ਮਾਲਵਾ

ਸਾਬਕਾ ਉੱਪ ਮੁੱਖ ਮੰਤਰੀ ਰੰਧਾਵਾ ਧਰਮ ’ਚ ਬੇਲੋੜੀ ਦਖ਼ਲਅੰਦਾਜ਼ੀ ਨਾ ਕਰਨ : ਐਸਜੀਪੀਸੀ ਪ੍ਰਧਾਨ ਧਾਮੀ
ਰਾਏਕੋਟ, 3 ਜਨਵਰੀ (ਚਮਕੌਰ ਸਿੰਘ ਦਿਓਲ) : ਰਾ ਏਕੋਟ ਵਿਖੇ ਗੁਰੂ ਗੋਬਿੰਦ ਸਿੰਘ ਦੀ ਆਮਦ ਦੀ ਯਾਦ ਵਿੱਚ ਸਥਾਨਕ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਜੋੜ ਮੇਲੇ ਦੇ ਪਹਿਲੇ ਦਿਨ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਧਾਮੀ ਨੇ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਦੀ ਉਹਨਾਂ ਦੇ ਧਰਮ ’ਚ ਬੇਲੋੜੀ ਦਖ਼ਲਅੰਦਾਜ਼ੀ ਵਧ....
ਪਿੰਡ ਹਮੀਦੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ
ਮਹਿਲ ਕਲਾਂ 03 ਜਨਵਰੀ (ਗੁਰਸੇਵਕ ਸਹੋਤਾ) : ਪਿੰਡ ਹਮੀਦੀ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸੰਗਤਾਂ ਵੱਲੋਂ ਪਿੰਡਾਂ ਅੰਦਰ ਵੱਖ ਵੱਖ ਪੜਾਵਾਂ ਉਪਰ ਜੈਕਾਰਿਆਂ ਦੀ ਗੂੰਜ ਤੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ....
ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਨਹਿਰਾਂ ਅਤੇ ਦਰਿਆਵਾਂ ਦਾ ਪਾਣੀ ਗੰਧਲਾ ਕਰਕੇ ਕੋਪਰੇਟ ਘਰਾਣਿਆਂ ਨੂੰ ਵੇਚਣ ਦੀ ਦਿੱਤੀ ਜਾ ਰਹੀ ਖੁੱਲ : ਕਿਸਾਨ ਆਗੂ
ਪਿੰਡ ਦੀਵਾਨਾ ਸੱਦੋਵਾਲ ਅਤੇ ਪੰਡੋਰੀ ਵਿਖੇ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਮਹਿਲ ਕਲਾਂ, 3 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਮਹਿਲ ਕਲਾਂ ਇਕਾਈ ਵੱਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਸੰਯੁਕਤ ਮੋਰਚੇ ਦੇ ਸੱਦੇ ਉਪਰ ਜ਼ੀਰਾ ਵਿਖੇ ਚੱਲ ਰਹੇ ਪੱਕੇ ਮੋਰਚੇ ਨੂੰ ਹਮਾਇਤ ਦੇਣ ਲਈ ਪੰਜਾਬ ਸਰਕਾਰ ਦੇ ਖਿਲਾਫ ਦੋ ਰੋਜਾ ਪੰਜਾਬ ਭਰ ਵਿਚ ਅਰਥੀ ਫੂਕ ਮੁਜ਼ਾਹਰੇ ਕਰਨ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ....
ਦੁਕਾਨਦਾਰ ਯੂਨੀਅਨ ਮਹਿਲ ਕਲਾਂ ਵੱਲੋਂ ਧਾਰਮਿਕ ਸਮਾਗਮ ਕਰਵਾਇਆ।
ਮਹਿਲ ਕਲਾਂ, 3 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਦੁਕਾਨਦਾਰ ਯੂਨੀਅਨ ਮਹਿਲ ਕਲਾਂ ਵਲੋਂ ਨਵੇਂ ਵਰ੍ਹੇ 2023 ਦੀ ਆਮਦ 'ਤੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮੂਹ ਦੁਕਾਨਦਾਰਾਂ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਗਗਨਦੀਪ ਸਿੰਘ ਸਰਾਂ ਨੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਲੋਕਲ ਗੁ: ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ....
