ਕਾਂਕੇਰ, 16 ਨਵੰਵਰ 2024 : ਛੱਤੀਸਗੜ੍ਹ ਕਾਂਕੇਰ ਅਤੇ ਨਰਾਇਣਪੁਰ ਜ਼ਿਲ੍ਹਿਆਂ ਦੀ ਸਰਹੱਦ ਦੇ ਅਬੂਝਾਮਦ ਇਲਾਕੇ ਵਿੱਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਨਕਸਲ ਪ੍ਰਭਾਵਿਤ ਸਰਹੱਦੀ ਖੇਤਰ ਅਬੂਝਾਮਦ 'ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੁਕਾਬਲੇ ਵਿੱਚ ਪੰਜ ਨਕਸਲੀ ਮਾਰੇ ਗਏ ਹਨ। ਖ਼ਬਰ ਹੈ ਕਿ ਮੁਕਾਬਲਾ ਅਜੇ ਵੀ ਜਾਰੀ ਹੈ। ਦੋਵਾਂ ਧਿਰਾਂ ਵਿਚਾਲੇ ਰੁਕ-ਰੁਕ ਕੇ ਗੋਲ਼ੀਬਾਰੀ ਹੋ....
ਰਾਸ਼ਟਰੀ

ਝਾਂਸੀ, 16 ਨਵੰਬਰ 2024 : ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਵਿੱਚ ਸ਼ੁੱਕਰਵਾਰ ਰਾਤ ਨੂੰ ਭਿਆਨਕ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਹ ਅੱਗ ਹਸਪਤਾਲ ਦੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ (ਐਨਆਈਸੀਯੂ) ਵਿੱਚ ਅੱਗ ਲੱਗ ਸੀ। ਝਾਂਸੀ ਦੇ ਜ਼ਿਲ੍ਹਾ ਮੈਜਿਸਟਰੇਟ ਅਵਿਨਾਸ਼ ਕੁਮਾਰ ਨੇ 10 ਨਵਜੰਮੇ ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਥੇ ਹੀ ਯੂਪੀ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਸ਼ਨੀਵਾਰ ਸਵੇਰੇ ਮੌਕੇ 'ਤੇ ਪਹੁੰਚੇ। ਉਪ ਮੁੱਖ ਮੰਤਰੀ....

ਆਪਣੇ ਕਾਰਜਕਾਲ ਦੇ 32 ਮਹੀਨਿਆਂ ਵਿੱਚ ਨੌਜਵਾਨਾਂ ਨੂੰ 48,000 ਤੋਂ ਵੱਧ ਨੌਕਰੀਆਂ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਥਾਪੜਾ ਦਿੱਤਾ ਦੇਸ਼ ਵਿੱਚ ਬਿਹਤਰ ਕਾਨੂੰਨ ਵਿਵਸਥਾ ਪ੍ਰਦਾਨ ਕਰਨ ਵਿੱਚ ਰੋਲ ਮਾਡਲ ਵਜੋਂ ਉਭਰੇਗਾ ਪੰਜਾਬ ਪੰਜਾਬ ਪੁਲਿਸ ਵਿੱਚ ਭਰਤੀ ਹੋਏ 1200 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ ਮੁੱਖ ਮੰਤਰੀ ਵੱਲੋਂ ਨਵੇਂ ਭਰਤੀ ਪੁਲਿਸ ਮੁਲਾਜ਼ਮਾਂ ਨੂੰ ਮਹਾਨ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰਨ ਦਾ ਸੱਦਾ ਪੰਜਾਬ ਪੁਲਿਸ ਵਿੱਚ ਛੇਤੀ ਹੀ 10....

ਨਵੀਂ ਦਿੱਲੀ, 15 ਨਵੰਬਰ 2024 : ਝਾਰਖੰਡ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਆਉਣ ਦੀ ਖਬਰ ਸਾਹਮਣੇ ਹੈ। ਇਸ ਕਾਰਨ ਪੀਐਮ ਮੋਦੀ ਦੇ ਹੈਲੀਕਾਪਟਰ ਨੂੰ ਦੇਵਘਰ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਸਮੇਂ ਪੀਐਮ ਮੋਦੀ ਆਪਣੇ ਹੈਲੀਕਾਪਟਰ ‘ਚ ਬੈਠ ਕੇ ਉਸ ਦੇ ਠੀਕ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਲਿਆਉਣ ਲਈ ਦਿੱਲੀ ਤੋਂ ਇੱਕ ਹੋਰ ਜਹਾਜ਼ ਭੇਜਿਆ ਜਾ ਰਿਹਾ....

