ 'ਤੇ ਅਚਨਚੇਤ ਛਾਪੇਮਾਰੀ
-ਸ਼ਿਕਾਇਤ ਮਿਲਣ 'ਤੇ ਫਲਾਇੰਗ ਟੀਮ ਨਾਲ ਪਹੁੰਚੇ ਚੇਅਰਮੈਨ ਮੋਹੀ ਨੇ ਜ਼ਬਤ ਕੀਤੀਆਂ ਟੋਟੇ ਦੀਆਂ 804 ਅਣ-ਐਲਾਨੀਆਂ ਬੋਰੀਆਂ -ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ 'ਜ਼ੀਰੋ ਟੋਲਰੈਂਸ ਨੀਤੀ' ਅਨੁਸਾਰ ਕੰਮ ਕਰ ਰਿਹਾ ਮਾਰਕਫੈੱਡ: ਅਮਨਦੀਪ ਮੋਹੀ ਚੰਡੀਗੜ੍ਹ, 28 ਦਸੰਬਰ : ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ 'ਜ਼ੀਰੋ ਟੋਲਰੈਂਸ ਨੀਤੀ' 'ਤੇ ਚਲਦਿਆਂ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੇ ਮਲੇਰਕੋਟਲਾ ਵਿਖੇ ਲਕਸ਼ਮੀ ਰਾਇਸ ਮਿੱਲ, ਅਹਿਮਦਗੜ੍ਹ ਖ਼ਿਲਾਫ਼ ਨਿਯਮਾਂ ਦੀ....
ਗਿੱਦੜੀ ਤੋਂ ਸੰਗਤਾਂ ‘ਸ੍ਰੀ ਹਜੂਰ ਸਾਹਿਬ’ ਦੀ ਯਾਤਰਾ ‘ਤੇ ਰਵਾਨਾ
ਰਾੜਾ ਸਾਹਿਬ 27 ਦਸੰਬਰ (ਸਿਮਰਨ ਰਾੜਾ ਸਾਹਿਬ) : ਪਿੰਡ ਗਿੱਦੜੀ ਤੋਂ ਸੰਗਤਾਂ ਗਗਨਦੀਪ ਸਿੰਘ ਗੱਗੀ ਸਪੁੱਤਰ ਸੁਰਜੀਤ ਸਿੰਘ ਦੇ ਟਰੱਕ ਰਾਂਹੀ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਈਆਂ।ਇਸ ਸਮੇਂ ਪਿੰਡ ਗਿੱਦੜੀ ਤੋਂ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਣ ਸਮੇਂ ਸੰਗਤ ਨੇ ਦੱਸਿਆ ਕਿ ਉਹ ਕਰੀਬ 10 ਦਿਨਾਂ ਦੀ ਯਾਤਰਾ ਲਈ ਰਵਾਨਾ ਹੋ ਰਹੇ ਹਨ,ਅਤੇ ਸੰਗਤ ਵਿੱਚ ਔਰਤਾਂ ‘ਤੇ ਮਰਦਾਂ ਸਮੇਤ ਕਰੀਬ 75 ਦੀ ਗਿਣਤੀ ਹੈ। ਇਸ ਮੌਕੇ ਸਾਬਕਾ ਸਰਪੰਚ ਬਲਜਿੰਦਰ ਸਿੰਘ, ਸੈਕਟਰੀ ਸੋਹਣ ਸਿੰਘ....
ਬਾਬਾ ਜੀਵਨ ਤੇ ਚਾਰ ਸਹਿਬਜ਼ਾਦਿਆ ਦੀ ਸਹਾਦਤ ਨੂੰ ਸਮਰਪਿਤ ਪਿੰਡ ਬੋਦਲਵਾਲਾ ਵਿਖੇ ਨਗਰ ਕੀਰਤਨ ਸਜਾਇਆ
ਜਗਰਾਉ 27 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ) : ਸ਼ਹੀਦ ਬਾਬਾ ਜੀਵਨ ਸਿੰਘ ਜੀ, ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ,ਕਲਗੀਧਰ ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਦਤ ਨੂੰ ਸਮਰਪਿਤ ਪਿੰਡ ਬੋਦਲਵਾਲਾ ਵਿਖੇ ਪੰਜ ਪਿਆਰਿਆ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋ ਅਰੰਭ ਹੋ ਕੇ ਪੂਰੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਅਰਾ ਸਾਹਿਬ ਵਿਖੇ ਸਮਾਪਤ ਹੋਇਆ । ਇਸ ਨਗਰ ਕੀਰਤਨ ਤੇ ਨਗਰ ਦੀਆਂ ਸਮੁੱਚੀਆਂ ਸੰਗਤਾਂ ਵੱਲੋ ਪੰਡਾਲ ਲਗਾਏ ਗਏ ਜਿਸ ਵਿੱਚ ਬਰਿੱਡ ਪਕੌੜੇ....