ਜੇਲ੍ਹ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਭਾਰਤੀਆ ਨੂੰ ਰਿਹਾਅ ਕੀਤਾ ਜਾਵੇ : ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪਟਿਆਲਾ, 2 ਜਨਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਨਵੇਂ ਸਾਲ ਮੌਕੇ ਭਾਰਤ ਵੱਲੋਂ ਪਾਕਿਸਤਾਨ ਸਰਕਾਰ ਪਾਸੋਂ ਪਾਕਿਸਤਾਨ ਵਿੱਚ ਆਪਣੀ ਜੇਲ੍ਹ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਭਾਰਤੀਆ ਨੂੰ ਰਿਹਾਅ ਕਰਨ ਦੀ ਮੰਗ ਉਠਾਈ ਗਈ ਹੈ। ਪ੍ਰੋਫੈਸਰ ਬਡੂੰਗਰ ਨੇ ਭਾਰਤ ਸਰਕਾਰ ਦੀ ਇਸ ਪਾਕਿਸਤਾਨ ਸਰਕਾਰ ਨੂੰ ਕੀਤੀ ਗਈ ਮੰਗ ਦਾ ਸੁਆਗਤ ਕਰਦਿਆਂ ਕਿਹਾ ਕਿ ਜਿੱਥੇ ਪਾਕਿਸਤਾਨ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਭਾਰਤੀਆਂ ਨੂੰ....
ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 84 ਅਤੇ 89 ਦੇ ਵਸਨੀਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ
ਲੁਧਿਆਣਾ, 02 ਜਨਵਰੀ : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਨਵੇਂ ਸਾਲ ਦੇ ਤੋਹਫ਼ੇ ਵਜੋਂ, ਵਾਰਡ ਨੰਬਰ 84 ਅਤੇ 89 ’ਚ ਪੈਂਦੇ ਪੰਜਾਬੀ ਬਾਗ਼ ਕਲੋਨੀ ਅਤੇ ਪੀਰੂ ਬੰਦਾ ਮੁਹੱਲਾ ਵਿੱਚੋਂ ਜੋ ਹਾਈਟੈਂਸ਼ਨ 11000 ਵੋਲਟੇਜ ਦੀਆਂ ਤਾਰਾਂ ਮੁਹੱਲਾ ਨਿਵਾਸੀਆਂ ਦੇ ਘਰਾਂ ਉਪਰੋਂ ਲੰਘ ਰਹੀਆਂ ਸਨ, ਨੂੰ ਹਟਾਉਣ ਦੀ ਸ਼ੁਰੂਆਤ ਕੀਤੀ ਗਈ। ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਹਲਕੇ ਦੇ ਵਸਨੀਕਾਂ ਨੂੰ ਨਵੇਂ ਸਾਲ ਦੀ ਮੁਬਾਰਬਾਦ ਦਿੰਦਿਆਂ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਇਹ....
ਸਰਕਾਰ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਪੂਰੀ ਤਰਾਂ ਦਿ੍ਰੜ, ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਿ੍ਰਸ਼ਟਾਚਾਰ : ਸਪੀਕਰ ਸੰਧਵਾਂ
ਕੋਟਕਪੂਰਾ, 2 ਜਨਵਰੀ : ਸਥਾਨਕ ਤਹਿਸੀਲ ਕੰਪਲੈਕਸ ਵਿਖੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੌਰੀਆ ਦੀ ਅਗਵਾਈ ਹੇਠ ਸ਼ੁਰੂ ਕੀਤੀ ਭਿ੍ਰਸ਼ਟਾਚਾਰ ਵਿਰੋਧੀ ਮੁਹਿੰਮ ਦੇ ਤਿਆਰ ਕੀਤੇ ਸਟੀਕਰ ਸਰਕਾਰੀ ਦਫਤਰਾਂ ਮੂਹਰੇ ਲਾਉਣ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਪੰਜਾਬ ਵਲੋਂ ਜਾਰੀ ਕੀਤੇ ਵਟਸਅਪ ਨੰਬਰ 95012-00200 ਵਾਲੇ ਸਟੀਕਰ ਸਰਕਾਰੀ ਦਫਤਰਾਂ ਦੇ ਬਾਹਰ ਲਾ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ....