ਪੋਰਬੰਦਰ, 15 ਨਵੰਬਰ 2024 (ਪੀਟੀਆਈ) : ਗੁਜਰਾਤ ਦੇ ਪੋਰਬੰਦਰ 'ਚ ਗੁਜਰਾਤ ਏਟੀਐਸ ਤੇ ਐਨਸੀਬੀ ਨੇ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਦੇਰ ਰਾਤ ਚੱਲੇ ਇਸ ਆਪ੍ਰੇਸ਼ਨ 'ਚ 8 ਈਰਾਨੀ ਲੋਕਾਂ ਨੂੰ 700 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਗਿਆ ਹੈ। ਐਨਸੀਬੀ, ਨੇਵੀ ਤੇ ਗੁਜਰਾਤ ਪੁਲਿਸ ਦੇ ਏਟੀਐਸ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ 'ਚ ਭਾਰਤੀ ਜਲ ਖੇਤਰ 'ਚ ਲਗਪਗ 700 ਕਿਲੋਗ੍ਰਾਮ ਮੇਥ ਦੀ ਵੱਡੀ ਖੇਪ ਫੜੀ ਗਈ। ਇਸ ਕਾਰਵਾਈ ਦੌਰਾਨ 8 ਵਿਦੇਸ਼ੀ ਨਾਗਰਿਕਾਂ ਨੂੰ....

ਦਿੱਲੀ, 15 ਨਵੰਬਰ 2024 : ਰਾਜਧਾਨੀ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਸਵੇਰੇ ਧੁੰਦ ਛਾਈ ਰਹੀ। ਇਸ ਦੇ ਨਾਲ ਹੀ, AQI ਅੱਜ ਯਾਨੀ ਸ਼ੁੱਕਰਵਾਰ ਨੂੰ ਵੀ ਗੰਭੀਰ ਸ਼੍ਰੇਣੀ ਵਿੱਚ ਰਿਹਾ। AQICN ਦੇ ਅਨੁਸਾਰ, ਸ਼ੁੱਕਰਵਾਰ ਸਵੇਰੇ ਲਗਭਗ 7 ਵਜੇ ਸ਼੍ਰੀਨਿਵਾਸਪੁਰੀ ਦਿੱਲੀ ਵਿੱਚ 531 ਦਾ ਸਭ ਤੋਂ ਉੱਚਾ AQI ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕਾਂ ‘ਤੇ ਵਾਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਰੇਲ ਅਤੇ....

ਨਵੀਂ ਦਿੱਲੀ, 14 ਨਵੰਬਰ 2024 : ਕੋਰੋਨਾ ਦੌਰ ਦੌਰਾਨ ਭਾਰਤ ਨੇ ਹਰ ਲੋੜਵੰਦ ਲਈ ਮਦਦ ਦਾ ਹੱਥ ਵਧਾਇਆ ਸੀ। ਪੀਐਮ ਮੋਦੀ ਨੇ ਅਮਰੀਕਾ ਸਮੇਤ 150 ਦੇਸ਼ਾਂ ਦੀ ਮਦਦ ਲਈ ਦਵਾਈਆਂ ਦੀ ਖੇਪ ਭੇਜੀ ਸੀ। ਹੁਣ ਡੋਮਿਨਿਕਾ ਪੀਐਮ ਮੋਦੀ ਨੂੰ ਕੋਰੋਨਾ ਵਿੱਚ ਮਦਦ ਲਈ ਆਪਣਾ ਸਰਵਉੱਚ ਰਾਸ਼ਟਰੀ ਸਨਮਾਨ ਦੇਣ ਜਾ ਰਹੀ ਹੈ। ਡੋਮਿਨਿਕਾ ਦੀ ਸਰਕਾਰ ਨੇ ਕਿਹਾ ਕਿ ਡੋਮਿਨਿਕਾ ਦਾ ਰਾਸ਼ਟਰਮੰਡਲ ਇਸ ਮਹੀਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਸਰਵਉੱਚ ਰਾਸ਼ਟਰੀ ਪੁਰਸਕਾਰ 'ਡੋਮਿਨਿਕਾ ਐਵਾਰਡ ਆਫ ਆਨਰ' ਪ੍ਰਦਾਨ ਕਰੇਗਾ। ਇਹ....