ਜੀ. ਐਚ. ਜੀ ਪਬਲਿਕ ਸਕੂਲ ਵਿਖੇ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ
ਜੀ. ਐਚ. ਜੀ ਪਬਲਿਕ ਸਕੂਲ ਵਿਖੇ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ ਜਗਰਾਉ 27 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ) : ਕੁਝ ਕਰਤੱਬ ਅਤੇ ਕਰਮ ਇੰਨੇ ਡੂੰਘੇ ਹੁੰਦੇ ਹਨ ਕਿ ਉਹ ਇਤਿਹਾਸ ਨੂੰ ਬਦਲ ਦਿੰਦੇ ਹਨ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਜਿਹੀ ਹੀ ਹੈ। ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ “ਵੱਡੇ ਸਾਹਿਬਜ਼ਾਦੇ” ਚਮਕੌਰ ਸਾਹਿਬ ਵਿਖੇ ਜੰਗ ਲੜਦਿਆਂ ਸ਼ਹੀਦ ਹੋ ਗਏ ਸਨ। ਉਨ੍ਹਾਂ ਨੇ ਧਰਮ....
ਅਲੂਮਨੀ ਐਸੋਸੀਏਸ਼ਨ ਦੇ ਵਿਦੇਸ਼ੀ ਚੈਪਟਰ ਨੂੰ ਤਿਆਰ ਅਤੇ ਸਰਗਰਮ ਕਰਨ ਦੀ ਪਹਿਲ
ਜਗਰਾਉਂ 27 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ) : ਪ੍ਰਿੰਸੀਪਲ, ਡਾ: ਅਨੁਜ ਕੁਮਾਰ ਸ਼ਰਮਾ, ਲਾਜਪਤ ਰਾਏ ਡੀ.ਏ.ਵੀ. ਕਾਲਜ, ਜਗਰਾਉਂ ਦੀ ਯੋਗ ਅਗਵਾਈ ਹੇਠ, ਅਲੂਮਨੀ ਐਸੋਸੀਏਸ਼ਨ ਦੇ ਵਿਦੇਸ਼ੀ ਚੈਪਟਰ ਨੂੰ ਤਿਆਰ ਕਰਨ ਅਤੇ ਸਰਗਰਮ ਕਰਨ ਦੀ ਪਹਿਲ 27 ਦਸੰਬਰ, 2022 ਨੂੰ ਹੋਈ। ਰਾਜ ਕੁਮਾਰ ਭੱਲਾ, ਚੇਅਰਮੈਨ, ਐਲ.ਏ.ਸੀ. ਅਤੇ ਕੈਪਟਨ ਨਰੇਸ਼ ਵਰਮਾ ਨੇ ਇਸ ਲਹਿਰ ਵੱਲ ਪਹਿਲਾ ਕਦਮ ਚੁੱਕਣ ਲਈ ਐਂਕਰ ਦੀ ਅਗਵਾਈ ਪ੍ਰਦਾਨ ਕੀਤੀ ਹੈ। ਕਾਲਜ ਵੱਲੋਂ ਉੱਘੇ ਬ੍ਰਾਂਡ ਅੰਬੈਸਡਰਾਂ ਦਾ ਸਾਬਕਾ-ਸੁਪ. ਪੁਲਿਸ ਦੇ. ਸ.ਧਰਮ....
ਸੈਰ-ਸਪਾਟਾ ਕੇਂਦਰ ਵਜੋਂ ਬਠਿੰਡਾ ਨੂੰ ਉਭਾਰਨ ਲਈ ਝੀਲਾਂ ਦਾ ਮੁਕੰਮਲ ਕਾਇਆ ਕਲਪ ਕੀਤਾ ਜਾਵੇਗਾ : ਮੁੱਖ ਮੰਤਰੀ ਮਾਨ
ਬਠਿੰਡਾ, 27 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਦੀਆਂ ਝੀਲਾਂ ਦਾ ਨਵੀਨੀਕਰਨ ਕਰਕੇ ਸ਼ਹਿਰ ਨੂੰ ਸੂਬੇ ਖ਼ਾਸ ਤੌਰ ਉਤੇ ਮਾਲਵਾ ਖ਼ਿੱਤੇ ਵਿੱਚ ਟੂਰਿਸਟ ਹੱਬ ਵਜੋਂ ਉਭਾਰਨ ਦੀ ਐਲਾਨ ਕੀਤਾ। ਇੱਥੇ ਲੇਕ ਵਿਊ ਵਿਖੇ ਜ਼ਿਲ੍ਹੇ ਨਾਲ ਸਬੰਧਤ ਵਿਧਾਇਕਾਂ ਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਬੈਠਕ ਦੌਰਾਨ ਮੁੱਖ ਮੰਤਰੀ ਨੇ ਵਿਕਾਸ ਕਾਰਜਾਂ ਤੇ ਸਮੱਸਿਅਵਾਂ ਬਾਰੇ ਜਾਣਿਆ। ਭਗਵੰਤ ਮਾਨ ਨੇ ਪਹਿਲ ਦੇ ਆਧਾਰ ਉੱਤੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਿਸ਼ਵਾਸ ਦਿਵਾਉਂਦਿਆਂ....