ਅਮਨ ਅਰੋੜਾ ਵੱਲੋਂ ਸੁਨਾਮ ਵਿੱਚ 70 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਨਾਲ ਨਵੇਂ ਵਰ੍ਹੇ ਦੀ ਸ਼ਾਨਦਾਰ ਸ਼ੁਰੂਆਤ
-ਸੁਨਾਮ ਸ਼ਹਿਰ ਵਿੱਚ 1 ਕਰੋੜ ਵਾਲੇ ਸਟਰੀਟ ਵੈਂਡਿੰਗ ਜ਼ੋਨ ਅਤੇ 61 ਲੱਖ ਵਾਲੇ ਨੇਚਰ ਪਾਰਕ ਦਾ ਨੀਂਹ ਪੱਥਰ ਰੱਖਿਆ -68 ਕਰੋੜ ਰੁਪਏ ਨਾਲ 47 ਪਿੰਡਾਂ ਦੀ ਕਰੀਬ 63000 ਏਕੜ ਜ਼ਮੀਨ ਨੂੰ ਮਿਲੇਗਾ ਨਹਿਰੀ ਪਾਣੀ - ਅਮਨ ਅਰੋੜਾ -36 ਲੱਖ ਦੀ ਲਾਗਤ ਵਾਲੇ ਨਵੇਂ ਟਿਊਬਵੈੱਲ ਕੀਤੇ ਲੋਕਾਂ ਨੂੰ ਸਮਰਪਿਤ -ਸਵੱਛ ਭਾਰਤ ਮਿਸ਼ਨ ਤਹਿਤ ਨਗਰ ਪੰਚਾਇਤ ਲੌਂਗੋਵਾਲ ਨੂੰ ਮਸ਼ੀਨਰੀ ਖਰੀਦਣ ਲਈ 15.66 ਲੱਖ ਰੁਪਏ ਦਾ ਪ੍ਰਵਾਨਗੀ ਪੱਤਰ ਸੌਂਪਿਆ -ਪਿੰਡ ਸਾਹੋਕੇ ਵਿਖੇ 9.65 ਲੱਖ ਨਾਲ ਨਵੀਂ ਬਣਨ ਵਾਲੀ ਲਾਇਬ੍ਰੇਰੀ ਦਾ....
ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 84 ਅਤੇ 89 ਦੇ ਵਸਨੀਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ
- ਪੰਜਾਬੀ ਬਾਗ਼ ਕਲੋਨੀ ਅਤੇ ਪੀਰੂ ਬੰਦਾ ਮੁਹੱਲਾ 'ਚੋਂ ਹਾਈਟੈਂਸ਼ਨ ਤਾਰਾਂ ਹਟਾਉਣ ਦਾ ਕੰਮ ਸ਼ੁਰੂ - ਇਲਾਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਹੋਈ ਪੂਰੀ - ਵਿਧਾਇਕ ਚੌਧਰੀ ਮਦਨ ਲਾਲ ਬੱਗਾ ਲੁਧਿਆਣਾ, 02 ਜਨਵਰੀ (ਰਘਵੀਰ ਸਿੰਘ ਜੱਗਾ) : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਨਵੇਂ ਸਾਲ ਦੇ ਤੋਹਫ਼ੇ ਵਜੋਂ, ਵਾਰਡ ਨੰਬਰ 84 ਅਤੇ 89 'ਚ ਪੈਂਦੇ ਪੰਜਾਬੀ ਬਾਗ਼ ਕਲੋਨੀ ਅਤੇ ਪੀਰੂ ਬੰਦਾ ਮੁਹੱਲਾ ਵਿੱਚੋਂ ਜੋ ਹਾਈਟੈਂਸ਼ਨ 11000 ਵੋਲਟੇਜ ਦੀਆਂ ਤਾਰਾਂ ਮੁਹੱਲਾ ਨਿਵਾਸੀਆਂ....
ਵਿਧਾਇਕ ਭੋਲਾ ਦੀ ਅਗਵਾਈ 'ਚ ਮੀਟਿੰਗ ਆਯੋਜਿਤ, ਸੜ੍ਹਕੀ ਆਵਾਜਾਈ ਸਬੰਧੀ ਵੱਖ-ਵੱਖ ਮੁੱਦਿਆਂ 'ਤੇ ਕੀਤੇ ਵਿਚਾਰ ਵਟਾਂਦਰੇ
- ਟਿੱਬਾ ਰੋਡ ਤੋਂ ਤਾਜ਼ਪੁਰ ਰੋਡ ਵਾਲਾ ਕੱਟ 20 ਜਨਵਰੀ ਤੱਕ ਆਵਾਜਾਈ ਲਈ ਕੀਤਾ ਜਾਵੇਗਾ ਸਮਰਪਿਤ - ਦਲਜੀਤ ਸਿੰਘ ਭੋਲਾ ਗਰੇਵਾਲ ਲੁਧਿਆਣਾ, 02 ਜਨਵਰੀ (ਰਘਵੀਰ ਸਿੰਘ ਜੱਗਾ) : ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਹੋਇਆ ਜਿਸ ਵਿੱਚ ਟਿੱਬਾ ਰੋਡ ਤੋਂ ਤਾਜ਼ਪੁਰ ਰੋਡ ਵਾਲੇ ਕੱਟ ਅਤੇ ਸੜ੍ਹਕੀ ਆਵਾਜਾਈ ਸਬੰਧੀ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਂਸ, ਏ....