ਪਾਣੀਪਤ, 14 ਨਵੰਬਰ 2024 : ਹਰਿਆਣਾ ਦੇ ਪਾਣੀਪਤ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸੇ 'ਚ 5 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਟਰੱਕ ਗਲਤ ਸਾਈਡ ਤੋਂ ਐਲੀਵੇਟਿਡ ਹਾਈਵੇਅ 'ਤੇ ਦਾਖਲ ਹੋ ਗਿਆ ਅਤੇ ਮੌਤ ਦਾ ਕਹਿਰ ਮਚਾਇਆ। ਬੇਕਾਬੂ ਟਰੱਕ ਨੇ 3 ਵੱਖ-ਵੱਖ ਥਾਵਾਂ 'ਤੇ ਇਕ ਤੋਂ ਬਾਅਦ ਇਕ 6 ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਇੱਕ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ....

ਦੇਹਰਾਦੂਨ, 14 ਨਵੰਬਰ 2024 : ONGC ਚੌਂਕ ਦੇਹਰਾਦੂਨ 'ਚ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਇਨੋਵਾ ਕਾਰ ਨਾਲ ਹਾਦਸਾ ਵਾਪਰਨ ਕਾਰਨ 6 ਨੌਜਵਾਨਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਬੁੱਧਵਾਰ ਨੂੰ ਉਸ ਸਮੇਂ ਸਾਹਮਣੇ ਆਈ ਜਦੋਂ ਟੋਇਟਾ ਕੰਪਨੀ ਦੀ ਤਕਨੀਕੀ ਟੀਮ ਨੇ ਕੈਂਟ ਥਾਣੇ ਵਿੱਚ ਖੜ੍ਹੀ ਹਾਦਸਾਗ੍ਰਸਤ ਕਾਰ ਦੀ ਤਕਨੀਕੀ ਜਾਂਚ ਕੀਤੀ। ਤਕਨੀਕੀ ਟੀਮ ਨੇ ਆਪਣੀ ਮੁੱਢਲੀ ਰਿਪੋਰਟ ਪੁਲਿਸ ਨੂੰ ਸੌਂਪ ਦਿੱਤੀ ਹੈ। ਜਾਖਨ ਤੋਂ ਰਾਜਪੁਰ ਰੋਡ, ਘੰਟਾਘਰ, ਚਕਰਟਾ ਰੋਡ, ਬੱਲੂਪੁਰ ਚੌਂਕ ਰਾਹੀਂ ਓ....

ਮਥੁਰਾ, 13 ਨਵੰਬਰ, 2024 : ਮਥੁਰਾ ਰਿਫਾਇਨਰੀ 'ਚ ਵੱਡਾ ਹਾਦਸਾ ਵਾਪਰ ਗਿਆ। ਰਿਫਾਇਨਰੀ ਵਿੱਚ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਅੱਗ 'ਚ 10 ਮੁਲਾਜ਼ਮ ਝੁਲਸ ਗਏ। ਦੱਸਿਆ ਜਾ ਰਿਹਾ ਹੈ ਕਿ ਰਿਫਾਇਨਰੀ ਦਾ ਏਬੀਯੂ ਪਲਾਂਟ ਚਾਲੀ ਦਿਨਾਂ ਤੋਂ ਬੰਦ ਸੀ। ਇਸ ਨੂੰ ਮੰਗਲਵਾਰ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਸ਼ੱਕ ਹੈ ਕਿ ਇਸ 'ਚ ਲੀਕੇਜ ਸੀ, ਜਿਸ ਕਾਰਨ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਇਕ ਕਿਲੋਮੀਟਰ ਦੀ ਦੂਰੀ ਤੱਕ ਸੁਣਾਈ ਦਿੱਤੀ। ਇਸ ਦੌਰਾਨ 10....

ਸ਼ਿਮਲਾ, 13 ਨਵੰਬਰ 2024 : ਸੂਬੇ ‘ਚ ਫਿਲਹਾਲ ਸੁੱਕੀ ਠੰਡ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅਗਲੇ ਚਾਰ ਦਿਨਾਂ ਤੱਕ ਮੰਡੀ, ਬਿਲਾਸਪੁਰ, ਊਨਾ ਅਤੇ ਕੁਝ ਹੋਰ ਥਾਵਾਂ ‘ਤੇ ਸਵੇਰ ਅਤੇ ਸ਼ਾਮ ਨੂੰ ਸੰਘਣੀ ਧੁੰਦ ਛਾਈ ਰਹੇਗੀ। ਇਸ ਕਾਰਨ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋਣਗੀਆਂ। 15 ਅਤੇ 16 ਨਵੰਬਰ ਨੂੰ ਇੱਕ ਜਾਂ ਦੋ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਘੱਟੋ-ਘੱਟ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।....