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕ ਹੋਏ ਨਤਮਸਤਕ, ਲਗਾਇਆ ਲੰਗਰ
ਫ਼ਤਹਿਗੜ੍ਹ ਸਾਹਿਬ, 27 ਦਸੰਬਰ : ਫ਼ਤਹਿਗੜ੍ਹ ਸਾਹਿਬ ਸ਼ਹੀਦੀ ਸਭਾ ਦੌਰਾਨ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸ਼ਹੀਦਾਂ ਦੀ ਧਰਤੀ ’ਤੇ ਪਹੁੰਚੇ। ਸਿੱਖ-ਮੁਸਲਿਮ ਸਾਂਝਾ ਨਾਮਕ ਇਸ ਸੰਸਥਾ ਨੇ ਮਾਤਾ ਗੁਜਰੀ ਕਾਲਜ ਦੇ ਬਾਹਰ ਸਿੱਖ ਸੰਗਤ ਲਈ ਲੰਗਰ ਲਗਾਇਆ। ਸੰਸਥਾ ਦੇ ਸਰਪ੍ਰਸਤ ਨਸੀਰ ਅਖ਼ਤਰ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ’ਚ ਪੀਰ-ਪੈਗੰਬਰਾਂ ਦੀ ਬਾਣੀ ਦਰਜ਼....
ਸਵ.ਮਾਤਾ ਹਰਦੇਵ ਕੌਰ ਅਤੇ ਸਵ. ਚੰਦ ਸਿੰਘ ਪੂਨੀਆ ਨਮਿੱਤ ਸ਼ਰਧਾਂਜ਼ਲੀ ਸਮਾਗਮ
ਰਾਏਕੋਟ, 27 ਦਸੰਬਰ (ਚਮਕੌਰ ਸਿੰਘ) : ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੈ ਮਾਤਾ ਸ੍ਰੀਮਤੀ ਹਰਦੇਵ ਕੌਰ ਪੂਨੀਆਂ ਅਤੇ ਉਨ੍ਹਾਂ ਦੇ ਪਤੀ ਸਵ. ਚੰਦ ਸਿੰਘ ਪੂਨੀਆਂ ਦੀ ਸਲਾਨਾ ਬਰਸੀ ਦੇ ਸਬੰਧ ’ਚ ਪਰਿਵਾਰ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਕਰੀਬੀ ਪਿੰਡ ਜ਼ਲਾਲਦੀਵਾਲ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ। ਇਸ ਮੌਕੇ ਭਾਈ ਸੰਦੀਪ ਸਿੰਘ ਦੇ ਕੀਰਤਨੀ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਅਰਦਾਸ ਉਪਰੰਤ ਕਰਵਾਏ ਗਏ ਸ਼ਰਧਾਂਜ਼ਲੀ ਸਮਾਗਮ ’ਚ....
ਲੁਧਿਆਣਾ ਦੇ ਹਯਾਤ ਹੋਟਲ ਨੂੰ ਉਡਾਉਣ ਦੀ ਮਿਲੀ ਧਮਕੀ, ਪੁਲਿਸ ਨੇ ਹੋਟਲ ਨੂੰ ਕੀਤਾ ਸੀਲ
ਲੁਧਿਆਣਾ, 27 ਦਸੰਬਰ : ਲੁਧਿਆਣਾ ਦੇ ਹਯਾਤ ਹੋਟਲ ਨੂੰ ਵੱਟਸਐਪ ਤੇ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਸਥਾਨਕ ਪੁਲਿਸ ’ਚ ਹੜਕੰਪ ਮੱਚ ਗਿਆ, ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਹੋਟਲ ਨੂੰ ਸੀਲ ਕਰ ਦਿੱਤਾ ਅਤੇ ਹੋਟਲ ਦੇ ਅੰਦਰ ਤੇ ਬਾਹਰ ਜਾਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ। ਇਸ ਸਬੰਧੀ ਸਰਾਭਾ ਨਗਰ ਸਥਿਤ ਪੁਲਿਸ ਥਾਣਾ ਸੰਯੁਕਤ ਕਮਿਸ਼ਨਰ ਸੌਮਿਆ ਮਿਸ਼ਰਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਧਮਕੀ ਵਟੱਸਐਪ ਰਾਹੀਂ ਹੋਟਲ ਮੈਨੇਜਰ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਸਾਵਧਾਨੀ ਵਜੋਂ ਹੋਟਲ ਦੀ ਸੁਰੱਖਿਆ....