ਵਿਧਾਇਕ ਸਿੱਧੂ ਵਲੋਂ ਸੁਰੂ ਕੀਤੀ ਮੋਬਾਇਲ ਦਫ਼ਤਰ ਵੈਨ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
- ਵਾਰਡ ਨੰਬਰ 43 'ਚ ਸੁਣੀਆਂ ਵਸਨੀਕਾਂ ਦੀਆਂ ਮੁਸ਼ਕਿਲਾਂ, ਮੌਕੇ 'ਤੇ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਰਾਹੀਂ ਮੁਸ਼ਕਿਲਾਂ ਦਾ ਕਰਵਾਇਆ ਨਿਪਟਾਰਾ - ਕਿਹਾ! ਮੁੱਢਲੀਆਂ ਸਹੂਲਤਾਂ ਘਰ-ਘਰ ਪਹੁੰਚਾਈਆਂ ਜਾਣਗੀਆਂ ਲੁਧਿਆਣਾ, 02 ਜਨਵਰੀ (ਰਘਵੀਰ ਸਿੰਘ ਜੱਗਾ) : ਹਲਕਾ ਆਤਮ ਨਗਰ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਨੂੰ ਉਨ੍ਹਾਂ ਦੇ ਘਰ-ਘਰ ਜਾ ਕੇ ਹੱਲ ਕਰਨ ਦੇ ਮੰਤਵ ਨਾਲ, ਸ਼ੁਰੂ ਕੀਤੀ ਗਈ 'ਮੋਬਾਇਲ ਦਫ਼ਤਰ ਵੈਨ' ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸਦੇ ਤਹਿਤ ਅੱਜ ਵਾਰਡ ਨੰਬਰ 43 ਅਧੀਨ ਪ੍ਰੀਤ ਨਗਰ....
73ਵੀਂ ਜੂਨੀਅਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ
- ਲੁਧਿਆਣਾ ਬਾਸਕਟਬਾਲ ਅਕਾਦਮੀ ਨੇ ਦੋਵੇਂ ਵਰਗਾਂ ਦੇ ਖ਼ਿਤਾਬ ਬਰਕਰਾਰ ਰੱਖੇ ਲੁਧਿਆਣਾ, 02 ਜਨਵਰੀ (ਰਘਵੀਰ ਸਿੰਘ ਜੱਗਾ) : ਇਥੇ ਬਾਸਕਟਬਾਲ ਕੋਰਟ, ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡੀ ਗਈ 73ਵੀਂ ਜੂਨੀਅਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਲੁਧਿਆਣਾ ਬਾਸਕਟਬਾਲ ਅਕਾਦਮੀ ਨੇ ਆਪਣੀ ਸਰਦਾਰੀ ਬਰਕਰਾਰ ਰੱਖਦਿਆਂ ਲੜਕੇ ਅਤੇ ਲੜਕੀਆਂ ਦੇ ਦੋਵੇਂ ਖ਼ਿਤਾਬ ਆਪਣੇ ਨਾਮ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਲੁਧਿਆਣਾ ਪੁਲਿਸ ਦੇ ਜੁਆਇੰਟ ਕਮਿਸ਼ਨਰ ਸ੍ਰ ਰਵਚਰਨ....
ਜ਼ਿਲ੍ਹਾ ਭਾਸ਼ਾ ਦਫ਼ਤਰ ਲੁਧਿਆਣਾ ਵੱਲੋਂ ਮਨਾਇਆ ਗਿਆ ਭਾਸ਼ਾ ਵਿਭਾਗ, ਪੰਜਾਬ ਦਾ 75ਵਾਂ ਸਥਾਪਨਾ ਦਿਵਸ
ਲੁਧਿਆਣਾ, 02 ਜਨਵਰੀ (ਰਘਵੀਰ ਸਿੰਘ ਜੱਗਾ) : ਪੰਜਾਬ ਸਰਕਾਰ ਜਿੱਥੇ ਸਿਹਤ ਅਤੇ ਸਿੱਖਿਆ ਪ੍ਰਤੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਉੱਥੇ ਭਾਸ਼ਾ ਅਤੇ ਸਾਹਿਤ ਪ੍ਰਤੀ ਵੀ ਆਪਣੀ ਬਣਦੀ ਭੂਮਿਕਾ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਯਤਨਸ਼ੀਲ ਹੈ। ਇਨ੍ਹਾਂ ਯਤਨਾਂ ਵਜੋਂ ਹੀ ਮਾਨਯੋਗ ਸ਼੍ਰੀ ਮੀਤ ਹੇਅਰ ਕੈਬਨਿਟ ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਦੀ ਅਗਵਾਈ ਵਿੱਚ ਅਤੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਡਾ. ਵੀਰਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਵੱਲੋਂ ਭਾਸ਼ਾ ਵਿਭਾਗ....