ਨਵੀਂ ਦਿੱਲੀ, 13 ਨਵੰਬਰ 2024 : ਚੇਨਈ ਦੀ ਐਨਆਈਏ ਅਦਾਲਤ ਨੇ ਅੱਤਵਾਦੀ ਸੰਗਠਨ ਹਿਜ਼ਬ-ਉਤ-ਤਹਿਰੀਰ (ਐਚ.ਯੂ.ਟੀ.) ਦੇ ਇੱਕ ਮੈਂਬਰ ਨੂੰ ਪਾਬੰਦੀਸ਼ੁਦਾ ਸੰਗਠਨ ਦੀ ਵੰਡਵਾਦੀ ਅਤੇ ਹਿੰਸਕ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਲਈ ਦੋਸ਼ੀ ਠਹਿਰਾਇਆ ਹੈ ਅਤੇ ਉਸ ਨੂੰ ਪੰਜ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਐੱਨਆਈਏ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਬਦੁੱਲਾ ਉਰਫ਼ ਸ਼ਰਵਨ ਕੁਮਾਰ ‘ਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਅਪਰਾਧਾਂ....

ਜਿਰੀਬਾਮ, 12 ਨਵੰਬਰ 2024 : ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ’ਚ 11 ਸ਼ੱਕੀ ਅੱਤਵਾਦੀ ਮਾਰੇ ਗਏ। ਬੋਰੋਬੇਕਰਾ ਸਬ ਡਵੀਜ਼ਨ ਦੇ ਜਕੁਰਾਡੋਰ ਕਰੋਂਗ ’ਚ ਇਹ ਮੁਕਾਬਲਾ ਹੋਇਆ, ਜਿਸ ਵਿਚ ਸੀਆਰਪੀਐੱਫ ਦੇ ਦੋ ਜਵਾਨ ਵੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਜਕੁਰਾਡੋਰ ਕਰੋਂਗ ’ਚ ਆਧੁਨਿਕ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਕੁਝ ਮਕਾਨਾਂ ’ਤੇ ਹਮਲਾ ਕਰਨ ਦੇ ਇਲਾਵਾ ਕਈ ਦੁਕਾਨਾਂ ’ਚ ਅੱਗ ਲਗਾ ਦਿੱਤੀ ਤੇ ਸੀਆਰਪੀਐੱਫ ਕੈਂਪ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸਦੇ....

ਦੇਹਰਾਦੂਨ, 12 ਨਵੰਬਰ 2024 : ਉੱਤਰਾਖੰਡ ਦੇ ਦੇਹਰਾਦੂਨ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਹਾਦਸਾ ਦੇਹਰਾਦੂਨ ਸ਼ਹਿਰ ਦੇ ਓਐਨਜੀਸੀ ਚੌਕ ਨੇੜੇ ਟਰੱਕ ਅਤੇ ਇਨੋਵਾ ਕਾਰ ਦੀ ਟੱਕਰ ਹੋ ਗਈ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਇੱਕ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਕਾਰ ਕਿਸ਼ਨਨਗਰ ਚੌਕ ਦੀ ਸੀ। ਓਐਨਜੀਸੀ ਚੌਕ ’ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਕੰਟੇਨਰ ਨੂੰ ਟੱਕਰ ਮਾਰ ਦਿੱਤੀ। ਪੁਲਿਸ ਅਨੁਸਾਰ ਕਾਰ ਕਿਸ਼ਨਨਗਰ ਚੌਕ ਵਿਚੋੰ ਲੰਘ ਰਹੀ ਸੀ। ਓਐਨਜੀਸੀ....

ਕਿਸ਼ਤਵਾੜ , 11 ਨਵੰਬਰ 2024 : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਸੋਮਵਾਰ ਤੜਕੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਔਰਤ ਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਾਜ਼ੀਆ ਬੇਗਮ, ਉਸ ਦੀ ਬੇਟੀ ਅਮੀਨਾ ਤੇ ਬੇਟੇ ਰਿਜ਼ਵਾਨ ਵਜੋਂ ਹੋਈ ਹੈ। ਦਰਾਬਸ਼ਾਲਾ ਦੇ ਪਿੰਡ ਬਧਾਤ-ਜਾਸ਼ਰ ਵਿੱਚ ਖੁਰਸ਼ੀਦ ਅਹਿਮਦ ਦੇ ਘਰ ਨੂੰ ਸਵੇਰੇ 4.30 ਵਜੇ ਕਰੀਬ ਅੱਗ ਲੱਗ ਗਈ, ਜਿਸ ਨਾਲ ਉਸ ਦੀ ਪਤਨੀ ਤੇ ਦੋ ਬੱਚੇ ਅੰਦਰ ਫਸ ਗਏ। ਉਹ ਸੁੱਤੇ ਪਏ ਸਨ ਤੇ ਸਮੇਂ ਸਿਰ ਬਚ....