ਮਹਿਲ ਕਲਾਂ ਵਿਖੇ ਫੁੱਟਬਾਲ ਅਤੇ ਕਬੱਡੀ ਮੁਕਾਬਲੇ ਕਰਵਾਏ ਗਏ
ਕਬੱਡੀ ਓਪਨ ਵਿੱਚ ਕਲਸੀਆ ਪਹਿਲੇ ਅਤੇ ਮਹਿਲ ਕਲਾਂ ਰਿਹਾ ਦੂਜੇ ਸਥਾਨ ਤੇ ਮਹਿਲ ਕਲਾਂ, 2 ਜਨਵਰੀ (ਗੁਰਸੇਵਕ ਸਹੋਤਾ) : ਸਥਾਨਕ ਕਸਬਾ ਮਹਿਲ ਕਲਾਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਕਲੱਬ ਵੱਲੋਂ ਐਨਆਰਆਈ ਭਰਾਵਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਗਰਾਊਂਡ ਵਿੱਚ ਕਬੱਡੀ ਅਤੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਬਾਬਾ ਸੇਰ ਸਿੰਘ ਖਾਲਸਾ ਵੱਲੋਂ ਅਰਦਾਸ ਕੀਤੀ ਗਈ ਅਤੇ ਟੂਰਨਾਮੈਂਟ ਦਾ ਉਦਘਾਟਨ ਡੀਐਸਪੀ ਮਹਿਲ ਕਲਾਂ ਗਮਦੂਰ ਸਿੰਘ ਚਾਹਲ ਅਤੇ ਐਸਐਚਓ ਕਮਲਜੀਤ ਸਿੰਘ ਗਿੱਲ ਵੱਲੋਂ....
ਬਲਵੰਤ ਸਿੰਘ ਨੇ ਜ਼ਿਲ੍ਹਾ ਖਜ਼ਾਨਾ ਅਫ਼ਸਰ, ਬਰਨਾਲਾ ਵਜੋਂ ਅਹੁਦਾ ਸੰਭਾਲਿਆ
ਬਰਨਾਲਾ, 2 ਜਨਵਰੀ (ਭੁਪਿੰਦਰ ਧਨੇਰ) : ਅੱਜ ਸ਼੍ਰੀ ਬਲਵੰਤ ਸਿੰਘ ਨੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ। ਸ਼੍ਰੀ ਬਲਵੰਤ ਸਿੰਘ ਸਟੈਨੋਟਾਈਪਿਸਟ ਜਲੰਧਰ ਅੰਦਰੂਨੀ ਪੜਤਾਲ ਸੰਸਥਾ (ਮਾਲ) ਤੋਂ ਸਰਕਾਰੀ ਸੇਵਾ ਸ਼ੁਰੂ ਕਰਕੇ ਉਸ ਉਪਰੰਤ ਲੁਧਿਆਣਾ ਵਿਖੇ ਵੀ ਬਤੌਰ ਸਟੈਨੋ ਤਾਇਨਾਤ ਰਹੇ। ਸੀਨੀਅਰ ਸਹਾਇਕ ਵਜੋਂ ਪਦਉਨਤ ਹੋਣ ਉਪਰੰਤ 3-1-2007 ਤੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਬਰਨਾਲਾ ਅਤੇ ਫਿਰ ਖਜ਼ਾਨਾ ਅਫ਼ਸਰ ਤਪਾ ਸੇਵਾ ਨਿਭਾਈ। ਜਲ ਸਪਲਾਈ ਵਿਭਾਗ ਤੋਂ ਕਰਮਜੀਤ ਸਿੰਘ ਬੀਹਲਾ, ਖੁਸ਼ਵਿੰਦਰ ਸਿੰਘ....